ਕਲੇਸ਼ (ਬੁੱਧ ਧਰਮ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਕਲੇਸ਼ (ਸੰਸਕ੍ਰਿਤ: क्लेश, ਰੋਮਨ: kleśa; ਪਾਲੀ: किलेस kilesa; ਮਿਆਰੀ ਤਿੱਬਤੀ: ཉོན་མོངས། nyon mongs), ਬੁੱਧ ਧਰਮ ਵਿੱਚ, ਮਾਨਸਿਕ ਅਵਸਥਾਵਾਂ ਹਨ ਜੋ ਮਨ ਤੇ ਛਾ ਜਾਂਦੀਆਂ ਹਨ ਅਤੇ ਬੇਹੂਦਾ ਕਿਰਿਆਵਾਂ ਵਿੱਚ ਪ੍ਰਗਟ ਹੁੰਦੀਆਂ ਹਨ। ਕਲੇਸ਼ਾਂ ਵਿੱਚ ਚਿੰਤਾ, ਡਰ, ਗੁੱਸਾ, ਈਰਖਾ, ਇੱਛਾ, ਉਦਾਸੀ, ਆਦਿ ਵਰਗੀਆਂ ਮਨ ਦੀਆਂ ਅਵਸਥਾਵਾਂ ਸ਼ਾਮਲ ਹੁੰਦੀਆਂ ਹਨ।

ਸਮਕਾਲੀ ਮਹਾਯਾਨ ਅਤੇ ਥੇਰਵਾਦ ਬੋਧੀ ਪਰੰਪਰਾਵਾਂ ਵਿੱਚ, ਅਗਿਆਨਤਾ, ਲਗਾਓ ਅਤੇ ਨਫ਼ਰਤ ਦੇ ਤਿੰਨ ਕਲੇਸ਼ਾਂ ਨੂੰ ਹੋਰ ਸਾਰੇ ਕਲੇਸ਼ਾਂ ਦੇ ਮੂਲ ਜਾਂ ਸਰੋਤ ਮੰਨਿਆ ਗਿਆ ਹੈ। ਇਹਨਾਂ ਨੂੰ ਮਹਾਯਾਨ ਪਰੰਪਰਾ ਵਿੱਚ ਤਿੰਨ ਜ਼ਹਿਰਾਂ, ਜਾਂ ਥੇਰਵਾਦ ਪਰੰਪਰਾ ਵਿੱਚ ਤਿੰਨ ਹਾਨਿਕਾਰਕ ਜੜ੍ਹਾਂ ਵਜੋਂ ਜਾਣਿਆ ਜਾਂਦਾ ਹੈ।

ਇਹ ਵੀ ਵੇਖੋ[ਸੋਧੋ]

 

ਹਵਾਲੇ[ਸੋਧੋ]