ਕਮਲਾ ਸੋਹੋਨੀ
ਕਮਲਾ ਸੋਹੋਨੀ | |
|---|---|
| ਜਨਮ | 18 ਜੂਨ 1911 ਇੰਦੌਰ |
| ਮੌਤ | 28 ਜੂਨ 1998 (ਉਮਰ 87) |
| ਰਾਸ਼ਟਰੀਅਤਾ | ਭਾਰਤੀ |
| ਅਲਮਾ ਮਾਤਰ | ਬੰਬੇ ਯੂਨੀਵਰਸਿਟੀ, ਮੁੰਬਈ |
| ਜੀਵਨ ਸਾਥੀ | ਐਮ.ਵੀ. ਸੋਹੋਨੀ |
| ਵਿਗਿਆਨਕ ਕਰੀਅਰ | |
| ਖੇਤਰ | ਜੀਵ-ਰਸਾਇਣ ਵਿਗਿਆਨ |
ਕਮਲਾ ਸੋਹੋਨੀ(1911–1998) ਇੱਕ ਭਾਰਤੀ ਜੀਵ-ਰਸਾਇਣ ਵਿਗਿਆਨੀ ਸੀ। ਇਹ ਵਿਗਿਆਨ ਦੇ ਵਿਸ਼ੇ-ਖੇਤਰ ਵਿੱਚ ਪੀ.ਐਚ.ਡੀ. ਕਰਨ ਵਾਲੀ ਪਹਿਲੀ ਭਾਰਤੀ ਔਰਤ ਸੀ।[1]ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ, ਬੰਗਲੁਰੂ ਵਿੱਚ ਉਸਦੀ ਸਵੀਕ੍ਰਿਤੀ ਅਤੇ ਕੰਮ ਨੇ, ਇਸਦੇ ਇਤਿਹਾਸ ਵਿੱਚ ਪਹਿਲੀ ਵਾਰ ਔਰਤਾਂ ਨੂੰ ਸੰਸਥਾ ਵਿੱਚ ਸਵੀਕਾਰ ਕਰਨ ਦਾ ਰਾਹ ਪੱਧਰਾ ਕੀਤਾ। [2][3]
ਉਸਦੀ ਖੋਜ ਨੇ ਵਿਟਾਮਿਨਾਂ ਦੇ ਪ੍ਰਭਾਵਾਂ ਅਤੇ ਭਾਰਤੀ ਆਬਾਦੀ ਦੇ ਕੁਝ ਸਭ ਤੋਂ ਗਰੀਬ ਵਰਗਾਂ ਦੁਆਰਾ ਖਾਧੀਆਂ ਜਾਣ ਵਾਲੀਆਂ ਦਾਲਾਂ, ਝੋਨੇ ਅਤੇ ਖਾਣ-ਪੀਣ ਵਾਲੀਆਂ ਚੀਜ਼ਾਂ ਦੇ ਸਮੂਹਾਂ ਦੇ ਪੌਸ਼ਟਿਕ ਮੁੱਲਾਂ ਬਾਰੇ ਡੂੰਘਾਈ ਨਾਲ ਦੱਸਿਆ। 'ਨੀਰਾ' ਨਾਮਕ ਖਜੂਰ ਦੇ ਅਰਕ ਦੇ ਪੌਸ਼ਟਿਕ ਲਾਭਾਂ 'ਤੇ ਉਸਦਾ ਕੰਮ ਉਸ ਸਮੇਂ ਦੇ ਰਾਸ਼ਟਰਪਤੀ ਰਾਜੇਂਦਰ ਪ੍ਰਸਾਦ ਦੇ ਸੁਝਾਅ ਤੋਂ ਪ੍ਰੇਰਿਤ ਸੀ। ਕਮਲਾ ਸੋਹੋਨੀ ਨੂੰ ਇਸ ਕੰਮ ਲਈ ਰਾਸ਼ਟਰਪਤੀ ਪੁਰਸਕਾਰ ਮਿਲਿਆ। [4]
ਮੁੱਢਲਾ ਜੀਵਨ
[ਸੋਧੋ]ਕਮਲਾ ਸੋਹੋਨੀ ਦਾ ਜਨਮ 18 ਜੂਨ 1911 ਨੂੰ ਇੰਦੌਰ, ਹੁਣ ਮੱਧ ਪ੍ਰਦੇਸ਼, ਭਾਰਤ ਵਿੱਚ ਹੋਇਆ ਸੀ। ਉਸਦੇ ਪਿਤਾ, ਨਾਰਾਇਣ ਰਾਓ ਭਾਗਵਤ, ਅਤੇ ਨਾਲ ਹੀ ਉਸਦੇ ਚਾਚਾ, ਮਾਧਵਰਾਓ ਭਾਗਵਤ, ਰਸਾਇਣ ਵਿਗਿਆਨੀ ਅਤੇ ਬੰਗਲੁਰੂ ਵਿੱਚ ਟਾਟਾ ਇੰਸਟੀਚਿਊਟ ਆਫ਼ ਸਾਇੰਸਜ਼ (ਜੋ ਬਾਅਦ ਵਿੱਚ ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ ਬਣ ਗਿਆ) ਦੇ ਸਾਬਕਾ ਵਿਦਿਆਰਥੀ ਸਨ। [5] ਕਮਲਾ ਨੇ 1933 ਵਿੱਚ ਮੁੰਬਈ ਯੂਨੀਵਰਸਿਟੀ ਤੋਂ ਕੈਮਿਸਟਰੀ (ਪ੍ਰਿੰਸੀਪਲ) ਅਤੇ ਭੌਤਿਕ ਵਿਗਿਆਨ (ਸਹਾਇਕ) ਵਿੱਚ ਬੀਐਸਸੀ ਦੀ ਡਿਗਰੀ ਪ੍ਰਾਪਤ ਕੀਤੀ।
ਫਿਰ ਕਮਲਾ ਨੇ ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ ਵਿੱਚ ਰਿਸਰਚ ਫੈਲੋਸ਼ਿਪ ਲਈ ਅਰਜ਼ੀ ਦਿੱਤੀ, ਪਰ ਉਸ ਸਮੇਂ ਦੇ ਡਾਇਰੈਕਟਰ ਅਤੇ ਨੋਬਲ ਪੁਰਸਕਾਰ ਜੇਤੂ ਪ੍ਰੋਫੈਸਰ ਸੀ.ਵੀ. ਰਮਨ ਨੇ ਉਸਦੀ ਅਰਜ਼ੀ ਇਸ ਆਧਾਰ 'ਤੇ ਰੱਦ ਕਰ ਦਿੱਤੀ ਕਿ ਔਰਤਾਂ ਨੂੰ ਖੋਜ ਕਰਨ ਦੇ ਯੋਗ ਨਹੀਂ ਮੰਨਿਆ ਜਾਂਦਾ ਸੀ। [6] ਕਮਲਾ ਨੇ ਆਪਣੀ ਮਾਂ ਨਾਲ ਮਿਲ ਕੇ ਪ੍ਰੋਫੈਸਰ ਸੀ.ਵੀ. ਰਮਨ ਦੇ ਦਫ਼ਤਰ ਦੇ ਬਾਹਰ ' ਸੱਤਿਆਗ੍ਰਹਿ ' ਕਰ ਦਿੱਤਾ ਅਤੇ ਆਖਰਕਾਰ ਉਸਨੂੰ ਦਾਖਲਾ ਦੇਣ ਲਈ ਮਨਾ ਲਿਆ, ਪਰ ਇਹਨਾਂ ਸ਼ਰਤਾਂ ਦੇ ਨਾਲ ਦਾਖਲਾ ਮਿਲਿਆ:
- ਉਸਨੂੰ ਰੈਗੂਲਰ ਵਿਦਿਆਰਥੀ ਵਜੋਂ ਦਾਖਲਾ ਨਹੀਂ ਦਿੱਤਾ ਜਾਵੇਗਾ।
- ਉਹ ਪਹਿਲੇ ਪੂਰੇ ਸਾਲ ਲਈ ਪ੍ਰੋਬੇਸ਼ਨ 'ਤੇ ਰਹੇਗੀ।
- ਉਸਦੇ ਕੰਮ ਨੂੰ ਅਧਿਕਾਰਤ ਤੌਰ 'ਤੇ ਉਦੋਂ ਤੱਕ ਮਾਨਤਾ ਨਹੀਂ ਦਿੱਤੀ ਜਾਵੇਗੀ ਜਦੋਂ ਤੱਕ ਸੀਵੀ ਰਮਨ ਖੁਦ ਇਸਦੀ ਗੁਣਵੱਤਾ ਤੋਂ ਸੰਤੁਸ਼ਟ ਨਹੀਂ ਹੁੰਦੇ।
- ਉਹ ਮਰਦ ਵਿਦਿਆਥੀਆਂ ਦਾ "ਧਿਆਨ ਭਟਕਾਉਣ ਵਾਲੀ" ਬਣ ਕੇ ਮਾਹੌਲ ਨੂੰ ਖਰਾਬ ਨਹੀਂ ਕਰੇਗੀ।
ਭਾਵੇਂ ਉਨ੍ਹਾਂ ਦੁਆਰਾ ਅਪਮਾਨਿਤ ਹੋਣ ਦੇ ਬਾਵਜੂਦ ਵੀ, ਕਮਲਾ ਸ਼ਰਤਾਂ ਨਾਲ ਸਹਿਮਤ ਹੋ ਗਈ, ਇਸ ਤਰ੍ਹਾਂ 1933 ਵਿੱਚ ਸੰਸਥਾ ਵਿੱਚ ਦਾਖਲ ਹੋਣ ਵਾਲੀ ਪਹਿਲੀ ਔਰਤ ਬਣ ਗਈ। [7] ਉਹ ਬਾਅਦ ਵਿੱਚ ਕਹਿੰਦੀ ਸੀ, " ਭਾਵੇਂ ਰਮਨ ਇੱਕ ਮਹਾਨ ਵਿਗਿਆਨੀ ਸੀ, ਪਰ ਉਹ ਬਹੁਤ ਹੀ ਤੰਗ ਸੋਚ ਵਾਲਾ ਸੀ। ਮੈਂ ਕਦੇ ਨਹੀਂ ਭੁੱਲ ਸਕਦੀ ਕਿ ਉਸਨੇ ਮੇਰੇ ਨਾਲ ਸਿਰਫ਼ ਇਸ ਲਈ ਕਿਵੇਂ ਵਿਵਹਾਰ ਕੀਤਾ ਕਿਉਂਕਿ ਮੈਂ ਇੱਕ ਔਰਤ ਸੀ। ਫਿਰ ਵੀ, ਰਮਨ ਨੇ ਮੈਨੂੰ ਇੱਕ ਨਿਯਮਤ ਵਿਦਿਆਰਥੀ ਵਜੋਂ ਦਾਖਲਾ ਨਹੀਂ ਦਿੱਤਾ। ਇਹ ਮੇਰੇ ਲਈ ਬਹੁਤ ਵੱਡਾ ਅਪਮਾਨ ਸੀ। ਉਸ ਸਮੇਂ ਔਰਤਾਂ ਵਿਰੁੱਧ ਪੱਖਪਾਤ ਬਹੁਤ ਮਾੜਾ ਸੀ। ਜੇਕਰ ਕੋਈ ਨੋਬਲ ਪੁਰਸਕਾਰ ਜੇਤੂ ਵੀ ਇਸ ਤਰ੍ਹਾਂ ਵਿਵਹਾਰ ਕਰੇ ਤਾਂ ਕੀ ਉਮੀਦ ਕੀਤੀ ਜਾ ਸਕਦੀ ਹੈ?"। ਨਾਲ ਹੀ ਇੱਕ ਸਾਲ ਬਾਅਦ, ਬਹੁਤ ਸਾਰੀਆਂ ਔਰਤਾਂ ਨੂੰ ਸੰਸਥਾ ਵਿੱਚ ਦਾਖਲਾ ਮਿਲ ਗਿਆ। [8] [9]
ਕੈਰੀਅਰ ਅਤੇ ਖੋਜ
[ਸੋਧੋ]ਆਈ.ਆਈ.ਐਸ.ਸੀ ਵਿੱਚ ਕਮਲਾ ਦਾ ਸਲਾਹਕਾਰ ਸ੍ਰੀਨ੍ਰੀਵਾਸਯ ਸੀ। ਇਥੇ ਆਪਣੇ ਕਾਰਜਕਾਲ ਦੌਰਾਨ, ਉਸਨੇ ਦੁੱਧ, ਦਾਲਾਂ ਅਤੇ ਫ਼ਲੀਆਂ ਵਿੱਚ ਪ੍ਰੋਟੀਨ 'ਤੇ ਕੰਮ ਕੀਤਾ (ਇੱਕ ਵਿਸ਼ਾ ਜੋ ਖਾਸ ਤੌਰ' ਤੇ ਭਾਰਤੀ ਪ੍ਰਸੰਗ ਵਿੱਚ ਮਹੱਤਵਪੂਰਨ ਸੀ)। ਉਸ ਦੇ ਸਮਰਪਣ ਅਤੇ ਖੋਜ ਸੂਝ ਨੇ ਪ੍ਰੋ: ਰਮਨ ਦੇ 1936 ਵਿੱਚ ਐਮ.ਐਸ.ਸੀ ਦੀ ਡਿਗਰੀ ਪੂਰੀ ਕਰਨ ਤੋਂ ਇੱਕ ਸਾਲ ਬਾਅਦ ਔਰਤਾਂ ਨੂੰ ਆਈ.ਆਈ.ਐਸ.ਸੀ ਵਿੱਚ ਦਾਖਲ ਕਰਨ ਦੇ ਫੈਸਲੇ ਨੂੰ ਪ੍ਰਭਾਵਤ ਕੀਤਾ।
ਉਸਨੇ 1947 ਵਿੱਚ ਐਮ.ਵੀ. ਸੋਹੋਨੀ ਨਾਲ ਵਿਆਹ ਕੀਤਾ ਅਤੇ ਮੁੰਬਈ ਚਲੀ ਗਈ। ਉਹ ਰਾਇਲ ਇੰਸਟੀਚਿਊਟ ਆਫ਼ ਸਾਇੰਸ ਵਿੱਚ ਬਾਇਓਕੈਮਿਸਟਰੀ ਵਿਭਾਗ ਵਿੱਚ ਪ੍ਰੋਫੈਸਰ ਵਜੋਂ ਸ਼ਾਮਲ ਹੋਈ, ਅਤੇ ਫਲ਼ੀਦਾਰਾਂ ਦੇ ਪੋਸ਼ਣ ਸੰਬੰਧੀ ਪਹਿਲੂਆਂ 'ਤੇ ਕੰਮ ਕੀਤਾ। ਮੰਨਿਆ ਜਾਂਦਾ ਹੈ ਕਿ ਵਿਗਿਆਨਕ ਭਾਈਚਾਰੇ ਵਿੱਚ ਮੌਜੂਦਾ ਲਿੰਗ ਪੱਖਪਾਤ ਦੇ ਕਾਰਨ ਸੰਸਥਾ ਦੇ ਡਾਇਰੈਕਟਰ ਦੇ ਅਹੁਦੇ 'ਤੇ ਉਸਦੀ ਅੰਤਮ ਨਿਯੁਕਤੀ 4 ਸਾਲ ਦੀ ਦੇਰੀ ਨਾਲ ਹੋਈ ਸੀ। [10] ਇਸ ਸਮੇਂ ਦੌਰਾਨ, ਕਮਲਾ ਅਤੇ ਉਸਦੇ ਵਿਦਿਆਰਥੀਆਂ ਨੇ ਭਾਰਤ ਵਿੱਚ ਵਿੱਤੀ ਤੌਰ 'ਤੇ ਪਛੜੇ ਵਰਗਾਂ ਦੁਆਰਾ ਮੁੱਖ ਤੌਰ 'ਤੇ ਖਪਤ ਕੀਤੇ ਜਾਣ ਵਾਲੇ ਭੋਜਨ ਪਦਾਰਥਾਂ ਦੇ ਤਿੰਨ ਸਮੂਹਾਂ 'ਤੇ ਮਹੱਤਵਪੂਰਨ ਖੋਜ ਕੀਤੀ।
ਕਮਲਾ ਨੇ ਭਾਰਤ ਦੇ ਤਤਕਾਲੀ ਰਾਸ਼ਟਰਪਤੀ, ਰਾਜੇਂਦਰ ਪ੍ਰਸਾਦ ਦੇ ਸੁਝਾਅ 'ਤੇ 'ਨੀਰਾ' (ਤਾੜੀ ਪਾਮ ਦੀਆਂ ਵੱਖ-ਵੱਖ ਕਿਸਮਾਂ ਦੇ ਫੁੱਲਾਂ ਤੋਂ ਕੱਢਿਆ ਗਿਆ ਰਸ) 'ਤੇ ਕੰਮ ਸ਼ੁਰੂ ਕੀਤਾ। ਉਸਨੇ ਪੀਣ ਵਾਲੇ ਪਦਾਰਥ ਵਿੱਚ ਵਿਟਾਮਿਨ ਏ, ਵਿਟਾਮਿਨ ਸੀ ਅਤੇ ਆਇਰਨ ਦੀ ਕਾਫ਼ੀ ਮਾਤਰਾ ਪਾਈ ਗਈ। [11]
ਬਾਅਦ ਦੇ ਅਧਿਐਨਾਂ ਤੋਂ ਪਤਾ ਲੱਗਾ ਹੈ ਕਿ ਕਬਾਇਲੀ ਭਾਈਚਾਰਿਆਂ ਦੇ ਕੁਪੋਸ਼ਣ ਦਾ ਸ਼ਿਕਾਰ ਕਿਸ਼ੋਰ ਬੱਚਿਆਂ ਅਤੇ ਗਰਭਵਤੀ ਔਰਤਾਂ ਦੇ ਭੋਜਨ ਵਿੱਚ ਨੀਰਾ ਨੂੰ ਇੱਕ ਸਸਤੇ ਖੁਰਾਕ ਪੂਰਕ ਵਜੋਂ ਸ਼ਾਮਲ ਕਰਨ ਨਾਲ ਸਿਹਤ ਵਿੱਚ ਮਹੱਤਵਪੂਰਨ ਸੁਧਾਰ ਹੋਇਆ ਹੈ। [12] ਇਸ ਵਿਸ਼ੇ ਵਿੱਚ ਉਸਦੇ ਕੰਮ ਲਈ ਉਸਨੂੰ ਰਾਸ਼ਟਰਪਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।
ਮੌਤ ਅਤੇ ਪੁਰਾਤਨ
[ਸੋਧੋ]ਕਮਲਾ,ਗ੍ਰਾਹਕ ਗਾਈਡੈਂਸ ਸੁਸਾਇਟੀ ਆਫ਼ ਇੰਡੀਆ (ਸੀਜੀਐਸਆਈ) ਦੀ ਇੱਕ ਸਰਗਰਮ ਮੈਂਬਰ ਸੀ। ਉਹ 1982–83 ਦੇ ਅਰਸੇ ਲਈ ਸੀਜੀਐਸਆਈ ਦੀ ਪ੍ਰਧਾਨ ਚੁਣੀ ਗਈ ਅਤੇ ਉਸਨੇ ‘ਕੀਮਤ’ ਨਾਮਕ ਸੰਸਥਾਗਤ ਰਸਾਲੇ ਲਈ ਖਪਤਕਾਰਾਂ ਦੀ ਸੁਰੱਖਿਆ ਬਾਰੇ ਲੇਖ ਵੀ ਲਿਖੇ। ਕਮਲਾ ਸੋਹੋਨੀ ਦਾ 1998 ਵਿੱਚ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐਮਆਰ) ਵੱਲੋਂ ਨਵੀਂ ਦਿੱਲੀ ਵਿਖੇ ਆਯੋਜਿਤ ਇੱਕ ਸਨਮਾਨ ਸਮਾਰੋਹ ਦੌਰਾਨ ਜਾਣ ਤੋਂ ਤੁਰੰਤ ਬਾਅਦ ਦਿਹਾਂਤ ਹੋ ਗਿਆ।
ਹਵਾਲੇ
[ਸੋਧੋ]- ↑ Gupta, Aravind. "Kamala Sohonie" (PDF). Indian National Science Academy. Retrieved 19 October 2012.
- ↑ "How Kamala Sohonie Defied Gender Bias & Became the First Indian Woman PhD in Science". The Better India. 10 March 2017. Archived from the original on 20 January 2019. Retrieved 20 January 2018.
- ↑ "The Glass Ceiling: The why and therefore" (PDF). Vigyansagar. Government of India. Archived from the original (PDF) on 7 ਜਨਵਰੀ 2019. Retrieved 19 October 2012.
{{cite web}}: Unknown parameter|dead-url=ignored (|url-status=suggested) (help) - ↑ Kumar, Ritesh (7 March 2015). "Kamala Sohonie - Woman, Who Established the Nutritive Value of the Plants, Consumed by Poor People". Archived from the original on 12 March 2019. Retrieved 20 January 2018.
- ↑ "How Kamala Sohonie Defied Gender Bias & Became the First Indian Woman PhD in Science". The Better India. 10 March 2017. Archived from the original on 20 January 2019. Retrieved 20 January 2018.
- ↑ Gupta, Aravind. "Kamala Sohonie" (PDF). Indian National Science Academy. Archived (PDF) from the original on 20 August 2018. Retrieved 19 October 2012.
- ↑ "Kamala Sohonie". Streeshakti. Archived from the original on 28 April 2019. Retrieved 19 October 2012.
- ↑ "Kamala Sohonie: First Indian Woman To Get A PhD In Science | #IndianWomenInHistory". Feminism in India. 25 December 2017. Archived from the original on 14 August 2019. Retrieved 20 January 2018.
- ↑ "Women and the Institute – Connect with IISc" (in ਅੰਗਰੇਜ਼ੀ (ਬਰਤਾਨਵੀ)). Retrieved 2024-11-07.
- ↑ "Kamala Sohonie: First Indian Woman To Get A PhD In Science | #IndianWomenInHistory". Feminism in India. 25 December 2017. Archived from the original on 14 August 2019. Retrieved 20 January 2018.
- ↑ "Kamala Sohonie: First Indian Woman To Get A PhD In Science | #IndianWomenInHistory". Feminism in India. 25 December 2017. Archived from the original on 14 August 2019. Retrieved 20 January 2018.
- ↑ Kumar, Ritesh (7 March 2015). "Kamala Sohonie - Woman, Who Established the Nutritive Value of the Plants, Consumed by Poor People". Archived from the original on 12 March 2019. Retrieved 20 January 2018.