ਐੱਕਸ ਐੱਕਸ ਐੱਕਸ ਟੈੱਨਟਾਸਿਓਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਜਾਹਸੇਹ ਡ੍ਵੇਨ ਰਿਕਾਰਡੋ ਔਨਫ੍ਰੌਏ (23 ਜਨਵਰੀ, 1998 - 18 ਜੂਨ, 2018) ਪੇਸ਼ੇਵਰ ਤੌਰ 'ਤੇ ਐੱਕਸ ਐੱਕਸ ਐੱਕਸ ਟੈੱਨਟਾਸਿਓਨ ਜਾਂ ਸਿਰਫ ਐੱਕਸ ਨਾਂਮ ਨਾਲ਼ ਜਾਣਿਆ ਜਾਂਦਾ ਇੱਕ ਅਮਰੀਕੀ ਰੈਪਰ, ਗਾਇਕਾ, ਅਤੇ ਗੀਤਕਾਰ ਸੀ। ਭਾਂਵੇ ਕਿ ਉਹ ਇੱਕ ਵਿਵਾਦਤ ਸ਼ਖ਼ਸੀਅਤ ਸੀ, ਪਰ ਫਿਰ ਵੀ ਉਸ ਦੇ ਚਹੇਤਿਆਂ ਦੀ ਗਿਣਤੀ ਲੱਖਾਂ-ਕਰੋੜਾਂ ਵਿੱਚ ਸੀ। ਉਸ ਨੂੰ ਉਸ ਦੇ ਚਹੇਤੇ ਖ਼ਾਸ ਤੌਰ 'ਤੇ ਉਸਦੇ ਗੀਤਾਂ ਦੀ ਵਿਲੱਖਣਤਾ ਕਾਰਣ ਪਸੰਦ ਕਰਦੇ ਸਨ, ਅਤੇ ਉਸ ਦਾ ਸੰਗੀਤ ਈਮੋ, ਡ੍ਰਿੱਲ, ਟ੍ਰੈਪ, ਲੋ-ਫਾਈ, ਇੰਡੀ ਰੌਕ, ਨੂ ਮੈਟਲ, ਹਿਪ ਹੌਪ, ਆਰ&ਬੀ, ਅਤੇ ਪੰਕ ਰੌਕ ਵਿੱਚ ਗਿਣਿਆ ਜਾਂਦਾ ਸੀ। ਉਸ ਨੂੰ ਈਮੋ-ਰੈਪ ਅਤੇ ਸਾਊਂਡਕਲਾਊਡ ਰੈਪ ਦਾ ਪਿਤਾਮਾ ਵੀ ਮੰਨਿਆ ਜਾਂਦਾ ਹੈ ਜਿਸ ਨੂੰ ਅੱਧ-ਤੋਂ-ਪਛੇਤੇ 2010ਵਿਆਂ ਵਿੱਚ ਖ਼ੂਬ ਪ੍ਰਸਿੱਧੀ ਮਿਲੀ।