ਕਮਲਾ ਸੁਰੇਈਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਕਮਲਾ ਸੁਰਈਆ (ਪਹਿਲਾਂ ਕਮਲਾ ਦਾਸ)
ਕੌਮੀਅਤ ਭਾਰਤੀ
ਕਿੱਤਾ ਕਵੀ, ਨਿੱਕੀ ਕਹਾਣੀ ਲੇਖਕ
ਜੀਵਨ ਸਾਥੀ ਮਾਧਵ ਦਾਸ
ਇਨਾਮ *ਏਸ਼ੀਅਨ ਪੋਇਟਰੀ ਪ੍ਰਾਈਜ਼, ਕੈਂਟ ਐਵਾਰਡ ਫ਼ਾਰ ਇੰਗਲਿਸ਼ ਰਾਈਟਿੰਗ, ਆਸੀਆਨ ਵਰਲਡ ਪਰਾਈਜ਼, ਸਾਹਿਤ ਅਕੈਡਮੀ ਅਵਾਰਡ, ਵਯਲਾਰ ਅਵਾਰਡ
ਵਿਧਾ ਕਵਿਤਾ, ਨਿੱਕੀ ਕਹਾਣੀ

ਕਮਲਾ ਦਾਸ (31 ਮਾਰਚ 1934 ~ 31 ਮਈ 2009) ਹਿੰਦੁਸਤਾਨ ਵਿੱਚ ਅੰਗਰੇਜ਼ੀ ਔਰ ਮਲਿਆਲਮ ਜ਼ਬਾਨ ਦੀ ਮਸ਼ਹੂਰ ਵਿਦਵਾਨ ਸ਼ਾਇਰਾ ਔਰ ਸਾਹਿਤਕਾਰ ਸੀ। ਮਲਿਆਲਮ ਸਾਹਿਤ ਵਿੱਚ ਉਨ੍ਹਾਂ ਨੂੰ ਮਾਧਵੀਕੁੱਟੀ| ਕਿਹਾ ਜਾਂਦਾ ਸੀ। ਉਨ੍ਹਾਂ ਨੂੰ ਅੰਗਰੇਜ਼ੀ ਔਰ ਮਲਿਆਲਮ ਅਦਬ ਵਿੱਚ ਕਮਾਲ ਹਾਸਲ ਸੀ।

ਪਰਵਾਰਿਕ ਪਿਛੋਕੜ[ਸੋਧੋ]

ਕਮਲਾ ਦਾਸ 31 ਮਾਰਚ 1934 ਨੂੰ ਭਾਰਤ ਦੇ ਕੇਰਲਾ ਪ੍ਰਦੇਸ਼ ਦੇ ਇੱਕ ਬ੍ਰਹਮਣ ਖ਼ਾਨਦਾਨ ਵਿੱਚ ਪੈਦਾ ਹੋਈ। ਆਪ ਦੇ ਪਿਤਾ ਵੀ ਐਮ ਨਾਇਰ ਅਤੇ ਮਾਤਾ ਉਸ ਦੌਰ ਦੀ ਮਸ਼ਹੂਰ ਮਲਿਆਲਮ ਸ਼ਾਇਰਾ ਬਾਲਾਮਾਨੀਮੀੱਮਾ ਸੀ।

ਸਾਹਿਤਕ ਜ਼ਿੰਦਗੀ[ਸੋਧੋ]

ਆਪ ਦੀ ਸਾਹਿਤਕ ਜ਼ਿੰਦਗੀ ਦਾ ਆਗ਼ਾਜ਼ 8 ਸਾਲ ਦੀ ਉਮਰ ਵਿੱਚ ਹੀ ਹੋ ਗਿਆ ਸੀ ਜਦੋਂ ਆਪ ਨੇ ਵਿਕਟਰ ਹਿਊਗੋ ਦੀਆਂ ਤਹਰੀਰਾਂ ਦਾ ਆਪਣੀ ਮਾਦਰੀ ਜ਼ਬਾਨ ਵਿੱਚ ਤਰਜਮਾ ਕੀਤਾ। ਆਪ ਦੀ ਪਹਿਲੀ ਕਿਤਾਬ " ਸੁਮਿਰਾਨ ਕਲਕੱਤਾ " ਸੀ ਜਿਸ ਨੇ ਆਪ ਨੂੰ ਇਨਕਲਾਬੀ ਸਾਹਿਤਕਾਰਾਂ ਦੀ ਸਫ਼ ਵਿੱਚ ਲਿਆ ਖੜਾ ਕੀਤਾ। ਆਪ ਦੀਆਂ ਤਹਰੀਰਾਂ ਵਿੱਚ ਮਰਦ ਪ੍ਰਧਾਨਗੀ ਵਾਲੇ ਸਮਾਜ ਵਿੱਚ ਔਰਤਾਂ ਦੀ ਬੇਬਸੀ ਦਾ ਜ਼ਿਕਰ ਹੈ ਅਤੇ ਉਨ੍ਹਾਂ ਦੀ ਆਜ਼ਾਦੀ ਦੇ ਲਈ ਆਵਾਜ਼ ਉਠਾਈ ਗਈ ਹੈ। ਆਪ ਨੇ ਆਪਣੇ ਪਾਠਕਾਂ ਨੂੰ ਨਾਬਰਾਬਰੀ ਨੂੰ ਖ਼ਤਮ ਕਰਨ ਲਈ ਸੋਚਣ ਦੇ ਰਾਹ ਤੋਰਿਆ।

ਇਸਲਾਮ ਕਬੂਲ ਕਰਨਾ[ਸੋਧੋ]

ਕਈ ਬਰਸ ਇਸਲਾਮੀ ਸਿਖਿਆਵਾਂ ਦਾ ਅਧਿਅਨ ਕਰਨ ਦੇ ਬਾਦ ਆਪ ਨੇ ਇਸਲਾਮ ਕਬੂਲ ਕਰ ਲਿਆ ਜਿਸ ਕਰ ਕੇ ਭਾਰਤ ਅਤੇ ਕੇਰਲਾ ਦੇ ਸਾਹਿਤਕ ਅਤੇ ਸਮਾਜੀ ਹਲਕਿਆਂ ਵਿੱਚ ਇੱਕ ਤੂਫ਼ਾਨ ਆ ਗਿਆ। ਐਪਰ ਆਪ ਦੇ ਅਹਿਲ ਖ਼ਾਨਾ ਨੇ ਇਸ ਫ਼ੈਸਲੇ ਨੂੰ ਕਬੂਲ ਕਰ ਲਿਆ। ਇਸਲਾਮ ਕਬੂਲ ਕਰਨ ਉੱਪਰੰਤ ਆਪ ਦਾ ਨਾਮ ਸੁਰੇਈਆ ਰੱਖਿਆ ਗਿਆ। ਇਸਲਾਮ ਕਬੂਲ ਕਰਨ ਬੜੀ ਵਜ੍ਹਾ ਜੋ ਉਹ ਬਿਆਨ ਕਰਿਆ ਕਰਦੀ ਸੀ ਉਹ ਉਨ੍ਹਾਂ ਦੇ ਸ਼ਬਦਾਂ ਵਿੱਚ, " ਇਸਲਾਮ ਨੇ ਔਰਤਾਂ ਨੂੰ ਜੋ ਹੱਕ ਦਿੱਤੇ ਹਨ ਉਹ ਜਾਣ ਕਰ ਮੈਂ ਹੈਰਾਨ ਹਨ। ਮੇਰੇ ਇਸਲਾਮ ਕਬੂਲ ਕਰਨ ਦੇ ਪਿੱਛੇ ਇਸਲਾਮ ਵਲੋਂ ਔਰਤਾਂ ਨੂੰ ਦਿੱਤੇ ਹੱਕਾਂ ਦਾ ਬੜਾ ਕਿਰਦਾਰ ਹੈ।

ਮੁੱਖ ਰਚਨਾਵਾਂ[ਸੋਧੋ]

ਅੰਗਰੇਜ਼ੀ[ਸੋਧੋ]

 • 1964: ਦ ਸਾਇਰਨਜ (ਏਸ਼ੀਅਨ ਪੋਇਟਰੀ ਪ੍ਰਾਈਜ਼ ਜੇਤੂ)
 • 2001: ਯਾ ਅੱਲ੍ਹਾ (ਕਾਵਿ-ਸੰਗ੍ਰਹਿ)
 • 1967: ਦੀ ਡਿਸੈਂਡਡੈਂਟ (ਕਵਿਤਾ)
 • 1977: ਅਲਫ਼ਾਬੈਟ ਆਫ਼ ਲਸਟ (ਨਾਵਲ)
 • 1996: ਓਨਲੀ ਦ ਸੋਲ ਨੋਜ਼ ਹਾਓ ਟੂ ਸਿੰਗ (ਕਵਿਤਾ)
 • 1976: ਮਾਈ ਸਟੋਰੀ (ਸਵੈ-ਜੀਵਨੀ)

ਮਲਿਆਲਮ[ਸੋਧੋ]

ਸਨਮਾਨ[ਸੋਧੋ]

 • ਏਸ਼ੀਅਨ ਪੋਇਟਰੀ ਪ੍ਰਾਈਜ਼
 • ਕੈਂਟ ਐਵਾਰਡ ਫ਼ਾਰ ਇੰਗਲਿਸ਼ ਰਾਈਟਿੰਗ
 • ਆਸੀਆਨ ਵਰਲਡ ਪਰਾਈਜ਼
 • ਸਾਹਿਤ ਅਕੈਡਮੀ ਅਵਾਰਡ
 • ਵਯਲਾਰ ਅਵਾਰਡ