ਓਂਜੀ
ਓਂਜੀ ਆਮ ਤੌਰ 'ਤੇ ਓਨ, ਜਾਪਾਨੀ ਕਵਿਤਾ ਵਿੱਚ ਫੋਨੈਟਿਕ ਧੁਨੀਆਂ ਦੀ ਗਿਣਤੀ ਕਰਨ ਦੇ ਹਵਾਲੇ ਨਾਲ ਵਰਤੋਂ ਵਿੱਚ ਆਉਂਦਾ ਹੈ। ਜਾਪਾਨੀ ਭਾਸ਼ਾ ਵਿੱਚ, ਓਨ (音) ਸ਼ਬਦ ਦਾ ਅਰਥ 'ਆਵਾਜ਼' ਹੈ। ਇਹ ਹਾਇਕੂ, ਤਾਨਕਾ ਅਤੇ ਹੋਰ ਅਜਿਹੇ ਕਵਿਤਾ ਰੂਪਾਂ ਵਿੱਚ ਧੁਨੀਮੂਲਕ ਇਕਾਈਆਂ ਦੀ ਗਿਣਤੀ ਦੇ ਮਕਸਦ ਲਈ ਪ੍ਰਯੋਗ ਕੀਤਾ ਜਾਂਦਾ ਹੈ। ਅੰਗਰੇਜ਼ੀ ਬੋਲਣ ਵਾਲੇ ਭਾਸ਼ਾ ਵਿਗਿਆਨੀਆਂ ਵਿੱਚ ਇਹ ਮੋਰਾ (morae) ਵਜੋਂ ਜਾਣਿਆ ਜਾਂਦਾ ਹੈ। ਇਸ ਭਾਸ਼ਾਈ ਸੰਕਲਪ ਲਈ ਆਧੁਨਿਕ ਜਾਪਾਨੀ ਸ਼ਬਦ ਹਾਕੂ (拍) ਜਾਂ ਫਿਰ ਮੋਰਾ (モーラ)।
ਜੀ (字) ਪ੍ਰਤੀਕ ਜਾਂ ਅੱਖਰ ਲਈ ਜਾਪਾਨੀ ਸ਼ਬਦ ਹੈ। ਦੋਨੋਂ ਓਨ ਅਤੇ ਜੀ ਮਿਲ ਕੇ ਬਣੇ ਓਂਜੀ (音 字) ਸ਼ਬਦ ਦੀ ਵਰਤੋਂ ਮੀਜੀ ਯੁੱਗ (1868–1912) ਦੇ ਵਿਆਕਰਨੀਆਂ ਦੁਆਰਾ ਧੁਨੀ ਚਿੰਨ੍ਹ (phonic character) ਦੇ ਅਰਥ ਵਿੱਚ ਕੀਤੀ ਗਈ ਸੀ। ਅਤੇ 1870 ਵਿੱਚ ਨਿਸ਼ੀ ਅਮਾਨ ਨੇ ਅੰਗਰੇਜ਼ੀ ਵਿੱਚ ਇਸ ਦਾ ਅਨੁਵਾਦ ਲੈਟਰ (letter)ਕੀਤਾ ਸੀ। ਉਦੋਂ ਤੋਂ ਬਾਅਦ ਸ਼ਬਦ ਓਂਜੀ ਜਾਪਾਨ ਵਿੱਚ ਅਪ੍ਰਚਲਿਤ ਹੋ ਗਿਆ ਹੈ, ਅਤੇ ਕੇਵਲ ਵਿਦੇਸ਼ੀ ਭਾਸ਼ਾਵਾਂ ਵਿੱਚ ਜਾਪਾਨੀ ਕਵਿਤਾ ਦੀ ਚਰਚਾ ਵਿੱਚ ਹੀ ਜੀਵਤ ਰਹਿ ਗਿਆ ਹੈ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |