ਸਮੱਗਰੀ 'ਤੇ ਜਾਓ

ਕਲੋਡ ਲੇਵੀ ਸਤਰਾਸ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਕਲੋਡ ਲੇਵੀ ਸਤਰਾਸ (28 ਨਵੰਬਰ 1980-30 ਅਕਤੂਬਰ, 2009) ਇੱਕ ਫਰਾਂਸੀਸੀ ਮਾਨਵ-ਵਿਗਿਆਨੀ ਤੇ ਨਸਲ ਵਿਗਿਆਨੀ ਸੀ। ਉਸਨੂੰ ਜੇਮਜ ਫਰੇਜ਼ਰ ਦੇ ਨਾਲ “ਆਧੁਨਿਕ ਮਾਨਵ ਵਿਗਿਆਨ ਦਾ ਪਿਤਾ” ਕਿਹਾ ਜਾਂਦਾ ਹੈ।

ਮਹੱਤਵਪੂਰਨ ਤਰਕ

[ਸੋਧੋ]

ਲੇਵੀ ਸਤਰਾਸ ਨੇ ਦਲੀਲ ਪੇਸ਼ ਕੀਤੀ ਕਿ ਅਸਿੱਭਯਕ ਮਨ ਅਤੇ ਸਭਿਅਕ ਮਨ ਦੀ ਬਣਤਰ ਹਮੇਸ਼ਾ ਸਮਾਨ ਹੁੰਦੀ ਹੈ ਅਤੇ ਮਨੁੱਖੀ ਗਤੀਵਿਧੀਆ ਵਿੱਚ ਵੀ ਸਮਾਨਤਾ ਹੁੰਦੀ ਹੈ। ਇਹ ਤਰਕ ਉਹਨਾਂ ਨੇ ਆਪਣੀ ਪ੍ਰਸਿੱਧ ਪੁਸਤਕ Tristes Tropiques ਵਿੱਚ ਪੇਸ਼ ਕੀਤਾ। ਜਨਮ- 28 ਨਵੰਬਰ 1908(ਬਰਸਲਜ਼, ਬੇਲੀਅਸ) ਮੌਤ- 38 ਅਕਤੂਬਰ 2009 (ਪੈਰਿਸ, ਫਰਾਂਸ) ਮੁੱਖ ਰੁਚੀਆ- ਮਾਨਵ ਵਿਗਿਆਨ, ਸਮਾਜ ਭਾਈਚਾਰਾ, ਭਾਸ਼ਾ ਵਿਗਿਆਨ।

ਜੀਵਨ

[ਸੋਧੋ]

ਲੇਵੀ ਸਤਰਾਸ 28 ਨਵੰਬਰ 1908 ਵਿੱਚ ਬਰਸਲਜ ਵਿੱਚ ਇੱਕ ਯਹੂਦੀ ਫਰਾਂਸੀਸੀ ਘਰਾਣੇ ਵਿੱਚ ਪੈਦਾ ਹੋਇਆ। ਬਰਸਲਜ ਵਿੱਚ ਉਹਨਾਂ ਦੇ ਪਿਤਾ ਜੀ ਇੱਕ ਪੇਂਟਰ ਦੇ ਤੌਰ 'ਤੇ ਕੰਮ ਕਰਦੇ ਸਨ। ਉਹ ਪੈਰਿਸ ਵਿੱਚ ਹੀ ਪਲਿਆ ਤੇ ਵੱਡਾ ਹੋਇਆ। ਪਹਿਲੀ ਸੰਸਾਰ ਜੰਗ ਸਮੇਂ ਉਹ ਆਪਣੇ ਨਾਨਾ ਜੀ ਨਾਲ ਰਹਿੰਦਾ ਸੀ। ਉਸਨੇ ਸੌਰਬੋਨ (Sorbone) ਵਿਖ ਕਾਨੂੰਨ ਤੇ ਫ਼ਲਸਫੇ ਦਾ ਅਧਿਐਨ ਕੀਤਾ। ਪਰ 1931 ਵਿੱਚ ਫ਼ਲਸਫ਼ੇ ਦੇ ਵਿਸ਼ੇ ਵਿੱਚ ਸਫ਼ਲਤਾ ਹਾਸਿਲ ਕੀਤੀ। 1935 ਵਿੱਚ ਸੈਕੰਡਰੀ ਸਕੂਲ ਵਿੱਚ ਕੁਝ ਸਮਾਂ ਪੜਾਉਣ ਤੋਂ ਬਾਅਦ ਉਸਨੇ ਫਰੈਂਚ ਕਲਚਰਲ ਮਿਸ਼ਨ ਵਿੱਚ ਹਿੱਸਾ ਲਿਆ। ਲੇਵੀ ਸਤਰਾਸ ਨੇ 1930 ਵਿੱਚ ਬਰਾਜ਼ੀਲ ਦੇ ਜੰਗਲਾਂ ਵਿੱਚ ਰਹਿਣ ਵਾਲੇ ਕੁੱਝ ਕਬੀਲੀਆ `ਤੇ ਖੋਜ ਕੀਤੀ ਅਤੇ ਸਾਉ ਪੌਲੇ ਯੂਨੀਵਰਸਿਟੀ ਵਿੱਚ ਉਸਨੇ ਤੇ ਉਸਦੀ ਪਤਨੀ ਦੀਨਾ ਨੇ ethnology ਦੇ ਵਿਜ਼ਟਿੰਗ ਦੇ ਤੌਰ `ਤੇ ਉਸਦੀ ਸੇਵਾ ਕੀਤੀ। ਇਸ ਜੋੜੇ ਨੇ 1935 ਤੋਂ 1939 ਤੱਕ ਬਰਾਜ਼ੀਲ ਵਿੱਚ ਮਾਨਵ-ਵਿਗਿਆਨ ਤੇ ਕੰਮ ਕੀਤਾ। ਜਦੋਂ ਉਹ ਬਤੌਰ ਸਮਾਜ-ਵਿਗਿਆਨ ਦੇ ਪ੍ਰੋਫ਼ੈਸਰ ਵਜੋਂ ਵਿਚਰ ਰਹੇ ਸਨ ਤਾਂ ਉਸ ਸਮੇਂ ਦੌਰਾਨ ਉਹਨਾਂ ਸਿਰਫ਼ ਮਾਨਵ-ਵਿਗਿਆਨ ਦੇ ਵਿਸ਼ੇ ਤੇ ਧਿਆਨ ਕੇਂਦਰਿਤ ਕੀਤਾ। ਇਨ੍ਹਾਂ ਦੋਵਾਂ ਨੇ ਇਕਠੇ ਰਹਿੰਦਿਆ Guay Guru ਅਤੇ Borroro ਭਾਰਤੀ ਕਬੀਲੀਆ ਦੇ ਗੌਤਾਂ ਤੇ ਅਧਿਐਨ ਕੀਤਾ। 1938 ਵਿੱਚ ਦੂਜੀ ਵਾਰ ਉਹ Kwara ਅਤੇ Tupi Kawahib ਸਮਾਜ ਦਾ ਲਈ ਵਾਪਸ ਆਏ। ਇਸ ਸਮੇਂ ਉਸਦੀ ਪਤਨੀ ਇੱਕ ਜਖ਼ਮ ਨਾਲ ਪੀੜਤ ਸੀ ਪਰ ਲੇਵੀ ਸਤਰਾਸ ਦੇ ਰੋਕਣ ਉਤੇ ਵੀ ਉਹ ਇਸ ਅਧਿਐਨ ਨੂੰ ਪੂਰਾ ਕਰਦੀ ਹੈ। ਇਹ ਅਨੁਭਵ ਮਾਨਵ ਰੂਪ ਲੇਵੀ ਸਤਰਾਸ ਦੀ ਇੱਕ ਮਜ਼ਬੂਤ ਪਛਾਣ ਬਣਿਆ। ਲੇਵੀ ਸਤਰਾਸ ਜੰਗ ਵਿੱਚ ਹਿੱਸਾ ਲੈਣ ਲਈ 1939 ਵਿੱਚ ਫਰਾਂਸ ਵਾਪਸ ਆਇਆ। ਉਹ ਇੱਕ ਏਜੰਟ ਲੀਸ ਵਿੱਚ ਨੌਕਰੀ `ਤੇ ਸੀ। ਪਰ 1940 ਵਿੱਚ Vichy ਨਸਲੀ ਕਾਨੂੰਨ ਦੇ ਤੌਰ `ਤੇ ਉਸਨੂੰ ਰੱਦ ਕਰ ਦਿੱਤਾ ਗਿਆ। ਉਸਨੇ ਫਰਾਂਸ ਵਿੱਚ ਆਪਣਾ ਕੰਮ ਜਾਰੀ ਰੱਖਿਆ ਅਤੇ ਸ਼ੌਹਰਤ ਹਾਸਿਲ ਕੀਤੀ। 1941 ਵਿੱਚ New School of Social Research ਲਈ ਉਸਨੂੰ ਨਿਯੂਯਾਰਕ ਵਿੱਚ ਪ੍ਰਸਤਾਵ ਦਿੱਤਾ ਗਿਆ। 1948 ਵਿੱਚ ਉਸਨੇ P.Hd ਦੀ ਡਿਗਰੀ “The Family and the Nambikwara Indians and the elementary structural of Kinship” ਵਿਸ਼ੇ `ਤੇ ਕੀਤੀ। structural Anthropology ਅਗਲੇ ਸਾਲ ਉਸਨੇ elementary structural ਦੁਬਾਰਾ ਪ੍ਰਕਾਸ਼ਿਤ ਕੀਤਾ ਅਤੇ ਜਲਦੀ ਹੀ ਉਸਨੂੰ ਮਾਨਵ ਕੰਮ ਦੇ ਰੂਪ ਵਿੱਚ ਮਹੱਤਵਪੂਰਨ ਸਮਝਿਆ ਗਿਆ। Simone de Beauvoir ਨੇ ਇਸ ਪੱਖ ਵਿੱਚ ਦਲੀਲ ਦਿੱਤੀ ਕਿ “ਗੈਰ ਪੱਛਮੀ ਸੱਭਿਆਚਾਰ ਵਿੱਚ ਮਹਿਲਾ ਦੀ ਸਥਿਤੀ ਦਾ ਇੱਕ ਮਹੱਤਵਪੂਰਨ ਬਿਆਨ ਹੈ।” ਲੇਵੀ ਸਤਰਾਸ ਨੇ ਕਿਹਾ ਕਿ ਰਿਸ਼ਤੇਦਾਰੀ ਦਾ ਗਠਨ ਜਾਂ ਗਠ-ਜੋੜ ਦੌ ਪਰਿਵਾਰਾ ਵਿੱਚ ਤਦ ਬਣਦਾ ਹੈ ਜਦ ਔਰਤ ਇੱਕ ਕਬੀਲੇ ਤੋਂ ਦੂਜੇ ਕਬੀਲੇ ਵਿੱਚ ਮਰਦ ਨਾਲ ਵਿਆਹ ਕਰਵਾਉਂਦੀ ਹੈ। ਲੇਵੀ ਸਤਰਾਸ ਨੇ 1960 ਤੋਂ ਬਾਅਦ ਅੱਧ ਤੋਂ ਵੱਧ ਸਮਾਂ ਆਪਣੇ ਖਾਸ ਪ੍ਰੋਜੈਕਟ ਮਿਥਿਹਾਸਕ (Mythologizes) ਨੂੰ ਚਾਰ ਭਾਗਾਂ ਵਿੱਚ ਲਿਖਣ ਲਈ ਲਗਾਇਆ ਇਸ ਲਈ ਉਸਨੇ ਦੱਖਣੀ ਅਮਰੀਕਾ ਤੋਂ ਇੱਕ ਮਿੱਥ ਨੂੰ ਸਮਝਿਆ ਅਤੇ ਫਿਰ ਬਦਲਾਅ ਲਈ ਉਸਨੇ ਇੱਕ ਕਬੀਲੇ ਤੋਂ ਦੂਜੇ ਕਬੀਲੇ ਦੇ ਫ਼ਰਕ ਨੂੰ ਸਮਝਣ ਲਈ ਅੱਧ ਅਮਰੀਕਾ ਤੇ ਆਰਕਟਿਕ ਸਰਕਲ ਤੱਕ ਸੱਭਿਆਚਾਰ ਵੱਖਰਤਾਵਾਂ ਨੂੰ ਟਰੇਸ ਕੀਤਾ। ਲੇਵੀ ਸਤਰਾਸ ਨੇ Mythologques ਦਾ ਅੰਤਿਮ ਭਾਗ 1971 ਵਿੱਚ ਪੂਰਾ ਕੀਤਾ। ਲੇਵੀ ਸਤਰਾਸ ਅਕੈਡਮੀ Francoise ਬੌਧਿਕ ਲਈ France ਦੇ ਸਭ ਸਨਮਾਨ ਲਈ ਚੁਣਿਆ ਗਿਆ। ਉਹ ਕਲਾ ਅਤੇ ਸਾਹਿਤ ਅਮਰੀਕਰਨ ਅਕੈਡਮੀ ਸਮੇਤ ਸੰਸਾਰ ਭਰ ਦੀਆਂ ਸਾਰੀਆਂ ਜਾਣੀਆਂ-ਪਛਾਣੀਆਂ ਐਕਡਮੀਆਂ ਦਾ ਮੈਂਬਰ ਸੀ।

ਉੱਘੇ ਕਾਰਜ

[ਸੋਧੋ]

ਲੇਵੀ ਸਤਰਾਸ 1959 ਵਿੱਚ de France ਤੋਂ ਸ਼ੋਸਲ ਰਾਜਨੈਤਿਕ ਤੌਰ 'ਤੇ ਇੱਕ ਪ੍ਰੋਫ਼ੈਸਰ ਵਜੋਂ ਨਿਯੁਕਤ ਹੋਇਅ। ਇਸ ਸਮੇਂ ਉਸਨੇ ਆਪਣੇ ਕੁਝ ਨਿਬੰਧਾਂ ਦਾ ਭੰਡਾਰ ਪ੍ਰਕਾਸ਼ਿਤ ਕੀਤਾ। ਇਸ ਵਿੱਚ ਉਸ ਨੇ ਆਪਣੇ ਸੰਸਥਾਗਤ ਰਾਜਨੈਤਿਕ ਤੇ ਸਰੰਚਨਾਵਾਦ ਦੋਵੇ ਤਰ੍ਹਾਂ ਦੇ ਪ੍ਰੋਗਰਾਮ ਮੁਹੱਈਆ ਕਰਵਾਏ। ਉਸੇ ਸਮੇਂ ਹੀ ਉਸਨੇ ਇੱਕ ਬੌਧਿਕ ਪ੍ਰੋਗਰਾਮ ਦੀ ਨੀਂਹ ਰੱਖੀ। ਉਸਨੇ ਇੱਕ ਅਨੁਸ਼ਾਸਨ ਦੇ ਰੂਪ ਵਿੱਚ ਫਰਾਂਸ ਵਿਖੇ ਰਾਜਨੀਤਿਕ ਅਦਾਰੇ ਦੀ ਲੜੀ ਸ਼ੁਰੂ ਕੀਤੀ। ਜਿੱਥੇ ਸ਼ੋਸਲ ਰਾਜਨੀਤਕ ਲਈ ਲੈਬਾਰਟਰੀ ਅਤੇ ਇੱਕ ਨਵ-ਰਸਾਲਾ ਵੀ ਸ਼ਾਮਲ ਸੀ। ਜਿਥੇ ਨਵ-ਵਿਦਿਆਰਥੀ ਸਿਖਲਾਈ ਪ੍ਰਾਪਤ ਕਰ ਸਕਦੇ ਸਨ। ਉਸਨੇ ਬਹੁਤ ਸਾਰੇ ਲੋਕਾਂ ਲਈ ਸਭ ਤੋਂ ਜ਼ਰੂਰੀ ਕੰਮ La Penseee Sauvage ਕੀ ਹੈ ? (Sauvage ਮਨ ਦੇ ਤੌਰ `ਤੇ) ਅੰਗਰੇਜ਼ੀ ਵਿੱਚ 1962 ਵਿੱਚ ਪ੍ਰਕਾਸ਼ਿਤ ਕੀਤਾ। ਲੇਵੀ ਸਤਰਾਸ ਨੇ ਸਟਰਕਚਸਿਜ਼ਮ ਦੇ ਸਿਧਾਂਤ ਤਹਿਤ ਇਹ ਸੋਚ ਪੈਦਾ ਕੀਤੀ। ਕਿ ਸਾਖ਼ਤ ਦੀ ਅਮਲ ਨਾਲੋਂ ਜ਼ਿਆਦਾ ਅਹਿਸੀਅਤ ਹੁੰਦੀ ਹੈ। ਇਸ ਤੋਂ ਪਹਿਲਾ ਸਟਰਕਚਲ ਸੋਚ ਭਾਸ਼ਾ-ਵਿਗਿਆਨ ਦੀ ਤਹਿਜ਼ੀਬ ਵਿੱਚ ਇਸਤੇਮਾਲ ਕੀਤੀ ਗਈ ਸੀ। ਪਰ ਲੇਵੀ-ਸਤਰਾਸ ਨੇ ਉਸਨੂੰ ਇਨਸਾਨੀ ਭਾਈਚਾਰੀਆਂ ਅਤੇ ਰਿਸ਼ਤਿਆਂ ਦੀ ਤਹਕੀਕ ਵਿੱਚ ਇਸਤੇਮਾਲ ਕੀਤਾ।

ਇਨਾਮ

[ਸੋਧੋ]

ਲੇਵੀ ਸਤਰਾਸ ਨੇ 1973 ਵਿੱਚ Erasmus Prize ਪ੍ਰਾਪਤ ਕੀਤਾ। 2003 ਵਿੱਚ Meister Eckhart ਸ਼ਗਜੰਕ ਫ਼ਲਸਫੇ `ਤੇ ਪ੍ਰਾਪਤ ਕੀਤਾ। ਇਥੋਂ ਤੱਕ ਕਿ oxford, Harvar, Yale and Columbia ਯੂਨੀਵਰਸਿਟੀਆਂ ਵੱਲੋਂ ਉਸਨੂੰ Doctarts ਡਿਗਰੀ ਪ੍ਰਾਪਤ ਹੋਈ ਅਤੇ 2008 ਵਿੱਚ ਉਸਨੂੰ 17ਵਾਂ ਪਰੇਮੀ (Premi International Catalunya) ਵੀ ਪ੍ਰਾਪਤ ਹੋਇਆ।

ਮੌਤ

[ਸੋਧੋ]

ਲੇਵੀ ਸਤਰਾਸ ਪਹਿਲਾ ਅਜਿਹਾ ਮੈਂਬਰ ਸੀ ਜੋ 100 ਸਾਲ ਦੇ ਨੇੜੇ 2008 ਵਿੱਚ ਅਮਰੀਕਰਨ ਫਰੈਂਚ ਅਕੈਡਮੀ ਦਾ ਮੈਂਬਰ ਬਣਿਆ। ਉਹ ਲੰਮਾ ਸਮਾਂ ਡੀਨ ਅਕੈਡਮੀ ਦਾ ਮੈਂਬਰ ਵੀ ਰਿਹਾ। ਉਸਦੀ ਮੌਤ ਉਸਦੇ 101 ਵੇ ਜਨਮ ਦਿਨ ਤੋਂ ਕੁਝ ਹਫ਼ਤੇ ਪਹਿਲਾ 30 Oct 2009 ਵਿੱਚ ਹੋਈ। ਉਸ ਦੀ ਮੌਤ ਚਾਰ ਦਿਨਾ ਬਾਅਦ ਐਲਾਨ ਕੀਤੀ ਗਈ ਸੀ। French President Nicolas Sarkozy ਨੇ ਲੇਵੀ ਸਤਰਾਸ ਦੀ ਮੌਤ ਤੇ ਕਿਹਾ ਕਿ, “ਉਹ ਹਮੇਸ਼ਾ ਮਹਾਨ ethnology ਦੇ ਤੌਰ `ਤੇ ਰਿਹਾ।” Helene Carreze d Encausse ਨੇ ਕਿਹਾ ਕਿ, “ਉਹ ਇੱਕ ਚਿੰਤਕ ਹੈ, ਇੱਕ ਦਾਰਸ਼ਨਿਕ ਹੈ। ਅਸੀਂ ਉਸ ਵਰਗਾ ਕੋਈ ਹੋਰ ਨਹੀਂ ਲੱਭ ਸਕਾਂਗੇ।” ਇਸੇ ਪ੍ਰਕਾਰ ਵੱਖ-ਵੱਖ ਵਿਦਵਾਨਾਂ ਨੇ ਆਪਣੇ ਵਿਚਾਰ ਪ੍ਰਗਟਾਏ।

ਹਵਾਲੇ

[ਸੋਧੋ]

• Boon, James, and David Schneider. Kinship vis-a-vis Myth Contrasts in Levi-Strauss' Approaches to Cross-Cultural Comparison. American Anthropologist, New Series 76.4(1974): 799–817 • Diamond, Stanley. In Search of the Primitive. New Brunswick: Transaction Books, 1974. ISBN 0-87855-045-3 • Doja, Albert (2008): "Claude Lévi-Strauss at his Centennial: toward a future anthropology", Theory, Culture & Society, 25(7-8): 321–340, doi:10.1177/0263276408097810(http://archives-ouvertes.fr/halshs-00405936). • Doja, Albert (2010): "Claude Lévi-Strauss (1908-2009): The apotheosis of heroic anthropology", Anthropology Today, 26(5): 18–23, doi:10.1111/j.1467-8322.2010.00758.x(http://archives-ouvertes.fr/halshs-00523837). • Leach, Edmund, Lévi-Strauss (1970) Fontana/Collins ISBN 0-00-632255-7 Chapter excerpt from book • Wiseman, Boris. Introducing Lévi-Strauss. Totem Books, 1998. • Wiseman, Boris, ed. The Cambridge Companion to Lévi-Strauss. Cambridge University Press, 2009.