ਓਲਾਫ਼ ਸਟੇਪਲਡਨ
ਓਲਾਫ਼ ਸਟੇਪਲਡਨ | |
---|---|
ਜਨਮ | ਸੀਕੋਮਬੇ, ਵਾਲੇਸੀ, ਚਿਸ਼ਾਇਰ, ਇੰਗਲੈਂਡ, ਯੂਕੇ | 10 ਮਈ 1886
ਮੌਤ | 6 ਸਤੰਬਰ 1950 ਕੈਲਡੀ, ਚਿਸ਼ਾਇਰ, ਇੰਗਲੈਂਡ, ਯੂਕੇ | (ਉਮਰ 64)
ਕਿੱਤਾ | ਫ਼ਿਲਾਸਫ਼ਰ, ਵਿਗਿਆਨ ਗਲਪ ਦਾ ਲੇਖਕ |
ਸ਼ੈਲੀ | ਫ਼ਲਾਸਫ਼ਾ ਅਤੇ ਵਿਗਿਆਨਕ ਗਲਪ |
ਪ੍ਰਮੁੱਖ ਕੰਮ | ਸਟਾਰ ਮੇਕਰ, ਲਾਸਟ ਐਂਡ ਫਸਟ ਮੈਨ, ਔਡ ਜੌਹਨ |
ਵਿਲੀਅਮ ਓਲਾਫ਼ ਸਟੇਪਲਡਨ (10 ਮਈ 1886 – 6 ਸਤੰਬਰ 1950) – ਓਲਾਫ਼ ਸਟੇਪਲਡਨ ਦੇ ਤੌਰ 'ਤੇ ਜਾਣਿਆ ਜਾਂਦਾ ਸੀ – ਇੱਕ ਬ੍ਰਿਟਿਸ਼ ਫ਼ਿਲਾਸਫ਼ਰ ਅਤੇ ਵਿਗਿਆਨ ਗਲਪ ਦਾ ਲੇਖਕ ਸੀ।[1][2] 2014 ਵਿਚ, ਉਸ ਨੂੰ ਸਾਇੰਸ ਫ਼ਿਕਸ਼ਨ ਐਂਡ ਫੈਕਲਟੀ ਹਾਲ ਆਫ ਫੇਮ ਵਿੱਚ ਸ਼ਾਮਲ ਕੀਤਾ ਗਿਆ ਸੀ।
ਜ਼ਿੰਦਗੀ
[ਸੋਧੋ]ਸਟੈਪਲਡਨ ਦਾ ਜਨਮ ਸੀਕੋਮਬੇ, ਵਾਲੇਸੀ ਵਿਖੇ, ਚਿਸ਼ਾਇਰ ਦੇ ਵਿਰਲ ਪੈਨੂਸੁਲਾ ਵਿੱਚ ਹੋਇਆ ਸੀ, ਵਿਲੀਅਮ ਕਲਿਬੇਟ ਸਟੈਪਲਡਨ ਅਤੇ ਏਮੇਲਾਈਨ ਮਿਲਰ ਦਾ ਇਕਲੌਤਾ ਪੁੱਤਰ ਸੀ। ਉਸ ਦੇ ਜੀਵਨ ਦੇ ਪਹਿਲੇ ਛੇ ਸਾਲ ਉਸ ਨੇ ਆਪਣੇ ਮਾਤਾ ਪਿਤਾ ਦੇ ਨਾਲ ਪੋਰਟ ਸਯਦ, ਮਿਸਰ ਵਿੱਚ ਬੀਤੇ ਸਨ। ਉਸ ਨੇ ਐਬੋਟਸੋਲਮੇ ਸਕੂਲ ਅਤੇ ਬੈਲੀਓਲ ਕਾਲਜ, ਆਕਸਫੋਰਡ ਵਿਖੇ ਸਿੱਖਿਆ ਪ੍ਰਾਪਤ ਕੀਤੀ, ਜਿੱਥੇ ਉਸ ਨੇ 1979 ਵਿੱਚ ਆਧੁਨਿਕ ਇਤਿਹਾਸ (ਦੂਜੀ ਸ਼੍ਰੇਣੀ) ਦੀ ਬੀ.ਏ. ਡਿਗਰੀ ਪ੍ਰਾਪਤ ਕੀਤੀ ਸੀ, 1913 ਵਿੱਚ ਐਮ.ਏ. ਕਰ ਲਈ।[3][4] ਮੈਨਚੈਸਟਰ ਗਰਾਮਰ ਸਕੂਲ ਦੇ ਇੱਕ ਅਧਿਆਪਕ ਵਜੋਂ ਥੋੜ੍ਹੇ ਸਮੇਂ ਲਈ ਕੰਮ ਕਰਨ ਦੇ ਬਾਅਦ ਉਸ ਨੇ 1910 ਤੋਂ 1912 ਤਕ ਲਿਵਰਪੂਲ ਅਤੇ ਪੋਰਟ ਸੈਡ ਵਿੱਚ ਸ਼ਿਪਿੰਗ ਦਫਤਰਾਂ ਵਿੱਚ ਕੀਤਾ। ਅਤੇ 1912 ਤੋਂ 1915 ਤੱਕ ਸਟੇਪਲਡਨ ਨੇ ਵਰਕਰਜ਼ ਐਜੂਕੇਸ਼ਨਲ ਐਸੋਸੀਏਸ਼ਨ ਦੀ ਲਿਵਰਪੂਲ ਬ੍ਰਾਂਚ ਨਾਲ ਕੰਮ ਕੀਤਾ।
ਪਹਿਲੇ ਵਿਸ਼ਵ ਯੁੱਧ ਦੌਰਾਨ ਉਸਨੇ, ਇੱਕ ਜ਼ਮੀਰ ਔਬਜੈਕਟਰ ਦੇ ਤੌਰ 'ਤੇ ਸੇਵਾ ਕੀਤੀ।ਸਟੈਪਲਡਨ ਜੁਲਾਈ 1915 ਤੋਂ ਜਨਵਰੀ 1919 ਤਕ ਫਰਾਂਸ ਅਤੇ ਬੈਲਜੀਅਮ ਵਿੱਚ ਫ੍ਰੈਂਡਜ਼ ਐਂਬੂਲੈਂਸ ਯੂਨਿਟ ਦੇ ਨਾਲ ਐਂਬੂਲੈਂਸ ਡ੍ਰਾਈਵਰ ਬਣ ਗਿਆ; ਉਸ ਨੂੰ ਬਹਾਦਰੀ ਲਈ ਕ੍ਰੌਕਸ ਡੇ ਗੇਰੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।[5] '16 ਜੁਲਾਈ 1919 ਨੂੰ ਉਹ ਐਗਨੇਸ ਜੇਨਾ ਮਿਲਰ (1894-1984) ਨਾਲ ਵਿਆਹ ਕਰਵਾ ਲਿਆ। ਉਹ ਪਹਿਲੀ ਵਾਰ 1903 ਵਿੱਚ ਮਿਲੇ ਸਨ, ਅਤੇ ਬਾਅਦ ਵਿੱਚ ਸਾਰੇ ਯੁੱਧ ਦੌਰਾਨ ਚਿੱਠੀ ਪੱਤਰ ਬਣਾਈ ਰੱਖਿਆ। ਉਹਨਾਂ ਦੀ ਇੱਕ ਧੀ ਸੀ, ਮੈਰੀ ਸਿਡਨੀ ਸਟੈਪਲਡਨ (1920-2008), ਅਤੇ ਇੱਕ ਪੁੱਤਰ, ਜੌਨ ਡੇਵਿਡ ਸਟੈਪਲਡਨ (1923-2014)। 1920 ਵਿੱਚ ਉਹ ਪੱਛਮੀ ਕਿਰਬੀ ਵਿੱਚ ਚਲੇ ਗਏ।
ਸਟੈਪਲਡਨ ਨੂੰ 1925 ਵਿੱਚ ਲਿਵਰਪੂਲ ਯੂਨੀਵਰਸਿਟੀ ਤੋਂ ਫ਼ਲਸਫ਼ੇ ਵਿੱਚ ਪੀਐਚਡੀ ਡਿਗਰੀ ਪ੍ਰਦਾਨ ਕੀਤੀ ਗਈ ਅਤੇ ਆਪਣੀ ਡਾਕਟਰੀ ਥੀਸਿਸ ਨੂੰ ਉਸਨੇ ਆਪਣੀ ਪਹਿਲੀ ਪ੍ਰਕਾਸ਼ਿਤ ਕਿਤਾਬ, ਮਾਡਰਨ ਥਿਊਰੀ ਆਫ ਐਥਿਕਸ (1929) ਦੇ ਆਧਾਰ ਵਜੋਂ ਵਰਤਿਆ ਸੀ। ਪਰ, ਛੇਤੀ ਹੀ ਉਹ ਆਪਣੇ ਵਿਚਾਰਾਂ ਨੂੰ ਵਿਆਪਕ ਜਨਤਾ ਦੇ ਸਾਹਮਣੇ ਪੇਸ਼ ਕਰਨ ਦੀ ਉਮੀਦ ਵਿੱਚ ਗਲਪ ਵੱਲ ਮੁੜ ਪਿਆ। ਲਾਸਟ ਐਂਡ ਫਸਟ ਮੈਨ (1930) ਦੀ ਸਪੇਖ੍ਕ ਸਫਲਤਾ ਨੇ ਉਸਨੂੰ ਫੁੱਲ ਟਾਈਮ ਲੇਖਕ ਬਣਨ ਲਈ ਪ੍ਰੇਰਿਆ। ਉਸ ਨੇ ਲਾਸਟ ਮੈੱਨ ਇਨ ਲੰਡਨ ਨਾਮ ਦਾ ਇੱਕ ਸੀਕੁਐਲ ਲਿਖਿਆ ਅਤੇ ਇਸ ਦੇ ਪਿੱਛੋਂ ਉਸ ਦੇ ਗਲਪ ਅਤੇ ਦਰਸ਼ਨ ਦੀਆਂ ਹੋਰ ਕਈ ਕਿਤਾਬਾਂ ਲਿਖੀਆਂ।[6]
ਦੂਜੇ ਵਿਸ਼ਵ ਯੁੱਧ ਦੇ ਸਮੇਂ ਲਈ, ਸਟਾਪਲਡਨ ਨੇ ਆਪਣੇ ਸ਼ਾਂਤੀਵਾਦ ਨੂੰ ਛੱਡ ਦਿੱਤਾ ਅਤੇ ਜੰਗ ਦੇ ਯਤਨਾਂ ਦਾ ਸਮਰਥਨ ਕੀਤਾ। 1940 ਵਿੱਚ, ਸਟਾਪਲਡਨ ਪਰਿਵਾਰ ਨੇ ਵਾਇਰਾਲ ਵਿਖੇ, ਕੈਲਡੀ ਵਿੱਚ ਸਾਈਮਨ'ਜ ਫੀਲਡ ਵਿੱਚ ਨਵੇਂ ਘਰ ਦਾ ਨਿਰਮਾਣ ਕੀਤਾ ਅਤੇ ਉਹ ਨਵੇਂ ਘਰ ਵਿੱਚ ਚਲੇ ਗਏ। ਯੁੱਧ ਦੌਰਾਨ ਸਟਾਪਲਡਨ ਜੇ.ਬੀ. ਪ੍ਰੀਸਟਲੀ ਅਤੇ ਰਿਚਰਡ ਆਕਲੈਂਡ ਦੀ ਖੱਬੇਪੱਖੀ ਕਾਮਨ ਵੈਲਥ ਪਾਰਟੀ ਅਤੇ ਨਾਲ ਹੀ ਬ੍ਰਿਟਿਸ਼ ਅੰਤਰਰਾਸ਼ਟਰੀ ਸੰਗਠਨ ਫੈਡਰਲ ਯੂਨੀਅਨ ਦਾ ਜਨਤਕ ਸਮਰਥਕ ਬਣ ਗਿਆ।[7]
ਰਚਨਾਵਾਂ
[ਸੋਧੋ]ਪੁਸਤਕ ਸੂਚੀ
[ਸੋਧੋ]ਗਲਪ
[ਸੋਧੋ]- ਲਾਸਟ ਐਂਡ ਫਸਟ ਮੈਨ: ਏ ਸਟੋਰੀ ਆਫ ਦ ਨੇਅਰ ਐਂਡ ਫਾਰ ਫਿਊਚਰ (1930) (ISBN 1-85798-806-X1-85798-806-X)
- ਲੰਡਨ ਵਿੱਚ ਆਖਰੀ ਆਦਮੀ (1932) (ISBN 0-417-02750-80-417-02750-8)
- ਔਡ ਜੌਨ: ਜੈਸਟ ਅਤੇ ਅਰਨੇਸਟ ਦੇ ਵਿਚਕਾਰ ਇੱਕ ਕਹਾਣੀ(1935) (ISBN 0-413-32900-30-413-32900-3)
- ਸਟਾਰ ਮੇਕਰ (1937) (ISBN 0-8195-6692-60-8195-6692-6)
- ਹਨੇਰਾ ਅਤੇ ਚਾਨਣ (1942) (ISBN 0-88355-121-70-88355-121-7)
- ਨਵੀਂ ਦੁਨੀਆਂ ਵਿਚ ਪੁਰਾਣਾ ਆਦਮੀ (ਛੋਟੀ ਕਹਾਣੀ, 1944)
- ਸੀਰੀਅਸ: ਪਿਆਰ ਅਤੇ ਵਿਵਾਦ ਦੀ ਕਲਪਨਾ (1944) (ISBN 0-575-07057-90-575-07057-9)
- ਜੀਵਨ ਵਿੱਚ ਮੌਤ(1946)
- ਫਲੇਮਸ: ਇੱਕ ਕਲਪਨਾ (1947)
- ਇੱਕ ਆਦਮੀ ਵੰਡਿਆ ਹੋਇਆ (1950) (ISBN 0-19-503087-70-19-503087-7)
- ਚਾਰ ਮੁਲਾਕਾਤਾਂ (1976) (ISBN 0-905220-01-30-905220-01-3)
- ਨੇਬੂਲਾ ਮੇਕਰ (ਸਟਾਰ ਮੇਕਰ ਦੇ ਡਰਾਫਟ, 1976) (ISBN 0-905220-06-40-905220-06-4)
ਗੈਰ-ਗਲਪ
[ਸੋਧੋ]- ਏ ਮਾਡਰਨ ਥਿਊਰੀ ਆਫ਼ ਐਥਿਕਸ: ਏ ਸਟੱਡੀ ਆਫ਼ ਦ ਰਿਲੇਸ਼ਨਜ਼ ਆਫ਼ ਐਥਿਕਸ ਐਂਡ ਸਾਈਕਾਲੋਜੀ (1929)
- ਵੇਕਿੰਗ ਵਰਲਡ (1934)
- ਸੰਤ ਅਤੇ ਇਨਕਲਾਬੀ (1939)
- ਬ੍ਰਿਟੇਨ ਲਈ ਨਵੀਂ ਉਮੀਦ (1939)
- ਫਿਲਾਸਫੀ ਐਂਡ ਲਿਵਿੰਗ, 2 ਖੰਡ (1939)
- "ਇਸਮਜ਼" ਤੋਂ ਪਰੇ (1942)
- ਸ਼ਾਂਤੀ ਦੇ ਸੱਤ ਥੰਮ (1944)
- ਜਵਾਨੀ ਅਤੇ ਕੱਲ੍ਹ (1946)
- ਦਿ ਓਪਨਿੰਗ ਆਫ਼ ਦਿ ਆਈਜ਼ (ਐਗਨੇਸ ਜ਼ੈਡ ਸਟੈਪਲਡਨ, 1954)
ਕਵਿਤਾ
[ਸੋਧੋ]- ਲੈਟਰ-ਡੇ ਜ਼ਬੂਰ (1914)
ਸੰਗ੍ਰਹਿ
[ਸੋਧੋ]- ਵਰਲਡਜ਼ ਆਫ਼ ਵੰਡਰ: ਥ੍ਰੀ ਟੇਲਜ਼ ਆਫ਼ ਫੈਨਟਸੀ (1949)
- ਟੂ ਦ ਐਂਡ ਆਫ ਟਾਈਮ: ਓਲਾਫ ਸਟੈਪਲਡਨ ਦਾ ਸਰਵੋਤਮ (ਐਡੀ. ਬੇਸਿਲ ਡੇਵਨਪੋਰਟ, 1953) (ISBN 0-8398-2312-60-8398-2312-6)
- ਫਾਰ ਫਿਊਚਰ ਕਾਲਿੰਗ: ਓਲਫ ਸਟੈਪਲਡਨ ਦੀ ਅਣ-ਸੰਗਠਿਤ ਵਿਗਿਆਨਕ ਕਲਪਨਾ ਅਤੇ ਕਲਪਨਾ (ਐਡੀ. ਸੈਮ ਮੋਸਕੋਵਿਟਜ਼ 1979 ISBN 1-880418-06-11-880418-06-1)
- ਇੱਕ ਓਲਾਫ ਸਟੈਪਲਡਨ ਰੀਡਰ (ਐਡੀ. ਰੌਬਰਟ ਕਰਾਸਲੇ, 1997)
ਹਵਾਲੇ
[ਸੋਧੋ]- ↑ Andy Sawyer, "[William] Olaf Stapledon (1886-1950)", in Bould, Mark, et al, eds. Fifty Key Figures in Science Fiction. New York: Routledge, 2010. (pp. 205–210) ISBN 1135285349.
- ↑ John Kinnaird, "Stapledon,(William) Olaf" in Curtis C. Smith, Twentieth-Century Science-Fiction Writers. Chicago, St. James, 1986. ISBN 0912289279 (pp. 693–6).
- ↑ Kinnaird, John. Olaf Stapledon. Borgo Press, 1986. ISBN 978-0-916732-55-4
- ↑ Oxford University Calendar, 1915, p. 182
- ↑ Vincent Geoghegan,"Olaf Stapledon:Religious but not a Christian" in Socialism and religion : roads to common wealth.London: Routledge, 2011. ISBN 9780415668286 (pp. 85–108).
- ↑ "Olaf Stapledon". J. L. Campbell, Sr., in E. F. Bleiler, ed.Science Fiction Writers. New York: Scribners, 1982. pp. 91–100. ISBN 978-0-684-16740-4
- ↑ Andrea Bosco,Federal Union and the origins of the 'Churchill proposal' : the federalist debate in the United Kingdom from Munich to the fall of France, 1938-1940 London : Lothian Foundation Press, 1992. ISBN 1872210198 (p. 50)