ਕਲਾਕਾਰ ਦੀ ਮਾਂ ਦਾ ਪੋਰਟਰੇਟ (ਵਾਨ ਗਾਗ)
ਕਲਾਕਾਰ | ਵਿਨਸੇਂਟ ਵਾਨ ਗਾਗ |
---|---|
ਸਾਲ | ਅਕਤੂਬਰ, 1888 |
ਕੈਟਾਲਾਗ | F477 |
ਕਿਸਮ | Oil on canvas |
ਪਸਾਰ | 40.5 cm × 32.5 cm (15.9 in × 12.8 in) |
ਜਗ੍ਹਾ | The Norton Simon Museum of Art, Pasadena, California |
ਕਲਾਕਾਰ ਦੀ ਮਾਂ ਦਾ ਪੋਰਟਰੇਟ (Portrait of Artist's Mother) ਵਿਨਸੇਂਟ ਵਾਨ ਗਾਗ ਦੀ ਅਕਤੂਬਰ 1888 ਦੀ ਇੱਕ ਪੇਂਟਿੰਗ ਹੈ। ਇਸ ਵਿੱਚ ਉਸਨੇ ਆਪਣੀ ਮਾਂ, ਅੰਨਾ ਕਰਵੇਂਤਸ ਵਾਨ ਗਾਗ ਨੂੰ, ਉਸ ਦੀ ਇੱਕ ਬਲੈਕ ਐਂਡ ਵਾਈਟ ਫ਼ੋਟੋ ਤੋਂ ਬਣਾਇਆ ਸੀ। ਕਲਾ ਨਾਲ ਵਾਨ ਗਾਗ ਦੀ ਪਛਾਣ ਆਪਣੀ ਮਾਂ ਰਾਹੀਂ ਹੋਈ ਸੀ ਜੋ ਖ਼ੁਦ ਆਪ ਇੱਕ ਸ਼ੌਕੀਆ ਕਲਾਕਾਰ ਸੀ। ਪਰਿਵਾਰ ਦੇ ਨਾਲ ਤਣਾਉ ਵਾਲੇ ਸੰਬੰਧਾਂ ਦੇ ਕਈ ਸਾਲ ਬਾਅਦ, ਵਾਨ ਗਾਗ ਨੇ ਫੁੱਲਾਂ ਦੇ ਅਤੇ ਕੁਦਰਤੀ ਸੈਟਿੰਗ ਵਾਲੇ ਆਪਣੇ ਕੁੱਝ ਚਿੱਤਰ ਬੜੇ ਚਾਅ ਨਾਲ ਸ਼ੇਅਰ ਕੀਤੇ ਸਨ। ਉਸ ਦਾ ਖ਼ਿਆਲ ਸੀ ਕਿ ਉਸ ਦੀ ਮਾਂ ਇਨ੍ਹਾਂ ਦੀ ਸਭ ਤੋਂ ਵਧ ਕਦਰ ਕਰੇਗੀ। ਇਸ ਪੇਂਟਿੰਗ ਵਿੱਚ, ਵਾਨ ਗਾਗ ਨੇ ਆਪਣੀ ਮਾਂ ਦੇ ਗੌਰਵਸ਼ਾਲੀ ਅਤੇ ਮਾਣਮੱਤੇ ਸੁਭਾਅ ਨੂੰ ਉਜਾਗਰ ਕੀਤਾ ਹੈ।
ਪਿਠਭੂਮੀ
[ਸੋਧੋ]ਅੰਨਾ ਕਰਵੇਂਤਸ ਵਾਨ ਗਾਗ ਇੱਕ ਸ਼ੌਕੀਆ ਕਲਾਕਾਰ ਸੀ ਜੋ ਪੌਦਿਆਂ ਅਤੇ ਫੁੱਲਾਂ ਦੇ ਚਿੱਤਰ ਬਣਾਇਆ ਕਰਦੀ ਸੀ ਅਤੇ [1] ਗਹਿਰੀ ਵਾਟਰਕਲਰ ਕਲਾਕਾਰ ਸੀ।[2] ਅੱਠ ਬੱਚਿਆਂ ਦੇ ਇੱਕ ਵੱਡੇ ਪਰਿਵਾਰ ਦੇ ਅੰਨਾ ਨੇ ਛੇ ਬੱਚੇ ਪਾਲੇ: ਵਿੰਸੇਂਟ, ਅੰਨਾ ਅਲੀਜਬੇਥ, ਥੀਓ, ਵਿਲਹੇਲਮੇ ਅਤੇ ਕੋਰਨੇਲੀਅਸ।[1] ਅੰਨਾ ਆਪਣੇ ਬੱਚਿਆਂ ਦੇ ਨਾਲ ਆਪਣਾ ਕਲਾ ਪਿਆਰ ਸ਼ੇਅਰ ਕਰਨ ਦਾ ਆਨੰਦ ਮਾਣਿਆ ਕਰਦੀ ਸੀ। ਵਿਨਸੇਂਟ ਦੇ ਮੁਢਲੇ ਚਿੱਤਰਾਂ ਵਿੱਚ ਫੁੱਲਾਂ ਅਤੇ ਤੱਗੀਆਂ ਦੇ ਗੁਲਦਸਤੇ ਉਸ ਦੀ ਮਾਂ ਦੇ ਸਕੈੱਚਾਂ ਦੀ ਨਕਲ ਹਨ।[3]
ਹਵਾਲੇ
[ਸੋਧੋ]- ↑ 1.0 1.1 Greenberg, J; Jordan, S (2001). Vincent Van Gogh: Portrait of an Artist. New York: Delcorte Press. p. PT10. ISBN 978-0-307-54874-0.
{{cite book}}
: CS1 maint: multiple names: authors list (link) - ↑ Gayford, M (2008) [2006]. The Yellow House: Van Gogh, Gauguin, and Nine Turbulent Weeks in Provence. Mariner Books. p. 97. ISBN 978-0-618-99058-0.
- ↑ Silverman, 150