ਸਮੱਗਰੀ 'ਤੇ ਜਾਓ

ਕਥਾਨਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਕਥਾ ਜਾਂ ਕਹਾਣੀ ਘਟਨਾਵੀ ਤੰਦਾਂ ਨਾਲ ਬੁਣੀ ਜਾਂਦੀ/ਹੁੰਦੀ ਹੈ। ਕਹਾਣੀ ਅੰਦਰ ਵਾਪਰਦੇ ਕੁੱਲ ਕਾਰਜ ਦੀ ਯੋਜਨਾ ਨੂੰ ਕਥਾਨਕ (Plot) ਕਹਿੰਦੇ ਹਨ।

ਪਲਾਟ ਬਾਰੇ ਅਰਸਤੂ[ਸੋਧੋ]

ਆਪਣੀ ਰਚਨਾ 'ਪੋਇਟਿਕਸ' (Poetics) ਵਿੱਚ, ਅਰਸਤੂ ਨੇ ਪਲਾਟ (mythos) ਨੂੰ ਨਾਟਕ ਦਾ ਸਭ ਮਹੱਤਵਪੂਰਨ ਤੱਤ ਮੰਨਿਆ। ਅਰਸਤੂ ਦਾ ਕਹਿਣਾ ਹੈ, ਪਲਾਟ ਵਿੱਚ ਸ਼ੁਰੂਆਤ, ਮੱਧ ਅਤੇ ਅੰਤ ਹੋਣਾ ਚਾਹੀਦਾ ਹੈ। ਅਤੇ ਪਲਾਟ ਦੀਆਂ ਘਟਨਾਵਾਂ ਆਵਸ਼ਕ ਜਾਂ ਸੰਭਵ ਹੁੰਦੀਆਂ ਹੋਈਅਨ ਇੱਕ ਦੂਜੇ ਨਾਲ ਲਾਜ਼ਮੀ ਸੰਬੰਧਤ ਹੋਣੀਆਂ ਚਾਹੀਦੀਆਂ ਹਨ। (Poetics 23.1459a.)