ਕਰਤਾਰ ਸਿੰਘ ਬਾਗੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕਰਤਾਰ ਸਿੰਘ ਬਾਗੀ

ਕਰਤਾਰ ਸਿੰਘ ਬਾਗੀ ਪੰਜਾਬ ਦੇ ਇੱਕ ਆਜ਼ਾਦੀ ਘੁਲਾਟੀਏ ਸਨ।[1]

ਜੀਵਨ[ਸੋਧੋ]

ਕਰਤਾਰ ਸਿੰਘ ਬਾਗੀ ਦਾ ਜਨਮ ਪਿੰਡ ਲੋਰਾ-ਲਾਇਨ (ਹੁਣ ਪਾਕਿਸਤਾਨ) ਵਿਖੇ ਸਰਦਾਰ ਭਗਵਾਨ ਸਿੰਘ ਦੇ ਘਰ ਵਿੱਚ ਹੋਇਆ ਸੀ।

1928 ਤੋਂ 1942 ਦੇ ਅਰਸੇ ਦੌਰਾਨ ਉਨ੍ਹਾਂ ਆਜ਼ਾਦੀ ਸੰਘਰਸ਼ ਵਿੱਚ ਸਰਗਰਮੀ ਨਾਲ ਹਿੱਸਾ ਲਿਆ ਅਤੇ ਬ੍ਰਿਟਿਸ਼ ਰਾਜ ਅਧੀਨ 6 ਸਾਲ ਅਤੇ 5 ਮਹੀਨੇ ਜੇਲ੍ਹ ਵਿੱਚ ਵੀ ਬਿਤਾਏ। ਇਸ ਤੋਂ ਬਾਅਦ ਵੀ ਉਹ ਅਜ਼ਾਦੀ ਸੰਘਰਸ਼ ਨਾਲ ਜੁੜੇ ਰਹੇ ਅਤੇ 1947 ਤੱਕ 4 ਸਾਲ ਹੋਰ ਜੇਲ੍ਹ ਵਿੱਚ ਕੱਟੇ।[2]

ਵੰਡ ਤੋਂ ਬਾਅਦ ਉਹ ਕਰੀਮਪੁਰਾ, ਲੁਧਿਆਣਾ, ਪੰਜਾਬ ਆ ਗਏ ਅਤੇ ਚੰਨਣ ਕੌਰ ਵਿਆਹ ਕਰਵਾ ਕੇ ਆਪਣਾ ਪਰਿਵਾਰ ਸ਼ੁਰੂ ਕੀਤਾ। ਆਪਣੇ 5 ਬੱਚਿਆਂ (3 ਪੁੱਤਰ ਅਤੇ 2 ਪੁੱਤਰੀਆਂ) ਤੋਂ ਬਾਅਦ ਇਸ ਜੋੜੇ ਨੇ ਆਪਣੀ ਬਾਕੀ ਦੀ ਜ਼ਿੰਦਗੀ ਉਸੇ ਜਗ੍ਹਾ 'ਤੇ ਬਿਤਾਈ।

ਮੌਤ[ਸੋਧੋ]

ਸਾਲ 1975 ਵਿੱਚ ਉਨ੍ਹਾਂ ਦੀ ਮੌਤ ਹੋ ਗਈ। ਆਜ਼ਾਦੀ ਸੰਘਰਸ਼ ਵਿੱਚ ਉਨ੍ਹਾਂ ਦੇ ਯੋਗਦਾਨ ਅਤੇ ਕੁਰਬਾਨੀਆਂ ਦੇ ਸਨਮਾਨ ਵਜੋਂ ਉਸ ਸਮੇਂ ਦੀ ਪੰਜਾਬ ਸਰਕਾਰ ਨੇ ਉਨ੍ਹਾਂ ਰਿਹਾਇਸ਼ੀ ਖੇਤਰ ਕਰੀਮਪੁਰਾ ਬਜ਼ਾਰ ਦਾ ਨਾਂ ਬਦਲ ਕੇ ਫਰੀਡਮ ਫਾਈਟਰ ਸਰਦਾਰ ਕਰਤਾਰ ਸਿੰਘ ਬਾਗੀ ਬਾਜ਼ਾਰ ਰੱਖ ਦਿੱਤਾ ਸੀ।[3]

ਸਨਮਾਨ[ਸੋਧੋ]

ਭਾਰਤ ਦੇ 25ਵੇਂ ਸੁਤੰਤਰਤਾ ਦਿਵਸ ਸਮਾਰੋਹ 'ਤੇ ਪ੍ਰਧਾਨ ਮੰਤਰੀ, ਸ਼੍ਰੀਮਤੀ ਇੰਦਰਾ ਗਾਂਧੀ ਦੁਆਰਾ ਸਰਦਾਰ ਕਰਤਾਰ ਸਿੰਘ ਬਾਗੀ ਨੂੰ ਮਿਲਿਆ ਤਾਮਰਪੱਤਰ।

ਭਾਰਤ ਦੇ 25ਵੇਂ ਸੁਤੰਤਰਤਾ ਦਿਵਸ ਦੇ ਜਸ਼ਨ ਉੱਤੇ, 1972 ਵਿੱਚ, ਉਨ੍ਹਾਂ ਨੂੰ ਤਤਕਾਲੀ ਪ੍ਰਧਾਨ ਮੰਤਰੀ, ਸ਼੍ਰੀਮਤੀ ਇੰਦਰਾ ਗਾਂਧੀ ਦੁਆਰਾ ਸੁਤੰਤਰਤਾ ਅੰਦੋਲਨਾਂ ਵਿੱਚ ਉਨ੍ਹਾਂ ਦੇ ਯੋਗਦਾਨ ਲਈ ਮਾਨਤਾ ਅਤੇ ਪ੍ਰਸ਼ੰਸਾ ਦੇ ਚਿੰਨ੍ਹ ਵਜੋਂ ਇੱਕ ਤਾਮਰਾ ਪੱਤਰ ਨਾਲ ਸਨਮਾਨਿਤ ਕੀਤਾ ਗਿਆ ਸੀ।[4]

ਹਵਾਲੇ[ਸੋਧੋ]

  1. Chaturvedi, Prof R. P. (19??). Great Personalities (in ਅੰਗਰੇਜ਼ੀ). Upkar Prakashan. {{cite book}}: Check date values in: |date= (help)
  2. Chaturvedi, Prof R. P. (19??). Great Personalities (in ਅੰਗਰੇਜ਼ੀ). Upkar Prakashan. {{cite book}}: Check date values in: |date= (help)
  3. A Comprehensive History of India (in ਅੰਗਰੇਜ਼ੀ). Sterling Publishers Pvt. Ltd. 2003-12-01. ISBN 978-81-207-2506-5.
  4. A Comprehensive History of India (in ਅੰਗਰੇਜ਼ੀ). Sterling Publishers Pvt. Ltd. 2003-12-01. ISBN 978-81-207-2506-5.