ਕਰੰਸੀ ਜੰਗ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਬ੍ਰਾਜ਼ੀਲ ਵਿੱਤ ਮੰਤਰੀ ਗੁਇਡੋ ਮੰਤੇਗਾ,ਜੋ ਇਸ ਕਰਕੇ ਸੁਰਖੀਆਂ ਵਿੱਚ ਰਿਹਾ ਕਿਓਂਕੀ ਉਸਨੇ 2010 ਸਤੰਬਰ ਵਿੱਚ ਕਰੰਸੀ ਜੰਗ ਸ਼ੁਰੂ ਹੋਣ ਦਾ ਐਲਾਨ ਕੀਤਾ ਸੀ।

ਕਰੰਸੀ ਜੰਗ (Currency war),ਅੰਤਰਰਾਸ਼ਟਰੀ ਮਾਮਲਿਆਂ ਵਿੱਚ ਇੱਕ ਹਾਲਤ ਹੈ, ਜਦੋਂ ਦੇਸ਼ ਆਪਣੀ ਮੁਦਰਾ ਲਈ ਇੱਕ ਮੁਕਾਬਲਤਨ ਘੱਟ ਮੁਦਰਾ ਤਬਾਦਲਾ ਦਰ ਨੂੰ ਪ੍ਰਾਪਤ ਕਰਨ ਲਈ ਇਕ-ਦੂਜੇ ਦੇ ਨਾਲ ਮੁਕਾਬਲਾ ਕਰਦੇ ਹਨ। ਜਦੋਂ ਇੱਕ ਦੇਸ਼ ਦੀ ਮੁਦਰਾ ਦੀ ਕੀਮਤ ਡਿੱਗਦੀ ਹੈ ਤਾਂ ਬਰਾਮਦਾਂ/ਆਯਤਾਂ ਦੀ ਕੀਮਤ ਵੀ ਡਿਗਦੀ ਹੈ। ਦੇਸ਼ ਦੇ ਦਰਾਮਦ/ਨਿਰਯਤ ਹੋਰ ਮਹਿੰਗੇ ਹੋ ਜਾਂਦੇ ਹਨ। ਇਸ ਤਰ੍ਹਾਂ ਘਰੇਲੂ ਉਦਯੋਗ ਨੂੰ, ਅਤੇ ਇਸ ਲਈ ਰੁਜ਼ਗਾਰ ਨੂੰ, ਘਰੇਲੂ ਅਤੇ ਵਿਦੇਸ਼ੀ ਬਾਜ਼ਾਰ ਦੋਨਾਂ ਤੋਂ ਮੰਗ ਦੇ ਰੂਪ ਵਿੱਚ ਹੁਲਾਰਾ ਮਿਲਦਾ ਹੈ। ਪਰ, ਦਰਾਮਦਾਂ ਦੀਆਂ ਕੀਮਤਾਂ ਦੇ ਵਾਧੇ ਦਾ ਨਾਗਰਿਕਾਂ ਦੀ 'ਖਰੀਦ ਸ਼ਕਤੀ ਨੂੰ ਨੁਕਸਾਨ ਹੋ ਸਕਦਾ ਹੈ। ਪਰ ਇਹ ਨੀਤੀ ਦੂਜੇ ਦੇਸਾਂ ਵਿੱਚ ਆਪੋ ਆਪਣੀ ਮੁਦਰਾ ਦਰ ਘਟਾਉਣ ਦੀ ਮੋੜਵਾਂ ਵਾਰ ਕਰਨ ਦੀ ਪ੍ਰਵਿਰਤੀ ਨੂੰ ਵਧਾ ਸਕਦੀ ਹੈ ਜੋ ਸਮੁਚੇ ਅੰਤਰ ਰਾਸ਼ਟਰੀ ਵਪਾਰ ਵਿੱਚ ਗਿਰਾਵਟ ਦਾ ਕਰਨ ਬਣ ਸਕਦੀ ਹੈ ਜਿਸ ਨਾਲ ਸਾਰੇ ਦੇਸਾਂ ਨੂੰ ਨੁਕਸਾਨ ਹੋ ਸਕਦਾ ਹੈ। ਮੁਕਾਬਲੇ ਦੀ ਭਾਵਨਾ ਨਾਲ ਆਪਣੀ ਮੁਦਰਾ ਦੀ ਘੱਟ ਤਬਾਦਲਾ ਦਰ ਕਰਨ ਦੀ ਨੀਤੀ ਇਤਿਹਾਸ ਵਿੱਚ ਜਿਆਦਾ ਮਕਬੂਲ ਨਹੀਂ ਰਹੀ ਅਤੇ ਕਦੇ ਕਦੇ ਹੀ ਅਪਣਾਈ ਗਈ ਹੈ ਕਿਓਂ ਕਿ ਦੇਸ ਆਪਣੀ ਮੁਦਰਾ ਦੀ ਹੋਰਨਾਂ ਦੇ ਮੁਕਾਬਲੇ ਤਬਾਦਲਾ ਦਰ ਉਚੀ ਰਖਣਾ ਪਸੰਦ ਕਰਦੇ ਹਨ। ਇਸਦਾ ਇੱਕ ਅਪਵਾਦ 1930 ਦੀ ਮਹਾਂ-ਮੰਦੀ ਦੌਰਾਨ ਸਾਹਮਣੇ ਆਇਆ ਜਦੋਂ ਵਿਸ਼ਵ ਵਿੱਚ ਕਰੰਸੀ ਜੰਗ ਚੱਲ ਪਈ। ਵੱਖ ਵੱਖ ਦੇਸਾਂ ਨੇ ਆਪਣੀ ਮੁਦਰਾ ਦੀ ਬਾਕੀਆਂ ਦੇ ਮੁਕਾਬਲੇ ਤਬਾਦਲਾ ਦਰ ਸਸਤੀ ਕਰਕੇ ਆਪੋ ਆਪਣੇ ਅਰਥਚਾਰੇ ਨੂੰ ਹੁਲਾਰਾ ਦੇ ਕੇ ਮੰਦੀ ਚੋਂ ਬਾਹਰ ਕਢਣ ਦੀ ਕੋਸ਼ਿਸ਼ ਕੀਤੀ। ਪਰ ਇਸ ਨਾਲ ਵਿਸ਼ਵ ਭਰ ਵਿੱਚ ਬੇਰੁਜ਼ਗਾਰੀ ਵੱਧ ਗਈ ਅਤੇ ਆਪਸ ਵਿੱਚ ਵਪਾਰ ਕਰਨ ਵਾਲੇ ਦੇਸਾਂ ਨੇ ਇੱਕ ਦੂਜਿਆਂ ਤੇ ਜੁਆਬੀ ਅਮਲ ਵਜੋਂ ਆਪਣੀ ਮੁਦਰਾ ਤਬਾਦਲਾ ਦਰਾਂ ਘੱਟ ਕਰ ਦਿੱਤੀਆਂ ਜਿਸ ਨਾਲ ਸਮੁਚੇ ਵਿਸ਼ਵ ਦੇ ਵਪਾਰ ਵਿੱਚ ਵੱਡਾ ਨਿਘਾਰ ਆ ਗਿਆ ਅਤੇ ਵਿਸ਼ਵ ਅਰਥ ਵਿਵਸਥਾ ਮਹਾਂ- ਮੰਦੀ ਦੀ ਸ਼ਿਕਾਰ ਹੋ ਗਈ।

ਇਤਿਹਾਸ[ਸੋਧੋ]

ਇਤਹਾਸਕ ਤੌਰ ਤੇ ਹੁਣ ਤੋਂ ਹੁਣ ਤੋਂ ਪਹਿਲਾਂ ਦੋ ਕਰੰਸੀ ਜੰਗਾਂ ਲਗ ਚੁੱਕੀਆਂ ਹਨ ਅਤੇ ਹੁਣ ਤਿੰਨ ਵਿਸ਼ਵ ਮਹਾਂ ਅਰਥ ਵਿਵਸਥਾਵਾਂ ਦੀਆਂ ਮਹਾਂ ਕਰੰਸੀਆਂ -ਡਾਲਰ,ਯੂਰੋ ਅਤੇ ਯਾਨ ਸ਼ਕਤੀਆਂ ਤੀਜੀ ਕਰੰਸੀ ਜੰਗ ਵਿੱਚ ਸ਼ਾਮਲ ਹੋ ਰਹੀਆਂ ਹਨ।

ਪਹਿਲੀ ਕਰੰਸੀ ਜੰਗ[ਸੋਧੋ]

ਪਹਿਲੀ ਕਰੰਸੀ ਜੰਗ ਦੋ ਵਿਸ਼ਵ ਯੁੱਧਾਂ ਵੇਲੇ 1921 ਤੋਂ 1936 ਦਰਮਿਆਨ ਚੱਲੀ। ਇਸ ਸਮੇਂ ਸੋਨੇ ਦੇ ਆਧਾਰ ਤੇ ਕੀਮਤਾਂ ਨਿਰਧਾਰਨ ਦਾ 1870 ਤੋਂ 1914 ਤੱਕ ਚਲਦਾ ਰਿਹਾ ਕਲਾਸੀਕਲ ਪ੍ਰਬੰਧ ਖਤਮ ਹੋ ਗਿਆ। ਇਸ ਜੰਗ ਦਾ ਮੁੱਖ ਕਾਰਣ ਇੰਗਲੈਂਡ, ਫਰਾਂਸ ਅਤੇ ਜਰਮਨੀ ਦਾ ਜੰਗ ਤੋਂ ਬਾਅਦ ਕਰਜ਼ ਮੋੜਨ ਦੀ ਅਸਮਰਥਾ ਸੀ।

ਦੂਸਰੀ ਕਰੰਸੀ ਜੰਗ[ਸੋਧੋ]