ਕਲੇਅਰ ਡਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਕਲੇਅਰ ਡਾਨ ਏਐਮ ਨਿਵਾਜਿਆ (1919 ਜ 1920  – 22 ਅਕਤੂਬਰ 2012) ਇੱਕ ਹੰਗਰੀਅਨ-ਆਸਟਰੇਲੀਅਨ ਅਦਾਕਾਰਾ ਅਤੇ ਸਮਾਜ ਸੇਵਿਕਾ ਸੀ, ਜਿਸਨੂੰ 1977 ਵਿੱਚ ਸਿਡਨੀ ਇੰਟਰਨੈਸ਼ਨਲ ਪਿਆਨੋ ਮੁਕਾਬਲੇ ਦੀ ਸਥਾਪਨਾ ਲਈ ਸਭ ਤੋਂ ਚੰਗੀ ਤਰ੍ਹਾਂ ਜਾਣਿਆ ਜਾਂਦਾ ਹੈ।

ਜੀਵਨ[ਸੋਧੋ]

ਕਲੇਅਰ ਡਾਨ ਦਾ ਜਨਮ ਹੰਗਰੀ ਵਿੱਖੇ 1919 ਜਾਂ1920 ਵਿੱਚ ਹੋਇਆ। ਇਹ ਇੱਕ ਅਭਿਨੇਤਰੀ ਅਤੇ ਮੈਖਾਨੇ ਵਿੱਚ ਇੱਕ ਪ੍ਰਦਰਸ਼ਕ ਸੀ, ਦੂਜੇ ਵਿਸ਼ਵ ਯੁੱਧ ਤੋਂ ਪਹਿਲਾਂ ਅਤੇ ਬਾਅਦ ਵਿਚ, ਬੁਡਾਪੈਸਟ ਵਿੱਚ ਨੈਸ਼ਨਲ ਅਤੇ ਵੀਗ (ਕਾਮੇਡੀ) ਥੀਏਟਰਾਂ ਵਿਚ ਪੇਸ਼ਕਾਰੀ ਕੀਤੀ। ਇਸਦੇ ਪਹਿਲੇ ਪਤੀ ਨੂੰ ਸਿਰਫ ਛੇ ਮਹੀਨੇ ਲਈ ਸੋਵੀਅਤ ਲੇਬਰ ਕੈਂਪ ਭੇਜਿਆ ਗਿਆ ਸੀ ਅਤੇ ਉਸ ਤੋਂ ਬਾਅਦ ਡਾਨ ਨੇ ਕਦੇ ਵੀ ਆਪਣੇ ਪਤੀ ਨੂੰ ਨਹੀਂ ਦੇਖਿਆ।[1] 1947 ਵਿਚ ਰੋਮਾਨੀਆ ਦੇ ਇੱਕ-ਔਰਤ ਯਾਤਰਾ ਦੌਰਾਨ ਇਸਦੀ ਇੱਕ ਹੋਰ ਹੰਗਰੀਅਨ,ਪੀਟਰ ਅਬੇਲਸ, ਨਾਲ ਹੋਈ ਜੋ ਇੱਕ ਕੈਬਰੇਟ ਉਦਯੋਗਪਤੀ ਸੀ ਅਤੇ ਉਹਨਾਂ ਨੇ ਵਿਆਹ ਕਰਵਾ ਲਿਆ। ਇਹਨਾਂ ਨੇ ਹੰਗਰੀ ਨੂੰ ਇੱਕ ਬਿਹਤਰ ਜ਼ਿੰਦਗੀ ਲਈ ਛੱਡ ਦਿੱਤਾ, ਅਤੇ 1949 ਵਿੱਚ ਆਸਟ੍ਰੇਲੀਆ ਆਉਣ ਤੋਂ ਪਹਿਲਾਂ ਇਹ ਰੋਮ, ਲੰਡਨ ਅਤੇ ਪੈਰਿਸ ਵਿੱਚ ਰਹੇ।[2] ਨਵੰਬਰ 1954 ਵਿੱਚ, ਉਹ ਆਸਟ੍ਰੇਲੀਆ ਦੇ ਨਾਗਰਿਕ ਬਣ ਗਏੇ।[3]

ਕਲੇਅਰ ਡਾਨ ਨੂੰ ਆਰਡਰ ਆਫ਼ ਦ ਬ੍ਰਿਟਿਸ਼ ਐਂਪਾਇਰ ਦੀ ਇੱਕ ਆਫ਼ਿਸਰ ਵਜੋਂ ਨਿਯੁਕਤ ਕੀਤਾ ਗਿਆ ਸੀ, ਅਤੇ 1986 ਵਿੱਚ ਆਰਡਰ ਆਫ਼ ਆਸਟਰੇਲੀਆ (ਏਐਮ) ਦੀ ਸੱਦਸ ਬਣਾਇਆ ਗਿਆ।[4]

ਇਸਦੀ ਮੌਤ 22 ਅਕਤੂਬਰ 2012, 92 ਸਾਲ ਉਮਰ ਵਿੱਚ ਹੋਈ।[5][6]

ਹਵਾਲੇ[ਸੋਧੋ]