ਸਮੱਗਰੀ 'ਤੇ ਜਾਓ

ਔਚਿਤਯ ਸੰਪ੍ਰਦਾਇ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਔਚਿਤਯ ਸੰਪਰਦਾਇ ਤੋਂ ਮੋੜਿਆ ਗਿਆ)

ਔਚਿਤਯ ਸੰਪ੍ਰਦਾਇ

ਭਾਰਤੀ ਕਾਵਿ ਸ਼ਾਸਤਰ ਦੇ ਇਤਿਹਾਸ ਵਿੱੱਚ ਔਚਿਤਯ ਸੰਪ੍ਰਦਾਇ ਤੱਤ ਬਾਕੀ ਦੀਆਂ ਪੰਜ ਸੰਪ੍ਰਦਾਵਾਂ ਦੇ ਚੰਗੀ ਤਰ੍ਹਾਂ ਪ੍ਰਚਲਿਤ ਹੋ ਜਾਣ ਤੋਂ ਬਾਅਦ ਹੋਂਦ ਵਿੱਚ ਆਂਂਦੀ ਹੈ। ਇਸ ਤਰਾ ਇਹ ਸੰਸਕ੍ਰਿਤ ਕਾਵਿ ਸ਼ਾਸਤਰ ਦੀ ਅੰਤਿਮ ਸੰਪ੍ਰਦਾਇ ਹੈ। ਇਸ ਦਾ ਮੋਢੀ ਆਚਾਰਯ ਕਸ਼ੇਮੇਂਦ੍ਰ ਹੈ।[1] ਔਚਿਤਯ ਤੋ ਭਾਵ ਉਚਿੱਤਤਾ ਤੋਂ ਹੈ।ਉਚਿੱਤਤਾ ਨੂੂੰ ਹੀ ਔਚਿਤਯ ਕਿਹਾ ਜਾਂਦਾ ਹੈ। ਕਾਵਿ ਵਿੱਚ ਇਸ ਨੂੰ ਤਰਤੀਬਤਾ ਵਜੋ ਲਿਆ ਜਾਂਦਾ ਹੈ। ਭਾਵ ਵੱਖ ਵੱਖ ਤੱਤਾ ਦੀ ਤਰਤੀਬਤਾ ਵਜੋ ਵਰਤੋ ਕਰਨ ਨੂੰ ਹੀ ਔਚਿਤਯ ਕਿਹਾ ਜਾਂਦਾ ਹੈ। ਕਸ਼ੇੇੇੇਮੇਂਦ੍ ਨੇ ਇਸ ਨੂੂੰ ਇਸ ਉਦਾਹਰਣ ਦੁੁੁਆਰਾ ਪੇਸ਼ ਕੀਤਾ ਹੈ। ਔਚਿਤਯ ਕਾਵਿ ਸਾਹਿਤ ਦੇ ਹਰੇਕ ਅੰਗ ਵਿੱਚ ਹੋੋੋੋਣਾ ਚਾਹੀਦਾ ਹੈ। ਕਿਓਂਕਿ ਇਸ ਤੋਂ ਬਿਨਾ ਰਸ ਭੰਗ ਹੋ ਜਾਣ ਤੇ ਕਾਵਿ ਵਿੱਚ ਪਾਠਕਾਂ ਦੀ ਅਰੁਚੀ ਉਤਪੰਨ ਹੋ ਜਾਵੇੇਗੀ। ਅਸਲ ਵਿੱਚ ਕਾਵਿ ਦਾ ਸੌਂਦਰਯ ਔਚਿਤਯ ਦੇ ਅਸਰੇ ਹੀ ਰਹਿੰਦਾ ਹੈ। ਜਿਵੇਂ ਕੋਈ ਸੋੋੋਹਣੀ ਮੁਟਿਆਰ ਗਲੇ ਵਿੱਚ ਮੇੇੇਖਲਾ,(ਤਰਾਗੜੀ) ਨਿਤੰਭਾ ਤੇੇੇ ਗਲੇ ਦੇ ਹਾਰ,ਹੱਥਾ ਚ ਨੂਪੁਰ (ਪਾਯਜੇਯ) ਪਾ ਲਵੇ ਤਾਂ ਲੋਕ ਉਸ ਦਾ ਮਖੌਲ ਹੀ ਕਰਨਗੇ। ਇਹੋ ਨਿਯਮ ਕਾਵਿ ਤੇ ਵੀ ਲਾਗੂ ਹੁੁੰਦਾ ਹੈ।[2] ਇਸ ਕਰਕੇ ਕ੍ਸ਼ੇਮੇਂਦ੍ਰ ਨੇ ਔਚਿਤਯ ਤੱਤ ਨੂੰ ਹੀ ਕਾਵਿ ਦੀ ਆਤਮਾ ਅਥਵਾ ਜੀਵਿਤ ( ਪ੍ਰਾਣ) ਮੰਨਿਆ ਹੈ।

ਔਚਿਤਯ ਸ਼ਬਦ ਦਾ ਆਰੰੰਭਿਕ ਪ੍ਰਯੋਗ ਤੇ ਵਿਕਾਸ-

ਔਚਿਤਯ ਸ਼ਬਦ ਦੀ ਵਰਤੋਂ ਕਾਵਿ ਸ਼ਾਸ਼ਤਰੀ ਗ੍ਰੰਥਾਂ ਵਿੱਚ ਸਭ ਤੋ ਪਹਿਲਾਂ ਆਚਾਰੀਆ ਰੁੁਦ੍ਰਟ ਨੇ ਕੀਤੀ ਹੈ। ਇਸ ਤੋਂ ਪਹਿਲਾਂ ਆਚਾਰੀਆ ਭਾਵੇਂ ਇਸ ਤੱਤ ਤੋ ਜਾਣੂ ਸਨ ਪਰ ਉਹਨਾ ਨੇ ਸਪਸ਼ਟ ਤੌਰ ਤੇ ਕੋਈ ਵੀ ਗੱਲ ਇਸ ਬਾਰੇ ਨਹੀਂ ਕੀਤੀ। ਕਸ਼ੇਮੇਂਦ੍ ਨੇ ਸਪਸ਼ਟ ਰੂਪ ਵਿੱਚ ਔਚਿਤਯ ਸ਼ਬਦ ਦੀ ਵਰਤੋ ਕਰਕੇ ਇਸ ਨੂੰ ਕਾਵਿ ਦੀ ਆਤਮਾ ਮੰਨਿਆ ਹੈ। ਇਸ ਤੋ ਬਾਅਦ ਦੇ ਆਚਾਰੀਆ ਨੇ ਵੀ ਇਸ ਸੰਪ੍ਰਦਾਇ ਦਾ ਵਿਕਾਸ ਕੀਤਾ ਅਤੇ ਆਪਣੇ ਆਪਣੇ ਢੰਗ ਅਨੁਸਾਰ ਇਸ ਨੂੰ ਸਿੱਧੇ ਜਾ ਅਸਿੱਧੇ ਢੰਗ ਨਾਲ ਵਰਤੋ ਕਰਕੇ ਪੇਸ਼ ਕੀਤਾ ਹੈ।

ਔਚਿਤਯ ਸਬੰਧੀ ਵਿਦਵਾਨਾ ਦੀਆ ਪਰਿਭਾਸ਼ਾਵਾ

ਰੁੁਦ੍ਰਟ ਤੋ ਪ੍ਰੇਰਨਾ ਲੈ ਕੇ ਅਨੰਦਵਰਧਨ ਨੇ ਔਚਿਤਯ ਨੂੰ ਇੱਕ ਵਿਸ਼ਾਲ ਪਿੱਠ ਭੂੂੂੂਮੀ ਤੇ ਸਥਾਪਿਤ ਕੀਤਾ ਹੈ ਅਤੇ ਆਚਾਰੀਆ ਅਭਿਨਵ ਗੁੁੁਪਤ ਨੇ ਇਸ ਧਾਰਾ ਦਾ ਪੂੂਰਾ ਸਮਰਥਨ ਕੀਤਾ।[3]

ਭਰਤ ਅਨੁਸਾਰ ~ ਭਰਤ ਦਾ ਕਥਨ ਹੈ ਕਿ ਸੰਸਾਰਿਕ ਵਿਅਕਤੀਆ ਦਾ ਚਰਿੱਤਰ ਇੱਕ ਤਰਾਂ ਦਾ ਨਹੀਂ ਹੁੰਦਾ ਅਤੇ ਨਾ ਹੀ ਉਹਨਾ ਦੀਆ ਅਵਸਥਾਵਾਂ ਇੱਕ ਸਮਾਨ ਹੁੰਦੀਆ ਹਨ। ਭੇਸ ਦੇ ਸਬੰਧ ਵਿੱਚ ਸਪਸ਼ਟ ਕਰਦੇ ਹੋਏ ਕਹਿੰਦੇ ਹਨ ਕਿ ਜੇ ਦੇਸ਼ ਦੇ ਅਨੁਸਾਰ ਭੇਸ ਨਾ ਹੋਵੇ ਤਾ ਉਹ ਸ਼ੋਭਾਜਨਕ ਨਹੀਂ ਹੁੰਦਾ। ਜੇ ਤਰਾਗੜੀ ਗਲੇ ਵਿੱਚ ਪਾਈ ਜਾਏ ਤਾਂ ਉਸ ਦਾ ਮਖੌਲ ਹੀ ਉਡੇਗਾ। ਇਸ ਤੋ ਸਪਸ਼ਟ ਹੈ ਕਿ ਭਰਤ ਨੇ ਨਾਟ ਦੇ ਪ੍ਰਸੰਗ ਵਿੱਚ ਔਚਿਤਯ ਸ਼ਬਦ ਦਾ ਉਲੇਖ ਨਾ ਕਰਨ ਤੇ ਵੀ ਔਚਿਤ ਤੱਤ ਨੂੰ ਕਾਫੀ ਸਨਮਾਨ ਦਿੱਤਾ ਹੈ। ਨਾਟਯਸ਼ਾਸਤ੍ ਵਿੱਚ ਇਸ ਤੱਤ ਦਾ ਵਿਆਪਕ ਪ੍ਰਭਾਵ ਦਿੱਸਦਾ ਹੈ। ਇਨਾ ਦੀ ਇਸ ਤੰਦ ਨੂੰ ਫੜ ਕੇ ਹੀ ਬਾਅਦ ਦੇ ਕਾਵਿ ਸ਼ਾਸ਼ਤਰੀਆ ਨੇ ਇਸ ਤੱਤ ਦੀ ਵਿਸਤ੍ਰਿਤ ਵਿਆਖਿਆ ਕੀਤੀ ਹੈ।[4]

ਭਾਮਹ ~ ਭਾਮਹ ਅਨੁਸਾਰ ਬੁਰੇ ਆਦਮੀ ਦੀ ਉਕਤੀ(ਕਥਨ)ਵੀ ਸੰਨਿਵੇਸ਼ ਦੀ ਵਿਸ਼ੇਸ਼ਤਾ ਕਰਕੇ ਉਸੇ ਤਰਾ ਸ਼ੋਭਾ ਪੈੈਦਾ ਕਰਦੀ ਹੈ। ਜਿਵੇਂ ਕਿ ਗਲੇ ਦੇ ਹਾਰ ਦੇ ਵਿਚਕਾਰ ਗੁੰਥਿਆ ਹੋਇਆ ਨੀਲ ਕਮਲ ਸ਼ੋਭਾਜਨਕ ਹੁੰਦਾ ਹੈ।[5]

ਆਚਾਰੀਆ ਦੰਡੀ ~ ਆਚਾਰੀਆ ਦੰੰਡੀ ਨੇ ਕਾਵਿਗਤ ਗੁਣ-ਦੋਸ਼ ਦੇ ਵਿਵੇਚਨ ਵਿੱਚ ਔਚਿਤਯ ਅਤੇ ਅਨੌਚਿਤਯ ਦੇ ਕਾਰਣਾ ਵੱਲ ਧਿਆਨ ਕਰਵਾਉਂਦੇ ਹੋਏ ਕਾਵਿ ਵਿੱਚ ਦੇਸ਼,ਕਾਲ, ਕਲਾ, ਲੋਕ, ਨਿਆਇ, ਆਗਮ (ਸ਼ਾਸ਼ਤ੍ )ਦੇ ਵਿਰੁੱਧ ਕਥਨ ਨੂੰ ਵਿਰੋਧ -ਨਾਮ ਦਾ ਦੋਸ਼ ਦੱਸਿਆ ਹੈ। ਪਰ ਵਿਸ਼ੇਸ਼ ਸਥਿਤੀ ਵਿੱਚ ਕਵੀ ਕੋਸ਼ਲ ਦੁਆਰਾ ਵਿਰੋਧ ਵੀ ਗੁਣ ਬਣ ਜਾਂਦਾ ਹੈ।[6]

ਅਲੰਕਾਰਵਾਦੀ ਆਚਾਰੀਆ ਰੁੁਦ੍ਰਟ ਅਨੁਸਾਰ ~ ਕਾਵਿ ਵਿੱਚ ਅਨੁਪ੍ਰਾਸ ਯਮਕ ਦੇ ਪ੍ਰਯੋਗ ਦਾ ਆਧਾਰ ਔਚਿਤਯ ਨੂੰ ਮੰਨਿਆ ਹੈ ਅਤੇ ਕਿਹਾ ਹੈ ਕਿ ਯਮਕ ਅਲੰਕਾਰ ਦਾ ਪ੍ਰਯੋਗ ਕੋਈ ਔਚਿਤਯ ਤੱਤ ਦਾ ਪਾਰਖੂ ਮਹਾਂਕਵੀ ਹੀ ਰਸ ਦੀ ਪੁਸ਼ਟੀ ਕਰਨ ਵਾਲੇ ਯਮਕ ਦੀ ਵਰਤੋ ਕਰ ਸਕਦਾ ਹੈ।[7]

ਰੁੁਦ੍ਰਟ ਅਨੁਸਾਰ ~ ਕਾਵਿ ਵਿੱਚ ਦੋਸ਼ ਅਨੌਚਿਤਯ ਦੇ ਕਾਰਣ ਹੀ ਹੁੰਦਾ ਹੈ।[5]

ਆਚਾਰੀਆ ਅਨੰਦਵਰਧਨ ਅਨੁਸਾਰ ~ ਰਸ,ਅਲੰਕਾਰ ਗੁਣ,ਰੀਤੀ ਆਦਿ। ਸਾਰਿਆ ਕਾਵਿ ਤੱਤਾ ਦੇ ਨਿਯੋਜਨ ਲਈ ਔਚਿਤਯ ਦੀ ਅਨਿਵਾਰਯਤਾ ਤੇ ਬਹੁਤ ਜੋਰ ਦਿੱਤਾ ਹੈ। ਇਹਨਾਂ ਦੱਸੇ ਕਾਵਿ ਤੱਤਾ ਰਸ,ਅਲੰਕਾਰ ਆਦਿ ਵਿੱੱਚੋ ਰਸ ਨੂੰ ਹੀ ਪ੍ਰਮੁੱਖਤੌਰ ਤੇ ਅਲੰੰਕਾਰ ਕਿਹਾ ਹੈ।[5]

ਆਚਾਰੀਆ ਅਭਿਨਵ ਗੁੁੁਪਤ ~ ਆਚਾਰੀਆ ਅਭਿਨਵ ਗੁੁੁਪਤ ਦੇ ਅਨੁੁੁੁੁਸਾਰ ਕਾਵਿ ਵਿੱਚ ਅਲੰਕਾਰ ਰਸ ਨੂੰ ਉਚਿਤ ਰੂਪ ਨਾਲ ਸ਼ੁਸ਼ੋਭਿਤ ਕਰਨ ਵਾਲੇ ਅਲੰਕਾਰ ਦਾ ਹੀ ਔਚਿਤਯ ਹੁੰਦਾ ਹੈ।[8]

ਅਚਾਰੀਆ ਭੋਜ ਅਨੁਸਾਰ ~ ਗੁਣ,ਦੋਸ਼ ਆਦਿ ਦੇ ਨਿਰਧਾਰਨ ਲਈ ਔਚਿਤਯ ਨੂੰ ਹੀ ਇਹਨਾਂ ਦਾ ਅਧਾਰ ਬਣਾਇਆ ਹੈ।[9]

ਆਚਾਰੀਆ ਕੁੰਤਕ ~ ਅਚਾਰੀਆ ਕੁੰਤਕ ਨੇ ਵਕ੍ਰੋਕਤੀ ਦੇ ਭੇਦਾ ਅਤੇ ਉਪਭੇਦਾ ਦਾ ਵਿਸਤ੍ਰਿਤ ਵਿਵੇਚਨ ਕਰਦੇ ਹੋਏ ਸਾਰੀਆ ਵਕ੍ਤਾਵਾਂ ਦਾ ਮੂਲ- ਆਧਾਰ ਔਚਿਤਯ ਨੂੰ ਹੀ ਸਵੀਕਾਰ ਕੀਤਾ ਹੈ। ਔਚਿਤ ਦੀ ਪਰਿਭਾਸ਼ਾ ਕਰਦੇ ਹੋਏ ਕਿਹਾ ਹੈ ਕਿ ਜਿਸ ਸਪਸ਼ਟ ਵਰਣਨ ਪ੍ਰਕਾਰ ਰਾਹੀਂ ਸੁਭਾ ਦੇ ਮਹੱਤਵ ਦਾ ਪੋਸ਼ਣ ਹੁੰਦਾ ਹੈ। ਉਹੋ ਹੀ ਔਚਿਤ ਨਾਂ ਦਾ ਗੁਣ ਹੈ। ਇਸ ਦਾ ਮੂਲ ਹੈ ਉਚਿਤ ਕਾਵਿ ਕਥਨ।ਇਸ ਤੋ ਸਿੱਧ ਹੁੰਦਾ ਹੈ ਕਿ ਕੁੰਤਕ ਔਚਿਤ ਨੂੰ ਸਭ ਤੋ ਵਿਆਪਕ ਤੱਤ ਮੰਨਦੇ ਹਨ।[10]

ਮਹਿਮਭੱਟ~ਮਹਿਮਭੱਟ ਨੇ ਕਾਵਿ ਵਿੱਚ ਰਸ ਦੇ ਅਨੌਚਿਤਯ ਨੂੰ ਸਭ ਤੋ ਵੱਡਾ ਦੋਸ਼ ਮੰਨਿਆ ਹੈ।[11]

ਭੋਜਰਾਜ ~ ਭੋਜਰਾਜ ਆਚਾਰੀਆ ਨੇ ਅਨੇਕ ਥਾਵਾਂ ਤੇ ਗੁਣ ਦੋਸ਼ ਆਦਿ ਦੇ ਨਿਰਧਾਰਨ ਲਈ ਔਚਿਤਯ ਨੂੰ ਹੀ ਇਹਨਾਂ ਦਾ ਅਧਾਰ ਬਣਾਇਆ ਹੈ ਤੇ ਕਿਹਾ ਹੈ ਕਿ ਕਵੀ ਵਿਸ਼ੇ,ਵਕਤਾ,ਕਾਲ, ਦੇਸ਼ ਤੇ ਔਚਿਤਯ ਦੇ ਅਨੁਸਾਰ ਹੀ ਭਾਸ਼ਾ ਦਾ ਪ੍ਰਯੋਗ ਕਰੇ।[8]

ਧਨੰਜਯ ~ ਧਨੰਜਯ ਨੇ ਕਿਹਾ ਹੈ ਕਿ ਨਾਟਕ ਵਿੱਚ ਨਾਇਕ ਅਥਵਾ ਰਸ ਦੇ ਜੋ ਵੀ ਵਿਰੁੱਧ ਹੋਵੇ ਉਸ ਨੂੰ ਛੱਡ ਕੇ ਨਵੀਂ ਕਲਪਨਾ ਕਰ ਲੈਣੀ ਚਾਹੀਦੀ ਹੈ।[10]

ਪਰਵਰਤੀ ਸੰਸਕ੍ਰਿਤੀ ਕਾਵਿ ਸ਼ਾਸਤਰ ਦੇ ਆਚਾਰੀਆ ~ ਪਰਵਰਤੀ ਕਾਵਿ ਸ਼ਾਸ਼ਤਰ ਦੇ ਆਚਾਰੀਆ ਨੇ ਕਵੀ ਨੂੰ ਕਾਵਿ ਵਿੱਚ ਰਸ, ਅਲੰਕਾਰ, ਗੁਣ, ਰੀਤੀ ਆਦਿ ਸਾਰਿਆ ਤੱਤਾ ਦੇ ਵਿਨਿਯੋਜਨ ਲਈ ਔਚਿਤਯ ਨੂੂੰ ਮਹਤੱਵ ਦੇੇਣ ਦੀ ਸਲਾਹ ਦਿੱਤੀ ਹੈ।[11]

ਮੰਮਟ ~ ਮੰਮਟ ਨੇ ਕਿਹਾ ਹੈ ਕਿ ਕਾਵਿ ਵਿੱਚ ਦੋਸ਼ ਓਦੋ ਤਕ ਹੀ ਦੋਸ਼ ਹੁੰਦਾ ਹੈ ਜਦੋਂ ਤੱਕ ਰਸਾ ਦੇ ਸੰਧਿਆਨ ਵਿੱਚ ਅਨੌਚਿਤਯ ਹੁੰਦਾ ਹੈ।[12]

ਔਚਿਤਯ ਦੀ ਪ੍ਰਮੁੱਖ (ਆਤਮਾ )ਤੱਤ ਵਜੋ ਪਰਿਭਾਸ਼ਾ ਅਤੇ ਸਰੂਪ-

ਰੁਦ੍ਟ ਦੁਆਰਾ ਔਚਿਤਯ ਸ਼ਬਦ ਦੀ ਪਹਿਲੀ ਵਾਰ ਵਰਤੋ ਕਰਨ ਤੋ ਬਾਅਦ ਭਾਵੇਂ ਕਿ ਬਾਅਦ ਦੇ ਬਹੁਤ ਸਾਰੇ ਭਾਰਤੀ ਤੇ ਪੱਛਮੀ ਅਲੋਚਕਾਂ ਨੇ ਇਸ ਤੱਤ ਦੀ ਸਿੱਧੇ ਜਾ ਅਸਿੱਧੇ ਢੰਗ ਨਾਲ ਵਰਤੋ ਕਰਕੇ ਇਸ ਤੱਤ ਦਾ ਵਿਸਥਾਰ ਕੀਤਾ। ਅਚਾਰੀਆ ਦੰਡੀ ਨੇ ਅਸਿੱਧੇ ਰੂਪ ਵਿੱਚ ਇਸ ਵੱਲ ਸੰਕੇਤ ਕੀਤਾ। ਆਨੰਦਵਰਧਨ ਨੇ ਇਸ ਦੇ ਵਿਆਪਕ ਮਹੱਤਵ ਨੂੰ ਸਮਝ ਕੇ ਇਸ ਦਾ ਉਚਿਤ ਵਿਸਥਾਰ ਕੀਤਾ। ਕੁੁੰਤਕ ਨੇ ਇਸ ਦਾ ਮਹੱਤਵ ਤਾਂ ਮੰਨਿਆ ਪਰ ਕਾਵਿ ਵਿੱਚ ਉਸ ਨੂੰ ਗੌੌਣ ਥਾਂ ਦਿੱਤੀ। ਮਹਿਮਾਨ ਭੱਟ ਨੇ ਇਸ ਤੋ ਵੀ ਘੱਟ ਮਹਤੱਵ ਦਿੱਤਾ।[13] ਪਰ ਕਿਸੇੇ ਨੇ ਵੀ ਕਸ਼ੇਮੇੇਂਦ੍ ਤੋ ਬਿਨਾ ਇਸ ਤੱਤ ਨੂੂੰ ਕਾਵਿ ਦੇ ਪ੍ਰਮੁੱਖ ਤੱਤ(ਆਤਮਾ )ਵੱਜੋ ਸਵੀਕਾਰ ਨਹੀਂ ਕੀਤਾ।

ਉਪਰੋਕਤ ਪਰਿਭਾਸ਼ਾਵਾ ਤੋ ਇੱਕ ਸੰਦੇਹ ਪੈਦਾ ਹੁੰਦਾ ਹੈ ਕਿ ਔਚਿਤਯ ਨੂੰ ਕਾਵਿ ਦੇ ਹੋਰ ਗੁਣਾ ਵਾਂਗ ਇੱਕ ਗੁਣ ਮੰੰਨਣਾ ਠੀਕ ਹੈ ਜਾ ਕਾਵਿ ਦੀ ਆਤਮ ਮੰੰਨ ਕੇ ਕਾਵਿ ਵਿੱਚ ਇਸ ਦਾ ਲਾਜਮੀ ਮਹੱਤਵ ਸਵੀਕਾਰ ਕਰਨਾ ਉਚਿਤ ਹੈ। ਜਿਵੇਂ ਕਿ ਕਸ਼ੇਮੇਂਦ੍ ਨੇ ਕੀਤਾ ਹੈ। ਕਸ਼ੇੇੇਮੇਂਦ੍ ਇਸ ਦੀ ਪੁਸ਼ਟੀ ਕਰਦੇੇ ਹੋਏ ਆਖਦੇ ਹਨ ਕਿ ਔਚਿਤਯ ਹੀ ਕਾਵਿ ਦਾ ਪ੍ਰਾਣ ਰੂੂੂਪ ਤੱਤ ਹੈ। ਜਿਸ ਕਾਵਿ ਵਿੱਚ ਇਹ ਜੀਵਿਤ ਰੂੂੂਪ ਤੱਤ ਵਿਦਮਾਨ ਨਹੀਂ ਹੈ। ਉਸ ਕਾਵਿ ਵਿੱਚ ਅਲੰਕਾਰਾ ਅਤੇ ਗੁਣਾ ਦਾ ਵਿਨਿਯੋਜਨ (ਪ੍ਰਯੋਗ )ਬਿਲਕੁਲ ਵਿਅਰਥ ਹੈ। ਇਹਨਾਂ ਦੀ ਪੱਕੀ ਧਾਰਣਾ ਹੈ ਕਿ ਅਲੰਕਾਰ ਤਾ ਅਲੰਕਾਰ ਹੀ ਹਨ। ਉਹ ਸਿਰਫ ਕਾਵਿ ਦੀ ਬਾਹਰਲੀ ਸ਼ੋਭਾ ਨੂੰ ਵਧਾਉਣ ਦੇ ਸਾਧਨ ਮਾਤ੍ ਹਨ। ਗੁਣ ਚਾਹੇ ਕਾਵਿ ਦੇ ਅਤਰੰਗ ਤੱਤ ਹਨ ਉਹ ਵੀ ਗੁਣ ਹੀ ਹਨ ਅਤੇ ਕਾਵਿ ਦੇ ਪ੍ਤਿਸ਼ਠਾਪਕ ਨਹੀਂ ਹਨ ਪਰੰਤੂ ਰਸ ਨਾਲ ਸੁਨਿਯੋਜਿਤ ਔਚਿਤਯ ਹੀ ਕਾਵਿ ਦਾ ਪੱਕਾ ਜੀਵਿਤ ਤੱਤ ਹੈ। ਉਕਤ ਵਿਚਾਰਾ ਦੇ ਆਧਾਰ ਤੇ ਕਸ਼ੇਮੇਂਦ ਨੇ ਔਚਿਤਯ ਨੂੰ ਕਾਵਿ ਦਾ ਪ੍ਰਾਣ (ਆਤਮਾ ) ਕਹਿ ਕੇ ਇਸ ਦਾ ਵਿਵੇਚਨ ਕੀਤਾ ਹੈ।[14]

ਔਚਿਤ ਦਾ ਅਰਥ ਹੈ। ਥੋੜੀ ਜਿੰਨੀ ਅਣਔਚਿੱੱਤਤਾ ਨਾਲ ਰਸ ਦੀ ਪ੍ਰਤੀਤੀ ਭੰਗ ਹੋ ਜਾਂਦੀ ਹੈ। ਇਸ ਲਈ ਆਨੰਦਵਰਧਨ ਨੇ ਲਿਖਿਆ ਹੈ। ' ਅਨੌਚਿਤਯਾ ਦ੍ਰਿਤੇਨਾਨਯਦ੍ਰਸਭੰਗਸਯ ਕਾਰਣਾਮੇ'। ਔਚਿਤ ਦਾ ਖੇਤਰ ਬੜਾ ਵਿਸ਼ਾਲ ਹੈ। ਭਾਸ਼ਾ ਦੇ ਛੋਟੇ ਤੋ ਛੋਟੇ ਅੰਸ਼ ਤੋ ਲੈ ਕੇ ਜਿਸ ਵਿੱਚ ਵਰਣ,ਪਦ,ਪਦਅੰਸ਼,ਪ੍ਰਕ੍ਰਿਤੀ, ਪ੍ਰਤਿਐ,ਸਮਾਸ ਸੱਭੇ ਸ਼ਾਮਲ ਹਨ[15]ਔਚਿਤਯ ਧਾਰਣਾ ਦਾ ਵਿਕਾਸ - ਔਚਿਤਯ ਨੂੰ ਕਾਵਿ ਸਿਧਾਂਤ ਦੇ ਕ੍ਰਮ ਵਿੱਚ ਸਥਾਪਿਤ ਕਰਨ ਦਾ ਸਿਹਰਾ ਭਾਵੇਂ ਆਚਾਰਯ ਕਸ਼ੇਮੇਦ੍ਰ ਦੇ ਸਿਰ ਹੈ। ਪਰ ਕਾਵਿ ਵਿੱਚ ਇਸ ਦੇ ਮਹੱਤਵ ਨੂੰ ਬਹੁਤ ਚਿਰ ਪਹਿਲਾਂਂ ਹੀ ਸਥਾਪਿਤ ਕੀਤਾ ਜਾਣ ਲੱਗ ਪਿਆ ਸੀ।[1] ਜਿਸ ਤਰ੍ਹਾਂਂ ਲੋਕ ਵਿੱਚ ਔਚਿਤਯ ਤੋਂ ਯੁਕਤ ਵਿਵਹਾਰ ਦੁਆਰਾ ਮਨੁੱਖ ਆਪਣੇ ਯਸ਼ ਅਤੇ ਸੰਮਾਨ 'ਚ ਵਾਧਾ ਕਰਦਾ ਹੈ।(ਅਨੌਚਿਤਯ ਕਰਕੇ ਉਸੇ ਮਨੁੱਖ ਦਾ ਅਪਮਾਨ ਵੀ ਹੁੰਦਾ ਹੈ); ਉਸੇ ਤਰ੍ਰਾਂਂ ਕਾਵਿ ਵਿੱਚ ਰਸ,ਅਲੰਕਾਰ,ਗੁਣ,ਰੀਤੀ, ਆਦਿ ਤੱਤ ਉਦੋਂ ਹੀ ਚਮਤਕਾਰ ਅਥਵਾ ਰਮਣੀਯਤਾ ਪੈਦਾ ਕਰਦੇ ਹਨ ਜਦੋਂ ਕਿ ਉਹਨਾਂ ਦਾ ਔਚਿਤਯਪੂਰਣ ਵਿਨਿਯੋਜਨ ਕੀਤਾ ਜਾਵੇ। ਨਹੀਂ ਤਾਂ,ਕਵੀ ਦਾ ਅਤੇ ਰਚਨਾ ਦਾ ਵਿਦਵਾਨਾਂ ਦੀ ਸਭਾ ਵਿੱਚ ਮਖੌਲ ਅਤੇ ਨਿੰਦਾ ਹੁੰਦੀ ਹੈ ਅਤੇ ਰਚਨਾ ਦੇ ਪ੍ਰਤੀ ਸਹ੍ਰਿਦਯ ਜਾਂ ਪਾਠਕ ਦੀ ਕੋਈ ਪ੍ਰਵ੍ਰਿਤੀ ਵੀ ਨਹੀਂ ਹੁੰਦੀ ਹੈ। ਔਚਿਤਯ ਦੇ ਇਸ ਮਹੱਤਵ ਨੂੰ ਮਨ ਵਿੱਚ ਰੱਖ ਆਚਾਰਿਆ ਕ੍ਸ਼ੇਮੇਂਦ੍ਰ ਨੇ ਕਿਹਾ ਹੈ ਕਿ," ਅਲੰਕਾਰ ਤਾ ਅਲੰਕਾਰ ਹੀ ਹੈ; ਗੁਣ - ਗੁਣ ਹੀ ਹੈ; ਪਰ ਰਸਸਿੱਧ ਕਵੀ ਦਾ ਅਵਿਨਾਸ਼ੀ ਜੀਵੀਤ ਤਾਂ ਔਚਿਤਯ ਹੀ ਹੈ।[16] ਇਤਿਹਾਸਕ ਕ੍ਰਮ ਦੀ ਦ੍ਹਿਸ਼ਟੀ ਤੋਂ ਸਭ ਤੋਂ ਪਹਿਲਾ ਆਦਿ ਆਚਾਰਯ ਭਰਤ ਨੇ ਇਸ ਨੂੰ ਕਾਵਿ -ਤੱਤ ਦੇ ਰੂਪ ਵਿੱਚ ਸਥਾਪਿਤ ਕੀਤਾ। ਭਰਤ ਅਨੁਸਾਰ ਨਾਟਕ ਔਚਿਤਯ ਵਿਧਾਨ ਨੂੰ ਨਿਯਮਿਤ ਕਰਨ ਵਾਲਾ ਸ਼ਾਸਤ੍ਰ ਨਹੀਂ, ਲੋਕ -ਵਿਵਹਾਰ ਹੈ। ਲੋਕ - ਜੀਵਨ ਵਿੱਚ ਜਿਹੜੀ ਵਸਤੂ ਜਿਸ ਰੂਪ, ਵੇਸ ਜਾਂ ਸਥਿਤੀ ਵਿੱਚ ਉਪਲਬਧ ਹੈ, ਨਾਟਕ ਵਿੱਚ ਉਸ ਦਾ ਅਨੁਰੂਪ ਪ੍ਰਦਰਸ਼ਨ ਹੋਣਾ ਚਾਹੀਦਾ ਹੈ। ਲੋਕ - ਵਿਵਹਾਰ ਦੀ ਇਹ ਅਨੁਰੂਪਤਾ ਹੀ ਨਾਟਕ ਦਾ ਔਚਿਤਯ ਤੱਤ ਹੈ।[1] ਭਰਤ ਮੁੁੁਨੀ ਦੇ ਅਨੁਸਾਰ -ਇਸੇ ਤਰ੍ਹਾਂ ਨੇ ਭਾਵੇਂ ਔਚਿਤਯ ਸ਼ਬਦ ਦੀ ਵਰਤੋਂ ਨਹੀਂ ਕੀਤੀ, ਪਰ ਅਨੁਰੂਪਤਾ, ਸੁਭਾਵਿਕਤਾ, ਲੋਕ ਪ੍ਰਮਾਣਿਕਤਾ ਆਦਿ ਸ਼ਬਦਾ ਦੀ ਵਰਤੋਂ ਕਰਕੇ ਇਸੇ ਨੂੰ ਪ੍ਰਸਾਰਿਆ ਹੈ। ਫਲਸਰੂਪ ਕਾਵਿ ਸ਼ਾਸਤ੍ਰ ਵਿੱਚ ਔਚਿਤਯ ਦੀ ਧਾਰਨਾ ਦਾ ਮੋਢੀ ਹੈ। ਭਾਮਹ- ਭਰਤ ਤੋਂ ਬਾਅਦ ਭਾਮਹ ਨੇ ਵੀ ਸਪਸ਼ਟ ਤੋਰ ਤੇ ਔਚਿਤਯ ਦਾ ਵਿਵੇਚਨ ਨਹੀਂ ਕੀਤਾ। ਪਰ ਨਿਆਇ, ਯੁਕਤਤਾ,ਆਦਿ ਸ਼ਬਦਾ ਦੀ ਵਰਤੋਂ ਕਰਕੇ ਕਾਵਿ ਵਿੱੱਚ ਔਚਿਤਯ ਦੀ ਆਵੱਸ਼ਕਤਾ ਲਈ ਹੁੰਗਾਰਾ ਭਰਿਆ ਹੈ।[17]

ਔਚਿਤਯ ਦਾ ਇਤਿਹਾਸਕ ਵਿਕਾਸਕ੍ਰਮ - ਭਾਰਤੀ ਕਾਵਿ-ਸ਼ਾਸਤਰ ਦੇ ਇਤਿਹਾਸ ਵਿੱਚ ਚਾਹੇ ਆਚਾਰਿਆ ਕ੍ਸ਼ੇਮੇਂਦ੍ਰ ਨੇ ਔਚਿਤਯ - ਤੱਤ ਨੂੰ ਪ੍ਰਤਿਸ਼ਠਿਤ ਕਰਕੇ ਇਸਨੂੰ ਕਾਵਿ ਦੀ ਆਤਮਾ ਦਾ ਦਰਜ਼ਾ ਦਿੱਤਾ ਹੈ, ਭਰਤ ਨੇ ' ਔਚਿਤਯ ' ਪਦ ਦਾ ਕਿਤੇ ਵੀ ਸਿੱੱਧਾ ਪ੍ਰਯੋਗ ਨਹੀਂ ਕੀਤਾ ਹੈ ਆਚਾਰਿਆ ਦੰਡੀ ਨੇ ਕਾਵਿਗਤ ਗੁਣ- ਦੋਸ਼ ਦੇ ਵਿਵੇਚਨ ਵਿੱਚ ਔਚਿਤਯ ਅਤੇ ਅਨੌਚਿਤਯ ਦੇ ਕਾਰਣਾਂਂ ਵੱਲ ਧਿਆਨ ਕਰਵਾਉਂਦੇ ਹੋਏ - " ਕਾਵਿ ਵਿੱਚ ਦੇਸ਼ - ਕਾਲ - ਕਲਾ - ਲੋਕ - ਨਿਆਇ - ਆਗਮ (ਸ਼ਾਸਤਰ) ਦੇ ਵਿਰੁੱਧ ਕਥਨ ਨੂੰ - ਵਿਰੁਧ ਵੀ ਗੁਣ ਬਣ ਜਾਂਦਾ9 ਹੈ। ਅਲੰਕਾਰਵਾਦੀ ਆਚਾਰਿਆ ਰੁੁਦ੍ਰਟ ਨੇ ਕਾਵਿ 'ਚ ਅਨੁਪ੍ਰਾਸ, ਯਮਕ ਦੇ ਪ੍ਰਯੋਗ ਦਾ ਆਧਾਰ ' ਔਚਿਤਯ ' ਨੂੰ ਮੰਨਿਆ ਅਤੇ ਕਿਹਾ ਹੈ ਕਿ, "ਯਮਕ ਅਲੰਕਾਰ ਦਾ ਪ੍ਰਯੋਗ ਕੋਈ ' ਔਚਿਤਯ ਦਾ ਪਾਰਖੀ ਕਵੀ ਹੀ ਕਰ ਸਕਦਾ10 ਹੈ।[16]

ਔਚਿਤਯ ਦੇ ਭੇਦ

ਔਚਿਤਯ ਸੰੰਪ੍ਰਦਾਇ ਦੇ ਮੋਢੀ ਆਚਾਰਯ ਕਸ਼ੇਮੇਦ੍ਰ ਨੇ ਹੋਰਨਾ ਕਾਵਿ - ਸ਼ਾਸਤਰੀ ਸਿੱੱਧਾਂਤਾ ਦੀਆਂ ਪਰੰਪਰਾਵਾਂ ਤੇ ਔਚਿਤਯ ਸਿੱਧਾਂਤ ਦੇ ਭੇਦਾਂ - ਉਪ - ਭੇਦਾਂ ਦਾ ਵਿਸ਼ਲੇਸ਼ਣ ਕੀਤਾ ਹੈ। ਅਜਿਹਾ ਕਰਨ ਵੇਲੇ ਉਸ ਨੇ ਔਚਿਤਯ ਦੇ ਅੰਤਰਗਤ ਕਾਵਿ ਜਗਤ ਅਤੇ ਉਸ ਦੇ ਸਾਰੇ ਤੱਤਾਂ ਨੂੰ ਸਮੇਟ ਲਿਆ ਹੈ। ਕੁਲ ਮਿਲਾ ਕੇ ਉਸ ਨੇ 27 ਭੇਦਾਂ ਦੀ ਗਿਣਤੀ ਕੀਤੀ ਹੈ।- ਪਦ, ਵਾਕ, ਪ੍ਰਬੰਧਾਰਥ, ਗੁਣ, ਅਲੰਕਾਰ,ਰਸ, ਕ੍ਰਿਆ, ਕਾਰਕ, ਲਿੰਗ, ਵਚਨ, ਵਿਸ਼ੇਸਣ, ਉਪਸਰਗ,,ਨਿਪਾਤ, ਕਾਲ, ਦੇਸ਼, ਕੁਲ, ਵਤ੍ਰ, ਤੱਤ੍ਵ, ਸੱਤਵ, ਅਭਿਪ੍ਰਾਯ, ਸ੍ਵਭਾਵ, ਸਾਰ -ਸੰਗ੍ਰਹਿ, ਪ੍ਰਤਿਭਾ,ਅਵਸਥਾ, ਵਿਚਾਰ, ਨਾਮ, ਆਸ਼ੀਰਵਾਦ।[18]

ਔਚਿਤਯ ਦੀ ਮੁੱਖ ਸਿਧਾਂਤ ਰੂਪ ਵਿੱਚ ਚਰਚਾ

ਕਸ਼ੇਮੇਦ੍ਰ ਤੋ ਬਾਦ ਕਾਵਿ ਸ਼ਾਸਤਰ ਵਿੱਚ ਔਚਿਤਯ ਦੀ ਮੁੱਖ ਸਿਧਾਂਤ ਰੂਪ ਵਿੱਚ ਚਰਚਾ ਨਹੀਂ ਹੋਈ। ਅਸਲੋ ਇਸ ਨੂੰ ਕਸ਼ੇਮੇਦ੍ਰ ਨੇ ਹੀ ਸਿੱਧਾਤਤਾਂ ਪ੍ਰਦਾਨ ਕਰ ਕੇ ਸੰਪ੍ਰਦਾਇ ਵਿਸ਼ੇਸ਼ ਦਾ ਰੂਪ ਦਿੱਤਾ ਪਰ ਉਸ ਤੋ ਬਾਦ ਇਸ ਗੱਲ ਕਿਸੇ ਨੇ ਚੁਕਿਆ ਅਤੇ ਇਸ ਦਾ ਕੋਈ ਸੰਪ੍ਰਦਾਇਕ ਵਿਕਾਸ ਨਾ ਹੋ ਸਕਿਆ।[19]

ਔਚਿਤਯ ਵਿਚਾਰ ਚਰਚਾ

ਆਚਾਰੀਆ ਕਸ਼ੇਮੇਂਦ੍ਰ ਨੇ ਆਪਣੇ ਗ੍ਰੰਥ 'ਔਚਿਤਯ ਵਿਚਾਰ ਚਰਚਾ' ਵਿਚ ਇਸ ਸਿਧਾਂਤ ਦੀ ਵਿਆਖਿਆ ਕੀਤੀ ਹੈ । ਉਨ੍ਹਾਂ ਨੇ ਔਚਿਤਯ ਦਾ ਲੱਛਣ ਦੱਸਦੇ ਹੋਇਆ ਲਿਖਿਆ ਹੈ ਜੋ ਇਸਦੇ ਅਨੁਰੂਪ ਹੈ।ਆਚਾਰੀਆ ਉਸੇ ਨੂੰ ਅਨੁਰੂਪ ਆਖਦੇ ਹਨ ਉਚਿਤ ਦਾ ਭਾਵ ਹੀ ਔਚਿਤਯ ਹੈ।

ਉਸ ਨੇ ਆਪਣੇ ਕਾਵਿ ਦੇ 28 ਅੰਗ ਗਿਣਾਏ ਹਨ ਅਤੇ ਹਰੇਕ ਅੰਗ ਦੇ 'ਔਚਿਤਯ' ਉਤੇ ਵੱਖਰਾ - ਵੱਖਰਾ ਵਿਚਾਰ ਕੀਤਾ ਹੈ। ਅੰਤ ਵਿਚ ਕਾਵਿ ਦੇ ਬਾਕੀ ਅੰਗਾਂ ਵਿਚ ਵੀ ਔਚਿਤਯ ਦੀ ਲੋੜ ਉੱਤੇੇ ਜ਼ੋੋਰ ਦੇ ਆਪਣਾ ਮਤ ਸਪੱਸ਼ਟ ਕਰ ਦਿੱਤਾ ਹੈ ਕਿ ਔਚਿਤਯ ਕਾਰਨ ਹੀ ਕਾਵਿ ਦੇ ਹਰੇਕ ਅੰਗ ਵਿੱਚ ਸਹੁਜ ਪ੍ਰਵੇਸ਼ ਹੁੰਦਾ ਹੈ ਅਤੇ ਸਮੁੱਚੀ ਰਚਨਾ ਸੁਹਜਾਤਮਕ ਬਣੀ ਹੈ। ਉਸਦੀ ਵਿਆਖਿਆ ਵਿੱਚੋ ਸਪਸ਼ਟ ਹੁੰਦਾ ਹੈ ਕਿ ਕਾਵਿ ਦੇ ਅਨੇਕ ਅੰਗ ਹੁੰਦੇ ਹਨ। ਹਰੇਕ ਅੰਗ ਦੀ ਮਾਤਰਾ ਲੋੜ ਅਨੁਸਾਰ ਹੋਣੀ ਚਾਹੀਦੀ ਹੈ। ਕਾਵਿ-ਅੰਗ ਲੋੜੀਂਦੇ ਅਨੁਪਾਤ ਵਿੱਚ ਹੋਣੇ ਚਾਹੀਦੇ ਹਨ ਅਤੇ ਉਹਨਾਂ ਦਾ ਪਰਸਪਰ ਸਬੰਧ ਉਚਿਤ ਹੋਣਾ ਚਾਹੀਦਾ ਹੈ।

ਕਸੇਮੇਂਦ੍ਰ ਦੁਆਰਾ ਗਿਣਾਏ ਕਾਵਿ-ਅੰਗਾਂ ਦਾ ਵਰਗੀਕਰਨ ਹੇਠ ਲਿਖੇ ਅਨੁਸਾਰ ਕੀਤਾ ਜਾ ਸਕਦਾ ਹੈ।

ਭਾਸ਼ਾ-ਸ਼ੈਲੀਗਤ ਔਚਿਤਯ :-

ਇਸ ਦੇ ਅੰਤਰਗਤ ਵਿਆਕਰਨ ਸ਼ਾਸ਼ਤਰ ਤੇ ਆਧਾਰਿਤ ਕਿਰਿਆ ਔਚਿਤਯ, ਕਾਰਕ, ਲਿੰਗ, ਵਚਨ, ਵਿਸ਼ੇਸਣ, ਉਪਸਰਗ, ਨਿਪਾਤ, ਕਾਲ, ਆਦਿ ਆਲੰਕਾਰ ਔਚਿਤਯ, ਸ਼ਬਦ ਔਚਿਤਯ, ਆਰਥ ਔਚਿਤਯ ਆਦਿ ਕਾਵਿ ਦੇ 17 ਅੰਗ ਸ਼ਾਮਲ ਕੀਤੇ ਜਾ ਸਕਦੇ ਹਨ।

ਰਚਨਾ ਵਿਧਾਨ-ਔਚਿਤਯ :-

ਇਸ ਵਿਚ ਕੇਵਲ ਪ੍ਰਬੰਧ ਔਚਿਤਯ ਆਉਂਦਾ ਹੈ।

ਵਿਸ਼ੈ ਔਚਿਤਯ :-

ਇਸਦੇ ਅੰਤਰਗਤ ਕਸੇਮੇਂਦ੍ਰ ਦੇ ਵਿਚਾਰ - ਔਚਿਤਯ, ਤੱਤ ਔਚਿਤਯ, ਸਾਰ - ਸੰਗ੍ਰਹ - ਔਚਿਤਯ ਸ਼ਾਮਲ ਕੀਤੇ ਜਾ ਸਕਦੇ ਹਨ।

ਕਲਪਨਾ ਔਚਿਤਯ :-

ਇਸ ਦੇ ਅੰਤਰਗਤ ਕਸੇਮੇਂਦ੍ਰ ਦਾ ਪ੍ਤਿਭਾ - ਔਚਿਤਯ ਆਉਂਦਾ ਹੈ।

ਕਸੇਮੇਂਦ੍ਰ ਦਾ ਔਚਿਤਯ ਸਿਧਾਂਤ

ਕਸ਼ੇੇਮੇਂਂਦ੍ਰ ਦਾ ਔਚਿਤਯ ਸਿਧਾਂਤ

ਕਸ਼ੇੇੇਮੇਂਂਦ੍ਰ ਨੇ ਔਚਿਤਯ ਨੂੰ ਕਾਵਿ ਦੀ ਆਤਮਾ ਜਾ ਪਰਮ ਤੱਤ ਸਵੀਕਾਰ ਕੀਤਾ ਹੈ। ਉਸ ਅਨੁਸਾਰ ਜੋ ਜਿਸ ਦੇ ਅਨੁਰੂਪ ਹੁੰਦਾ ਹੈ, ਉਸ ਨੂੰ ਉਚਿਤ ਕਿਹਾ ਜਾਂਦਾ ਹੈ ਅਤੇ ਉਚਿਤ ਹੋਣ ਦਾ ਭਾਵ ਹੀ ਔਚਿਤਯ ਹੈ(ਉਚਿਤ ਪ੍ਰਾਹਰਾਚਾਰਯਾ: ਸਦ੍ਰਿਸ਼ ਕਿਲ ਯਸਯ ਯਤ੍। ਉਚਿਤਸਯ ਚ ਯੋ ਭਾਵਸ੍ਤਦੌਚਿਤਯੰ ਪ੍ਰਚਕਸ੍ਤੇ - ' ਔਚਿਤਯ ਵਿਚਾਰ ਚਰਚਾ)[20]

ਔਚਿਤਯ ਦਾ ਕਾਵਿ ਦੇ ਦੂਜੇ ਪ੍ਰਮੱਖ ਤੱਤਾਂ ਨਾਲ ਸੰਬੰਧ-[21]

[ਸੋਧੋ]

ਆਚਾਰਿਆ ਕਸ਼ੇਮੇਦ੍ਰ ਤੋਂ ਪਹਿਲਾਂਂ ਰਸ, ਅਲੰਕਾਰ, ਰੀਤੀ, ਧੁਨੀ, ਵਕ੍ਰੋਕਤੀਸ਼ਾਸਤਰ ਦੇ ਤੱਤਾਂ ਨੂੰ ਮਹੱਤਵ ਦੇਂਦੇ ਹੋਏ ਵੱਖ - ਵੱਖ ਆਚਾਰਿਆ ਨੇ ਉਕਤ ਤੱਤਾਂ ਦੀ ਕਾਵਿ ਦੀ ' ਆਤਮਾ ' ਦੇ ਰੂਪ 'ਚ ਸਥਾਪਨਾ ਕੀਤੀ ਹੈ। ਇਸੇ ਤਰਾਂ ਕਸ਼ੇਮੇਦ੍ਰ ਨੇ ਵੀ ' ਔਚਿਤਯ ' ਨੂੰ ਕਾਵਿ ਦੇ ਉਕਤ ਸਾਰੇ ਤੱਤਾਂ 'ਚ ਵਿਆਪਤ ਮੰਨ ਕੇ ਇਸ ਨੂੰ ਕਾਵਿ ਦੀ ' ਆਤਮਾ ' ਘੋਸ਼ਿਤ ਕੀਤਾ । ਬ੍ਰੇਮੇਂ ਤੋਂ ਪਹਿਲਾਂ ਰਸ , ਅਲੰਕਾਰ , ਰੀਤੀ , ਧੁਨੀ , ਵਕਤੀਸ਼ਾਸਤਰ ਦੇ ਤੱਤਾਂ ਨੂੰ ਮਹਤੱਵ ਦੇਂਦੇ ਹੋਏ ਵੱਖ - ਵੱਖ ਆਚਾਰੀਆਂ ਨੇ ਉਕਤ ਤੱਤਾਂ ਦੀ ਕਾਵਿ ਦੀ ‘ ਆਤਮਾ ” ਦੇ ਰੂਪ ’ ਚ ਸਥਾਪਨਾ ਕੀਤੀ ਹੈ । ਇਸੇ ਤਰ੍ਹਾਂ ਬ੍ਰੇਮੇਂ ਨੇ ਵੀ ਔਚਿਤਯ ’ ਨੂੰ ਕਾਵਿ ਦੇ ਉਕਤ ਸਾਰੇ ਤੱਤਾਂ ’ ਚ ਵਿਆਪਤ ( ਰਹਿਣ ਵਾਲਾ ) ਮੰਨ ਕੇ ਇਸਨੂੰ ਕਾਵਿ ਦੀ ‘ ਆਤਮਾ ” ਘੋਸ਼ਿਤ ਕੀਤਾ ਹੈ । ਇਸੇ ਲਈ ਇੱਥੇ ਰਸ ਆਦਿ ਤੱਤਾਂ ਨਾਲ ਔਚਿਤਯ ਦੇ ਸੰਬੰਧ ਦੀ ਸੰਖਿਪਤ ਚਰਚਾ ਕੀਤੀ ਜਾ ਸਕਦੀ ਹੈ ।

( ੳ ) ਔਚਿਤਯ ਅਤੇ ਰਸ :

[ਸੋਧੋ]

ਸ਼ੇਮੇਂ ਨੇ ਕਾਵਿ ਵਿੱਚ ‘ ਰਸ ’ ਨੂੰ ਸਭ ਤੋਂ ਵੱਧ ਉਤਕਰਸ਼ ਦਾ ਆਧਾਯਕ ਤੱਤ ਮੰਨ ਕੇ “ ਔਚਿਤਯ ’ ਨੂੰ ਰਸਿੱਧ ਕਾਵਿ ਦਾ ਜੀਵਿਤ ਵੀ ਸਿੱਧ ਕੀਤਾ ਹੈ । ਇਸ ਤਰ੍ਹਾਂ ਇਹਨਾਂ ਦੀ ਦ੍ਰਿਸ਼ਟੀ ’ ਚ ਔਚਿਤਯ ‘ ਵਿਆਪਕ ਅਤੇ ਰਸ ‘ ਵਿਆਪਯ` ਹੈ । ਔਚਿਤਯ ਤੋਂ ਭਰਪੂਰ ‘ ਰਸ ’ ਸਕ੍ਰਿਦਯ ਜਾਂ ਦਰਸ਼ਕ ਜਾਂ ਪਾਠਕ ਦੇ ਮਨ ਨੂੰ ਆਹਲਾਦਿਤ ਕਰ ਸਕਦਾ ਹੈ । ਜਿਸ ਤਰ੍ਹਾਂ ਮਧੁਮਾਸ ( ਬਸੰਤ ) ਅਸ਼ੋਕ - ਦਰਖਤ ਨੂੰ ਅੰਕੁਰਿਤ ਕਰਨ ' ਚ ਸਮਰਥ ਹੁੰਦਾ ਹੈ , ਉਸੇ ਤਰ੍ਹਾਂ ਔਚਿਤਯ ਤੋਂ ਪ੍ਰਕਾਸ਼ਮਾਨ ‘ ਰਸ ਪੂਰੇ ਅੰਤਹਕਰਣ ` ਚ ਵਿਆਪਤ ਹੋ ਕੇ ਸਹਿਦਯ ਦੇ ਮਨ ਨੂੰ ਅੰਕੁਰਿਤ ਕਰਦਾ ਹੈ । ਕਾਵਿ ’ ਚ ਰਸਗਤ ( ਰਸ ’ ਚ ਰਹਿਣ ਵਾਲਾ ) ਔਚਿਤਯ ਦਾ ਪ੍ਰਤਿਪਾਦਨ ਨਾ ਕਰਕੇ ਕਵੀ ਦੀ ਰਚਨਾ ` ਚ ਅਨੇਕ ਤਰ੍ਹਾਂ ਦੇ ਰਮ - ਦੋਸ਼ ਪੈਦਾ ਹੋ ਜਾਂਦੇ ਹਨ ਜਿਨ੍ਹਾਂ ਕਰਕੇ ਸਾਮਾਜਿਕ ਨੂੰ ‘ ਰਸ ’ ਦੀ ਅਨੁਭੂਤੀ ਨਹੀਂ ਹੋ ਸਕਦੀ ਹੈ । ਇਸ ਲਈ ਕਾਵਿ ਦੇ ਹਰੇਕ ਅੰਗ ` ਚ ਅਦਿਤਯ ਦਾ ਇਸ ਤਰ੍ਹਾਂ ਦਾ ਵਿਧਾਨ ਸਾਰਿਆਂ ਦੇ ਅਨੁਕੂਲ ਪਦਾਵਲੀ ਦਾ ਔਚਿਤਯਪੂਰਣ ਯੋਗ ਹੀ ਕਾਵਿ ਦੀ ਸ਼ੋਭਾ ' ਚ ਵਾਧਾ ਕਰਦਾ ਹੈ । ਆਨੰਦਵਰਧਨ ਨੇ ਪਦਸੰਘਨਾਰੂਪ ( ਪਦ - ਰਚਨਾ ਰੂਪ ਵਾਲੀ ) ਰੀਤੀ ਲਈ ‘ ਉਪਨਾਗਰਿਕਾ ' ਆਦਿ ਸ਼ਬਦਢਿੱਤੀਆਂ ਅਤੇ ਕੈਸ਼ਿਕੀ ਆਦਿ ਅਰਥਵਿੱਤੀਆਂ ਲਈ ਵੀ ਔਚਿਤਯ ਦੀ ਵਿਵਸਥਾ ਕੀਤੀ ਹੈ ਅਤੇ ਕਿਹਾ ਹੈ ਕਿ ਇਹਨਾਂ ਦੇ ਔਚਿਤਯ ਦਾ ਵਿਧਾਨ ਨਾ ਹੋਣ ' ਤੇ ‘ ਰਸਭੰਗ ਹੋ ਜਾਂਦਾ ਹੈ । ਕਰਨਾ ਚਾਹੀਦਾ ਹੈ ਜਿਸ ਕਰਕੇ ਰਸ ਦੀ ਨਿਸ਼ਪੱਤੀ ਅਤੇ ਉਸਦੀ ਰਮਣੀਯਤਾ ਜਾਂ ਚਮਤਕਾਰ ਉਤਪੰਨ ਹੋਣ ' ਚ ਕੋਈ ਰੁਕਾਵਟ ਪੈਦਾ ਨਾ ਹੋਵੇ ।

( ਅ ) ਔਚਿਤਯ ਅਤੇ ਅਲੰਕਾਰ :

[ਸੋਧੋ]

ਕਾਵਿ - ਸ਼ਾਸਤਰ ਦੇ ਸਾਰਿਆਂ ਆਚਾਰੀਆਂ ਨੇ ਕਾਵਿ ’ ਚ ਅਲੰਕਾਰਾਂ ਦੇ ਵਿਨਿਯੋਜਨ ' ਚ ਔਚਿਤਯ ਨੂੰ ਅਤਿਜ਼ਰੂਰੀ ਦੱਸਿਆ ਹੈ ਜਿਨ੍ਹਾਂ ਕਰਕੇ ਕਾਵਿ ਦੀ ਸ਼ੋਭਾ ' ਚ ਵਧੇਰੇ ਵਾਧਾ ਹੁੰਦਾ ਹੈ । ਆਨੰਦਵਰਧਨ ਨੇ ਅਲੰਕਾਰਾਂ ਦੇ ਔਚਿਤਯ ਬਾਰੇ ਅਨੇਕ ਨਿਰਦੇਸ਼ ਦਿੱਤੇ ਹਨ 36 | ਸ਼ੇਮੇਂ ਨੇ ਅਲੰਕਾਰਾਂ ' ਚ ਅਲੰਕਾਰਤੱਵ ਨੂੰ ਉਨ੍ਹਾਂ ਦੇ ਉਚਿਤ ਨਿਯੋਜਨ ’ ਚ ਸਵੀਕਾਰ ਕਰਦੇ ਹੋਏ ਕਿਹਾ ਹੈ ਕਿ , “ ਅਰਥਗਤ ਔਚਿਤਯ ਤੋਂ ਭਰਪੂਰ ਅਲੰਕਾਰ ਨਾਲ ਸੂਕਤੀ ( ਚੰਗਾ ਕਥਨ ਜਾਂ ਮੁਹਾਵਰਾ ) ਉਵੇਂ ਹੀ ਸੁਸ਼ੋਭਿਤ ਹੁੰਦੀ ਹੈ ਜਿਵੇਂ ਕਿ ਉੱਚੀ - ਉੱਚੀ ਛਾਤੀ ' ਤੇ ਸਥਿਤ ਹਾਰ ਨਾਲ ਮਿਰਗੀ ਦੇ ਅੱਖਾਂ ਵਰਗੀ ਅੱਖ ਵਾਲੀ ਸੁੰਦਰੀ । ਇਕ ਦੂਜਾ ਲੌਕਿਕ ਆਭੂਸ਼ਣਾਂ ( ਟੌਮਾਂ ) ਵਾਲਾ ਉਦਾਹਰਣ ਪ੍ਰਸਤੁਤ ਕਰਦੇ ਹੋਏ ਕਿਹਾ ਹੈ ਕਿ , ਜਿਸ ਤਰ੍ਹਾਂ ਗਲੇ ’ ਚ ਤਾਗੜੀ , ਨਿਤੰਭਾਂ ’ ਤੇ ਹਾਰ , ਹੱਥ ’ ਚ ਨੂਪੁਰ ( ਪਾਯਜੇਬ ) ਅਤੇ ਪੈਰਾਂ ਚ ਗਲੇ ਦਾ ਹਾਰ ਧਾਰਣ ਕਰਨ ਨਾਲ ਸ਼ਰੀਰ ਦੇ ਅੰਗਾਂ ਦੀ ਸ਼ੋਭਾ ' ਚ ਕੋਈ ਵਾਧਾ ਨਹੀਂ ਹੁੰਦਾ ਹੈ , ਉਸੇ ਤਰ੍ਹਾਂ ਔਚਿਤਯ ਤੋਂ ਬਿਨਾਂ ਅਲੰਕਾਰ ਵੀ ਕਾਵਿ ਦੀ ਸ਼ੋਭਾ ਵਧਾਉਣ ਵਾਲੇ ਨਹੀਂ ਹੁੰਦੇ ਹਨ 38 ।

( ੲ ) ਔਚਿਤਯ ਅਤੇ ਰੀਤੀ : -

[ਸੋਧੋ]

ਆਚਾਰੀਆ ਵਾਮਨ ਨੇ ਵਿਸ਼ੇਸ਼ ਪ੍ਰਕਾਰ ਦੀ ਪਦ - ਸੰਘਟਨਾ ( ਪਦ - ਰਚਨਾ ) ਨੂੰ ‘ ਰੀਤੀ ’ ਕਹਿ ਕੇ ਇਸਨੂੰ ਕਾਵਿ ਦੀ ‘ ਆਤਮਾ ਦੇ ਰੂਪ ’ ਚ ਪ੍ਰਤਿਸ਼ਠਿਤ ਕੀਤਾ ਹੈ । ਹੈਰਾਨੀ ਦੀ ਗੱਲ ਹੈ ਕਿ ਸ਼ੇਮੇਂਦੂ ਨੇ ਔਚਿਤਯ` ਦੇ ਵਿਵੇਚਨ ' ਚ ਕਾਵਿ - ਤੱਤ ‘ ਰੀਤੀ ’ ' ਤੇ ਕਿਤੇ ਵੀ ਵਿਚਾਰ ਨਹੀਂ ਕੀਤਾ ਹੈ । ਇਸਦੇ ਦੋ ਹੇਠਲੇ ਕਾਰਣ ਹੋ ਸਕਦੇ ਹਨ : ਵਾਮਨ ਨੇ ਪਦ - ਸੰਘਟਨਾ ਵਾਲੀ ਰੀੜੀ ਦੇ ਔਚਿਤਯ ਦਾ ‘ ਪਦ - ਔਚਿਤਯ` ਵਿੱਚ ਹੀ ਅੰਤਰਭਾਵ ਕਰ ਲਿਆ ਹੋਵੇ ? “ ਇਸੇ ਤਰ੍ਹਾਂ ਕਾਵਿ ਦੇ ਦੂਜੇ ਅੰਗਾਂ ’ ਚ .... ਆਦਿ ਕਥਨ ਦੇ ਅਨੁਸਾਰ ਰੀਤੀ ਦੇ ਔਚਿਤਯ ਅਥਵਾ ਅਨੌਚਿਤਯ ਦਾ ਵਿਚਾਰ ਸ਼ੇਮੇਂ ਨੇ ਪਾਠਕਾਂ ਲਈ ਛੱਡ ਦਿੱਤਾ ਹੋਵੇ 39 । ਰੀਤੀ ਦੇ ਔਚਿਤਯ ਦੀ ਚਰਚਾ ਕਰਦੇ ਹੋਏ ਆਨੰਦਵਰਧਨ ਨੇ ਕਿਹਾ ਹੈ ਕਿ , ਰੀਤੀ ਦਾ ਔਚਿਤਯ ਪ੍ਰਮੁੱਖ ਤੌਰ ' ਤੇ ‘ ਰਸ ਦੇ ਔਚਿਤਯ ’ ਤੇ ਆਧਾਰਿਤ ਹੁੰਦਾ ਹੈ , ਉਸ ਤੋਂ ਬਾਅਦ ਪ੍ਰਧਾਨ ਤੌਰ ’ ਤੇ ਵਕਤਾ , ਵਾਚਯ ਅਤੇ ਵਿਸ਼ੇ ਦਾ ਔਚਿਤਯ ਹੀ ‘ ਰੀਤੀ ਦਾ ਨਿਯਮਨ ( ਨਿਯੰਣ ) ਕਰਦਾ ਹੈ । ਅਰਥਾਤ ਕਾਵਿ ’ ਚ ਪਦਾਂ ਦੀ ਸੰਘਟਨਾ ( ਰਚਨਾ ) ਰਸ ਦੇ ਅਨੁਕੂਲ ਹੋਣੀ ਚਾਹੀਦੀ ਹੈ । ਜਿਵੇਂ ਸ਼ਿੰਗਾਰ , ਰੌ ਆਦਿ ਸਾਹਿਤਕ ਰਸਾਂ ਲਈ ਕੋਮਲ ਅਤੇ ਕਠੋਰ ਪਦਾਵਲੀ ਦੀ ਸੰਘਟਨਾ ਦਾ ਹੀ ਸਾਹਿਤ ਵਿੱਚ ਔਚਿਤਯ ਹੁੰਦਾ ਹੈ । ਵਕਤਾ ਤੋਂ ਮਤਲਬ - ਕਵੀ ਅਥਵਾ ਕਵੀ ਦੁਆਰਾ ਨਿਬੱਧ ਪਾ ਅਰਥਾਤ ਪਾਤ ਦੇ ਅਨੁਕੂਲ ਪਦਾਵਲੀ ਵਾਚਯ- ਕਾਵਿ ਦਾ ਤਿਪਾਦਯ ਵਿਸ਼ੇ , ਉਸਦੇ ਅਨੁਸਾਰ ਅਤੇ ਵਿਸ਼ੇ ਤੋਂ ਭਾਵ ਕਾਵਿ ਦੀ ਵੱਖ - ਵੱਖ ਵਿਧਾਵਾਂ ਮੁਕਤਕ , ਮਹਾਕਾਵਿ , ਰੂਪਕ ਆਦਿ - ਹਨ । ਇਹਨਾਂ 1 . 2 .

( ਸ ) ਔਚਿਤਯ ਅਤੇ ਧੁਨੀ :

[ਸੋਧੋ]

ਆਚਾਰੀਆ ਆਨੰਦਵਰਧਨ ਨੇ ਧੁਨੀ ਨੂੰ ਕਾਵਿ ਦੀ ‘ ਆਤਮਾ ’ ਦੇ ਪਦ ’ ਤੇ ਪ੍ਰਤਿਸ਼ਠਿਤ ਕੀਤਾ ਹੈ , ਪਰੰਤੂ ਸ਼ੇਮੇਂ ਦੇ ਅਨੁਸਾਰ “ ਔਚਿਤਯ ’ ਹੀ ਕਾਵਿ ਦੀ ‘ ਆਤਮਾ ’ ਹੈ । ਅਸਲ ' ਚ ਔਚਿਤਯ ਦਾ ਮਹਤੱਵ ‘ ਰਸਾਦਿਧੁਨੀ ' ਕਰਕੇ ਹੈ ਅਤੇ ਉਸਦਾ ਕੋਈ ਸੁਤੰਤਰ ਮਹਤੱਵ ਨਹੀਂ ਹੈ । ਜੇ ਰਸਾਦਿਧੁਨੀ ਕਾਵਿ ਦੀ ਆਤਮਾ ਹੈ ਤਾਂ ਔਚਿਤਯ ਉਸਦਾ ਜੀਵਨ ਹੈ । ਜਿਸ ਤਰ੍ਹਾਂ ਆਤਮਾ ਦੇ ਬਿਨਾਂ ਜੀਵਨ ਨਹੀਂ ਹੋ ਸਕਦਾ , ਉਸੇ ਤਰ੍ਹਾਂ ਰਸਾਦਿਧੁਨੀ ਤੋਂ ਬਿਨਾਂ ਔਚਿਤਯ ਦੀ ਹੋਂਦ ਵੀ ਨਾ - ਮੁਮਕਿਨ ਹੈ । ਆਨੰਦਵਰਧਨ ਨੇ ਰਸ ਆਦਿ ਦੇ ਨਿਬੰਧਨ ' ਚ ਔਚਿਤਯ ਦੀ ਅਨਿਵਾਰਯਤਾ ਕਹਿ ਕੇ ਇਸਨੂੰ ਰਸ ਦਾ ਪਰਮ ਰਹੱਸ ਮੰਨਿਆ 2 ਹੈ । ਇਹਨਾਂ ਦੇ ਅਨੁਸਾਰ ਸ਼ਬਦ , ਅਰਥ , ਸੰਘਟਨਾ ( ਪਰਚਨਾ ) ਆਦਿ ਦਾ ਪ੍ਰਤਿਪਾਦਨ ਰਸ ਦੇ ਔਚਿਤਯ ਦੀ ਦ੍ਰਿਸ਼ਟੀ ਤੋਂ ਹੀ ਹੋਣਾ ਚਾਹੀਦਾ ਹੈ । ਇਹਨਾਂ ਨੇ ਅੱਗੇ ਕਿਹਾ ਹੈ ਕਿ , “ ਸੁ , ਤਿੰਕੂ , ਵਚਨ , ਸੰਬੰਧ , ਕਾਰਕ ਆਦਿ ਦੁਆਰਾ - ਅਸੰਨਯਵਿਅੰਗ ਰਸਾਦਿਰੂਪ ਅਰਥ ਦੀ ਅਭਿਵਿਅਕਤੀ ਹੁੰਦੀ ਹੈ 3 | ” ਸ਼ਾਇਦ ਸ਼ੇਮੇਂ ਨੇ ਵੀ ਆਨੰਦਵਰਧਨ ਦੇ ਉਕਤ ਕਥਨ ਦੇ ਅਨੁਸਾਰ , ਵਾਕ , ਪ੍ਰਬੰਧ , ਗੁਣਾਦਿ ਦੇ ਰੂਪ ' ਚ ਔਚਿਤਯ ਦੇ ਭੇਦਾਂ ਦੀ ਕਲਪਨਾ ਕਰਕੇ ਕਾਵਿ ’ ਚ ਔਚਿਤਯ ਦੇ ਚਮਤਕਾਰ ਨੂੰ ਸਵੀਕਾਰ ਕੀਤਾ ਹੈ । ਕਾਵਿ ’ ਚ ਰਸਾਦਿਧੁਨੀ ਅਤੇ ਔਚਿਤਯ ਦਾ ਆਪਸੀ ਪੱਕਾ ਸੰਬੰਧ ਹੋਣ ' ਤੇ ਵੀ ਰਸਾਦਿਧੁਨੀ ਅੰਗੀ ( ਪ੍ਰਮੁੱਖ ਰੂਪ ’ ਚ ਵਿਵਸਥਿਤ ਹੁੰਦੀ ਹੈ ਅਤੇ ਔਚਿਤਯ ਨੂੰ ਧੁਨੀ ਦਾ ਅਨਿਵਾਰਯ ਗੁਣ ਮੰਨਣ ' ਤੇ ਵੀ ਔਚਿਤਯ ਧੁਨੀ ਦਾ ਸਾਧਕ ਹੀ ਸਿੱਧ ਹੁੰਦਾ ਹੈ ਅਰਥਾਤ ਅਪ੍ਰਧਾਨ ਤੱਤ ਹੀ ਰਹਿੰਦਾ ਹੈ ।

( ਹ ) ਔਚਿਤਯ ਅਤੇ ਵਕ੍ਰੋਕਤੀ:

[ਸੋਧੋ]

ਆਚਾਰੀਆ ਕੁੰਤਕ ਨੇ ਚਾਹੇ ‘ ਵਕ੍ਰੋਕਤੀ ’ ਨੂੰ ਕਾਵਿ ਦੀ ਆਤਮਾ ਮੰਨਿਆ ਹੈ , ਪਰ ਇਹਨਾਂ ਨੇ ਔਚਿਤਯ ਦੀ ਵੀ ਉਪੇਖਿਆ ਨਹੀਂ ਕੀਤੀ ਹੈ । ਕੁੰਤਕ ਨੇ ਔਚਿਤਯ ਨੂੰ ‘ ਵਤਾ ’ ਦਾ ਜੀਵਿਤ ਸਵੀਕਾਰ ਕੀਤਾ ਹੈ ਅਰਥਾਤ ਔਚਿਤਯ ਤੋਂ ਭਰਪੂਰ ‘ ਵੜਾ ' ਹੀ ਕਾਵਿ ਦਾ ਜੀਵਿਤ ਹੋ ਸਕਦੀ ਹੈ । ਇਹਨਾਂ ਦਾ ਮੰਨਣਾ ਹੈ ਕਿ , “ ਵਸਤੂ ਦੇ ਸੁਭਾਅ ਦਾ ਸਪਸ਼ਟ ਪੋਸ਼ਣ ਕਰਨਾ ‘ ਵਤਾ ’ ਦਾ ਪਰਮ ਰਹੱਸ ਹੈ ਅਤੇ ਇਸਦਾ ਉਚਿਤ ਕਥਨ ਹੀ ਜੀਵਿਤ ਹੈ । ਵਾਕ ਦੇ ਇੱਕ ਅੰਸ਼ ਵਿੱਚ ਵੀ ਔਚਿਤਯ ਤੋਂ ਬਿਨਾਂ ਸਕ੍ਰਿਦਯ ਅਤੇ ਪਾਠਕ ਦੇ ਆਨੰਦ ਮਾਣਨ ਵਿੱਚ ਹਾਨੀ ਹੁੰਦੀ ਹੈ । ਜਿਸ ਤਰ੍ਹਾਂ ਕਾਵਿ ਦੇ ਦੂਜੇ ਅੰਗਾਂ ਰਸ , ਅਲੰਕਾਰ ਆਦਿ ਨਾਲ ਔਚਿਤਯ ਦਾ ਸੰਬੰਧ ਹੈ ਉਸੇ ਤਰ੍ਹਾਂ ਵਕਤੀ ਨਾਲ ਵੀ ਹੈ । ਕੁੰਤਕ ਨੇ ਸਪਸ਼ਟ ਸ਼ਬਦਾਂ ' ਚ ਕਿਹਾ ਹੈ ਕਿ , “ ਪ੍ਰਬੰਧ ਦੇ ਇੱਕ ਹਿੱਸੇ ਜਾਂ ਪ੍ਰਕਰਣ ਵਿੱਚ ਵਤਾ ਦੇ ਔਚਿਤਯ ਦੀ ਹੋਂਦ ਨਾ ਹੋਣ ' ਤੇ ਸਾਰਾ ਕਾਵਿ ਉਸੇ ਤਰ੍ਹਾਂ ਦੂਸ਼ਿਤ ਹੋ ਜਾਂਦਾ ਹੈ।ਜਿਸ ਤਰ੍ਹਾਂ ਕਪੜੇ ਦਾ ਇੱਕ ਹਿੱਸਾ ਜਲ ਜਾਣ ' ਤੇ ਸਾਰਾ ਕਪੜਾ ਦੂਸ਼ਿਤ ( ਖਰਾਬ ਹੋ ਜਾਂਦਾ ਹੈ 6 1 ਕੁੰਤਕ ਦੀ ‘ ਵਤਾ ’ ਦੇ ਹਰ ਪਦ ਅਤੇ ਔਚਿਤਯ ਤੋਂ ਇਸ ਤਰ੍ਹਾਂ ਜਾਪਦਾ ਹੈ । ਕਿ ਵਤਾ ਅਤੇ ਔਚਿਤਯ ਦੋਨੋਂ ਇੱਕ ਹਨ , ਪਰੰਤੂ ਇਹ ਸਮਤਾ ਦਿਖਾਈ ਦੇਣ ’ ਤੇ ਵੀ ਦੋਨੋਂ ਇੱਕ ਨਹੀਂ ਹਨ ਕਿਉਂਕਿ ਕੁੰਤਕ ਨੇ ਸਾਰੀਆਂ ਵਤਾਵਾਂ ਦਾ ਔਚਿਤਯ ਨੂੰ ਆਧਾਰ ਮੰਨਿਆ ਹੈ । ਇਸ ਤਰ੍ਹਾਂ , ਔਚਿਤਯ ਵਕ੍ਰਤਾ ਦੀ ਸਿੱਧੀ ਦਾ ਇਕ ਸਾਧਨ ਹੈ । ਕਾਵਿ ’ ਚ ਰਸ ਦੀ ਨਿਸ਼ਪੱਤੀ ਹੀ ਪ੍ਰਮੁੱਖ ਤਿਪਾਦਯ ਹੋਣ ਕਰਕੇ ਵਕ੍ਰੋਕਤੀ ਅਤੇ ਔਚਿਤਯ ਦੋਨੋਂ ਹੀ ‘ ਰਸ ’ ਦੀ ਅਨੁਭੂਤੀ ਕਰਵਾਉਣ ਅਤੇ ਨਿਸ਼ਪੱਤੀ ਦੇ ਸਾਧਨ ਹਨ ।

ਔਚਿਤ ਸਿਧਾਂਤ ਦਾ ਲੱਛਣ ਅਤੇ ਸਰੂਪ:[22]

[ਸੋਧੋ]

ਅਚਾਰੀਆ ਕਸ਼ੇਮੇਂਦ੍ਰ ਨੇ ਆਪਣੇ ਗ੍ਰੰਥ ਵਿੱਚ ਔਚਿਤ ਸੰਕਲਪ ਦੇ ਲੱਛਣਾਂ ਬਾਰੇ ਲਿਖਿਆ ਹੈ:

ਆਚਾਰੀਆ ਕਸ਼ੇਮੇਂਦ੍ ਨੇ ਆਪਣੇ ਗ੍ਰੰਥ ਵਿਚ ਔਚਿਤ ਸੰਕਲਪ ਦੇ ਲੱਛਣਾਂ ਬਾਰੇ ਲਿਖਿਆ ਹੈ :

“ ਉਚਿਤ ਦਾ ਅਰਥ ਹੈ ਕਿ ਜਿੱਥੇ ਜਿਸ ਤਰ੍ਹਾਂ ਹੋਣਾ ਚਾਹੀਦਾ ਹੈ ਉਥੇ ਉਸ ਤਰ੍ਹਾਂ ਹੋਣਾ | ਜਿਹੜੀ ਵਸਤੂ ਜਿਸ ਦੇ ਯੋਗ ਜਾਂ ਸਹੀ ਹੁੰਦੀ ਹੈ ਉਸ ਨੂੰ ਉਚਿਤ ਕਹਿੰਦੇ ਹਨ ਅਤੇ ਉੱਚਿਤ ਦੇ ਭਾਵ ਨੂੰ ਵਿਦਵਾਨ ਔਚਿੱਤ ਕਹਿੰਦੇ ਹਨ ।

ਕਸ਼ੇਮੇਂਦ੍ ਅਨੁਸਾਰ ਔਚਿੱਤ ਤੋਂ ਬਿਨਾਂ ਕਾਵਿ , ਕਾਵਿ ਹੀ ਨਹੀਂ ਰਹਿੰਦਾ ਕਿਉਂਕਿ ਕਾਵਿ ਵਿਚ ਔਚਿੱਤ ਦੀ ਏਨੀ ਮਹੱਤਤਾ ਹੈ ਕਿ ਔਚਿੱਤ ਹੀ ਕਾਵਿ ਦੀ ਆਤਮਾ ਜਾਂ ਰੂਹ ਮੰਨੀ ਜਾਂਦੀ ਹੈ ਅਤੇ ਇਸ ਲਈ ਔਚਿੱਤ ਰੂਪੀ ਰੂਹ ਤੋਂ ਬਗੈਰ ਕਾਵਿ - ਰਚਨਾ ਇਕ ਖਾਲੀ ਕਲਬੂਤ ਹੀ ਰਹਿ ਜਾਂਦੀ ਹੈ । ਕਸ਼ੇਮੇਂਦ੍ਰ ਦੀ ਮਾਨਤਾਾ ਹੈ ਕਿ ਕਾਵਿ - ਸਿਰਜਨਾ ਵਿਚ ਅਲੰਕਾਰ , ਰਸ , ਗੁਣ ਆਦਿ ਕੋਈ ਮਹੱਤਵ ਨਹੀਂ ਰਖਦੇ ਜੇਕਰ ਉਨ੍ਹਾਂ ਵਿਚ ਔਚਿੱਤ ਦਾ ਖਿਆਲ ਨਾ ਰਖਿਆ ਜਾਵੇ । ਅਲੰਕਾਰ ਤਾਂਹੀਉਂ ਅਲੰਕਾਰੁ ਹਨ ਜੇ ਉਨ੍ਹਾਂ ਨੂੰ ਕਲਾ - ਪ੍ਰਬੰਧ ਵਿਚ ਉਚਿਤ ਥਾਂ ਤੇ ਰਖਿਆ ਜਾਵੇ । ਕਾਵਿ ਰਸਾਂ ਦੇ ਸੁਆਦ ਮਾਨਣ ਲਈ ਜ਼ਰੂਰੀ ਹੈ ਕਿ ਉਨ੍ਹਾਂ ਦੀ ਉਚਿਤ ਪ੍ਰਸੰਗ ਵਿਚ ਉਚਿਤ ਵਰਤੋਂ ਕੀਤੀ ਜਾਵੇ । ਵੀਰਤਾ - ਉਪਜਾਊ ਮਹਾਕਾਵਿ ਵਿਚ ਹਾਸ - ਰਸ ਦੀ ਪ੍ਰਤੀਤੀ ਅਣਉਚਿਤ ਹੋਵੇਗੀ ਇਸ ਲਈ ਕੁਥਾਂ ਪਿਆ ਵੀਰ ਰਸ ਰਸ ਭੰਗ ਦਾ ਦੋਸ਼ੀ ਹੋ ਨਿਬੜੇਗਾ । ਇਸ ਲਈ ਆਚਾਰੀਆ ਸ਼ੇਖੋਂ ਨੇ ਆਪਣੇ ਆਲੋਚਨਾ ਸਿੱਧਾਂਤ ' ਔਚਿੱਤ' ਨੂੰ ਅਨੇਕਾਂ ਦਲੀਲਾਂ , ਤੁਰਕਾਂ ਤੇ ਉਦਾਹਰਣਾਂ ਨਾਲ ਪੇਸ਼ ਕਰ ਕੇ ਇਸ ਮਾਨਤਾ ਨੂੰ ਪਰਮਾਣਿਕ ਢੰਗ ਨਾਲ ਵਾਰ ਵਾਰ ਦੁਹਰਾਇਆ ਹੈ ਕਿ ਉਚਿਤ ਥਾਂ ਤੇ ਉਚਿਤ ਕਲਾਤਮਕ ਤੱਤਾਂ ਦੀ ਵਰਤੋਂ ਕਰਨਾ ਹੀ ਔਚਿੱਤ ਹੈ । ਕਸ਼ੇਮੇਂਦ੍ਰ ਨੇ ਇਹ ਨਤੀਜਾ ਕੱਢਿਆ ਹੈ ਕਿ ਔਚਿੱਤ ਦਾ ਸਥਾਨ ਸਭ ਤੋਂ ਸ਼ਿਰੋਮਣੀ ਹੈ ਅਤੇ ਔਚਿੱਤ ਦਾ ਸੰਕਲਪ ਹੀ ਕਾਵਿ - ਕਲਾ ਦਾ ਸਥਾਈ ਤੇ ਸਦੀਵੀ ਤੱਤ ਹੈ । ਜੇਕਰ ਕਿਸੇ ਕਾਵਿ ਵਿਚ ਔਚਿੱਤ ਦੀ ਸਥਾਪਨਾ ਦੇ ਦਰਸ਼ਨ ਨਹੀਂ ਹੁੰਦੇ ਤਾਂ ਉਸ ਦੇ ਗੁਣਾ , ਰੀਤੀਆਂ ਜਾਂ ਅਲੰਕਾਰਾਂ ਦੀ ਗਿਣਤੀ ਕਰਨਾ ਵਿਅਰਥ ਹੈ , ਰਸਮਈ ਕਾਵਿ - ਰਚਨਾ ਦੀ ਸਥਾਈ ਰੂਹ ਤਾਂ ਅੰਮ੍ਰਿਤ ਦੀ ਭਾਵਨਾ ਹੀ ਹੈ ।

ਕਸੇਮੇਂਦ੍ਰ ਨੇ ਆਪਣੇ ਗ੍ਰੰਥ ‘ ਔਚਿਤਯ ਵਿਚਾਰ ਚਰਚਾ' ਵਿਚ ਉਚਿਤਤਾ ਜਾਂ ਔਚਿੱਤ ਦੇ ਸੰਕਲਪ ਦੇ 27 ਭੇਦ ਦਰਜ ਕੀਤੇ ਹਨ | ਅਚਿੱਤ ਦਾ ਤੱਤ ਕਾਵਿ ਦੇ ਪਿੰਡੇ ਵਿਚ ਕਿੱਥੇ ਕਿੱਥੇ ਹੋ ਸਕਦਾ ਹੈ ਇਸ ਤੱਥ ਨੂੰ ਧਿਆਨ ਵਿਚ ਰੱਖ ਕੇ ਉਸ ਨੇ 27 ਸਥਲ ਚੁਣੇ ਹਨ ਜਿਥੇ ਔਚਿੱਤ ਦਾ ਹੋਣਾ ਜ਼ਰੂਰੀ ਹੈ ਅਤੇ ਜਿੱਥੇ ਅਣ - ਔਚਿੱਤ ਹੋਣ ਨਾਲ ਕਾਵਿ ਦੀ ਸ਼ੋਭਾ ਖੰਡਿਤ ਹੋ ਜਾਂਦੀ ਹੈ ।

ਏਥੇ ਇਕ ਗੱਲ ਵੱਲ ਪਾਠਕਾਂ ਦਾ ਧਿਆਨ ਦਿਵਾਉਣਾ ਜ਼ਰੂਰੀ ਹੈ । ਆਚਾਰੀਆ ਕਸ਼ੇਮੇਂਦ੍ਰ ਨੇ ਆਪਣੇ “ ਔਚਿੱਤ ਸਿੱਧਾਂਤ ’ ਦੀ ਪਰਿਕਲਪਨਾ ਅਤੇ ਪੇਸ਼ਕਾਰੀ ਅੱਜ ਤੋਂ ਕੋਈ ਇਕ ਹਜ਼ਾਰ ਸਾਲ ਪਹਿਲਾਂ ਕੀਤੀ ਸੀ ਜਦੋਂ ਸਾਡੀਆਂ ਅਜੋਕੀਆਂ ਭਾਰਤੀ ਬੋਲੀਆਂ ਦਾ ਵਿਕਾਸ ਨਾਂਹ ਦੇ ਬਰਾਬਰ ਸੀ ਅਤੇ ਜਦੋਂ ਭਾਰਤੀ ਰਾਸ਼ਟ੍ਰ ਦੇ ਸਮੂਹ ਪ੍ਰਮੁਖ ਵਿਦਵਾਨ 'ਸੰਸਕ੍ਰਿਤ ’ ਦੇ ਮਾਧਿਅਮ ਰਾਹੀਂ ਉੱਚ ਕੋਟੀ ਦੀ ਗੰਭੀਰ ਚਰਚਾ ਕਰਿਆ ਕਰਦੇ ਸਨ , ਸੰਸਕ੍ਰਿਤ ਦਾ ਕਾਵਿ - ਸਾਹਿੱਤ ਹੀ ਉਨ੍ਹਾਂ ਦੇ ਅਧਿਐਨ ਦਾ ਦਿਸ਼ਾ - ਬਿੰਦੂ ਜਾਂ ਵਿਸ਼ਾ ਸੀ । ਇਸ ਲਈ ਇਹ ਸੁਭਾਵਿਕ ਸੀ ਕਿ ਉਹ ਸੰਸਕ੍ਰਿਤ ਕਵਿਤਾ ਨੂੰ ਹੀ ਮੁੱਖ ਰਖਕੇ ਆਪਣੇ ਆਲੋਚਨਾ ਸਿੱਧਾਂਤਾਂ ਦੀ ਕਲਪਨਾ ਕਰਦੇ ਸਨ । ਇਹ ਵੀ ਇਕ ਹਕੀਕਤ ਹੈ ਕਿ ਉਸ ਯੁਗ ਦੇ ਸਾਹਿਤ - ਚਿੰਤਨ ਵਿਚ ਕਈ ਅਜਿਹੇ ਸੰਕਲਪ ਤੇ ਸਿੱਧਾਂਤ ਰੂਪਮਾਨ ਹੋਏ ਹਨ ਜੋ ਅੱਜ ਵੀ ਸਾਡੇ ਕਾਵਿ - ਗ੍ਰੰਥਾਂ ਦੀ ਆਲੋਚਨਾ ਲਈ ਪ੍ਰਮਾਣਿਕ ਮਾਨਦੰਡ ਦੇ ਤੌਰ ਤੇ ਪ੍ਰਵਾਣਿਤ ਹੋਏ ਹਨ । ਇਹੋ ਕਾਰਨ ਹੈ ਕਿ ਅਸੀਂ ਅੱਜ ਵੀ ਪੱਛਮੀ ਕਾਵਿ ਸਿੱਧਾਂਤਾਂ ਅਤੇ ਪੂਰਬੀ ਕਾਵਿ - ਸਿੱਧਾਂਤਾਂ ਦੀ ਚਰਚਾ ਕਰਕੇ ਆਧੁਨਿਕ ਆਲੋਚਨਾ - ਪ੍ਰਣਾਲੀਆਂ ਲਈ ਕਾਫੀ ਸਥਾਈ ਸਾਮਗਰੀ ਗ੍ਰਹਿਣ ਕਰ ਰਹੇ ਹਾਂ ।

ਇਸ ਭੂਮਿਕਾ ਦੇ ਚਾਨਣ ਵਿੱਚ ਹੀ ਇਸ ਦਾ ਮਹੱਤਵ ਦ੍ਰਿਸ਼ਟੀ-ਗੋਚਰ ਹੁੰਦਾ ਹੈ।ਪਰ ਇਨ੍ਹਾਂ ਹਾਲਾਤਾਂ ਵਿੱਚ ਇਹ ਕੁਦਰਤੀ ਹੈ ਕਿ ਕਸ਼ੇਮੇਂਦ੍ਰ ਨੇ ਔਚਿਤ ਸਿੱਧਾਂਤ ਦੀਆਂ ਵੰਨਗੀਆਂ ਤੇ ਭੇਦਾਂ ਦੀਆਂ ਮਿਸਾਲਾਂ ਸੰਸਕ੍ਰਿਤ ਕਾਵਿ ਵਿੱਚੋਂ ਹੀ ਇੱਕਠੀਆਂ ਕੀਤੀਆਂ ਹਨ ਅਤੇ ਇਸ ਲਈ ਇਨ੍ਹਾਂ ਭੇਦਾਂ ਦੇ ਨਾਮ ਵੀ ਸੰਸਕ੍ਰਿਤ ਭਾਸ਼ਾ ਦੇ ਵਿਆਕਰਣ ਜਾਂ ਭਾਸ਼ਾ-ਵਿਗਿਆਨ ਦੇ ਅਨੁਸਾਰ ਹਨ।

  1. 1.0 1.1 1.2 ਕੌਰ ਜੱਗੀ, ਡਾ. ਗੁਰਸ਼ਰਨ. ਭਾਰਤੀ ਕਾਵਿ ਸ਼ਾਸਤਰ ਸਰੂਪ ਅਤੇ ਸਿਧਾਂਤ.
  2. ਸ਼ਰਮਾ, ਪ੍ਰੋ; ਸ਼ੁਕਦੇਵ (2017). ਭਾਰਤੀ ਕਾਵਿ- ਸ਼ਾਸਤਰ. ਪੰਜਾਬੀ ਯੂਨੀਵਰਸਿਟੀ ਪਟਿਆਲਾ: ਪਬਲੀਕੇਸ਼ਨ ਬਿਊਰੋ. p. 245. ISBN 978-81-302-0462-8.{{cite book}}: CS1 maint: multiple names: authors list (link)
  3. ਸ਼ਾਸਤਰੀ, ਰਾਜਿੰਦਰ ਸਿੰਘ (1983). ਔਚਿਤਯ ਵਿਚਾਰ ਚਰਚਾ ਕ੍ਰਿਤ ਆਚਾਰੀਆ ਕਸ਼ੇਮੇਂਦ੍. ਪੰਜਾਬੀ ਯੂਨੀਵਰਸਿਟੀ ਪਟਿਆਲਾ: ਪਬਲੀਕੇਸ਼ਨ ਬਿਊਰੋ. pp. X.
  4. ਸ਼ਾਸਤਰੀ, ਰਾਜਿੰਦਰ ਸਿੰਘ (1983). ਔਚਿਤਯ ਵਿਚਾਰ ਚਰਚਾ ਕ੍ਰਿਤ ਆਚਾਰੀਆ ਕਸ਼ੇਮੇਂਦ੍. ਪੰਜਾਬੀ ਯੂਨੀਵਰਸਿਟੀ ਪਟਿਆਲਾ: ਪਬਲੀਕੇਸ਼ਨ ਬਿਊਰੋ. pp. X, Xl.
  5. 5.0 5.1 5.2 ਸ਼ਰਮਾ, ਪ੍ਰੋ;ਸ਼ੁਕਦੇਵ (2017). ਭਾਰਤੀ ਕਾਵਿ- ਸ਼ਾਸਤਰ. ਪੰਜਾਬੀ ਯੂਨੀਵਰਸਿਟੀ ਪਟਿਆਲਾ: ਪਬਲੀਕੇਸ਼ਨ ਬਿਊਰੋ. p. 246. ISBN 978-81-302-0462-8.{{cite book}}: CS1 maint: multiple names: authors list (link)
  6. ਸ਼ਰਮਾ, ਪ੍ਰੋ;ਸ਼ੁਕਦੇਵ (2017). ਭਾਰਤੀ ਕਾਵਿ- ਸ਼ਾਸਤਰ. ਪੰਜਾਬੀ ਯੂਨੀਵਰਸਿਟੀ ਪਟਿਆਲਾ: ਪਬਲੀਕੇਸ਼ਨ ਬਿਊਰੋ. p. 242. ISBN 978-81-302-0462-8.{{cite book}}: CS1 maint: multiple names: authors list (link)
  7. ਆਚਾਰੀਆ, ਰਾਜਿੰਦਰ ਸਿੰਘ (1983). ਔਚਿਤਯ ਵਿਚਾਰ ਚਰਚਾ ਕ੍ਰਿਤ ਕਸ਼ੇਮੇਂਦ੍. ਪੰਜਾਬੀ ਯੂਨੀਵਰਸਿਟੀ ਪਟਿਆਲਾ: ਪਬਲੀਕੇਸ਼ਨ ਬਿਊਰੋ. pp. XII.
  8. 8.0 8.1 ਸ਼ਰਮਾ, ਪ੍ਰੋ;ਸ਼ੁਕਦੇਵ (2017). ਭਾਰਤੀ ਕਾਵਿ- ਸ਼ਾਸਤਰ. ਪੰਜਾਬੀ ਯੂਨੀਵਰਸਿਟੀ ਪਟਿਆਲਾ: ਪਬਲੀਕੇਸ਼ਨ ਬਿਊਰੋ. p. 247. ISBN 978-81-302-0462-8.{{cite book}}: CS1 maint: multiple names: authors list (link)
  9. ਸ਼ਰਮਾ, ਪ੍ਰੋ;ਸ਼ੁਕਦੇਵ (2017). ਭਾਰਤੀ ਕਾਵਿ -ਸ਼ਾਸਤਰ. ਪੰਜਾਬੀ ਯੂਨੀਵਰਸਿਟੀ ਪਟਿਆਲਾ: ਪਬਲੀਕੇਸ਼ਨ ਬਿਊਰੋ. p. 247. ISBN 978-81-302-0462-8.{{cite book}}: CS1 maint: multiple names: authors list (link)
  10. 10.0 10.1 ਸ਼ਰਮਾ, ਪ੍ਰੋ;ਸ਼ੁਕਦੇਵ (2017). ਭਾਰਤੀ ਕਾਵਿ -ਸ਼ਾਸਤਰ. ਪੰਜਾਬੀ ਯੂਨੀਵਰਸਿਟੀ ਪਟਿਆਲਾ: ਪਬਲੀਕੇਸ਼ਨ ਬਿਊਰੋ. p. 248. ISBN 978-81-302-0462-8.{{cite book}}: CS1 maint: multiple names: authors list (link)
  11. 11.0 11.1 ਸ਼ਰਮਾ, ਪ੍ਰੋ;ਸ਼ੁਕਦੇਵ (2017). ਭਾਰਤੀ ਕਾਵਿ- ਸ਼ਾਸਤਰ. ਪੰਜਾਬੀ ਯੂਨੀਵਰਸਿਟੀ ਪਟਿਆਲਾ: ਪਬਲੀਕੇਸ਼ਨ ਬਿਊਰੋ. p. 248. ISBN 978-302-0462-8. {{cite book}}: Check |isbn= value: length (help)CS1 maint: multiple names: authors list (link)
  12. ਸ਼ਰਮਾ, ਪ੍ਰੋ;ਸ਼ੁਕਦੇਵ (2017). ਭਾਰਤੀ ਕਾਵਿ- ਸ਼ਾਸਤਰ. ਪੰਜਾਬੀ ਯੂਨੀਵਰਸਿਟੀ ਪਟਿਆਲਾ: ਪਬਲੀਕੇਸ਼ਨ ਬਿਊਰੋ. p. 248. ISBN 978-81-302-0462-8.{{cite book}}: CS1 maint: multiple names: authors list (link)
  13. ਸ਼ਾਸਤਰੀ, ਰਾਜਿੰਦਰ ਸਿੰਘ (1983). ਔਚਿਤਯ ਵਿਚਾਰ ਚਰਚਾ ਕ੍ਰਿਤ ਆਚਾਰੀਆ ਕਸ਼ੇਮੇਂਦ੍. ਪੰਜਾਬੀ ਯੂਨੀਵਰਸਿਟੀ ਪਟਿਆਲਾ: ਪਬਲੀਕੇਸ਼ਨ ਬਿਊਰੋ. pp. XXIV.
  14. ਸ਼ਰਮਾ, ਪ੍ਰੋ;ਕਸ਼ੇਮੇਂਦ੍ (2017). ਭਾਰਤੀ ਕਾਵਿ- ਸ਼ਾਸਤਰ. ਪੰਜਾਬੀ ਯੂਨੀਵਰਸਿਟੀ ਪਟਿਆਲਾ: ਪਬਲੀਕੇਸ਼ਨ ਬਿਊਰੋ. p. 248. ISBN 978-81-302-0462. {{cite book}}: Check |isbn= value: length (help)CS1 maint: multiple names: authors list (link)
  15. ਔਚਿਤਯ ਵਿਚਾਰ ਚਰਚਾ.
  16. 16.0 16.1 ਸ਼ਰਮਾ, ਪ੍ਰੋ. ਸ਼ੁਕਦੇਵ. ਭਾਰਤੀ ਕਾਵਿ ਸ਼ਾਸਤਰ.
  17. ਕਾਵਿਯੰਲਕਾਰ. pp. 1–55.
  18. ਕੌਰ ਜੱਗੀ, ਡਾ.ਗੁਰਸ਼ਰਨ. ਭਾਰਤੀ ਕਾਵਿ ਸ਼ਾਸਤਰ ਸਰੂਪ ਅਤੇ ਸਿਧਾਂਤ.
  19. ਡਾ. ਗੁਰਸ਼ਰਨ, ਕੌਰ ਜੱਗੀ. ਭਾਰਤੀ ਕਾਵਿ ਸ਼ਾਸਤਰ ਸਰੂਪ ਅਤੇ ਸਿਧਾਂਤ.
  20. ਔਚਿਤਯਵਿਚਾਰ ਚਰਚਾ.
  21. ਸ਼ਰਮਾ, ਸੁਕਦੇਵ (2017). ਭਾਰਤੀ ਕਾਵਿ ਸ਼ਾਸ਼ਤਰ. ਪੰਜਾਬੀ ਯੂਨੀਵਰਸਿਟੀ ਪਟਿਆਲਾ: ਪਬਲੀਕੇਸ਼ਨ ਬਿਊਰੋ. pp. 249, 250, 251, 252. ISBN 978-81-302-0462-8.
  22. ਸਿੰਘ ਧਾਲੀਵਾਲ, ਡਾ. ਪ੍ਰੇਮ ਪ੍ਰਕਾਸ਼ (2019). ਭਾਰਤੀ ਕਾਵਿ ਸ਼ਾਸਤਰ. ਪੰਜਾਬੀ ਯੂਨੀਵਰਸਿਟੀ ਪਟਿਆਲਾ: ਮਦਨ ਹਾਊਸ. pp. 179, 180.