ਓਂਕਾਰਪ੍ਰੀਤ ਸਿੰਘ
thumb|322x322px|'ਓਂਕਾਰਪ੍ਰੀਤ ਸਿੰਘ ਜਾਗੋ ਟੀ ਵੀ ਤੇ' ਮਹਿਮਾਨ ਵਜੋਂ ਸ਼ਾਮਲ ਹੋਏ ਹਨ
ਜਾਣ ਪਛਾਣ
[ਸੋਧੋ]ਓਂਕਾਰਪ੍ਰੀਤ ਿਸੰਘ ਇੱਕ ਪੰਜਾਬੀ ਅਤੇ ਅੰਗਰੇਜ਼ੀ ਲੇਖਕ ਅਤੇ ਕਵੀ ਹਨ ਜਹਿਨਾਂ ਨੇ ਡੇਢ ਕੁ ਸੌ ਕਵਿਤਾਵਾਂ ਅਤੇ 2 ਨਾਟਕ ਲਿਖੇ ਹਨ। ਇਹਨਾਂ ਕਵਿਤਾਵਾਂ ਵਿੱਚ ਨਜ਼ਮ, ਗ਼ਜ਼ਲਾਂ ਅਤੇ ਗੀਤ ਵੀ ਸ਼ਾਮਲ ਹਨ।
ਜੀਵਨ
[ਸੋਧੋ]ਓਂਕਾਰਪ੍ਰੀਤ ਿਸੰਘ ਦਾ ਜਨਮ ਿਪੰਡ ਮਦਾਰ, ਿਜ਼ਲ੍ਹਾ ਜਲੰਧਰ, ਪੰਜਾਬ, ਇੰਡੀਆ ਵਿੱਚ ਹੋਇਆ ਸੀ ਅਤੇ ਸਾਲ 1991 ਿਵਚ ਉਹ ਭਾਰਤ ਤੋਂ ਕੈਨੇਡਾ ਆ ਗਏ।[1] ਉਹ ਇਸ ਸਮੇਂ ਕੈਨੇਡਾ ਿਵਚ ਨਿਵਾਸ ਕਰ ਰਹੇ ਹਨ। ਉਹਨਾਂ ਨੇ ਯੂਨੀਵਰਸਿਟੀ ਆਫ ਟਰਾਂਟੋ ਅਤੇ ਰਾਇਰਸਨ ਪੌਲੀਟੈਕਨਿਕ ਯੂਨੀਵਰਸਿਟੀ ਵਿੱਚ ਪਡ਼੍ਹਾਈ ਕੀਤੀ ਅਤੇ ਇੱਥੇ ਤੋਂ ਬੀ. ਟੈੱਕ., ਅਪਲਾਈਡ ਕੰਪਿਊਟਰ ਸਾਇੰਸ ਵਿੱਚ ਕੀਤੀ ਅਤੇ ਮਾਸਟਰਜ਼, ਗਣਿਤ ਵਿੱਚ ਕੀਤੀ। ਉਹ ਟਰਾਂਟੋ ਵਿੱਚ ਇੱਕ ਸਾਫਟਵੇਅਰ ਕੁਆਲਿਟੀ ਅਸ਼ੋਰੈਂਸ ਮੈਨੇਜਰ ਹਨ ਅਤੇ ਉਹ ਵੁੱਡਬ੍ਰਿਜ, ਓਨਟਾਰੀਓ ਵਿੱਚ ਰਹਿੰਦੇ ਹਨ।
ਸਾਹਿਤਕ ਜੀਵਨ / ਸਫਰ
[ਸੋਧੋ]ਸਤਵੀਂ ਜਮਾਤ ਵਿੱਚ ਪਡ਼੍ਹਦਿਆਂ ਓਂਕਾਰਪ੍ਰੀਤ ਿਸੰਘ ਨੇ ਪਹਿਲੀ ਕਹਾਣੀ ਨਕਸਲਬਾਡ਼ੀ ਲਹਿਰ ਦੇ ਪ੍ਰਭਾਵ ਹੇਠ ਲਿਖੀ। ਉਸ ਤੋਂ ਬਾਅਦ ਉਹਨਾਂ ਨੇ ਕਹਾਣੀਕਾਰ ਜਸਵੰਤ ਸੰਿਘ ਵਿਰਦੀ ਦੀ ਦੇਖ ਰੇਖ ਹੇਠ, ਹੋਰ ਵੀ ਕਹਾਣੀਆਂ ਲਿਖੀਆਂ ਜੋ ਪੰਜਾਬੀ ਦੇ ਵੱਖ ਵੱਖ ਅਖਬਾਰਾਂ ਅਤੇ ਰਸਾਲਿਆਂ ਿਵੱਚ ਛਪੀਆਂ। ਫਿਰ ਉਹ ਗ਼ਜ਼ਲਗੋ ਉਲਫ਼ਤ ਬਾਜਵਾ ਦੇ ਪ੍ਰਭਾਵ ਅਧੀਨ ਗ਼ਜ਼ਲਾਂ ਲਿਖਣ ਲੱਗ ਪਏ।
ਓਂਕਾਰਪ੍ਰੀਤ ਿਸੰਘ ਦੀਆਂ ਕਵਿਤਾਵਾਂ ਦੁਨੀਆ ਭਰ ਦੇ ਪ੍ਰਮੁੱਖ ਪੰਜਾਬੀ ਰਸਾਲਿਆਂ ਅਤੇ ਅਖ਼ਬਾਰਾਂ ਵੱਿਚ ਛਪਦੀਆਂ ਰਹਿੰਦੀਆਂ ਹਨ। ਉਹਨਾਂ ਦੀਆਂ ਕਵਿਤਾਵਾਂ ਵਿਚੋਂ ਇੱਕ ਕਵਤਾ, "ਨਾਈਗਰਾ ਫਾਲਸ"(ਂNaigara Falls) ਨੂੰ ਕਵਿਤਾ ਦੀ ਅੰਤਰਰਾਸ਼ਟਰੀ ਲਾਇਬ੍ਰੇਰੀ, ਅਮਰੀਕਾ (International Library of Poetry, USA) ਵਲੋਂ ਸਾਲ 2000 ਦੀਆਂ ਪਹਿਲੀਆਂ ਦਸ ਕਵਿਤਾਵਾਂ ਿਵੱਚ ਸ਼ਾਮਲ ਕੀਤਾ ਗਿਆ ਹੈ।[2]
ਓਂਕਾਰਪ੍ਰੀਤ ਿਸੰਘ ਦਾ ਲਿਖਿਆ ਨਾਟਕ "ਪ੍ਰਗਟਿਓ ਖਾਲਸਾ" ਸਾਲ 1999 ਵਿੱਚ ਪਹਲੀ ਵਾਰ ਓਨਟਾਰੀਓ ਪੰਜਾਬੀ ਥੀਏਟਰ (Ontario Punjabi Theatre) ਵਿੱਚ ਪੇਸ਼ ਕੀਤਾ ਗਿਆ ਸੀ। ਇਹ ਨਾਟਕ ਖਾਲਸਾ ਸਾਜਨਾ ਦੇ 300 ਵੇਂ ਸਾਲ ਦੇ ਜਸ਼ਨ ਵਿੱਚ ਪੇਸ਼ ਕੀਤਾ ਸੀ।
ਓਂਕਾਰਪ੍ਰੀਤ ਿਸੰਘ 'ਪੰਜਾਬੀ ਕਲਮਾਂ ਦਾ ਕਾਫਲਾ' ਟਰਾਂਟੋ ਦੇ ਬਾਨੀ ਜਨਰਲ ਸਕੱਤਰ ਹਨ। ਕਨੇਡੀਅਨ ਪੰਜਾਬੀ ਸਾਹਿਤਕਾਰਾਂ ਦੀ ਇਹ ਸੰਸਥਾ, ਵਿਦੇਸ਼ ਵਿੱਚ ਪੰਜਾਬੀ ਸਾਹਿਤ ਨੂੰ ਉਤਸ਼ਾਹਿਤ ਕਰਨ ਲਈ ਸਮਰਪਿਤ ਹੈ।
ਓਂਕਾਰਪ੍ਰੀਤ ਿਸੰਘ ਜਾਗੋ ਟੀ ਵੀ (Jaggo TV) ਤੇ ਕਈ ਵਾਰ ਮਹਿਮਾਨ ਵਜੋਂ ਸ਼ਾਮਲ ਹੋਏ ਹਨ ਅਤੇ ਉਹਨਾਂ ਨੇ ਪੰਜਾਬੀ ਦੀ ਸਾਖਰਤਾ ਬਾਰੇ ਕਈ ਮਹੱਤਵਪੂਰਨ ਵਿਸ਼ਿਆਂ ਤੇ ਚਰਚਾ ਕੀਤੀ ਹੈ। ਇਸ ਤੋਂ ਇਲਾਵਾ ਉਹਨਾਂ ਨੇ ਮੌਜੂਦਾ ਸਮਾਗਮਾਂ ਤੇ ਆਪਣੇ ਵਚਾਰ ਵੀ ਸਾਂਝੇ ਕਰੇ ਹਨ।
ਇਨਾਮ
[ਸੋਧੋ]ਕਨੇਡੀਨ ਸਮਾਜ ਵਿੱਚ ਆਪਣੇ ਸਾਹਿਤਕ ਯੋਗਦਾਨ ਕਾਰਨ ਉਹਨਾਂ ਨੂੰ ਕਨੇਡੀਅਨ ਹਾਊਸ ਆਫ ਕਾਮਨਜ਼ ਅਤੇ ਹੋਰ ਸਮਾਜਿਕ, ਸੱਭਿਆਚਾਰਕ ਅਤੇ ਸਾਹਿਤਕ ਸੰਗਠਨਾਂ ਤੋਂ ਮਾਨਤਾ ਪ੍ਰਾਪਤ ਹੋ ਹੈ।
ਲਖਿਤਾਂ
[ਸੋਧੋ]ਓਂਕਾਰਪ੍ਰੀਤ ਿਸੰਘ ਨੇ ਹੇਠ ਲਖੇ ਨਾਟਕ ਲਖੇ:
- ਪ੍ਰਗਟਿਓ ਖਾਲਸਾ; ਓਨਟਾਰੀਓ ਪੰਜਾਬੀ ਥੀਏਟਰ, 1999
- ਪ੍ਰਗਟਿਓ ਖਾਲਸਾ; ਚੇਤਨਾ ਪ੍ਰਕਾਸ਼ਨ, ਲੁਧਿਆਣਾ, 2007
- ਰੋਟੀ ਵਾਇਆ ਲੰਡਨ; ਲੈਸਟਰ ਬੀ ਪੀਅਰਸਨ ਥੀਏਟਰ, ਬਰੈਂਪਟਨ, 2016[3]
ਓਂਕਾਰਪ੍ਰੀਤ ਿਸੰਘ ਨੇ ਹੇਠ ਲਖੇ ਨਾਟਕਾਂ ਦੇ ਗੀਤਾਂ ਦੇ ਬੋਲ ਲਖੇ:
- ਕੰਧਾਂ ਰੇਤ ਦੀਆਂ; ਰੋਜ਼ ਥੀਏਟਰ, ਬਰੈਂਪਟਨ, 2016
- ਤੂਤਾਂ ਵਾਲਾ ਖੂਹ; ਓਨਟਾਰੀਓ ਪੰਜਾਬੀ ਥੀਏਟਰ
- ਕਾਮਾਗਾਟਾਮਾਰੂ; ਪੰਜਾਬੀ ਆਰਟਸ ਐਸੋਸੀਏਸ਼ਨ ਐਡਮੰਟਨ ਪ੍ਰਸਤੁਤੀ
ਓਂਕਾਰਪ੍ਰੀਤ ਿਸੰਘ ਦੀਆਂ ਕੁਝ ਮਹੱਤਵਪੂਰਨ ਕਵਿਤਾਵਾਂ ਅਤੇ ਗ਼ਜ਼ਲਾਂ:
- ਮੇਪਲ ਦੀ ਕੈਨਵਸ, ਕੁਕਨਸ ਪ੍ਰਕਾਸ਼ਨ, ਜਲੰਧਰ, 2005
- ਨਾਗਰਾ ਫਾਲਜ਼, ਨਾਗਰਾ ਫਾਲਜ਼ ਕਵਿਤਾ ਪ੍ਰੋਜੈਕਟ[4]
- ਗ਼ਜ਼ਲ, ਏਸ਼ੀਅਨ ਲੇਖਕਾਂ ਦੀ ਐਂਥੋਲੋਜੀ, 2015, ਸਫ਼ਾ 93[5]
ਕਵਿਤਾ | ਸਾਲ | ਕਵਿਤਾ | ਸਾਲ |
ਗੁਰ ਕਰਿਪਾਨ | 2015 | ਧਰਤੀ ‘ਤੇ ਲਖਿਦਾ ਹੈ ਸੂਰਜ ਲੋਅ ਨਾਲ ਮੇਰਾ ਨਾਮ | 2013 |
ਕੀ ਮਨੁੱਖ ਦਾ ਕੋਈ ਦੇਸ਼ ਹੈ | 2015 | ਅੱਧੀ ਰਾਤੇ ਗੱਚ ਭਰਾਤੇ | 2013 |
ਦਨਿ-ਬ-ਦਨਿ ਇਉਂ ਹਰ ਹਕੀਕਤ | 2015 | ਦਾਤੀ, ਕਲਮ, ਕੰਪਊਿਟਰ | 2013 |
ਮੋਈ ਪਤਨੀ ਦਾ ਸਾਮਾਨ | 2015 | ਉਹੱ | 2012 |
ਦੋ ਨਜ਼ਮਾਂ | 2015 | ਛਾਂ | 2012 |
ਕਾਮਰੇਡਾਂ ਦੇ ਨਾਮ | 2014 | ਖੁਰਾ | 2012 |
ਉਦਾਸੀ ਲੰਮੀ ਸੀ | 2014 | ਸੱਿਪ-ਮਨੁੱਖ-ਐਸ਼ਟ੍ਰੇਅ | 2012 |
ਗੁਰਾਂ ਹਰਮਿੰਦਰ ਸਾਜਆਿ | 2014 | ਅੰਮ੍ਰਤਿ, ਬੱਚਾ ਤੇ ਹੈਮਬਰਗਰ | 2012 |
ਪੁੱਛਦੇ ਨੇ ਹਾਲ ਰਸਮਨ ਆਪਣੇ ਕਹਾਉਣ ਵਾਲੇ | 2014 | ਨਾਨਕ | 2011 |
ਸੱਚ। ਸਰੂਪਾ। ਰੰਗ | 2014 | ਅਣਫਰਿਆਿ ਮੱਕਾ | 2011 |
ਵਾਕਫ਼ੀ ਨੂੰ ਦੋਸਤੀ ਨਾ ਮੰਨ ਲੈਣਾ | 2013 | ਅੱਧੀ ਰਾਤੇ ਗੱਚ ਭਰਾਤੇ ਖਤ ਇਹ ਕੱਿਥੋਂ ਆਉਂਦੇ ਨੇ | 2011 |
ਦਲਿ ਦੇ ਵੱਲ ਨੂੰ ਤੁਰਦਾਂ ਰੁਕ ਜਾਨਾ | 2013 | 500 ਸਾਲ ਬਾਅਦ ਖ਼ਤ | 2011 |
ਬਾਹਰਲੇ ਲੰਿਕ
[ਸੋਧੋ]https://www.youtube.com/user/OnkarPreetSingh/videos
http://www.niagarapoetry.ca/old_site/preet.htm[permanent dead link]
http://theseerat.com/aug2014/index.php[permanent dead link]
https://twitter.com/onkar_preet
https://pa.wikipedia.org/wiki/ਕੈਨੇਡੀਅਨ_ਪੰਜਾਬੀ_ਲੇਖਕਾਂ_ਦੀਆਂ_ਕਿਤਾਬਾਂ
ਹਵਾਲੇ
[ਸੋਧੋ]- ↑ ਬਰਫ਼ ਹੇਠ ਦੱਬੇ ਹਰਫ਼ (ਗ਼ਜਲ ਸੰਗ੍ਰਹਿ, ਸੰਪਾਧਕ ਜਗਤਾਰ), ਚੇਤਨਾ ਪ੍ਰਕਾਸ਼ਨ, ਲੁਧਿਆਣਾ, 2002
- ↑ Chilana R.S. (2017), South Asian Writers in Canada – A Bio-Bibliographical Study, Surrey, BC, Canada: Asian Publications
- ↑ Preet, Onkar (March 15, 2016). "Roti via London". www.twitter.com. Onkarpreet. Retrieved November 15, 2017.
- ↑ Preet, Onkar. "Niagara Falls Poetry Project". www.niagarapoetry.ca. Retrieved November 12, 2017.[permanent dead link]
- ↑ South Asian literary society of Canada (2015). RAINBOW - Anthology of South Asian writers (ਏਸ਼ੀਅਨ ਲੇਖਕਾਂ ਦੀ ਐਂਥੋਲੋਜੀ). Ludhiana: Chetna Parkashan. p. 93. ISBN 9789351120711.