ਕਲਨ ਵਿਧੀ
Jump to navigation
Jump to search

ਮਹੱਤਮ ਸਮਾਪਵਰਤਕ(HCF) ਕੱਢਣ ਲਈ ਯੂਕਲਿਡ ਦੀ ਕਲਨ ਵਿਧੀ ਦਾ ਫਲੋਚਾਰਟ
ਹਿਸਾਬ, ਕੰਪਿਊਟਰ ਵਿਗਿਆਨ ਅਤੇ ਹੋਰ ਵਿਧਾਵਾਂ ਵਿੱਚ, ਐਲਗੋਰਿਦਮ ਜਾ ਫਿਰ ਕਲਨ ਵਿਧੀ (i/ˈælɡərɪðəm/ AL-gə-ri-dhəm) ਦਾ ਮਤਲਬ ਕਿਸੇ ਵੀ ਸਮਸਿਆ ਦੇ ਹੱਲ ਲਈ ਕਦਮ ਦਰ ਕਦਮ ਪਰੋਗਰਾਮ ਤਿਆਰ ਕਰਨਾ ਹੁੰਦਾ ਹੈ।
ਕਲਨ ਵਿਧੀ ਨੂੰ ਕਿਸੇ ਸਪਸ਼ਟ ਤੌਰ 'ਤੇ ਪਰਿਭਾਸ਼ਿਤ ਗਣਨਾਤਮਕ ਸਮੱਸਿਆ ਦਾ ਹੱਲ ਕਰਨ ਦੇ ਔਜਾਰ ਦੇ ਰੂਪ ਵਿੱਚ ਵੀ ਸਮਝਿਆ ਜਾ ਸਕਦਾ ਹੈ। ਉਸ ਸਮੱਸਿਆ ਦਾ ਇਨਪੁਟ ਅਤੇ ਆਊਟਪੁਟ ਆਮ ਭਾਸ਼ਾ ਵਿੱਚ ਵਰਣਿਤ ਕੀਤੇ ਗਏ ਰਹਿੰਦੇ ਹਨ; ਇਸ ਦੇ ਸਮਾਧਾਨ ਦੇ ਰੂਪ ਵਿੱਚ ਐਲਗੋਰਿਦਮ, ਕਰਮਵਾਰ ਢੰਗ ਨਾਲ ਦੱਸਦਾ ਹੈ ਕਿ ਇਹ ਇਨਪੁਟ/ਆਊਟਪੁਟ ਸੰਬੰਧ ਕਿਸ ਪ੍ਰਕਾਰ ਪ੍ਰਾਪਤ ਕੀਤਾ ਜਾ ਸਕਦਾ ਹੈ।