ਕਰੁਣਾ ਸੂਕਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕਰੁਣਾ ਸੂਕਾ
ਜਨਮ 20 ਨਵੰਬਰ 1980
ਕੌਮੀਅਤ ਭਾਰਤੀ
ਪਛਾਣ ਪ੍ਰਿੰਟਮੇਕਿੰਗ ਅਤੇ ਚਿੱਤਰਕਾਰੀ
ਸਾਥੀ ਸੁੰਦਰ ਸੂਕਾ

ਕਰੁਣਾ ਸੂਕਾ (ਤੇਲਗੂ: కరుణ సుక్క;[1] ਜਨਮ 20 ਨਵੰਬਰ 1980) ਇੱਕ ਭਾਰਤੀ ਪ੍ਰਿੰਟਮੇਕਰ ਅਤੇ ਚਿੱਤਰਕਾਰ ਹੈ ਜੋ ਭਾਰਤੀ ਰਾਜ ਤੇਲੰਗਾਨਾ ਤੋਂ ਹੈ। ਕਰੁਣਾ ਇੱਕ ਘੱਟ ਉਮਰ ਦੀ ਔਰਤ ਪ੍ਰਿੰਟਮੇਕਰ ਹੈ ਜੋ ਲਕੜਾਂ ਨਾਲ ਆਪਣਾ ਕੰਮ ਕਰਦੀ ਹੈ ਅਤੇ ਪ੍ਰਿੰਟਮੇਕਿੰਗ ਦੀ ਤਕਨੀਕਾਂ ਵਰਤਦੀ ਹੈ।[2]

ਮੁੱਢਲਾ ਜੀਵਨ[ਸੋਧੋ]

ਕਰੁਣਾ ਦਾ ਜਨਮ, 20 ਨਵੰਬਰ, 1980 ਨੂੰ ਹੈਦਰਾਬਾਦ, ਤੇਲੰਗਾਨਾ, ਭਾਰਤ ਵਿੱਖੇ ਹੋਇਆ। ਕਰੁਣਾ ਸੂਕਾ ਨੇ ਆਪਣੀ ਬੈਚੁਲਰ ਡਿਗਰੀ ਚਿੱਤਰਕਾਰੀ ਦੇ ਵਿਸ਼ੇ ਵਿੱਚ ਪੀ.ਐਸ.ਟੀ ਯੂਨੀਵਰਸਿਟੀ ਤੋਂ ਅਤੇ ਮਾਸਟਰਸ ਡਿਗਰੀ, ਪ੍ਰਿੰਟ ਮੇਕਿੰਗ ਵਿੱਚ ਹੈਦਰਾਬਾਦ ਯੂਨੀਵਰਸਿਟੀ ਤੋਂ ਅਤੇ ਮਾਸਟਰਸ ਮਿਊਲੋਜੀ ਵਿੱਚ ਐਮ.ਐਸ ਯੂਨੀਵਰਸਿਟੀ, ਬਰੋਦਾ ਤੋਂ ਕੀਤੀ। ਇਸਨੇ ਕਈ ਗਰੁਪ ਸ਼ੋਆਂ ਵਿੱਚ ਵੀ ਹਿੱਸਾ ਲਿਆ ਅਤੇ ਕਈ ਅਵਾਰਡਸ ਅਤੇ ਵਜ਼ੀਫ਼ੇ ਜਿਵੇਂ, ਮਨਿਸਟਰੀ ਆਫ਼ ਕਲਚਰ ਵਲੋਂ ਨੈਸ਼ਨਲ ਮੈਰਿਟ ਸਕਾਲਰਸ਼ਿਪ, ਐਚਆਰਡੀ, ਗਵਰਨਮੈਂਟ. ਆਫ਼ ਇੰਡੀਆਂ, 2007; ਏ.ਪੀ. ਸਟੇਟ ਅਵਾਰਡ ਫ਼ਾਰ ਗਰਾਫਿਕਸ, ਪੀ.ਐਸ.ਟੀ ਯੂਨੀਵਰਸਿਟੀ, ਹੈਦਰਾਬਾਦ, 2007; 77ਵਾਂ ਆਲ ਇੰਡੀਆ ਐਗਜ਼ਿਬਿਸ਼ਨ, ਏਆਈਐਫਏਸੀਐਸ, ਨਿਊ ਦਿੱਲੀ, 2005; ਆਲ ਇੰਡੀਆ ਆਰਟ ਐਗਜ਼ਿਬਿਸ਼ਨ, ਹੈਦਰਾਬਾਦ ਆਰਟ ਸੋਸਾਇਟੀ 2004; ਆਲ ਇੰਡੀਆ ਆਰਟ ਐਗਜ਼ਿਬਿਸ਼ਨ, ਸਾਉਥ ਸੈਂਟਰਲ ਜ਼ੋਨਲ ਕਲਚਰ ਸੈਂਟਰ, ਨਾਗਪੁਰ, 2002 ਪ੍ਰਾਪਤ ਕੀਤੇ।

ਕੈਰੀਅਰ[ਸੋਧੋ]

ਕਰੁਣਾ ਇੱਕ ਉੱਘੀ ਚਿੱਤਰਕਾਰ ਹੈ ਅਤੇ ਆਤਮ-ਕਥਾਤਮਕ ਹਿਕਾਇਤ ਲਕੜ-ਕਟੌਤੀ ਵਿੱਚ ਪੇਸ਼ ਕਰਦੀ ਹੈ।

ਅਵਾਰਡ[ਸੋਧੋ]

  • ਗੋਲਡ ਮੈਡਲ, ਗ੍ਰਾਫਿਕ ਪ੍ਰਿੰਟ ਲਈ ਇੰਡੀਅਨ ਰੋਇਲ ਅਕੈਡਮੀ ਆਫ਼ ਆਰਟ, ਕਰਨਾਟਕ ਵਲੋਂ
  • ਗੋਲਡ ਮੈਡਲ, ਗ੍ਰਾਫਿਕ ਪ੍ਰਿੰਟ ਲਈ
  • ਸਟੇਟ ਅਵਾਰਡ ਫ਼ਾਰ ਗ੍ਰਾਫਿਕਸ, ਪੀ.ਐਸ. ਯੂਨੀਵਰਸਿਟੀ, ਹੈਦਰਾਬਾਦ
  • ਸਾਉਥ ਜ਼ੋਨ ਯੂਥ ਫੈਸਟੀਵਲ ਅਵਾਰਡ, ਚੇਨਈ
  • 77ਵਾਂ ਆਲ ਇੰਡੀਆ ਐਗਜ਼ਿਬਿਸ਼ਨ ਅਵਾਰਡ ਚਿੱਤਰਕਾਰੀ ਲਈ, ਏਆਈਐਫਏਸੀਐਸ, ਨਿਊ ਦਿੱਲੀ
  • ਆਲ ਇੰਡੀਆ ਐਗਜ਼ਿਬਿਸ਼ਨ, ਗਰਾਫਿਕਸ ਪ੍ਰਿੰਟ ਲਈ, ਹੈਦਰਾਬਾਦ ਆਰਟ ਸੋਸਾਇਟੀ
  • ਆਲ ਇੰਡੀਆ ਐਗਜ਼ਿਬਿਸ਼ਨ, ਸਾਉਥ ਸੈਂਟਰਲ ਜ਼ੋਨਲ ਕਲਚਰਲ ਸੈਂਟਰ, ਨਾਗਪੁਰ

ਹਵਾਲੇ[ਸੋਧੋ]