ਓਰਹਾਨ ਪਾਮੁਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਓਰਹਾਨ ਪਾਮੁਕ
ਓਰਹਾਨ ਪਾਮੁਕ 2008 ਵਿੱਚ
ਜਨਮ ਫੇਰਿਤ ਓਰਹਾਨ ਪਾਮੁਕ
7 ਜੂਨ 1952
ਇਸਤੰਬੋਲ, ਤੁਰਕੀ
ਕੌਮੀਅਤ ਤੁਰਕ
ਕਿੱਤਾ ਨਾਵਲਕਾਰ,
ਪਟਕਥਾ ਲੇਖਕ,
ਤੁਲਨਾਤਮਕ ਸਾਹਿਤ ਤੇ ਲੇਖਣੀ ਦਾ ਪ੍ਰੋਫੈਸਰ (ਕੋਲੰਬੀਆ ਯੂਨੀਵਰਸਿਟੀ)[1]
ਪ੍ਰਭਾਵਿਤ ਕਰਨ ਵਾਲੇ ਕਾਜ਼ੀ ਨਜਰੁਲ ਇਸਲਾਮ, ਜੋਰਗ ਲੂਈਸ ਬੋਰਗਸ, ਫਿਓਦਰ ਦਾਸਤੋਵਸਕੀ, ਵਲਾਦੀਮੀਰ ਨਾਬੋਕੋਵ, ਗੈਬਰੀਅਲ ਗਾਰਸ਼ੀਆ ਮਾਰਕੇਜ਼, ਲਿਓ ਤਾਲਸਤਾਏ, Ahmet Hamdi Tanpınar, ਯਾਸਰ ਕੇਮਾਲ, Oguz Atay, Reşat Ekrem Koçu, ਮਾਰਸੇਲ ਪਰੁਸਤ, ਥਾਮਸ ਮਾਨ
ਲਹਿਰ ਉੱਤਰਆਧੁਨਿਕ ਸਾਹਿਤ
ਜੀਵਨ ਸਾਥੀ ਐਲਿਨ ਤੁਰੇਗੁਨ
(ਵਿਆਹ 1982, ਤਲਾੱਕ 2001)
ਸਾਥੀ ਕਿਰਣ ਡਿਸਾਈ
ਰਿਸ਼ਤੇਦਾਰ ਸੇਵਕੇਟ ਪਾਮੁਕ (ਭਰਾ)
ਹੁਮੇਅਰਾ ਪਾਮੁਕ (ਮਤਰੇਈ-ਭੈਣ)
ਇਨਾਮ International IMPAC Dublin Literary Award
2003
ਸਾਹਿਤ ਦਾ ਨੋਬਲ ਪੁਰਸਕਾਰ
2006
Sonning Prize
2012
ਵਿਧਾ ਨਾਵਲ
ਵੈੱਬਸਾਈਟ
http://www.orhanpamuk.net/

ਓਰਹਾਨ ਪਾਮੋਕ (ਜਨਮ 7 ਜੂਨ 1952) ਤੁਰਕੀ ਦਾ ਉਘਾ ਨਾਵਲਕਾਰ ਹੈ[2] ਜਿਸ ਨੇ 2006 ਵਿੱਚ ਸਾਹਿਤ ਦਾ ਨੋਬਲ ਇਨਾਮ ਹਾਸਲ ਕੀਤਾ। ਉਹ ਤੁਰਕੀ ਦੀ ਪਹਿਲੀ ਸ਼ਖ਼ਸੀਅਤ ਹੈ ਜਿਸ ਨੇ ਨੋਬਲ ਇਨਾਮ ਹਾਸਲ ਕੀਤਾ ਲੇਕਿਨ ਤੁਰਕ ਉਸ ਦੇ ਲਈ ਆਪਣੇ ਦਿਲਾਂ ਵਿੱਚ ਨਰਮ ਗੋਸ਼ਾ ਨਹੀਂ ਰਖਦੇ ਕਿਉਂਕਿ ਤੁਰਕੀ ਵਿੱਚ ਉਹ ਇੱਕ ਮੁਤਨਾਜ਼ਾ ਸ਼ਖ਼ਸੀਅਤ ਹੈ। ਆਲੋਚਕਾਂ ਨੇ ਪਾਮੋਕ ਦੇ ਇਨਾਮ ਨੂੰ ਸਿਆਸੀ ਕਰਾਰ ਦਿੱਤਾ। ਉਹ ਇਸਲਾਮੀ ਦੁਨੀਆਂ ਦਾ ਪਹਿਲਾ ਸਾਹਿਤਕਾਰ ਹੈ ਜਿਸ ਨੇ ਈਰਾਨ ਵਲੋਂ ਸਲਮਾਨ ਰਸ਼ਦੀ ਦੇ ਕਤਲ ਦੇ ਫ਼ਤਵੇ ਦੀ ਨਿਖੇਧੀ ਕੀਤੀ ਸੀ।

ਸੰਖੇਪ ਜੀਵਨੀ[ਸੋਧੋ]

ਓਰਹਾਨ ਪਾਮੋਕ 1952 ਵਿੱਚ ਇਸਤੰਬੋਲ ਵਿੱਚ ਪੈਦਾ ਹੋਏ ਅਤੇ ਇੱਕ ਐਸੇ ਖ਼ਾਨਦਾਨ ਵਿੱਚ ਪਲੇ ਅਤੇ ਵੱਡੇ ਹੋਏ ਜਿਸ ਦੀ ਤਸਵੀਰ ਕਸ਼ੀ ਉਨ੍ਹਾਂ ਨੇ ਆਪਣੇ ਨਾਵਲ "ਸਿਆਹ ਕਿਤਾਬ" ਵਿੱਚ ਕੀਤੀ ਹੈ। ਬਾਈ ਸਾਲ ਦੀ ਉਮਰ ਤੱਕ ਉਨ੍ਹਾਂ ਦਾ ਖ਼ਾਬ ਇੱਕ ਚਿੱਤਰਕਾਰ ਬਣਨ ਦਾ ਸੀ। ਅਮਰੀਕਨ ਰਾਬਰਟ ਕਾਲਜ ਇਸਤੰਬੋਲ ਤੋਂ ਗਰੈਜੂਏਸ਼ਨ ਦੇ ਬਾਅਦ ਉਨ੍ਹਾਂ ਨੇ ਆਰਕੀਟੈਕਟ ਦੀ ਵਿਦਿਆ ਹਾਸਲ ਕੀਤੀ ਲੇਕਿਨ ਆਖ਼ਰੀ ਮਰਹਲਾ ਮੁਕੰਮਲ ਕਰਨ ਤੋਂ ਪਹਿਲੇ ਪੱਤਰਕਾਰੀ ਦੀ ਵਿਦਿਆ ਲੈਣ ਲੱਗੇ। ਲੇਕਿਨ ਤੁਰਕ ਮੁਸਲਮਾਨਾਂ ਦੀ ਤਾਰੀਖ਼ ਅਤੇ ਕੁਰਦਾਂ ਦੇ ਬਾਰੇ ਵਿੱਚ ਤੁਰਕ ਹਕੂਮਤ ਦੀ ਪਾਲਿਸੀ ਬਾਰੇ ਓਰਹਾਨ ਪਾਮੋਕ ਦੇ ਮੋਨੋਗਰਾਫ਼ ਅਤੇ ਉਸ ਬਾਰੇ ਕੌਮ ਪਰਸਤਾਂ ਅਤੇ ਹਕੂਮਤ ਦੇ ਪ੍ਰਤੀਕਰਮ ਨੇ ਉਨ੍ਹਾਂ ਨੂੰ ਸੰਸਾਰ ਪੱਧਰ ਤੇ ਇੱਕ ਐਸਾ ਲੇਖਕ ਬਣਾ ਦਿੱਤਾ ਹੈ ਜੋ ਪ੍ਰਗਟਾਓ ਦੀ ਆਜ਼ਾਦੀ ਦੀ ਵਜ੍ਹਾ ਨਾਲ ਦਰਪੇਸ਼ ਖ਼ਤਰਿਆਂ ਦੇ ਬਾਵਜੂਦ ਆਪਣੇ ਇਰਾਦੇ ਤੇ ਡੱਟਿਆ ਹੋਇਆ ਹੈ। ਪਾਮੋਕ ਦੀ ਸ਼ੁਹਰਤ ਬੀਤੇ ਕੁਝ ਸਾਲਾਂ ਦੇ ਦੌਰਾਨ ਖ਼ਾਸ ਤੌਰ ਪਰ ਉਸ ਵਕਤ ਜ਼ਿਆਦਾ ਫੈਲੀ ਜਦੋਂ ਉਨ੍ਹਾਂ ਤੇ ਮੁਕੱਦਮਾ ਬਣਾਉਣ ਅਤੇ ਚਲਾਉਣ ਦੇ ਲਈ ਇੱਕ ਨਵਾਂ ਕਾਨੂੰਨ ਪਾਸ ਕੀਤਾ ਗਿਆ ਅਤੇ ਖ਼ਸੂਸੀ ਸਜ਼ਾ ਤਜਵੀਜ਼ ਕੀਤੀ ਗਈ। ਇਸ ਕਾਨੂੰਨ ਦੇ ਤਹਿਤ ਹਰ ਉਸ ਤੁਰਕ ਸ਼ਹਿਰੀ ਨੂੰ ਸਜ਼ਾ ਦਿੱਤੀ ਜਾ ਸਕਦੀ ਹੈ ਜੋ ਤੁਰਕ ਕੌਮ ਦੀ ਤੌਹੀਨ ਦਾ ਕਾਰਨ ਬਣੇ। ਇਸੀ ਕਾਨੂੰਨ ਦੇ ਤਹਿਤ ਅਗਰ ਤੌਹੀਨ ਦਾ ਦਾਇਰਾ ਮੁਲਕ ਤੋਂ ਬਾਹਰ ਤੱਕ ਵਸੀਹ ਹੋਵੇ ਤਾਂ ਸਜ਼ਾ ਵਿੱਚ ਇੱਕ ਤਿਹਾਈ ਇਜ਼ਾਫ਼ਾ ਵੀ ਕੀਤਾ ਜਾ ਸਕਦਾ ਹੈ। ਉਸ ਦੇ ਇਲਾਵਾ ਉਹ ਕੁਰਦਾਂ ਅਤੇ ਆਰਮੀਨੀਆਈਆਂ ਦੇ ਬਾਰੇ ਵਿੱਚ ਜੋ ਕੁਛ ਕਹਿੰਦੇ ਹਨ ਉਸ ਨੇ ਤੁਰਕ ਕੌਮ ਪਰਸਤਾਂ ਨੂੰ ਉਨ੍ਹਾਂ ਦਾ ਸ਼ਦੀਦ ਮੁਖ਼ਾਲਿਫ਼ ਬਣਾ ਦਿੱਤਾ ਹੈ। ਉਨ੍ਹਾਂ ਨੂੰ ਕਤਲ ਦੀਆਂ ਧਮਕੀਆਂ ਤੱਕ ਮਿਲਦੀਆਂ ਰਹੀਆਂ ਹਨ ਲੇਕਿਨ ਇਸ ਦੇ ਬਾਵਜੂਦ ਉਨ੍ਹਾਂ ਨੇ ਛੇ ਫ਼ਰਵਰੀ 2005 ਸਵਿਟਜ਼ਰਲੈਂਡ ਦੇ ਇੱਕ ਅਖ਼ਬਾਰ ਨੂੰ ਬਿਆਨ ਦਿੰਦੇ ਹੋਏ ਕਿਹਾ: ”ਤੁਰਕੀ ਵਿੱਚ ਤੀਹ ਹਜ਼ਾਰ ਕੁਰਦ ਅਤੇ ਦਸ ਲਾਖ ਆਰਮੀਨੀਆਈ ਬਾਸ਼ਿੰਦਿਆਂ ਨੂੰ ਹਲਾਕ ਕੀਤਾ ਗਿਆ ਲੇਕਿਨ ਇਸ ਬਾਰੇ ਵਿੱਚ ਕੋਈ ਕੁਛ ਨਹੀਂ ਬੋਲਦਾ, ਸਿਵਾਏ ਮੇਰੇ"। ਜਦੋਂ ਉਹ ਆਰਮੀਨੀਆਈਆਂ ਦੇ ਮਾਰੇ ਜਾਣ ਦੀ ਗੱਲ ਕਰਦੇ ਹਨ ਤਾਂ ਉਨ੍ਹਾਂ ਦਾ ਇਸ਼ਾਰਾ 1915 ਤੋਂ 1917 ਦੇ ਦੌਰਾਨ ਸਲਤਨਤੇ ਉਸਮਾਨੀਆ ਦੀਆਂ ਫ਼ੌਜਾਂ ਦੇ ਹੱਥੋਂ ਮਾਰੇ ਜਾਣ ਵਾਲਿਆਂ ਦੀ ਤਰਫ਼ ਹੁੰਦਾ ਹੈ। ਤੁਰਕ ਆਰਮੀਨੀਆਈਆਂ ਦੇ ਕਤਲਾਂ ਤੋਂ ਤਾਂ ਇਨਕਾਰ ਨਹੀਂ ਕਰਦੇ ਲੇਕਿਨ ਉਹ ਤਾਦਾਦ ਨਾਲ ਸਹਿਮਤ ਨਹੀਂ ਹੁੰਦੇ ਅਤੇ ਇਸਨੂੰ ਉਸਮਾਨੀ ਫ਼ੌਜਾਂ ਦੇ ਹੱਥੋਂ ਆਰਮੀਨੀਆਈਆਂ ਦੀ ਨਸਲਘਾਤ ਦੀ ਕੋਸ਼ਿਸ਼ ਵੀ ਤਸਲੀਮ ਨਹੀਂ ਕਰਦੇ। ਆਮ ਤੁਰਕ ਪਾਠਕਾਂ ਦੇ ਲਈ ਪਾਮੋਕ 1995 ਵਿੱਚ 'ਨਵਾਂ ਜੀਵਨ' ਦੇ ਪ੍ਰਕਾਸ਼ਨ ਦੇ ਬਾਅਦ ਇੰਤਹਾਈ ਮਕਬੂਲ ਲੇਖਕ ਸਨ। ਉਨ੍ਹਾਂ ਦੇ ਉਸ ਨਾਵਲ ਨੇ ਤੁਰਕੀ ਵਿੱਚ ਤੇਜ਼ਤਰੀਨ ਵਿੱਕਰੀ ਦਾ ਰਿਕਾਰਡ ਕਾਇਮ ਕੀਤਾ ਸੀ ਅਤੇ ਕਿਹਾ ਜਾਂਦਾ ਹੈ ਕਿ ਉਹ ਨਾਵਲ 85000 ਦੀ ਤਾਦਾਦ ਵਿੱਚ ਵਿਕਿਆ ਸੀ। ਐਪਰ ਉਨ੍ਹਾਂ ਦੇ ਤੁਰਕ ਮਦਾਹਾਂ ਨੂੰ ਇਤਰਾਜ਼ ਹੈ ਕਿ ਉਹ ਇਸਲਾਮ ਅਤੇ ਮੁਸਲਮਾਨਾਂ ਦੇ ਤਾਰੀਖ਼ੀ ਖਿਆਲਾਂ ਨੂੰ ਪੇਸ਼ ਕਰਦੇ ਹੋਏ ਆਪਣੇ ਪੱਛਮੀ ਪਾਠਕਾਂ ਦੀ ਖ਼ੁਸ਼ਨੂਦੀ ਨੂੰ ਪੇਸ਼ ਨਜ਼ਰ ਰਖਦੇ ਹਨ ਲੇਕਿਨ ਇਸ ਗੱਲ ਨੇ ਵੀ ਉਨ੍ਹਾਂ ਦੀ ਮਕਬੂਲੀਅਤ ਨੂੰ ਮੁਤਾਸਿਰ ਨਹੀਂ ਕੀਤਾ ਅਤੇ ਉਸ ਦੀ ਵਜ੍ਹਾ ਉਹ ਹੈ ਕਿ ਉਨ੍ਹਾਂ ਨੇ ਨਾਵਲ ਵਿੱਚ ਕਹਾਣੀ ਦੇ ਅਨਸਰ ਨੂੰ ਕਦੇ ਨਜਰਅੰਦਾਜ਼ ਨਹੀਂ ਕੀਤਾ। ਉਨ੍ਹਾਂ ਦਾ ਨਾਵਲ ਸਫੈਦ ਕਿਲਾ “ਹੁਣ ਤੱਕ ਦੀ ਉਨ੍ਹਾਂ ਦੀ ਕਲਾ ਦੀ ਸਿਖਰ ਮੰਨਿਆ ਜਾਂਦਾ ਹੈ ਅਤੇ ਉਸ ਵਿੱਚ ਨਾਵਲ ਦਾ ਅਸਲ ਰਾਵੀ 17ਵੀਂ ਸਦੀ ਦਾ ਇੱਕ ਇਤਾਲਵੀ ਵਿਦਵਾਨ ਹੈ ਜਿਸ ਨੂੰ ਵੀਨਸ ਤੋਂ ਨੇਪਲਜ਼ ਦੇ ਸਮੁੰਦਰੀ ਸਫ਼ਰ ਦੇ ਦੌਰਾਨ ਉਸਮਾਨ ਤੁਰਕਾਂ ਨੇ ਗ੍ਰਿਫ਼ਤਾਰ ਕਰ ਕੇ ਗ਼ੁਲਾਮ ਬਣਾ ਲਿਆ ਜਿਸ ਨੂੰ ਬਾਅਦ ਵਿੱਚ ਇੱਕ ਹਮ ਸ਼ਕਲ ਮੁਸਲਮਾਨ ਅਮੀਰ ਖ਼ੋਜਾ ਦੇ ਹਵਾਲੇ ਕਰ ਦਿੱਤਾ ਗਿਆ।

ਹਵਾਲੇ[ਸੋਧੋ]

  1. "Nobel in literature goes to Pamuk". MSNBC. Associated Press. 2006-10-13. Retrieved 2011-06-14. 
  2. Kinzer, Stephen (1998-12-15). "A Novelist Sees Dishonor in an Honor From the State". The New York Times. Retrieved 2008-08-30.