ਕਰਤਾਰ ਸਿੰਘ (ਫ਼ਿਲਮ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ

thumb ਕਰਤਾਰ ਸਿੰਘ 1959 ਦੀ ਇੱਕ ਪਾਕਿਸਤਾਨੀ ਪੰਜਾਬੀ ਫ਼ਿਲਮ ਹੈ। ਸੈਫ਼-ਉਦ-ਦੀਨ ਸੈਫ਼ ਇਸ ਦੇ ਹਦਾਇਤਕਾਰ ਅਤੇ ਪ੍ਰੋਡਿਊਸਰ ਹਨ। ਇਹ ਭਾਰਤ ਦੀ ਵੰਡ ਵੇਲ਼ੇ ਦੇ ਮੁਸਲਮਾਨ, ਹਿੰਦੂ ਅਤੇ ਸਿੱਖਾਂ ਦੇ ਝਗੜਿਆਂ ਦੀ ਕਹਾਣੀ ਹੈ ਜੋ ਕਿ ਇੱਕ ਅਸਲੀ ਕਹਾਣੀ ’ਤੇ ਅਧਾਰਤ ਦੱਸੀ ਜਾਂਦੀ ਹੈ। ਇਸ ਦਾ ਮੁੱਖ ਕਿਰਦਾਰ, ਕਰਤਾਰ ਸਿੰਘ, ਅਲਾਊਦੀਨ ਨੇ ਨਿਭਾਇਆ ਜੋ ਇਸ ਫ਼ਿਲਮ ਲਈ ਮਸ਼ਹੂਰ ਹੋਏ ਅਤੇ ਜਾਣੇ ਜਾਂਦੇ ਹਨ। ਪਾਕਿਸਤਾਨ ਅਤੇ ਪੰਜਾਬੀ ਸਿਨਮੇ ਦੀ ਇਹ ਸਭ ਤੋਂ ਵੱਡੀ ਹਿੱਟ ਸੀ।