ਔਟੋਲਾਈਸਿਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਜੀਵ ਵਿਗਿਆਨ ਵਿੱਚ ਔਟੋਲਾਈਸਿਸ ਨੂੰ ਸਵੈ-ਪਾਚਨ ਵੀ ਕਹਿੰਦੇ ਹਨ ਅਤੇ ਇਹ ਪਾਚਕ (enzyme) ਦੀ ਕਾਰਵਾਈ ਦੁਆਰਾ ਇੱਕ ਸੈੱਲ ਦੀ ਤਬਾਹੀ ਦਾ ਹਵਾਲਾ ਦਿੰਦਾ ਹੈ। ਇਹ ਇੱਕ ਪਾਚਕ ਦੇ ਅਣੂ ਦੁਆਰਾ ਦੂਜੇ ਪਾਚਕ ਦੇ ਪਾਚਨ ਵੱਲ ਵੀ ਸੰਕੇਤ ਕਰਦਾ ਹੈ।

ਇਹ ਸ਼ਬਦ ਯੂਨਾਨੀ ਭਾਸ਼ਾ ਤੋਂ ਲਿਆ ਗਿਆ ਹੈ ਜਿੱਥੇ "ਔਟੋ" ਦਾ ਮਤਲਬ ਹੈ ਸਵੈ ਅਤੇ "ਲਾਈਸਿਸ" ਦਾ ਮਤਲਬ ਹੈ ਵੰਡਣਾ।

ਕੋਸ਼ਿਕਾਵਾਂ ਦੀ ਤਬਾਹੀ[ਸੋਧੋ]

ਔਟੋਲਾਈਸਿਸ ਆਮ ਤੌਰ 'ਤੇ ਜਿਉਂਦੇ ਲੋਕਾਂ ਵਿੱਚ ਨਹੀਂ ਪਾਈ ਜਾਂਦੀ ਅਤੇ ਸਿਰਫ਼ ਜ਼ਖਮੀ ਕੋਸ਼ਿਕਾਵਾਂ ਅਤੇ ਮਰ ਰਹੇ ਊਤਕਾਂ ਵਿੱਚ ਹੀ ਪਾਈ ਜਾਂਦੀ ਹੈ। ਇਹ ਕੋਸ਼ਿਕਾਵਾਂ ਦੇ ਲਾਈਸੋਸੋਮਜ਼ ਦੁਆਰਾ ਸ਼ੁਰੂ ਕੀਤੀ ਜਾਂਦੀ ਹੈ ਜਦੋਂ ਉਹ ਸਾਇਟੋਪਲਾਜ਼ਮ ਵਿੱਚ ਪਾਚਨ ਪਾਚਕ ਛੱਡਦੇ ਹਨ। ਕੋਸ਼ਿਕਾਵਾਂ ਦੇ ਵਿਭਾਜਨ ਤੋਂ ਬਾਅਦ ਜੇਕਰ ਉਸ ਅੰਗ ਜਾਂ ਸਰੀਰ ਨੂੰ ਠੰਡੀ ਜਗ੍ਹਾ ਤੇ ਆਈਸੋਟੋਨਿਕ ਬਫ਼ਰ ਵਿੱਚ ਸੰਭਾਲਿਆ ਜਾਵੇ ਤਾਂ ਕੋਸ਼ਿਕਾਵਾਂ ਦੀ ਤਬਾਹੀ ਦੀ ਡਰ ਨੂੰ ਘਟਾਇਆ ਜਾ ਸਕਦਾ ਹੈ।