ਸਮੱਗਰੀ 'ਤੇ ਜਾਓ

ਲੇਵੀ ਸਤਰੋਸ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਲੇਵੀ ਸਟ੍ਰਾਸ ਤੋਂ ਮੋੜਿਆ ਗਿਆ)
ਕਲੌਡ ਲੇਵੀ ਸਤਰੋਸ
ਲੇਵੀ ਸਤਰੋਸ 2005 ਵਿੱਚ
ਜਨਮ28 ਨਵੰਬਰ 1908
ਮੌਤ30 ਅਕਤੂਬਰ 2009
ਪੈਰਿਸ, ਫਰਾਂਸ
ਸਕੂਲਸੰਰਚਨਾਵਾਦ
ਮੁੱਖ ਰੁਚੀਆਂ
ਮਾਨਵ ਵਿਗਿਆਨ
ਸਮਾਜ
ਭਾਈਚਾਰਾ
ਭਾਸ਼ਾ ਵਿਗਿਆਨ
ਮੁੱਖ ਵਿਚਾਰ
ਸੰਰਚਨਾਵਾਦ
ਮਿਥ-ਲੇਖਣ
Culinary triangle
Bricolage
ਦਸਤਖ਼ਤ

ਕਲਾਦ ਲੇਵੀ ਸਤਰੋਸ (28 ਨਵੰਬਰ 1908-30 ਅਕਤੂਬਰ 2009)[1][2][3] ਇੱਕ ਫਰਾਂਸੀਸੀ ਮਾਨਵ ਵਿਗਿਆਨੀ ਅਤੇ ਨਸਲ ਵਿਗਿਆਨੀ ਸੀ। ਉਸ ਨੂੰ ਜੇਮਜ਼ ਜੌਰਜ ਫ੍ਰੇਜ਼ਰ ਦੇ ਨਾਲ "ਆਧੁਨਿਕ ਮਾਨਵ ਵਿਗਿਆਨ ਦੇ ਪਿਤਾ" ਕਿਹਾ ਜਾਂਦਾ ਹੈ। ਉਸਨੇ ਤਰਕ ਦਿੱਤਾ ਕਿ ਜੰਗਲੀ ਮਨ ਅਤੇ ਸੱਭਿਆ ਮਨ ਦੀ ਸੰਰਚਨਾ ਵਿੱਚ ਕੋਈ ਅੰਤਰ ਨਹੀਂ ਅਤੇ ਮਨੁੱਖੀ ਵਿਸ਼ੇਸ਼ਤਾਵਾਂ ਹਰ ਜਗ੍ਹਾ ਸਮਾਨ ਹਨ।[4][5]

ਜੀਵਨ

[ਸੋਧੋ]

ਲੇਵੀ ਸਤਰੋਸ 28 ਨਵੰਬਰ 1908 ਵਿੱਚ ਬਰਸਲਜ ਵਿੱਚ ਇੱਕ ਯਹੂਦੀ ਫਰਾਂਸੀਸੀ ਘਰਾਣੇ ਵਿੱਚ ਪੈਦਾ ਹੋਏ। ਇਹਨਾਂ ਨੇ ਪੈਰਿਸ ਵਿੱਚ ਸੋਰਬੋਨ ਤੋਂ ਸਿਖਿਆ ਹਾਸਲ ਕੀਤੀ। ਬਰਸਲਜ ਵਿਚ ਉਨ੍ਹਾਂ ਦੇ ਪਿਤਾ ਜੀ ਇਕ ਪੇਂਟਰ ਦੇ ਤੌਰ ਤੇ ਕੰਮ ਕਰਦੇ ਸਨ। ਉਹ ਪੈਰਿਸ ਵਿਚ ਹੀ ਪਲਿਆ ਤੇ ਵੱਡਾ ਹੋਇਆ। ਪਹਿਲੀ ਸੰਸਾਰ ਜੰਗ ਸਮੇਂ ਉਹ ਆਪਣੇ ਨਾਨਾ ਜੀ ਨਾਲ ਰਹਿੰਦਾ ਸੀ। ਉਸਨੇ ਸੌਰਬੋਨ ਵਿਖ ਕਾਨੂੰਨ ਤੇ ਫ਼ਲਸਫੇ ਦਾ ਅਧਿਐਨ ਕੀਤਾ। ਪਰ 1931 ਵਿਚ ਫ਼ਲਸਫ਼ੇ ਦੇ ਵਿਸ਼ੇ ਵਿਚ ਸਫ਼ਲਤਾ ਹਾਸਿਲ ਕੀਤੀ। 1935 ਵਿਚ ਸੈਕੰਡਰੀ ਸਕੂਲ ਵਿਚ ਕੁਝ ਸਮਾਂ ਪੜਾਉਣ ਤੋਂ ਬਾਅਦ ਉਸਨੇ ਫਰੈਂਚ ਕਲਚਰਲ ਮਿਸ਼ਨ ਵਿਚ ਹਿੱਸਾ ਲਿਆ। ਲੇਵੀ ਸਤਰੋਸ ਨੇ 1930 ਵਿਚ ਬਰਾਜ਼ੀਲ ਦੇ ਜੰਗਲਾਂ ਵਿਚ ਰਹਿਣ ਵਾਲੇ ਕੁੱਝ ਕਬੀਲੀਆ `ਤੇ ਖੋਜ ਕੀਤੀ ਅਤੇ ਸਾਉ ਪੌਲੇ ਯੂਨੀਵਰਸਿਟੀ ਵਿਚ ਉਸਨੇ ਤੇ ਉਸਦੀ ਪਤਨੀ ਦੀਨਾ ਨੇ ਈਥਨੋਲੋਜੀ (ethnology) ਦੇ ਵਿਜ਼ਟਿੰਗ ਦੇ ਤੌਰ `ਤੇ ਉਸਦੀ ਸੇਵਾ ਕੀਤੀ। ਇਸ ਜੋੜੇ ਨੇ 1935 ਤੋਂ 1939 ਤੱਕ ਬਰਾਜ਼ੀਲ ਵਿਚ ਮਾਨਵ-ਵਿਗਿਆਨ ਤੇ ਕੰਮ ਕੀਤਾ। ਜਦੋਂ ਉਹ ਬਤੌਰ ਸਮਾਜ-ਵਿਗਿਆਨ ਦੇ ਪ੍ਰੋਫ਼ੈਸਰ ਵਜੋਂ ਵਿਚਰ ਰਹੇ ਸਨ ਤਾਂ ਉਸ ਸਮੇਂ ਦੌਰਾਨ ਉਹਨਾਂ ਸਿਰਫ਼ ਮਾਨਵ-ਵਿਗਿਆਨ ਦੇ ਵਿਸ਼ੇ ਤੇ ਧਿਆਨ ਕੇਂਦਰਿਤ ਕੀਤਾ। ਇਨ੍ਹਾਂ ਦੋਵਾਂ ਨੇ ਇਕਠੇ ਰਹਿੰਦਿਆ ਗੂਈ ਗੁਰੂ(Guay Guru) ਅਤੇ ਬੋਰੂਰੋ (Borroro) ਭਾਰਤੀ ਕਬੀਲੀਆ ਦੇ ਗੌਤਾਂ ਤੇ ਅਧਿਐਨ ਕੀਤਾ। ਲੇਵੀ ਸਤਰੋਸ ਜੰਗ ਵਿਚ ਹਿੱਸਾ ਲੈਣ ਲਈ 1939 ਵਿਚ ਫਰਾਂਸ ਵਾਪਸ ਆਇਆ। ਉਹ ਇਕ ਏਜੰਟ ਲੀਸ ਵਿਚ ਨੌਕਰੀ `ਤੇ ਸੀ। ਪਰ 1940 ਵਿਚ ਨਸਲੀ ਕਾਨੂੰਨ ਦੇ ਤੌਰ `ਤੇ ਉਸਨੂੰ ਰੱਦ ਕਰ ਦਿੱਤਾ ਗਿਆ। ਉਸਨੇ ਫਰਾਂਸ ਵਿੱਚ ਆਪਣਾ ਕੰਮ ਜਾਰੀ ਰੱਖਿਆ ਅਤੇ ਸ਼ੌਹਰਤ ਹਾਸਿਲ ਕੀਤੀ। 1941 ਵਿਚਨਿਊ ਸਕੂਲ ਆਫ ਸ਼ੋਸ਼ਲ ਰਿਸਰਚ(New School of Social Research) ਲਈ ਉਸਨੂੰ ਨਿਯੂਯਾਰਕ ਵਿਚ ਪ੍ਰਸਤਾਵ ਦਿੱਤਾ ਗਿਆ। 1948 ਵਿਚ ਉਸਨੇ P.Hd ਦੀ ਡਿਗਰੀ ਦ ਫੈਮਿਲੀ ਐਂਡ ਦ ਨੰਬੀਕਵਾਰਾ ਇੰਡੀਅਨਜ਼ ਐਂਡ ਦ ਐਲੀਮੈਂਟਰੀ ਸਟਰਕਚਰਲ ਆੱਫ ਕਿੰਨਸ਼ਿਪ(The Family and the Nambikwara Indians and the elementary structural of Kinship) ਵਿਸ਼ੇ `ਤੇ ਕੀਤੀ। ਅਗਲੇ ਸਾਲ ਉਸਨੇ ਐਲੀਮੈਂਟਰੀ ਸਟਰਕਚਰਲ(elementary structural) ਦੁਬਾਰਾ ਪ੍ਰਕਾਸ਼ਿਤ ਕੀਤਾ ਅਤੇ ਜਲਦੀ ਹੀ ਉਸਨੂੰ ਮਾਨਵ ਕੰਮ ਦੇ ਰੂਪ ਵਿਚ ਮਹੱਤਵਪੂਰਣ ਸਮਝਿਆ ਗਿਆ। ਸੀਮੋਨ ਦ ਬੀਅੋਰ (Simone de Beauvoir) ਨੇ ਇਸ ਪੱਖ ਵਿਚ ਦਲੀਲ ਦਿੱਤੀ ਕਿ “ਗੈਰ ਪੱਛਮੀ ਸਭਿਆਚਾਰ ਵਿਚ ਮਹਿਲਾ ਦੀ ਸਥਿਤੀ ਦਾ ਇਕ ਮਹੱਤਵਪੂਰਣ ਬਿਆਨ ਹੈ।” ਲੇਵੀ ਸਤਰੋਸ ਨੇ ਕਿਹਾ ਕਿ ਰਿਸ਼ਤੇਦਾਰੀ ਦਾ ਗਠਨ ਜਾਂ ਗਠ-ਜੋੜ ਦੌ ਪਰਿਵਾਰਾ ਵਿਚ ਤਦ ਬਣਦਾ ਹੈ ਜਦ ਔਰਤ ਇਕ ਕਬੀਲੇ ਤੋਂ ਦੂਜੇ ਕਬੀਲੇ ਵਿਚ ਮਰਦ ਨਾਲ ਵਿਆਹ ਕਰਵਾਉਂਦੀ ਹੈ। ਲੇਵੀ ਸਤਰੋਸ ਨੇ 1960 ਤੋਂ ਬਾਅਦ ਅੱਧ ਤੋਂ ਵੱਧ ਸਮਾਂ ਆਪਣੇ ਖਾਸ ਪ੍ਰੋਜੈਕਟ ਮਿਥਿਹਾਸਕ ਨੂੰ ਚਾਰ ਭਾਗਾਂ ਵਿਚ ਲਿਖਣ ਲਈ ਲਗਾਇਆ ਇਸ ਲਈ ਉਸਨੇ ਦੱਖਣੀ ਅਮਰੀਕਾ ਤੋਂ ਇਕ ਮਿੱਥ ਨੂੰ ਸਮਝਿਆ ਅਤੇ ਫਿਰ ਬਦਲਾਅ ਲਈ ਉਸਨੇ ਇਕ ਕਬੀਲੇ ਤੋਂ ਦੂਜੇ ਕਬੀਲੇ ਦੇ ਫ਼ਰਕ ਨੂੰ ਸਮਝਣ ਲਈ ਅੱਧ ਅਮਰੀਕਾ ਤੇ ਆਰਕਟਿਕ ਸਰਕਲ ਤੱਕ ਸਭਿਆਚਾਰ ਵੱਖਰਤਾਵਾਂ ਨੂੰ ਟਰੇਸ ਕੀਤਾ। ਲੇਵੀ ਸਤਰਾਸ ਨੇਮਿਥਿਹਾਸਕ ਦਾ ਅੰਤਿਮ ਭਾਗ 1971 ਵਿਚ ਪੂਰਾ ਕੀਤਾ। ਲੇਵੀ ਸਤਰੋਸ ਅਕੈਡਮੀ ਫਰੈਕਿਉੱਸ(Francoise) ਦੇ ਸਭ ਸਨਮਾਨ ਲਈ ਚੁਣਿਆ ਗਿਆ। ਉਹ ਕਲਾ ਅਤੇ ਸਾਹਿਤ ਅਮਰੀਕਰਨ ਅਕੈਡਮੀ ਸਮੇਤ ਸੰਸਾਰ ਭਰ ਦੀਆਂ ਸਾਰੀਆਂ ਜਾਣੀਆਂ-ਪਛਾਣੀਆਂ ਐਕਡਮੀਆਂ ਦਾ ਮੈਂਬਰ ਸੀ।

ਉਘੇ ਕਾਰਜ

[ਸੋਧੋ]

ਲੇਵੀ ਸਤਰੋਸ ਦਾ ਨਾਂ ਵੀਹਵੀਂ ਸਦੀ ਦੇ ਮੁੱਖ ਅਤੇ ਪ੍ਰਸਿਧ ਵਿਦਵਾਨਾਂ ਵਿੱਚ ਕੀਤਾ ਜਾਂਦਾ ਹੈ। ਇਹਨਾਂ ਨੇ ਤਕਰੀਬਨ ਸੱਠ ਸਾਲ ਪਹਿਲਾਂ ਬਸ਼ਰਿਆਤ ਵਿੱਚ ਸਟਕਚਰਲਿਸਜਮ ਦਾ ਸਿਧਾਂਤ ਬਿਆਨ ਕੀਤਾ ਸੀ। ਇਸ ਸਿਧਾਂਤ ਦੇ ਤਹਿਤ ਇਹ ਸੋਚ ਪੇਸ਼ ਕੀਤੀ ਗਈ ਸੀ ਕਿ ਸਾਖਤ ਦੀ ਅਮਲ ਨਾਲੋਂ ਜ਼ਿਆਦਾ ਅਹਮੀਅਤ ਹੁੰਦੀ ਹੈ। ਇਸ ਤੋਂ ਪਹਿਲਾਂ ਸਟਰਕਚਰਲ ਸੋਚ ਭਾਸ਼ਾ-ਵਿਗਿਆਨ ਦੀ ਤਹਕੀਕ ਵਿੱਚ ਇਸਤੇਮਾਲ ਕੀਤੀ ਗਈ ਸੀ ਪਰ ਲੇਵੀ ਸਤਰੋਸ ਨੇ ਉਸਨੂੰ ਇਨਸਾਨੀ ਭਾਈਚਾਰਿਆਂ ਅਤੇ ਰਿਸ਼ਤਿਆਂ ਦੀ ਤਹਕੀਕ ਵਿੱਚ ਇਸਤੇਮਾਲ ਕੀਤਾ। ਸਤਰੋਸ 1959 ਵਿਚ ਫਰਾਂਸ(France) ਤੋਂ ਸ਼ੋਸਲ ਰਾਜਨੈਤਿਕ ਤੌਰ ਤੇ ਇਕ ਪ੍ਰੋਫ਼ੈਸਰ ਵਜੋਂ ਨਿਯੁਕਤ ਹੋਇਅ। ਇਸ ਸਮੇਂ ਉਸਨੇ ਆਪਣੇ ਕੁਝ ਨਿਬੰਧਾਂ ਦਾ ਭੰਡਾਰ ਪ੍ਰਕਾਸ਼ਿਤ ਕੀਤਾ। ਇਸ ਵਿਚ ਉਸ ਨੇ ਆਪਣੇ ਸੰਸਥਾਗਤ ਰਾਜਨੈਤਿਕ ਤੇ ਸਰੰਚਨਾਵਾਦ ਦੋਵੇ ਤਰ੍ਹਾਂ ਦੇ ਪ੍ਰੋਗਰਾਮ ਮੁੱਹਈਆ ਕਰਵਾਏ। ਉਸੇ ਸਮੇਂ ਹੀ ਉਸਨੇ ਇਕ ਬੌਧਿਕ ਪ੍ਰੋਗਰਾਮ ਦੀ ਨੀਂਹ ਰੱਖੀ। ਉਸਨੇ ਇਕ ਅਨੁਸ਼ਾਸਨ ਦੇ ਰੂਪ ਵਿੱਚ ਫਰਾਂਸ ਵਿਖੇ ਰਾਜਨੀਤਿਕ ਅਦਾਰੇ ਦੀ ਲੜੀ ਸ਼ੁਰੂ ਕੀਤੀ। ਜਿੱਥੇ ਸ਼ੋਸਲ ਰਾਜਨੀਤਕ ਲਈ ਲੈਬਾਰਟਰੀ ਅਤੇ ਇਕ ਨਵ-ਰਸਾਲਾ ਵੀ ਸ਼ਾਮਲ ਸੀ। ਜਿਥੇ ਨਵ-ਵਿਦਿਆਰਥੀ ਸਿਖਲਾਈ ਪ੍ਰਾਪਤ ਕਰ ਸਕਦੇ ਸਨ। ਉਸਨੇ ਬਹੁਤ ਸਾਰੇ ਲੋਕਾਂ ਲਈ ਸਭ ਤੋਂ ਜ਼ਰੂਰੀ ਕੰਮ La Penseee Sauvage ਕੀ ਹੈ ? (Sauvage ਮਨ ਦੇ ਤੌਰ `ਤੇ) ਅੰਗਰੇਜ਼ੀ ਵਿਚ 1962 ਵਿਚ ਪ੍ਰਕਾਸ਼ਿਤ ਕੀਤਾ। ਲੇਵੀ ਸਤਰਾਸ ਨੇ ਸਟਰਕਚਸਿਜ਼ਮ ਦੇ ਸਿਧਾਂਤ ਤਹਿਤ ਇਹ ਸੋਚ ਪੈਦਾ ਕੀਤੀ। ਕਿ ਸਾਖ਼ਤ ਦੀ ਅਮਲ ਨਾਲੋਂ ਜ਼ਿਆਦਾ ਅਹਿਸੀਅਤ ਹੁੰਦੀ ਹੈ। ਇਸ ਤੋਂ ਪਹਿਲਾ ਸਟਰਕਚਲ ਸੋਚ ਭਾਸ਼ਾ-ਵਿਗਿਆਨ ਦੀ ਤਹਿਜ਼ੀਬ ਵਿਚ ਇਸਤੇਮਾਲ ਕੀਤੀ ਗਈ ਸੀ। ਪਰ ਲੇਵੀ ਸਤਰੋਸ ਨੇ ਉਸਨੂੰ ਇਨਸਾਨੀ ਭਾਈਚਾਰੀਆਂ ਅਤੇ ਰਿਸ਼ਤਿਆਂ ਦੀ ਤਹਕੀਕ ਵਿਚ ਇਸਤੇਮਾਲ ਕੀਤਾ।

ਇਨਾਮ

[ਸੋਧੋ]

ਲੇਵੀ ਸਤਰਾਸ ਨੇ 1973 ਵਿਚ Erasmus Prize ਪ੍ਰਾਪਤ ਕੀਤਾ। 2003 ਵਿੱਚ Meister Eckhart ਸ਼ਗਜੰਕ ਫ਼ਲਸਫੇ `ਤੇ ਪ੍ਰਾਪਤ ਕੀਤਾ। ਇਥੋਂ ਤੱਕ ਕਿ ਆੱਕਸਫੋਡ, ਕੋਲੰਬੀਆ, ਹਾਰਵੇਰ ਅਤੇ ਜ਼ੇਲ ਯੂਨੀਵਰਸਿਟੀਆਂ ਵੱਲੋਂ ਉਸਨੂੰ ਡਾਕਟਰੇਟ ਡਿਗਰੀ ਪ੍ਰਾਪਤ ਹੋਈ ਅਤੇ 2008 ਵਿਚ ਉਸਨੂੰ 17ਵਾਂ ਪਰੇਮੀ ਅੰਤਰਰਾਸ਼ਟਰੀ ਕਟਲੂਨੀਆ (Premi International Catalunya) ਵੀ ਪ੍ਰਾਪਤ ਹੋਇਆ।[6]

ਕਲਾਦ ਲੇਵੀ ਸਤਰਾਸ ਦਾ ਸਰੰਚਨਾਤਮਕ ਮਿੱਥ ਚਿੰਤਨ

[ਸੋਧੋ]

ਭੁਪਿੰਦਰ ਸਿੰਘ ਖਹਿਰਾ (ਡਾ .) 88 ਜੀਵਨ ਪਿਛੋਕੜ ਅਤੇ ਰਚਨਾਵਾਂ: ਲੈਵੀ - ਸਤ੍ਰਾਸ ਦਾ ਜਨਮ ਬੈਲਜੀਅਮ ਦੀ ਰਾਜਧਾਨੀ ਬਰੱਸਲ ਵਿਖੇ 28 ਨਵੰਬਰ 1908 ਨੂੰ ਹੋਇਆ। ਲੈਵੀ - ਸਤ੍ਰਾਸ ਦੀ ਪੜ੍ਹਾਈ ਅਤੇ ਪਾਲਣ - ਪੋਸਣ ਪੈਰਿਸ ਵਿਚ ਹੋਇਆ । ਉਸਨੇ ਕਾਨੂੰਨ ਅਤੇ ਦਰਸ਼ਨ ਦੀ ਪੜ੍ਹਾਈ ਕੀਤੀ । 26 ਸਾਲ ਦੀ ਛੋਟੀ ਉਮਰ ਵਿਚ ਹੀ ਉਹ ਫਰਾਂਸ ਦੇ ਸਭਿਆਚਾਰਕ ਮਿਸ਼ਨ ਤੇ ਅਧਿਐਨ ਲਈ ਬ੍ਰਾਜ਼ੀਲ ਚਲਾ ਗਿਆ । ਬ੍ਰਾਜ਼ੀਲ ਵਿਖੇ ਉਸਨੇ ਸਓ ਪੋਲੋ ਯੂਨੀਵਰਸਿਟੀ ਵਿਖੇ ਵਿਜਟਿੰਗ ਪ੍ਰੋਫ਼ੈਸਰ ਵਜੋਂ ਸੇਵਾਵਾਂ ਨਿਭਾਈਆਂ । ਇਸੇ ਦੌਰਾਨ ਉਸਨੇ ਆਪਣੀ ਪਤਨੀ ਛੀਨਾ ਨਾਲ ਮਿਲਕੇ ਅਮਾਜੋਨ ਦੇ ਕੁਝ ਕਬੀਲਿਆਂ ' ਤੇ ਖੇਤਰੀ ਖੋਜ ਕਾਰਜ ਕੀਤਾ । 1935-1939 ਤੱਕ ਉਹ ਬ੍ਰਾਜ਼ੀਲ ਵਿਚ ਹੀ ਅਧਿਐਨ ਕਰਦਾ ਰਿਹਾ । 1940 ਵਿਚ ਉਹ ਫਰਾਂਸ ਵਾਪਿਸ ਆਇਆ । ਦੂਸਰਾ ਵਿਸ਼ਵ ਯੁੱਧ ਲੱਗ ਚੁਕਿਆ ਸੀ । ਲੈਵੀ - ਸਤ੍ਰਾਸ ਦੀ ਮਾਂ ਯਹੂਦੀ ਸੀ , ਇਸ ਕਰਕੇ ਉਸਦੀ ਫਰਾਂਸ ਦੀ ਕੌਮੀਅਤ ਰੱਦ ਹੋ ਗਈ । ਉਹ ਚੋਰੀ ਛੁਪੇ ਅਮਰੀਕਾ ਪਹੁੰਚ ਗਿਆ । ਉਸ ਦਾ ਨਿਊਯਾਰਕ ਵਿਖੇ ਰੋਬਨ ਜਕੈਬਸਨ ਨਾਲ ਮੇਲ ਹੋਇਆ । ਕੁਝ ਸਮਾਂ ਨਿਊਯਾਰਕ ਵਿਖੇ ਗੁਜਾਰਨ ਤੋਂ ਬਾਅਦ ਉਹ ਕੋਲੰਬੀਆ ਯੂਨੀਵਰਸਿਟੀ ਚਲਾ ਗਿਆ । ਕੋਲੰਬੀਆ ਯੂਨੀਵਰਸਿਟੀ ਵਿਖੇ ਉਹ ਫਰਾਂਜ਼ ਬੋਅਸ ( Franz Boas ) ਦੇ ਸੰਪਰਕ ਵਿਚ ਆਇਆ । ਉਸ ਸਮੇਂ ਅਮਰੀਕਾ ਦੇ ਅਕਾਦਮਿਕ ਅਤੇ ਚਿੰਤਨ ਖੇਤਰਾਂ ਵਿਚ ਫਰਾਂਜ਼ ਬੋਅਸ ਦਾ ਬਹੁਤ ਪ੍ਰਭਾਵ ਸੀ । ਇਥੇ ਹੀ ਇਕ ਸ਼ਾਮ ਦੀ ਪਾਰਟੀ ਵਿਚ ਫਰਾਂਜ਼ ਬੋਅਸ ਨੂੰ ਦਿਲ ਦਾ ਦੌਰਾ ਪਿਆ ਤੇ ਉਹ ਲੈਵੀ - ਸਤ੍ਰਾਸ ਦੇ ਹੱਥਾਂ ਵਿਚ ਹੀ ਪ੍ਰਾਣ ਤਿਆਗ ਗਿਆ । ਲੈਵੀ ਸਤਰਾਸ ਮੁੱਢ ਵਿਚ ਫ਼ਰਾਂਜ਼ ਬੇਅਸ ਨਾਲ ਨੇੜਤਾ ਕਰਕੇ ਅਮਰੀਕਾ ਦੇ ਅਕਾਦਮਿਕ ਤੇ ਚਿੰਤਨ ਖੇਤਰਾਂ ਵਿਚ ਜਾਣਿਆ ਜਾਣ ਲੱਗਾ । ਅਮਰੀਕਾ ਵਿਚ ਹੀ ਉਹ ਕੁਝ ਦੇਰ ਫਰੈਂਚ ਅੰਬੈਸੀ ਵਿਚ ਕਲਚਰ ਅਟੈਚੀਕਲਾਦ ਲੈਵੀ - ਸਤ੍ਰਾਸ ਦਾ ਸੰਰਚਨਾਤਮਕ ਮਿੱਥ ਚਿੰਤਨ ਭੁਪਿੰਦਰ ਸਿੰਘ ਖਹਿਰਾ ( ਡਾ . ) 88 ਜੀਵਨ ਪਿਛੋਕੜ ਅਤੇ ਰਚਨਾਵਾਂ : ਲੈਵੀ - ਸਤ੍ਰਾਸ ਦਾ ਜਨਮ ਬੈਲਜੀਅਮ ਦੀ ਰਾਜਧਾਨੀ ਬਰੱਸਲ ਵਿਖੇ 28 ਨਵੰਬਰ 1908 ਨੂੰ ਹੋਇਆ । ਲੈਵੀ - ਸਤ੍ਰਾਸ ਦੀ ਪੜ੍ਹਾਈ ਅਤੇ ਪਾਲਣ - ਪੋਸਣ ਪੈਰਿਸ ਵਿਚ ਹੋਇਆ । ਉਸਨੇ ਕਾਨੂੰਨ ਅਤੇ ਦਰਸ਼ਨ ਦੀ ਪੜ੍ਹਾਈ ਕੀਤੀ । 26 ਸਾਲ ਦੀ ਛੋਟੀ ਉਮਰ ਵਿਚ ਹੀ ਉਹ ਫਰਾਂਸ ਦੇ ਸਭਿਆਚਾਰਕ ਮਿਸ਼ਨ ਤੇ ਅਧਿਐਨ ਲਈ ਬ੍ਰਾਜ਼ੀਲ ਚਲਾ ਗਿਆ । ਬ੍ਰਾਜ਼ੀਲ ਵਿਖੇ ਉਸਨੇ ਸਓ ਪੋਲੋ ਯੂਨੀਵਰਸਿਟੀ ਵਿਖੇ ਵਿਜਟਿੰਗ ਪ੍ਰੋਫ਼ੈਸਰ ਵਜੋਂ ਸੇਵਾਵਾਂ ਨਿਭਾਈਆਂ । ਇਸੇ ਦੌਰਾਨ ਉਸਨੇ ਆਪਣੀ ਪਤਨੀ ਛੀਨਾ ਨਾਲ ਮਿਲਕੇ ਅਮਾਜੋਨ ਦੇ ਕੁਝ ਕਬੀਲਿਆਂ ' ਤੇ ਖੇਤਰੀ ਖੋਜ ਕਾਰਜ ਕੀਤਾ । 1935-1939 ਤੱਕ ਉਹ ਬ੍ਰਾਜ਼ੀਲ ਵਿਚ ਹੀ ਅਧਿਐਨ ਕਰਦਾ ਰਿਹਾ । 1940 ਵਿਚ ਉਹ ਫਰਾਂਸ ਵਾਪਿਸ ਆਇਆ । ਦੂਸਰਾ ਵਿਸ਼ਵ ਯੁੱਧ ਲੱਗ ਚੁਕਿਆ ਸੀ । ਲੈਵੀ - ਸਤ੍ਰਾਸ ਦੀ ਮਾਂ ਯਹੂਦੀ ਸੀ , ਇਸ ਕਰਕੇ ਉਸਦੀ ਫਰਾਂਸ ਦੀ ਕੌਮੀਅਤ ਰੱਦ ਹੋ ਗਈ । ਉਹ ਚੋਰੀ ਛੁਪੇ ਅਮਰੀਕਾ ਪਹੁੰਚ ਗਿਆ । ਉਸ ਦਾ ਨਿਊਯਾਰਕ ਵਿਖੇ ਰੋਬਨ ਜਕੈਬਸਨ ਨਾਲ ਮੇਲ ਹੋਇਆ । ਕੁਝ ਸਮਾਂ ਨਿਊਯਾਰਕ ਵਿਖੇ ਗੁਜਾਰਨ ਤੋਂ ਬਾਅਦ ਉਹ ਕੋਲੰਬੀਆ ਯੂਨੀਵਰਸਿਟੀ ਚਲਾ ਗਿਆ । ਕੋਲੰਬੀਆ ਯੂਨੀਵਰਸਿਟੀ ਵਿਖੇ ਉਹ ਫਰਾਂਜ਼ ਬੋਅਸ ( Franz Boas ) ਦੇ ਸੰਪਰਕ ਵਿਚ ਆਇਆ । ਉਸ ਸਮੇਂ ਅਮਰੀਕਾ ਦੇ ਅਕਾਦਮਿਕ ਅਤੇ ਚਿੰਤਨ ਖੇਤਰਾਂ ਵਿਚ ਫਰਾਂਜ਼ ਬੋਅਸ ਦਾ ਬਹੁਤ ਪ੍ਰਭਾਵ ਸੀ । ਇਥੇ ਹੀ ਇਕ ਸ਼ਾਮ ਦੀ ਪਾਰਟੀ ਵਿਚ ਫਰਾਂਜ਼ ਬੋਅਸ ਨੂੰ ਦਿਲ ਦਾ ਦੌਰਾ ਪਿਆ ਤੇ ਉਹ ਲੈਵੀ - ਸਤ੍ਰਾਸ ਦੇ ਹੱਥਾਂ ਵਿਚ ਹੀ ਪ੍ਰਾਣ ਤਿਆਗ ਗਿਆ । ਲੈਵੀ ਸਤਰਾਸ ਮੁੱਢ ਵਿਚ ਫ਼ਰਾਂਜ਼ ਬੇਅਸ ਨਾਲ ਨੇੜਤਾ ਕਰਕੇ ਅਮਰੀਕਾ ਦੇ ਅਕਾਦਮਿਕ ਤੇ ਚਿੰਤਨ ਖੇਤਰਾਂ ਵਿਚ ਜਾਣਿਆ ਜਾਣ ਲੱਗਾ । ਅਮਰੀਕਾ ਵਿਚ ਹੀ ਉਹ ਕੁਝ ਦੇਰ ਫਰੈਂਚ ਅੰਬੈਸੀ ਵਿਚ ਕਲਚਰ ਅਟੈਚੀ ਵਜੋਂ ਕੰਮ ਕਰਦਾ ਰਿਹਾ । ਦੂਸਰਾ ਵਿਸ਼ਵ ਯੁੱਧ ਸਮਾਪਤ ਹੋਣ ਬਾਅਦ ਉਹ ਵਾਪਿਸ ਫਰਾਂਸ ਆ ਗਿਆ । 1950 ਵਿਚ ਲੈਵੀ - ਸਤ੍ਰਾਸ ਦੀ ਨਿਯੁਕਤੀ ਪੈਰਿਸ ਯੂਨੀਵਰਸਿਟੀ ਦੇ ਸਕੂਲ ਵਿਚ ਹੋਈ । 1956 ਵਿਚ ਉਹ ਫ਼ਰਾਂਸ ਕਾਲਜ ( College ਹੱਦ ਸੇਵਾਵਾਂ ਦਾ ਨਿਰਦੇਸ਼ਕ ਬਣ ਗਿਆ । ਲੈਵੀ - ਸਤ੍ਰਾਸ ਨੇ ਇਥੇ ਹੀ ਆਪਣੇ ਮਹੱਤਵਪੂਰਨ ਕਾਰਜਾਂ ਨੂੰ ਨੇਪੜੇ ਚਾੜਿਆ । ਉਹ ਪੈਰਿਸ ਵਿਖੇ ਹੀ 30 ਅਕਤੂਬਰ 2009 ਨੂੰ ਸੈਂਕੜਾ ਸਾਲ ਉਮਰ ਭੋਗਕੇ ਚੜ੍ਹਾਈ ਕਰ ਗਿਆ ।

ਰਚਨਾਵਾਂ

[ਸੋਧੋ]

ਲੈਵੀ ਸਤ੍ਰਾਸ ਨੇ ਵਿਭਿੰਨ ਵਿਸ਼ਿਆਂ ਨੂੰ ਲੈ ਕੇ ਰਚਨਾ ਕੀਤੀ ਹੈ । ਲੈਵੀ  ਸਤ੍ਰਾਸ ਦੀਆਂ ਰਚਨਾਵਾਂ ਹਨ:-

  • 1. ਸਾਕਾਦਾਰੀ ਦੀਆਂ ਮੁੱਢਲੀਆਂ ਸੰਰਚਨਾਵਾਂ (Elementary Structures of Kinship) 1949
  • 2. ਸੰਰਚਨਾਤਮਕ ਮਾਨਵ ਵਿਗਿਆਨ (Structural Anthropology , Volume - 1) 1956
  • 3 . ਟੋਟਮਵਾਦ (Totemism) 1962
  • 4.ਮਿਥਿਹਾਸ (Mythologies) 4 volume 1966-72
  • 5. ਜਾਂਗਲੀ ਮਨ (The Savage Mind) 1962
  • 6. ਸੰਰਚਨਾਤਮਕ ਮਾਨਵ ਵਿਗਿਆਨ -2 (Structural Anthropology – 2) 1973
  • 7. ਮਖੌਟੇ (Masks)

1980 ਇਹਨਾਂ ਪੁਸਤਕਾਂ ਦਾ ਸੰਬੰਧ ਮਨੁੱਖੀ ਸੋਚ ਅਤੇ ਸਭਿਆਚਾਰ ਦੀਆਂ ਬਣਤਰਾਂ ਅਤੇ ਬੁਣਤਰਾਂ ਦੀ ਘੋਖ , ਇਹਨਾਂ ਦਾ ਧਰਮ , ਜਾਦੂ ਅਤੇ ਛਾਇਆਵਾਦ ਨਾਲ ਸੰਬੰਧ , ਮਿਥਿਹਾਸ , ਰੀਤੀ - ਰਿਵਾਜ , ਸਾਕਾਦਾਰੀ ਪ੍ਰਬੰਧ , ਸਮਾਜਕ ਸੰਰਚਨਾਵਾਂ ਅਤੇ ਮਾਨਵ ਵਿਗਿਆਨਕ ਸੰਰਚਨਾਵਾਂ ਨਾਲ ਹੈ । ਲੈਵੀ - ਸਤ੍ਰਾਸ ਦੀਆਂ ਸਮੁੱਚੀਆਂ ਲਿਖਤਾਂ ਵਿਚ ਭਾਸ਼ਾ ਵਿਗਿਆਨ ਦੀਆਂ ਅਧਿਐਨ ਵਿਧੀਆਂ , ਖ਼ਾਸ ਕਰ ਸੋਸਿਯੂਰ ਅਤੇ ਦੁਰਖ਼ੀਮ ਦਾ ਪ੍ਰਤੱਖ ਪ੍ਰਭਾਵ ਦਿਖਾਈ ਦਿ ੰਦਾ ਹੈ । Mythologies ( ਮਿਥਿਹਾਸ ) ਨਾਮੀ ਪੁਸਤਕ ਵਿਚ ਵੱਖ - ਵੱਖ ਸਭਿਆਚਾਰਾਂ ਦੀਆਂ ਮਿਥਾਂ ਦਾ ਵਿਸ਼ਲੇਸ਼ਣ ਹੈ।

ਲੇਵੀ ਸਤ੍ਰਾਸ ਦੇ ਪ੍ਰਮੁੱਖ ਸਿਧਾਂਤ

[ਸੋਧੋ]

ਲੈਵੀ ਸਤ੍ਰਾਸ ਸੋਸਿਯੂਰ ਦੇ ਸਿਧਾਂਤਾਂ ਤੋਂ ਬਹੁਤ ਪ੍ਰਭਾਵਿਤ ਹੈ। ਇਸ ਲਈ ਉਹ ਸਿਧਾਂਤ ਵੀ ਇਕਾਲਕੀ ਪੱਧਰ 'ਤੇ ਹੀ ਘੜਦਾ ਹੈ। 1. ਮਨੁੱਖੀ ਮਨ ਪ੍ਰਾਚੀਨ ਕਾਲ ਵਿਚ ਵੀ ਇਸੇ ਤਰ੍ਹਾਂ ਕੰਮ ਕਰਦਾ ਸੀ, ਜਿਸ ਤਰ੍ਹਾਂ ਵਰਤਮਾਨ ਵਿਚ ਕਰ ਰਿਹਾ ਹੈ। ਫ਼ਰਕ ਸਿਰਫ਼ ਅਨੁਭਵ ਕੀਤੀ ਜਾਣ ਵਾਲੀ ਸਮੱਗਰੀ ਵਿਚ ਆਇਆ ਹੈ । ਸਮਾਂ ਬੀਤਣ ਨਾਲ ਸੰਰਚਨਾਵਾਂ ਸਿਰਜਣ ਦੀ ਮਨੁੱਖ ਦੀ ਸ਼ਕਤੀ ਦਾ ਵੀ ਵਿਕਾਸ ਹੋਇਆ ਹੈ। ਮਨ ਦੇ ਜੰਤਕੀ ਨਿਯਮਾਂ ਵਿਚ ਕੋਈ ਅੰਤਰ ਨਹੀਂ ਆਇਆ ਹੈ।

2.ਸਭਿਆਚਾਰ ਇਕ ਸਿਖਿਅਤ ਵਰਤਾਰਾ ਹੈ। ਇਸ ਦੀਆਂ ਸਮੁੱਚੀਆਂ ਸਿਰਜਨਾਵਾਂ ਦੇ ਗਹਿਰੇ ਪੈਟਰਨ, ਸਾਰੇ ਸਭਿਆਚਾਰਾਂ ਵਿਚ ਕਿਸੇ ਨਾ ਕਿਸੇ ਤਰ੍ਹਾਂ ਦੀ ਸਮਾਨਤਾ ਰਖਦੇ ਹਨ ਕਿਉਂਕਿ ਮਨੁੱਖੀ ਮਨ ਵਿਸ਼ਵ ਵਿਚ ਸਮਾਨ ਕਾਰਜ ਕਰ ਰਿਹਾ ਹੈ ਤੇ ਸਮਾਨ ਸੰਰਚਨਾਵਾਂ ਰਚ ਰਿਹਾ ਹੈ।

3.ਵਿਸ਼ਵ ਦੇ ਸਾਰੇ ਸਭਿਆਚਾਰਾਂ ਦੀਆਂ ਸੰਰਚਨਾਵਾਂ ਕੁੱਝ ਹੱਦ ਤੱਕ ਸਮਾਨ ਪੈਟਰਨਾਂ ਦੀਆਂ ਬਣੀਆਂ ਹੁੰਦੀਆਂ ਹਨ । ਇਹਨਾਂ ਗਹਿਰੀਆਂ ਪਰਤਾਂ ਨੂੰ ਇਕ ਦੂਸਰੇ ਦੇ ਪ੍ਰਸੰਗ ਵਿਚ ਰੱਖਕੇ ਹੀ ਸਮਝਿਆ ਜਾ ਸਕਦਾ ਹੈ।

4. ਸਾਕਾਦਾਰੀ ਸੰਬੰਧ ਭਾਸ਼ਾ ਦੀਆਂ ਧੁਨੀਆਂ ਦੀ ਤਰ੍ਹਾਂ ਹੁੰਦੇ ਹਨ । ਇਹਨਾਂ ਨੂੰ ਇਕੋ ਸਮੇਂ ਸਮਾਨਤਾ , ਵਿਰੋਧਤਾ ਅਤੇ ਸੰਭਾਵਿਕਤਾ ਵਜੋਂ ਨਿਖੇੜਿਆ ਜਾ ਸਕਦਾ ਹੈ । ਰਿਸ਼ਤਿਆਂ ਦੇ ਨਾਵਾਂ ਨਾਲੋਂ ਅੰਤਰੀਵ ਰਿਸ਼ਤਿਆਂ ਦੀ ਵਧੇਰੇ ਸਾਰਥਕਤਾ ਹੁੰਦੀ ਹੈ । ਰਿਸ਼ਤਿਆਂ ਜਾਂ ਸਾਕਾਦਾਰੀ ਦੇ ਪੈਟਰਨ ਧੁਨੀਆਂ ਦੀ ਤਰ੍ਹਾਂ ਹੀ ਸਥੂਲ , ਸੂਖਮ ਅਤੇ ਸੰਚਾਰੀ ਹੁੰਦੇ ਹਨ।

5. ਜਿਹੜੇ ਸਭਿਆਚਾਰਾਂ ਜਾਂ ਸਮਾਜਾਂ ਦਾ ਕੋਈ ਲਿਖਤੀ ਇਤਿਹਾਸ, ਸਾਹਿਤ, ਅਵਸ਼ੇਸ਼ ਜਾਂ ਪੁਰਾਤਤਵ ਸਬੂਤ ਨਹੀਂ ਮਿਲਦੇ, ਉਹਨਾਂ ਦੀਆਂ ਅੰਤਰੀਵੀ ਸੰਰਚਨਾਵਾਂ ਦੀ ਤੁਲਨਾ ਕਰਕੇ ਉਨ੍ਹਾਂ ਦਾ ਇਤਿਹਾਸ ਉਲੀਕਿਆ ਜਾ ਸਕਦਾ ਹੈ । ਸੰਰਚਨਾ ਦਾ ਪਾਸਾਰ ਇਕਾਲਕੀ ਹੀ ਨਹੀਂ ਹੁੰਦਾ ਸਗੋਂ ਕਾਲਕ੍ਰਮਕੀ ਪ੍ਰਸੰਗ ਵੀ ਹੁੰਦਾ ਹੈ। ਮਿੱਥ ਭਾਸ਼ਾ ਦੀ ਤਰ੍ਹਾਂ ਹੀ ਹੈ, ਇਹ ਕਿਹਾ ਜਾ ਸਕਦਾ ਹੈ ਕਿ ਮਿੱਥ ਵਿਸ਼ੇਸ਼ ਕਿਸਮ ਦੀ ਭਾਸ਼ਾ ਹੈ ਜਿਸ ਦੀ ਸਮੱਗਰੀ ਅਤੇ ਪਾਤਰ ਵਾਸਤਵਿਕ ਸਭਿਆਚਾਰ ਵਿਚ ਵਿਚਰਦੇ ਹਨ । ਲੈਵੀ ਸਤਰਾਸ ਸਮਾਜਕ ਯਥਾਰਥ ਦੇ ਤਿੰਨ ਧਰਾਤਲ ਸਵੀਕਾਰਦਾ ਹੈ । ਇਹ ਹਨ:ਭਾਸ਼ਾ, ਸਾਕਾਦਾਰੀ ਅਤੇ ਆਰਥਿਕਤਾ। ਸਮਾਜ ਦੇ ਇਹ ਤਿੰਨੇ ਹੀ ਵਰਤਾਰੇ ਸੰਚਾਰ ਅਤੇ ਵਟਾਦਰੇ ਦੇ ਪ੍ਰਬੰਧ ਵਜੋਂ ਵਰਤਦੇ ਹਨ। ਭਾਸ਼ਾ ਵਿਚ ਸਬਦਾਂ ਦਾ ਵਟਾਂਦਰਾ ਹੁੰਦਾ ਹੈ । ਸਾਕਾਦਾਰੀ ਵਿਚ ਔਰਤਾਂ/ਮਰਦਾਂ ਦਾ ਵਟਾਂਦਰਾ ਸ਼ਾਮਿਲ ਹੈ । ਆਰਥਿਕਤਾ ਵਿਚ ਪਦਾਰਥਾਂ ਅਤੇ ਸੇਵਾਵਾਂ ਦਾ ਵਟਾਂਦਰਾ ਹੁੰਦਾ ਹੈ । ਲੈਰੀ - ਸਤ੍ਰਾਸ ਦੁਆਰਾ ਪ੍ਰਸਤਾਵਿਤ ਧਾਰਨਾਵਾਂ , ਸਥਾਪਨਾਵਾਂ ਜਾਂ ਸਿਧਾਂਤ ਉਸ ਦੀਆਂ ਵੱਖ - ਵੱਖ ਲਿਖਤਾਂ ਵਿਚੋਂ ਸੰਖਿਪਤ ਕੀਤੇ ਗਏ ਹਨ। ਇਹ ਸੇਵਾ - ਸਤਾਰ ਦੀ ਸਿਧਾਂਤਕ ਪਹੁੰਚ ਅਤੇ ਕਾਰਜ - ਵਿਧੀ ਦੀ ਵਿਆਖਿਆ ਕਰਦੇ ਹਨ , ਜਿਸਨੂੰ ਸੰਰਚਨਾਤਮਕ ਚਿੰਨ੍ਹ - ਵਿਗਿਆਨ ( Semiotics ) ਵੀ ਕਿਹਾ ਜਾਂਦਾ ਹੈ । ਇਸਦਾ ਦੂਸਰਾ ਨਾਮ ( Semiology) ਹੈ। ਇਸਨੂੰ ਸਭਿਆਚਾਰ ਦਾ ਚਿੰਨ੍ਹ - ਵਿਗਿਆਨ ਵੀ ਕਿਹਾ ਜਾਂਦਾ ਹੈ । ਚਿੰਨ੍ਹ - ਵਿਗਿਆਨ ਦੇ ਸਿਧਾਂਤ ਅਨੁਸਾਰ ਭਾਸ਼ਾ ਦੀ ਤਰ੍ਹਾਂ ਸਭਿਆਚਾਰ ਵੀ ਇਕ ਸੰਰਚਨਾ ਹੈ । ਇਸ ਸੰਰਚਨਾ ਦੇ ਦੋ ਧਰਾਤਲ ਹਨ । ਇਕ ਸੰਚਾਰੀ ਜਾਂ ਭਾਵਪੂਰਤ ਹੁੰਦਾ ਹੈ , ਦੂਸਰਾ ਸਾਧਨ ਰੂਪ ਜਾਂ ਅਮਲੀ ਰੂਪ ਹੁੰਦਾ ਹੈ । ਮਨੁੱਖੀ ਕਿਰਿਆਵਾਂ , ਇਸ਼ਾਰਿਆਂ ਜਾਂ ਸੰਕੇਤਾਂ ਦਾ ਭਾਵਮਈ ਜਗਤ ਹੀ ਮਨੁੱਖ ਨੂੰ ਪਸ਼ੂ - ਜਗਤ ਤੋਂ ਵੱਖ ਕਰਦਾ ਹੈ । ਮਨੁੱਖੀ ਕਿਰਿਆਵਾਂ ਸਿਰਫ਼ ਅਮਲ ਤੱਕ ਹੀ ਸੀਮਤ ਨਹੀਂ ਹੁੰਦੀਆਂ , ਉਹ ਭਾਵਪੂਰਤ ਅਰਥ ਵੀ ਸਿਰਜਦੀਆਂ ਹਨ । ਇਹ ਭਾਵ ਅਤੇ ਅਰਥ ਦਾ ਸੰਚਾਰ ਹੀ ਸਭਿਆਚਾਰ ਦੀ ਬੁਨਿਆਦ ਬਣਦਾ ਹੈ । ਮਨੁੱਖ ਦੀਆਂ ਸਵਾਰੀ ਕਿਰਿਆਵਾਂ ਦੇ ਗੁਣ ' ਤੇ ਆਧਾਰਤ , ਬੌਧਿਕ ਜਾਂ ਸੰਕਲਪ ਜੁਗਤਾਂ ਦਾ ਵਰਗੀਕਰਨ ਹੁੰਦਾ ਹੈ । ਇਹ ਵਰਗੀਕਰਨ ਮਨੁੱਖ ਦਾ ਸੁਚੇਤ ਮਨ ਜਾਂ ਸੋਚ ਕਰਦੀ ਹੈ । ਇਹ ਸੋਚ ਸਮਾਜਕ ਵੀ ਹੈ ਤੇ ਕੁਦਰਤੀ ਵੀ ਹੈ । ਇਹ ਮਨੁੱਖ ਨੂੰ ਸਮਾਜ ਨਾਲ ਜੋੜਦੀ ਹੈ ਤੇ ਦੂਸਰੇ ਪਾਸੇ ਕੁਦਰਤ ਨਾਲ ਵੀ ਜੋੜਦੀ ਹੈ । ਸਤਰਾਸ਼ ਸੰਰਚਨਾਵਾਂ ਸਿਰਜਣ ਦੀ ਕਾਰਜ - ਵਿਧੀ ਨੂੰ ਸਮਝਣ ਲਈ ਮਨੁੱਖੀ ਕਿਰਿਆਵਾਂ ਦੇ ਸਤਰੀ ਪੱਧਰ ਤੋਂ ਸ਼ੁਰੂ ਕਰਕੇ ਉਨ੍ਹਾਂ ਦੇ ਗਹਿਰ ਪੱਧਰ ਤਕ ਪਹੁੰਚਦਾ ਹੈ । ਉਹ ਮਨੁੱਖੀ ਕਿਰਿਆਵਾਂ ਵਿਚੋਂ ਸੋਚ ਸ਼ਕਤੀ ਦੀ ਸੰਰਚਨਾ ਦੀ ਤਲਾਸ਼ ਕਰਦਾ ਹੈ । ਇਹ ਕਿਰਿਆਵਾਂ ਦਾ ਅਧਿਐਨ ਹੀ ਉਸਦੀ ਸੰਰਚਨਾ ਸਿਰਜਣ ਦੀ ਵਿਧੀ ਬਣਦਾ ਹੈ।

ਨਿਖੜਵੇਂ ਲੱਛਣ

[ਸੋਧੋ]

ਲੈਵੀ ਸਤਾਸ ਦਾ ਸਮੁੱਚਾ ਸਿਧਾਂਤ ਭਾਸ਼ਾਈ ਸੰਰਚਨਾਵਾਂ ਤੇ ਸੰਚਾਰ ਉਪਰ ਨਿਰਭਰ ਕਰਦਾ ਹੈ । ਸੰਰਚਨਾਵਾਦ ਭਾਸ਼ਾ ਵਿਗਿਆਨ ਤੋਂ ਇਲਾਵਾ ਹੋਰ ਖੇਤਰਾਂ ਵਿਚ ਵੀ ਅਪਣਾਇਆ ਜਾਂਦਾ ਹੈ । ਇਸ ਲਈ ਇਸਦੇ ਇਕਾਲਕੀ ਅਤੇ ਕਾਲਕ੍ਰਮਕੀ ਧਰਾਤਲਾਂ ਤੇ ਬਣਤਰਾਂ ਵਿਚਾਰ ਲੈਣਾ ਬਣਦਾ ਹੈ । ਸਤਹੀ ਤੌਰ ' ਤੇ ਵਿਚਰਦਿਆਂ ਲੈਵੀ - ਸਤਰਾਸ ਦੇ ਸਿਧਾਂਤ ਦੇ ਨਿਖੜਵੇਂ ਲੱਛਣ ਪਛਾਣੇ ਜਾ ਸਕਦੇ ਹਨ। ਇਕਾਲਕ ਪਹੁੰਚ : - ਸੋਸਿਯੂਰ ਦੇ ਭਾਸ਼ਾਈ ਮਾਡਲ ਨੂੰ ਆਧਾਰ ਮੰਨਦਾ ਹੋਇਆ ਲੈਵੀ - ਸਤ੍ਰਾਸ ਇਕਾਲਕ ਪਹੁੰਚ ਨੂੰ ਤਰਜੀਹ ਦਿੰਦਾ ਹੈ । ਇਕਾਲਕੀ ਪਹੁੰਚ ਸਭਿਆਚਾਰ ਵਿਚ ਵਰਤਮਾਨ ਵਰਤਾਰਿਆਂ ਦੇ ਅਧਿਐਨ ' ਤੇ ਜ਼ੋਰ ਦਿੰਦੀ ਹੈ । ਇਕਾਲਕ ਪਹੁੰਚ ਵਰਤਮਾਨ ਭਾਸ਼ਾਈ ਪ੍ਰਬੰਧ , ਸਾਕਾਦਾਰੀ ਪ੍ਰਬੰਧ , ਕੋੜਮਾ , ਕੁੜਮਾਚਾਰੀ ਸੰਬੰਧਾਂ ਦੀਆਂ ਸੰਰਚਨਾਵਾਂ ਦਾ ਵਿਸ਼ਲੇਸ਼ਣ ਕਰਦੀ ਹੈ , ਇਹਨਾਂ ਵਰਤਾਰਿਆਂ ਦੇ ਨਿਕਾਸ ਅਤੇ ਵਿਕਾਸ ਵੱਲ ਰੁਚਿਤ ਨਹੀਂ ਹੈ । ਲੈਵੀ - ਸਤ੍ਰਾਸ ਦੀ ਧਾਰਨਾ ਹੈ ਕਿ ਵਰਤਮਾਨ ਦੀਆਂ ਸੰਰਚਨਾਵਾਂ ਨੂੰ ਸਮਝਕੇ , ਪੁਰਾਤਨ ਸੰਰਚਨਾਵਾਂ ਨਾਲ ਤੁਲਨਾਇਆ ਜਾ ਸਕਦਾ ਹੈ । ਇਸ ਤੁਲਨਾ ' ਤੇ ਆਧਾਰਿਤ ਇਕ ਇਤਿਹਾਸਕ ਲੜੀ ਸਿਰਜੀ ਜਾ ਸਕਦੀ ਹੈ । ਲੈਵੀ - ਸਤ੍ਰਾਸ ਅਨੁਸਾਰ ਕੋੜਮਾ ਸਵੈ ਨਿਰਭਰ ਹੁੰਦਾ ਹੈ । ਇਸ ਵਿਚ ਖੂਨ ਦਾ ਰਿਸ਼ਤਾ ਪ੍ਰਭਾਵੀ ਹੁੰਦਾ ਹੈ । ਇਸ ਲਈ ਕੋੜਮੇ ਵਿਚ ਵਿਆਹ ਦੀ ਮਨਾਹੀ ਹੁੰਦੀ ਹੈ । ਵਿਆਹ ਦੂਸਰੇ ਕੋੜਮੇ ਵਿਚ ਕੀਤਾ ਜਾਂਦਾ ਹੈ । ਇਸ ਨੂੰ ਕੁੜਮਾਚਾਰੀ ਕਿਹਾ ਜਾਂਦਾ ਹੈ । ਵਿਆਹ ਜਾਤ ਤੋਂ ਬਾਹਰ ਨਹੀਂ ਕੀਤਾ ਜਾ ਸਕਦਾ । ਜਾਤਾਂ ਆਰਥਿਕ ਤੌਰ ' ਤੇ ਇਕ ਦੂਸਰੇ ' ਤੇ ਨਿਰਭਰ ਹੁੰਦੀਆਂ ਹਨ । ਜਾਤਾਂ ਵਿਚ ਔਰਤਾਂ ਦਾ ਵਟਾਂਦਰਾ ਨਹੀਂ ਕੀਤਾ ਜਾ ਸਕਦਾ । ਜਾਤਾਂ ਨਾਲ ਪਦਾਰਥਾਂ ਅਤੇ ਸੇਵਾਵਾਂ ਦਾ ਹੀ ਲੈਣ - ਦੇਣ ਸੰਭਵ ਹੋ ਸਕਦਾ ਹੈ । ਲੈਵੀ - ਸਤ੍ਰਾਸ ਆਪਣੀ ਸਮੁੱਚੀ ਖੋਜ ਅਤੇ ਵਿਆਖਿਆ ਵਿਚ ਇਕਾਲਕੀ ਵਿਧੀ ਦੀ ਵਰਤੋਂ ਹੀ ਕਰਦਾ ਹੈ । ਉਸਦਾ ਵਿਚਾਰ ਹੈ ਕਿ ਜੇਕਰ ਇਕਾਲਕੀ ਵਿਧੀ ਨੂੰ ਨਾ ਅਪਣਾਇਆ ਜਾਵੇ , ਤਾਂ ਉਹ ਸਮਾਜ ਤੇ ਸਭਿਆਚਾਰ ਵਿਸ਼ਲੇਸ਼ਣ ਤੋਂ ਸੱਖਣੇ ਰਹਿ ਜਾਣਗੇ , ਜਿਹਨਾਂ ਪਾਸ ਨਾ ਤਾਂ ਲਿਖਤੀ ਇਤਿਹਾਸ ਹੈ , ਨਾ ਕੋਈ ਲਿਪੀ ਹੈ , ਨਾ ਹੀ ਸਾਹਿਤ ਦੇ ਨਮੂਨੇ ਹਨ । ਉਨ੍ਹਾਂ ਦੇ ਪੁਰਾਤਤਵ ਅਵਸ਼ੇਸ਼ , ਨਿਸ਼ਾਨੀਆਂ ਜਾਂ ਸੰਕੇਤ ਵੀ ਅਲੋਪ ਹਨ । ਉਹਨਾਂ ਦੀ ਲੋਕਧਾਰਾ , ਪ੍ਰਚਲਿਤ ਵਿਚਾਰ ਤੇ ਵਰਤਮਾਨ ਦੀਆਂ ਸੰਰਚਨਾਵਾਂ ਦਾ ਅਧਿਐਨ ਕਰਕੇ , ਉਹਨਾਂ ਦੀ ਦੂਸਰੇ ਸਭਿਆਚਾਰਕ ਪੜਾਵਾਂ ਨਾਲ ਤੁਲਨਾ ਕਰਕੇ , ਇਤਿਹਾਸਕ ਪਿਛੋਕੜ ਨੂੰ ਸਮਝਿਆ ਜਾ ਸਕਦਾ ਹੈ । ਇਸ ਲਈ ਇਕਾਲਕੀ ਅਧਿਐਨ ਜਰੂਰੀ ਹੈ । ( 1977 : 21-62 )

ਸਾਕਾਦਾਰੀ

[ਸੋਧੋ]

ਲੈਵੀ ਸਤਰਾਸ ਦੇ ਵਿਸ਼ਲੇਸ਼ਣ ਅਨੁਸਾਰ ਸਾਕਾਦਾਰੀ ਪ੍ਰਬੰਧ ਭਾਸ਼ਾ ਦੀ ਤਰ੍ਹਾਂ ਹੀ ਹੁੰਦਾ ਹੈ । ਜਿਸ ਤਰ੍ਹਾਂ ਭਾਸ਼ਾ ਦੀਆਂ ਦੋ ਧੁਨੀਆਂ / P /, / b / ਆਪਸ ਵਿਚ ਸੰਜੋਗ ਵੀ ਰਖਦੀਆਂ ਹਨ , ਦੋਵੇਂ ਦੁਹੋਂਠੀ ਹਨ , ਆਪਸ ਵਿਚ ਵਿਰੋਧ ਵੀ ਰਖਦੀਆਂ ਹਨ । ਪਹਿਲੀ / P / ਅਣਗੂੰਜਵੀ ਹੈ ਅਤੇ ਦੂਸਰੀ ਧੁਨੀ / b / ਗੂੰਜਵੀ ਹੈ । ਇਹ ਦੋਵੇਂ ਸੰਚਾਰੀ ਵੀ ਹਨ । ਇਹ ਧੁਨੀਆਂ ਸਥੂਲ ਵੀ ਹਨ , ਸੂਖਮ ਵੀ ਹਨ ਅਤੇ ਸੰਚਾਰੀ ਵੀ ਹਨ । ਇਸੇ ਤਰ੍ਹਾਂ ਸਾਕਾਦਾਰੀ ਰਿਸ਼ਤਿਆਂ ਦੇ ਨਾਂ , ਸਿਰਫ਼ ਨਾਂ - ਮਾਤਰ ਨਹੀਂ ਹੁੰਦੇ । ਉਹਨਾਂ ਦੇ ਗਹਿਰੇ ਅਰਥ ਹੁੰਦੇ ਹਨ । ਇਹ ਅਰਥ ਸੰਚਾਰੀ ਹੁੰਦੇ ਹਨ । ਲੈਵੀ - ਸਤ੍ਰਾਸ ਦਾ ਕਥਨ ਹੈ “ ਭਾਸ਼ਾ ਵਿਗਿਆਨ ਅਤੇ ਮਾਨਵ ਵਿਗਿਆਨ ਇਸ ਕਰਕੇ ਮਹੱਤਵਪੂਰਨ ਨਹੀਂ ਕਿ ਇਹ ਸਾਧਾਰਨੀਕਰਨ ਦੀ ਪ੍ਰਕਿਰਿਆ ਦੀ ਪ੍ਰੋੜਤਾ ਕਰਦੇ ਹਨ ਸਗੋਂ ਜਿਸ ਤਰ੍ਹਾਂ ਅਸੀਂ ਵਿਸ਼ਵਾਸ ਕਰਦੇ ਹਾਂ , ਮਨ ਦੀ ਅਵਚੇਤਨ ਕਿਰਿਆ ਅਰਥ ਜਾਂ ਸੰਕਲਪ ਤੇ ਰੂਪ ਸਥਾਪਤ ਕਰਦੀ ਹੈ । ਬੁਨਿਆਦੀ ਤੌਰ ' ਤੇ ਜੇਕਰ ਇਹ ਰੂਪ ਸਾਰੇ ਮਨਾਂ ਲਈ ਸਮਾਨ ਹਨ । ਪ੍ਰਾਚੀਨ ਅਤੇ ਮਾਡਰਨ , ਜਾਂਗਲੀ ਅਤੇ ਸਿਵਲਾਈਜਡ ( ਪ੍ਰਤੀਕ ਦਾ ਅਧਿਐਨ ) ਜਿਵੇਂ ਭਾਸ਼ਾ ਵਿਚ ਪ੍ਰਗਟ ਕੀਤਾ ਗਿਆ ਹੈ , ਸੰਕੇਤ ਕਰਦਾ ਹੈ ਕਿ ਹਰ ਸੰਸਥਾ ਹੇਠ ਅਵਚੇਤਨ ਕਿਰਿਆ ਕਾਰਜ ਕਰ ਰਹੀ ਹੈ । ਇਹ ਸਿਧਾਂਤ ਸਾਰੀਆਂ ਸੰਸਥਾਵਾਂ ' ਤੇ ਅਜ਼ਮਾਇਆ ਜਾ ਸਕਦਾ ਹੈ । ” ( 1977 : 21 ) ਜਿਸ ਤਰ੍ਹਾਂ ਅਵਚੇਤਨ ਤੌਰ ' ਤੇ ਨਿਰੋਲ ਧੁਨੀਆਂ ਨੂੰ ਅਰਥ ਪ੍ਰਦਾਨ ਕੀਤੇ ਜਾਂਦੇ ਹਨ । ਇਸ ਤਰ੍ਹਾਂ ਹੀ ਸਾਕਾਦਾਰੀ ਦੀਆਂ ਮੁੱਢਲੀਆਂ ਸੰਰਚਨਾਵਾਂ ਉਸਾਰੀਆਂ ਜਾਂਦੀਆਂ ਹਨ । ਇਹਨਾਂ ਵਿਚ ਵਿਰੋਧ ਸੰਜੋਗ ਅਤੇ ਅੰਤਰ ਸੰਚਾਰ ਗਹਿਨ ਸੰਰਚਨਾ ਵਿਚੋਂ ਉਸਾਰਿਆ ਜਾ ਸਕਦਾ ਹੈ । ਇਹ ਵਿਰੋਧ ਹਨ ; ਪਿਉ / ਪੁੱਤਰ , ਭੈਣ / ਭਰਾ , ਪਤੀ / ਪਤਨੀ , ਮਾਮਾ / ਭਾਣਜਾ , ਭੂਆ / ਭਤੀਜਾ । ਇਸ ਸਰੰਚਨਾ ਵਿੱਚ ਇੱਕ ਵਿਚ ਮਾਮੇ - ਭਾਣਜੇ ਦਾ ਰਿਸ਼ਤਾ ਪਿਉ - ਪੁੱਤਰ ਵਰਗਾ ਹੁੰਦਾ ਹੈ । ਇਸ ਤਰ੍ਹਾਂ ਇਕ ਵਿਰੋਧ ਦੀ ਸਥਾਪਨਾ ਦਾ ਸਾਰ ਬਾਕੀ ਰਿਸ਼ਤਿਆਂ ਨੂੰ ਵੀ ਵਿਅੱਕਤ ਕਰ ਸਕਦਾ ਹੈ।

ਲੈਵੀ ਸਤ੍ਰਾਸ ਸਾਕਾਦਾਰੀ ਸੰਬੰਧਾਂ ਨੂੰ ਇਥੋਂ ਤੱਕ ਹੀ ਸੀਮਤ ਨਹੀਂ ਰਹਿਣ ਦਿੰਦਾ , ਉਹ ਭਾਸ਼ਾਈ ਗਰੁੱਪਾਂ ਦੇ ਪ੍ਰਸੰਗ ਵਿਚ ਰੱਖਕੇ ਵੀ ਅਧਿਐਨ ਕਰਦਾ ਹੈ । ਉਹ ਭਾਸ਼ਾ ਅਤੇ ਸਮਾਜਕ ਨਿਯਮਾਂ ਦੀ ਵਿਆਖਿਆ ਕਰਦਾ ਹੈ । ਲੈਵੀ - ਸਤਰਾਸ ਅਨੁਸਾਰ , “ ਜੇਕਰ ਭਾਸ਼ਾ ਸੰਰਚਨਾ ਨੂੰ ਸਾਕਾਦਾਰੀ ਸੰਰਚਨਾ ਦੇ ਸਮਾਨ ਮੰਨ ਲਿਆ ਜਾਵੇ , ਤਾਂ ਭਾਰਤੀ ਯੂਰਪੀ ਭਾਸ਼ਾ ਪਰਿਵਾਰ ਦੇ ਤੱਥਾਂ ਦੀ ਪਛਾਣ ਕੀਤੀ ਜਾ ਸਕਦੀ ਹੈ । ਭਾਸ਼ਾਵਾਂ ਦੀਆਂ ਸਾਧਾਰਨ ਸੰਰਚਨਾਵਾਂ ਹਨ , ਵਧੇਰੇ ਤੱਥਾਂ ਦੀ ਵਰਤੋਂ ਕਰਦੀਆਂ ਹਨ । ਇਸ ਲਈ ਸੰਰਚਨਾਵਾਂ ਦੀ ਸਾਧਾਰਨਤਾ ਅਤੇ ਤੱਤਾਂ ਦੀ ਬਹੁਲਤਾ ਵਿਚ ਤੱਥ ਮੁਕਾਬਲੇ ਦੀ ਕਿਰਿਆ ਰਾਹੀਂ ਸਮਾਨ ਸਥਾਨ ਪ੍ਰਾਪਤ ਕਰਨ ਦਾ ਜਤਨ ਕਰਦੇ ਹਨ । ਇੰਡੋ ਯੂਰਪੀਅਨ ਭਾਸ਼ਾਈ ਗਰੁੱਪ ਵਿਚ ਸੰਰਚਨਾਵਾਂ ਸਾਧਾਰਨ ਹਨ ਅਤੇ ਤੱਥਾਂ ਦੀ ਬਹੁਲਤਾ ਹੈ । ਇਸਦੇ ਉਲਟ ਸਿਨੋ - ਤਿਬਤੀਅਨ ਗਰੁੱਪ ਵਿਚ ਵੱਖਰੀ ਸਥਿਤੀ ਹੈ । ਇਹ ਸਥਿਤੀ ਸਾਧਾਰਨ ਪਰਸਪਰਤਾ ਵਿਚੋਂ ਜਨਮੀ ਹੈ , ਜਿਸ ਵਿਚ ਮਾਮੇ ਦੀ ਧੀ ਦਾ ਵਿਆਹ ਕੇਂਦਰ ਹੈ । ਇਸ ਨਾਲ ਸਮਾਜਕ ਪਰਪੱਕਤਾ ਭਾਵੇਂ ਵੱਧਦੀ ਹੈ ਪਰ ਸਾਕਾਦਾਰੀ ਸਕੁੰਚਦੀ ਹੈ । ਜੇਕਰ ਇਸਨੂੰ ਭਾਸ਼ਾ ਦੇ ਮਾਡਲ ਰਾਹੀਂ ਪੇਸ਼ ਕੀਤਾ ਜਾਵੇ ਤਾਂ ਇਸਦੀ ਸੰਰਚਨਾ ਗੁੰਝਲਦਾਰ ਹੈ ਪਰ ਤੱਥਾਂ ਦੀ ਘੱਟ ਸ਼ਮੂਲੀਅਤ ਹੈ । ” ( 1977 : 63 )

ਸਾਕਾਦਾਰੀ ਦੀਆਂ ਟਰਮਾਂ ਅਤੇ ਪੈਟਰਨਾਂ ਨੂੰ ਭਾਸ਼ਾ ਵਿਗਿਆਨਕ ਪਹੁੰਚ ਨਾਲ ਸਮਝਕੇ ਤੁਲਨਾਤਮਕ ਸੰਰਚਨਾਵਾਦ ਰਾਹੀਂ ਪੱਧਰਾ ਕੀਤਾ ਜਾ ਸਕਦਾ ਹੈ । “ ਇਸ ਨਾਲ ਰੀਤੀ - ਰਿਵਾਜਾਂ , ਸੰਸਥਾਵਾਂ ਸੰਰਚਨਾਵਾਂ ਅਤੇ ਵਿਵਹਾਰ ਦੇ ਹੋਰ ਸਵੀਕ੍ਰਿਤ ਪੈਟਰਨਾਂ ਦਾ ਅਧਿਐਨ ਸੰਭਵ ਹੈ । ਅਸੀਂ ਸਮਾਜਕ ਜੀਵਨ ਦੀਆਂ ਵੰਨਗੀਆਂ ਨੂੰ ਉਸੇ ਤਰ੍ਹਾਂ ਸਮਝਣ ਦੇ ਸਮਰਥ ਬਣ ਜਾਵਾਂਗੇ ਜਿਵੇਂ ਭਾਸ਼ਾ , ਕਲਾ , ਕਾਨੂੰਨ ਅਤੇ ਧਰਮ ਜੋ ਉਪਰੋਂ ਦੇਖਿਆ ਬਹੁਤ ਹੀ ਵਿਭਿੰਨ ਜਾਪਦੇ ਹਨ । ਇਸਦੇ ਨਾਲ ਹੀ ਵਿਅਕਤੀ ਵਿਚ ਸਮੂਹਕ ਚੇਤਨਾ ਦੇ ਸੰਚਾਰ ਤੋਂ ਮੁਕਤ ਹੋਵਾਂਗੇ ਕਿਉਂਕਿ ਸਮੂਹਕ ਚੇਤਨ ਉਚਾਰ ਜਾਂ ਪ੍ਰਗਟਾਅ ਤੋਂ ਵੱਧ ਕੁਝ ਵੀ ਨਹੀਂ । " ( 1977 : 65 ) ਲੈਵੀ - ਸਤ੍ਰਾਸ ਦੀ ਸਾਕਾਦਾਰੀ ਪ੍ਰਬੰਧ ਦੀ ਸੰਰਚਨਾ ਸਥੂਲ ਨਹੀਂ ਹੈ ਸਗੋਂ ਆਪਸੀ ਰਿਸ਼ਤਿਆਂ ਦੇ ਪ੍ਰਸੰਗ ਵਿਚ ਪਰਿਵਰਤਨਸ਼ੀਲ ਹੈ । ਇਹ ਕਾਲਕ੍ਰਮਕੀ ਤੌਰ ' ਤੇ ਵੀ ਪਰਿਵਰਤਨਸ਼ੀਲ ਹੈ । ਇਸ ਲਈ ਇਸ ਦੀ ਵਰਤੋਂ ਸਮਾਜਕ ਪਰਿਵਰਤਨ ਅਤੇ ਦਵੰਦ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਵੀ ਸਹਾਈ ਹੋ ਸਕਦੀ ਹੈ । ਸਾਕਾਦਾਰੀ ਸੰਬੰਧਾਂ ਦਾ ਸੁਭਾਅ ਅਤੇ ਵਿਵਹਾਰ ਔਰਤਾਂ ਦੇ ( ਵਿਆਹ ) ਵਟਾਂਦਰੇ ਦੇ ਢੰਗ ਤਰੀਕਿਆਂ ' ਤੇ ਨਿਰਭਰ ਕਰਦਾ ਹੈ । ਇਹ ਵਟਾਂਦਰਾ ਦੋ ਕੋੜਮਿਆਂ ਵਿਚ ਵੀ ਹੋ ਸਕਦਾ ਹੈ । ਜਿਸਨੂੰ ਪੰਜਾਬੀ ਵਿਚ ਵੱਟਾ - ਸੱਟਾ ਕਿਹਾ ਜਾਂਦਾ ਹੈ । ਪੰਜਾਬ ਦੇ ਕਈ ਕਬੀਲਿਆਂ ਵਿਚ ਇਹ ਰੀਤ ਹਾਲੇ ਵੀ ਪ੍ਰਚਲਿਤ ਹੈ । ਦੂਸਰਾ ਵਿਆਹ ਬਾਰੇ ਸਾਧਾਰਨੀਕ੍ਰਿਤ ਵਰਤਾਰਾ ਹੈ । ਇਹ ਵਰਤਾਰਾ ਬਹੁਤੇ ਸਭਿਆਚਾਰਾਂ ਵਿਚ ਪ੍ਰਚਲਿਤ ਹੈ । ਲੈਵੀ - ਸਤ੍ਰਾਸ ਇਹ ਸਿੱਧ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਵੱਟਾ ਵਟਾਂਦਰਾ ਸਥਾਈ ਵਰਤਾਰਾ ਨਹੀਂ , ਸਮਾਂ ਪਾ ਕੇ ਇਹ ਸਾਧਾਰਨ ਵਟਾਂਦਰੇ ਵਿਚ ਬਦਲ ਜਾਂਦਾ ਹੈ । ਸਾਕਾਦਾਰੀ ਸੰਬੰਧਾਂ ਨੂੰ ਧੁਨੀ ਵਿਗਿਆਨ ਵਾਂਗ ਵਿਚਾਰਦਿਆਂ ਇਸ ਨੂੰ ਅਵਚੇਤਨ ਵਰਤਾਰੇ ਵਜੋਂ ਸਵੀਕਾਰਿਆ ਜਾ ਸਕਦਾ ਹੈ । ਸਾਕਾਦਾਰੀ ਦੇ ਨਾਮ ਇਕੋ ਸਮੇਂ ਸਥੂਲ , ਸੂਖਮ ਅਤੇ ਸੰਚਾਰੀ ਹੁੰਦੇ ਹਨ । ਪੰਜਾਬੀ ਸਭਿਆਚਾਰ ਵਿਚ ਚਾਚਾ , ਮਾਮਾ , ਤਾਇਆ , ਫੁੱਫੜ , ਮਾਸੀ , ਭੂਆ , ਨਣਦ , ਭਰਜਾਈ , ਇਹ ਸਿਰਫ਼ ਭਾਸ਼ਾਈ ਨਾਮ ਹੀ ਨਹੀਂ , ਇਹਨਾਂ ਦੀ ਹੇਠਲੀ ਪਰਤ ' ਤੇ ਪੰਜਾਬੀ ਸਭਿਆਚਾਰ ਦਾ ਅਵਚੇਤਨ ਛੁਪਿਆ ਹੋਇਆ ਹੈ ਜਿਹੜਾ ਵਿਸ਼ੇਸ਼ ਪ੍ਰਸੰਗਾਂ , ਸਥਿਤੀਆਂ ਅਤੇ ਵਰਤਾਰਿਆਂ ਰਾਹੀਂ ਵਿਅੰਕਤ ਹੁੰਦਾ ਹੈ । ਸਾਕਾਦਾਰੀ ਸੰਬੰਧਾਂ ਰਾਹੀਂ ਲੈਵੀ - ਸਤ੍ਰਾਸ ਭਾਸ਼ਾ ਵਿਗਿਆਨ ਦੀਆਂ ਵਿਧੀਆਂ ਰਾਹੀਂ ਇਸਨੂੰ ਮਨੁੱਖੀ ਅਵਚੇਤਨ ਤੱਕ ਲੈ ਜਾਂਦਾ ਹੈ ।

ਸੰਬੰਧਾਂ ਦੀ ਭੂਮਿਕਾ

[ਸੋਧੋ]

ਲੈਵੀ - ਸਤ੍ਰਾਸ ਆਪਣੀਆਂ ਸਮੁੱਚੀਆਂ ਲਿਖਤਾਂ ਵਿਚ ਵਿਅਕਤੀ ਨੂੰ ਕੇਂਦਰ ਨਹੀਂ ਬਣਾਉਂਦਾ ਸਗੋਂ ਸਮੁੱਚ ਨੂੰ ਅੰਦਰੂਨੀ ਰਿਸ਼ਤਿਆਂ ਦੇ ਪ੍ਰਸੰਗ ਵਿਚ ਸਮਝਣ ਦਾ ਯਤਨ ਕਰਦਾ ਹੈ । ਸੰਰਚਨਾਵਾਦੀ ਵਿਧੀ ਅਨੁਸਾਰ ਵਿਸ਼ਲੇਸ਼ਣ ਦੀ ਨਿਰਭਰਤਾ ਸਮਾਜ , ਸਭਿਆਚਾਰ , ਰੀਤਾਂ - ਰਿਵਾਜਾਂ ਅਤੇ ਹੋਰ ਮਨੁੱਖੀ ਸਿਰਜਨਾਵਾਂ ਨੂੰ ਇਕਾਈ ਜਾਂ ਵਿਅਕਤੀ ਦੀ ਥਾਂ ਅੰਤਰ - ਸੰਬੰਧਾਂ ਦੀ ਘੋਖ 'ਤੇ ਹੈ। ਸੰਰਚਨਾਵਾਦ ਦੀ ਮੂਲ ਧਾਰਨਾ ਹੀ ਸਮੁੱਚ ਦੇ ਤੱਤਾਂ ਦੀ ਥਾਂ ਤੱਤਾਂ ਦੇ ਅੰਤਰ - ਸੰਬੰਧਾਂ ਵੱਲ ਰੁਚਿਤ ਹੈ। ਸੰਰਚਨਾਵਾਂ ਆਪਸੀ ਸੰਬੰਧਾਂ ਦੁਆਰਾ ਉਸਾਰੀਆਂ ਜਾਂਦੀਆਂ ਹਨ ਨਾ ਕਿ ਤੱਤਾਂ ਦੇ ਜੋੜ - ਤੋੜ ਸਦਕਾ। ਸੰਰਚਨਾਵਾਦ ਦੇ ਗਤੀਸ਼ੀਲ ਹੋਣ ਦਾ ਇਹੀ ਕਾਰਨ ਹੈ । ਅੰਤਰ ਸੰਬੰਧ ਹਮੇਸ਼ਾ ਇਕੋ ਜਿਹੇ ਨਹੀਂ ਰਹਿੰਦੇ । ਉਹ ਪਰਿਸਥਿਤੀਆਂ , ਪ੍ਰਸੰਗ , ਸਮਾਂ , ਸਥਾਨ ਬਦਲਣ ਨਾਲ ਵੀ ਪ੍ਰਭਾਵਿਤ ਹੁੰਦੇ ਹਨ। ਇਕੱਲਾ ਲੈਵੀ - ਸਤ੍ਰਾਸ ਹੀ ਨਹੀਂ , ਸੰਬੰਧਾਂ ਉਪਰ ਜ਼ੋਰ ਦੇਣ ਵਾਲਿਆਂ ਵਿਚ ਫਰਦੀਨਾ ਦਿ ਸੋਸਿਯੂਰ ਹੈ । ਇਮਾਈਲ ਦੁਰਖੀਮ ਅਤੇ ਮਾਰਸ਼ਲ ਮਾਊਸ ਨੇ ਸੰਬੰਧਾਂ ਦੀ ਮਹੱਤਤਾ ਦੀ ਗੱਲ ਕੀਤੀ ਹੈ।

ਮਿੱਥ ਦੀ ਜੁਗਤ

[ਸੋਧੋ]

ਲੈਵੀ ਸਤ੍ਰਾਸ ਮਿੱਥ ਨੂੰ ਭਾਸ਼ਾ ਦੀ ਤਰ੍ਹਾਂ ਹੀ ਸਮਝਦਾ ਹੈ। ਉਹ ਦੱਸਦਾ ਹੈ ਕਿ ਮਿੱਥ ਦੁਪਰਤੀ ਹੁੰਦੀ ਹੈ। ਪਹਿਲੀ ਪਰਤ ਰੂਪ ਦੀ ਹੈ ਜਿਸ ਰਾਹੀਂ ਇਸ ਦਾ ਪ੍ਰਗਟਾਅ ਹੁੰਦਾ ਹੈ । ਇਸ ਦੀ ਅੰਦਰਲੀ ਪਰਤ ਸਾਰ ਦੀ ਤਹਿ ਹੈ ਜਿਹੜੀ ਇਸ ਨੂੰ ਸਮਾਜਕ ਸੰਦਰਭ ਵਿਚ ਅਰਥ ਪ੍ਰਦਾਨ ਕਰਦੀ ਹੈ। ਤੀਸਰੇ ਪੱਧਰ 'ਤੇ ਦੋਹਾਂ ਪਰਤਾਂ ਦੇ ਵਿਰੋਧਾਂ ਦਾ ਅੰਤਰ ਸੰਚਾਰ ਹੁੰਦਾ ਹੈ ਜਿਸ ਰਾਹੀਂ ਸਾਰਥਕ ਪੱਧਰ ' ਤੇ ਭਾਵ ਉਠਾਏ ਗਏ ਹੁੰਦੇ ਹਨ । ( 1977 : 210 ) ਲੈਵੀ - ਸਤ੍ਰਾਸ ਮਿੱਥ ਨੂੰ ਸਮਝਣ ਲਈ ਕੁਝ ਸੁਝਾਊ ਸੂਤਰ ਪੇਸ਼ ਕਰਦਾ ਹੈ।

1. ਜੇਕਰ ਮਿਥਿਹਾਸ ਵਿਚ ਅਰਥਾਂ ਦੀ ਤਲਾਸ਼ ਕਰਨੀ ਹੈ , ਤਾਂ ਸਮਝਣਾ ਜ਼ਰੂਰੀ ਹੈ ਇਹ ਇਕੱਲੇ ਕਾਰੇ ਤੱਤਾਂ ਵਿਚ ਨਹੀਂ ਸਗੋਂ ਮਿੱਥ ਦੀ ਸਮੁੱਚੀ ਸਿਰਜਣਾ ਵਿਚ ਸਮਾਏ ਹੁੰਦੇ ਹਨ । ਮਹੱਤਵਪੂਰਨ ਇਹ ਹੈ ਕਿ ਮਿੱਥ ਨੂੰ ਅਰਥਵਾਨ ਬਨਾਉਣ ਵਾਲੇ ਇਹ ਤੱਤ ਆਪਸ ਵਿਚ ਕਿਵੇਂ ਜੁੜੇ ਹੋਏ ਹੁੰਦੇ ਹਨ।

2. ਭਾਵੇਂ ਮਿੱਥ ਉਸੇ ਵੰਨਗੀ ਵਿਚ ਆਉਂਦੀ ਹੈ , ਜਿਸ ਵਿਚ ਭਾਸ਼ਾ ਆਉਂਦੀ ਹੈ ਪਰ ਮਿੱਥ ਵਿਚ ਵਿਚਰਦਿਆਂ ਭਾਸ਼ਾ ਦਾ ਵਿਸ਼ੇਸ਼ ਖ਼ਾਸਾ ਹੁੰਦਾ ਹੈ । ਭਾਵ ਭਾਸ਼ਾ ਦੇ ਸਾਧਾਰਨ ਪੱਧਰ ਤੋਂ ਉੱਚ - ਪੱਧਰ ਤੱਕ ਦੀਆਂ ਖ਼ਾਸ ਵਿਸ਼ੇਸ਼ਤਾਵਾਂ ਹੁੰਦੀਆਂ ਹਨ । ਇਹ ਵਿਸ਼ੇਸ਼ ਬਣਤਰਾਂ ਆਮ ਭਾਸ਼ਾ ਪ੍ਰਗਟਾਅ ਤੋਂ ਉਪਰਲੇ ਪੱਧਰ ਵਿਚ ਵਿਚਰਦੀਆਂ ਹਨ ਅਤੇ ਭਾਸ਼ਾ ਦਾ ਗੁੰਝਲਦਾਰ ਮੁਹਾਂਦਰਾ ਪੇਸ਼ ਕਰਦੀਆਂ ਹਨ । ' ( 1977 : 210 )

ਉਕਤ ਧਾਰਨਾਵਾਂ ਤੋਂ ਲੈਵੀ - ਸਤ੍ਰਾਸ ਇਹ ਨਿਰਧਾਰਨ ਕਰਦਾ ਹੈ ਕਿ ਮਿੱਥਾਂ ਦੀ ਬਣਤਰ ਵੀ ਭਾਸ਼ਾ ਦੀ ਤਰ੍ਹਾਂ ਹੀ ਹੁੰਦੀ ਹੈ , ਭਾਸ਼ਾ ਸੰਘਟਕ ਇਕਾਈਆਂ ( Constituent Units ) ਤੋਂ ਬਣਦੀ ਹੈ । ਇਹ ਸੰਘਟਕ ਇਕਾਈਆਂ , ਭਾਸ਼ਾ ਵਿਚ ਸਥਾਪਤ ਸੰਘਟਕ ਇਕਾਈਆਂ ਦੀ ਪਰਿਕਲਪਨਾ ਕਰਦੀਆਂ ਹਨ ਤਾਂ ਹੀ ਇਹਨਾਂ ਦਾ ਵਿਸ਼ਲੇਸ਼ਣ ਫੁਨੀਮ , ਮਾਰਫੀਮ ਅਤੇ ਸੀਸੀਮ ਵਿਚ ਕਰਨਾ ਸੰਭਵ ਹੈ ਪਰ ਇਹ ਪਰਿਕਲਪਨਾ ਮੂਲ ਸਥਾਈ ਇਕਾਈਆਂ ਤੋਂ ਵੱਖਰੀ ਨਹੀਂ ਹੋ ਸਕਦੀ । ਇਸ ਲਈ ਪਰਿਕਲਪਨਾ ਕੀਤੀਆਂ ਇਕਾਈਆਂ ਨੂੰ ਸਮਸਤ ਸੰਘਟਕ ਇਕਾਈਆਂ ( Gross Constituent units ) ਵੀ ਕਿਹਾ ਜਾ ਸਕਦਾ ਹੈ ।

ਮਿੱਥ ਵਿਚ ਵਿਚਰਿਆਂ ਕੋਈ ਕੱਲਾ - ਕਾਰਾ ਰਿਸ਼ਤਾ ਇਕਾਈ ਨਹੀਂ ਬਣ ਸਕਦਾ ਸਗੋਂ ਸੰਘਟਕ ਇਕਾਈਆਂ ਰਿਸ਼ਤਿਆਂ ਦੇ ਬੰਡਲ ਬਣਦੇ ਹਨ । ਰਿਸ਼ਤਿਆਂ ਦੇ ਬੰਡਲ ( Bundles Of Such Relations ) ਹੀ ਅਰਥਸ਼ੀਲ ਹੁੰਦੇ ਹਨ । ਇਕੋ ਬੰਡਲ ਨਾਲ ਸੰਬੰਧਿਤ ਰਿਸ਼ਤੇ ਆਪਣਾ ਕਾਲਕ੍ਰਮਕੀ ਪ੍ਰਸੰਗ ਵੀ ਸਿਰਜ ਸਕਦੇ ਹਨ । ਇਹ ਰਿਸ਼ਤਿਆਂ ਦੇ ਬੰਡਲਾਂ ਰਾਹੀਂ ਮਿੱਥ ਦਾ ਨਵਾਂ ਸਰੂਪ ਸਾਹਮਣੇ ਆਉਂਦਾ ਹੈ । ਇਸ ਵਿਉਂਤ ਵਿਚਦੋ - ਦਿਸ਼ਾਵੀ ਸਮਾਂ ਸੰਕੇਤ ; ਜਿਹੜਾ ਇਕੋ ਸਮੇਂ ਇਕਾਲਕੀ ਵੀ ਹੈ ਤੇ ਕਾਲਕ੍ਰਮਕੀ ਵੀ ਹੈ , ਮਿੱਥ ਦੀ ਭਾਸ਼ਾ ਵਿਚ ਪੈਰੋਲ ਅਤੇ ਲਾਂਗ ਦੀ ਤਰ੍ਹਾਂ ਹੈ । ਮਿੱਥ ਇਕ ਆਰਕੈਸਟਰਾ ਦੀ ਤਰ੍ਹਾਂ ਹੈ । ਮਿੱਥ ਸਪਰਿੰਗ ਦੀ ਤਰ੍ਹਾਂ ਹੈ , ਜਿਸ ਵਿਚ ਇੱਕ ਪਰਤ ਉੱਤੇ ਅਗਲੀ ਪਰਤ ਚੜ੍ਹਦੀ ਜਾਂਦੀ ਹੈ । ਇਸ ਤਰ੍ਹਾਂ ਲੈਵੀ - ਸਤ੍ਰਾਸ ਮਿੱਥ ਦੀ ਸਿਰਜਨਾ ਦਾ ਸਿਧਾਂਤ ਪੇਸ਼ ਕਰਦਾ ਹੈ । ਇਸ ਸਿਧਾਂਤ ਦੀ ਸਹਾਇਤਾ ਨਾਲ ਉਸਨੇ ਅਨੇਕ ਮਿੱਥਾਂ ਦਾ ਅਧਿਐਨ ਕੀਤਾ ਹੈ । ਉਸਦੇ ਅਧਿਐਨ ਦੀ ਉਦਾਹਰਨ ਮਾਤਰ ਅਮਰੀਕਾ ਦੇ ਚਾਲਬਾਜ਼ ( Trickster ) ਦੀ ਮਿੱਥ ਲਈ ਜਾ ਸਕਦੀ ਹੈ ।

=ਅਮਰੀਕਨ ਮਿਥਿਹਾਸ ਵਿਚ ਚਾਲਬਾਜ਼ ਦਾ ਰੋਲ ਬੁਝਾਰਤ ਬਣਿਆ ਰਿਹਾ ਹੈ । ਉਤਰੀ - ਅਮਰੀਕਾ ਵਿਚ ਇਹ ਰੋਲ ਕਾਇਓਟਿ ( Coyote ) ਜਾਂ ਰੇਵਨ ਵੱਲੋਂ ਨਿਭਾਇਆ ਜਾਂਦਾ ਰਿਹਾ ਹੈ । ਮਿਥਿਹਾਸ ਵਿਚ ਵਿਰੋਧਾਂ ਦਾ ਵਿਕਾਸ ਵਿਰੋਧਾਤਾਵਾਂ ਦੀ ਜਾਣਕਾਰੀ ਤੋਂ ਸਮਾਧਾਨ ਵੱਲ ਵੱਧਦਾ ਹੈ । ਇਸਦਾ ਕਾਰਨ ਸਾਫ਼ ਹੈ । ਜੇਕਰ ਇਹ ਧਾਰ ਲਿਆ ਜਾਵੇ ਕਿ ਦੋ ਵਿਰੋਧੀ ਪਦ ਜਿਹਨਾਂ ਵਿਚਕਾਰ ਸਾਲਸ ਜਾਂ ਮਧਿਆਸਥ ਨਾ ਹੋਵੇ , ਉਹ ਮਿਲਵੇਂ ਪਦਾਂ ਦੇ ਪੂਰਕ ਹੋ ਸਕਦੇ ਹਨ , ਜਿਹਨਾਂ ਵਿਚ ਸਾਲਸ ਜਾਂ ਮਧਿਆਸਥ ਹੋਵੇ । ਇਸ ਵਿਚ ਤੀਸਰੀ ਸਾਲਸ ਧਿਰ ਵੀ ਸ਼ਾਮਿਲ ਹੋ ਜਾਂਦੀ ਹੈ । ਇਸ ਪਰਿਕਲਪਨਾ ਦੇ ਆਧਾਰ ' ਤੇ ਸਾਲਸੀ ਸੰਰਚਨਾ ਸੰਭਵ ਹੈ । ਸਾਲਸੀ ਸੰਰਚਨਾ ( Mediating Structure )

ਮੁਢਲਾ ਜੋੜਾ lnitial pair ਜੀਵਨ

ਦੂਸਰੀ ਤਿੱਕੜੀ Second Triad

ਪਹਿਲੀ ਤਿੱਕੜੀ First Triad ਖੇਤੀਬਾੜੀ

ਸਾਕਾਹਾਰੀ ਜਾਨਵਰ

ਮੁਰਦਾਰ ਖਾਣੇ ਜਾਨਵਰ

ਸ਼ਿਕਾਰ

ਸ਼ਿਕਾਰ ਦੇ ਜਾਨਵਰ

ਲੜਾਈ / ਯੁੱਧ Warfare

ਮੌਤ

ਲੈਵੀ - ਸਤ੍ਰਾਸ ਦਾ ਮਿੱਥ ਦਾ ਮਾਡਲ

[ਸੋਧੋ]

ਇਸ ਮਾਡਲ ਤੋਂ ਇਹ ਧਾਰਨਾ ਬਣਦੀ ਹੈ ਕਿ ਮੁਰਦਾਰ ਖਾਣ ਵਾਲੇ ਜਾਨਵਰ ਵੀ ਕਾਸ਼ਤਕਾਰ ਵਾਂਗ ਹੀ ਹਨ , ਜੋ ਉਹ ਖਾਂਦੇ ਹਨ , ਮਾਰਦੇ ਨਹੀਂ ਹਨ । ਸਾਕਾਹਾਰੀ ਜਾਨਵਰ ਪਹਿਲ ' ਤੇ ਆਉਂਦੇ ਉਹ ਜੋ ਖਾਂਦੇ ਹਨ , ਇਕੱਠਾ ਕਰਦੇ ਹਨ । ਇਸ ਲਈ ਪੂਈਬੋਲ ਕਬੀਲਿਆਂ ਲਈ ਸ਼ਿਕਾਰ ਤੋਂ ਖੇਤੀ ਉੱਤਮ ਹੈ । ਇਸ ਮਿੱਥ ਵਿਚ ਰੇਵਨ ( ਸੋਗੜ ਕਾਂ ) ਅਤੇ ਕਾਇਉਟਿ ਉਤਰੀ - ਅਮਰੀਕਾ ਵਿਚ ਇਕ ਵੰਨਗੀ ਦਾ ਬਘਿਆੜ ਹੈ । ਧਰਾਤਲੀ ਪੱਧਰ ' ਤੇ ਇਸਦੀਆਂ ਕੁੜੀਆਂ ਬਣਾਈਆਂ ਜਾ ਸਕਦੀਆਂ ਹਨ । ਕਾਇਉਟਿ ਮੁਰਦਾਰ ਖਾਣ ਵਾਲਾ ਜਾਨਵਰ ਇਸਨੂੰ ਮਾਸਾਹਾਰੀ ਅਤੇ ਸਾਕਾਹਾਰੀ ਦਾ ਸਾਲਸ ਮੰਨਿਆ ਗਿਆ ਹੈ , ਜਿਸ ਤਰ੍ਹਾਂ ਧਰਤੀ ਅਤੇ ਅਸਮਾਨ ਵਿਚਕਾਰ ਧੁੰਦ ਹੈ , ਖੇਤੀ ਅਤੇ ਯੁੱਧ ਵਿਚਕਾਰ ਖੋਪੜੀ ਹੈ , ( ਖੋਪੜੀ ਨੂੰ ਯੁੱਧ ਦੀ ਫ਼ਸਲ ਸਮਝਿਆ ਜਾਂਦਾ ਹੈ ) ਦੱਬ ਜੰਗਲੀ ਅਤੇ ਕਾਸ਼ਤ ਕੀਤੇ ਜਾਣ ਵਾਲੇ ਪੌਦਿਆਂ ਵਿਚ ਸਾਲਸ ਹੈ । ਇਸੇ ਤਰ੍ਹਾਂ ਗਹਿਣੇ ਕੁਦਰਤ ਅਤੇ ਸਭਿਆਚਾਰ ਵਿਚਕਾਰ , ਰਫ਼ਿਊਜੀ ਪਿੰਡ ਅਤੇ ਬਾਹਰਲੇ ਮਨੁੱਖ ਵਿਚਕਾਰ ਸਾਲਸ ਹੈ । ਸਾਲਸੀ ਦੀ ਇਹ ਕੜੀ ਦੇਵੀ - ਦੇਵਤਿਆਂ ਦੀਆਂ ਵਿਵਹਾਰਕ ਵਿਰੋਧਤਾਵਾਂ ਵਿਚ ਵੀ ਵਿਚਰਦੀ ਰਹਿੰਦੀ ਹੈ।

ਮਿਥਿਕ ਕਥਾਵਾਂ ਦੇ ਅਧਿਐਨ ਰਾਹੀਂ ਲੈਵੀ - ਸਤਾਸ ਪ੍ਰਾਚੀਨ ਮਨ ਅਤੇ ਵਿਗਿਆਨਕ ਮਨ ਵਿਚਕਾਰਲਾ ਪਾੜਾ ਖ਼ਤਮ ਕਰਨਾ ਚਾਹੁੰਦਾ ਹੈ । ਲੈਵੀ - ਸਤ੍ਰਾਸ ਅਨੁਸਾਰ ਜੋ ਮਿਥਿਕ ਕਥਾਵਾਂ ਦਾ ਤਰਕ ਹੈ , ਉਹੀ ਤਰਕ ਬੋਧਿਕ ਪ੍ਰਕਿਰਿਆ ਦਾ ਹੈ । ਫ਼ਰਕ ਸਿਰਫ਼ ਤੱਥਾਂ ਦਾ ਹੈ , ਜਿਹਨਾਂ ' ਤੇ ਮਨ ਅਮਲ ਕਰ ਰਿਹਾ ਹੈ । ਉਹ ਪੁੱਛਦਾ ਹੈ ; ਲੋਹੇ ਦੀ ਕੁਹਾੜੀ ਅਤੇ ਪੱਥਰ ਦੀ ਕੁਹਾੜੀ ਵਿਚ ਕੀ ਅੰਤਰ ਹੈ । ਦੋਵੇਂ ਵਧੀਆ ਹਨ । ਫ਼ਰਕ ਸਿਰਫ਼ ਲੋਹੇ ਅਤੇ ਪੱਥਰ ਦਾ ਹੈ । ਇਹ ਦੋਵੇਂ ਵੱਖਰੇ - ਵੱਖਰੇ ਹਨ । ਇਸ ਤਰ੍ਹਾਂ ਹੀ ਜਿਹੜਾ ਤਰਕ ਮਿਥਿਕ ਕਥਾ ਵਿਚ ਕਿਰਿਆਸ਼ੀਲ ਹੈ , ਉਹੀ ਤਰਕ ਵਿਗਿਆਨ ਵਿਚ ਕਿਰਿਆਸ਼ੀਲ ਹੈ । ਮਨੁੱਖ ਦੀ ਸਮਾਨ ਸੋਚ ਨਿਰੰਤਰ ਹੈ , ਫ਼ਰਕ ਸਿਰਫ਼ ਨਵੇਂ ਖੇਤਰਾਂ ਦੀ ਖੋਜ ਕਾਰਨ ਵਾਪਰਿਆ ਹੈ । ' ( 1977.230 )

ਭੁਪਿੰਦਰ ਸਿੰਘ ਖਹਿਰਾ ( 1988 : 51-70 ) ਨੇ ਲੈਵੀ - ਸਤ੍ਰਾਸ ਦੇ ਇਸ ਸਿਧਾਂਤ ਨੂੰ ਪੰਜਾਬੀ ਸਭਿਆਚਾਰ ਉਪਰ ਲਾਗੂ ਕੀਤਾ ਹੈ । ਖਹਿਰਾ ਦੁਆਰਾ ਇਹ ਵਿਰੋਧ ਚਿੜੀ ਅਤੇ ਕਾਂ ਦੀ ਮਿੱਥ ਰਾਹੀਂ ਪ੍ਰਗਟ ਕੀਤਾ ਗਿਆ । ਚਿੜੀ ਕਾਂ ਦਾ ਵਿਰੋਧ ਰੇਵਨ ਅਤੇ ਕਾਇਉਟਿ ਨਾਲੋਂ ਵਧੇਰੇ ਪ੍ਰਤੱਖ ਸਪੱਸ਼ਟ ਅਤੇ ਪਾਰਦਰਸ਼ੀ ਹੈ । ਇਹ ਵਿਰੋਧ ਅਪ੍ਰਤੱਖ ਨਹੀਂ ਸਗੋਂ ਪ੍ਰਤੱਖ ਹੈ । ਜੇਕਰ ਇਸਨੂੰ ਲੈਵੀ - ਸਤ੍ਰਾਸ ਦੇ ਹੀ ਮਾਡਲ ਵਿਚ ਦੇਖਿਆ ਜਾਵੇ ਇਹ ਵਧੇਰੇ ਪਾਰਦਰਸ਼ੀ ਦਿਸਦਾ ਹੈ : ਮੁੱਢਲਾ ਜੋੜਾ

ਪਹਿਲੀ ਤਿੱਕੜੀ ਦੂਸਰੀ ਤਿੱਕੜੀ ਜੀਵਨ ਖੇਤੀਬਾੜੀ ਸਾਕਾਹਾਰੀ ਜਾਨਵਰ ( ਚਿੜੀ ) ਮੁਰਦਾਰ ਖਾਣ ਵਾਲੇ ਜਾਨਵਰ ਕਾਂ ਸ਼ਿਕਾਰ ਸ਼ਿਕਾਰ ਦੇ ਜਾਨਵਰ ਮੌਤ ਲੜਾਈ / ਯੁੱਧ

ਚਿੜੀ ਕਾਂ ਦੀ ਮਿੱਥ ਦੀ ਸੰਰਚਨਾ

[ਸੋਧੋ]

ਚਿੜੀ ਕਾਂ ਦੀਆਂ ਮਿਥਿਕ ਕਥਾਵਾਂ ਦਾ ਇਕ ਸਮੂਹ ਹੈ ਜਿਸ ਵਿਚ ਚਿੜੀ ਵੱਖਰੇ ਵੱਖਰੇ ਕਿਰਦਾਰਾਂ ਰਾਹੀਂ ਪੇਸ਼ ਹੁੰਦੀ ਹੈ । ਇਹ ਸਾਰੇ ਕਿਰਦਾਰ ਚਿੜੀ ਦੇ ਮੂਲ ਕਿਰਦਾਰ ਨਾਲ ਮੇਲ ਖਾਂਦੇ ਹਨ । ਚਿੜੀ ਕਾਂ ਦੀਆਂ ਮੂਲ ਵਿਰੋਧਤਾਵਾਂ , ਸਮਾਨਤਾਵਾਂ ਅਤੇ ਸਾਲਸੀ ਨੂੰ ਇਸ ਤਰ੍ਹਾਂ ਦਰਸਾਇਆ ਜਾ ਸਕਦਾ ਹੈ ।

ਕਾਂ : ਲੋਭੀ : ਆਲਸੀ ਲੁਟੇਰਾ : ਸ਼ਾਸਕ ਮੌਤ ::

ਚਿੜੀ : ਸੰਤੋਖੀ , ਕਾਮੀ : ਲੁਟੀਦੀ ਜੀਵਨ , ਪੂਜਾ ਸਾਲਸ ਕੁਦਰਤ ਕੁਦਰਤ ਜੀਵਨ ਦੀਆਂ ਸ਼ਕਤੀਆਂ ਨੂੰ ਮਰਨ ਨਹੀਂ ਦਿੰਦੀ । ਆਖ਼ੀਰ ਵਿਚ ਹਨੇਰੀ ਤੇ ਮੀਂਹ ਵਰਦਾ ਹੈ , ਜਿਸ ਵਿਚ ਕਾਂ ਮਾਰਿਆ ਜਾਂਦਾ ਹੈ ਤੇ ਚਿੜੀ ਸੱਲ੍ਹਰੇ ਤੇ ਦਾਣਿਆਂ ਦੀ ਮਾਲਕ ਬਣ ਜਾਂਦੀ ਹੈ । ਚਿੜੀ ਕਾਂ ਦੀਆਂ ਮਿੱਥਾਂ ਪੰਜਾਬੀ ਸਮਾਜ ਅੰਦਰ ਚੱਲ ਰਹੇ ਲੁੱਟ ਅਤੇ ਮਿਹਨਤ ਦੇ ਦਵੰਦ ਨੂੰ ਚਿਤਰਦੀਆਂ ਹਨ । ਇਹ ਚਿੱਤਰ ਸਮਾਜਕ , ਆਰਥਿਕ ਅਤੇ ਮਾਨਸਿਕ ਪੱਧਰ ਤੱਕ ਪਸਰਿਆ ਹੋਇਆ ਹੈ । ਇਹ ਕਥਾਵਾਂ ਦਾ ਪ੍ਰਮੁੱਖ ਸੰਚਾਰ ਲੁੱਟ ਦੇ ਰਿਸ਼ਤਿਆਂ ਨੂੰ ਖ਼ਤਮ ਕਰਕੇ ਮਿਹਨਤ ਦੇ ਰਿਸ਼ਤਿਆਂ ਦੀ ਸਥਾਪਨਾ ਕਰਨਾ ਹੈ । ਅਚੇਤ ਤੌਰ ' ਤੇ ਇਹ ਲੋਟੂ ਸ਼੍ਰੇਣੀ ਵਿਰੁੱਧ ਵਿਦਰੋਹ ਦਾ ਪ੍ਰਵਾਹ ਹਨ ।

ਡਾ . ਹਰਜੀਤ ਸਿੰਘ ਗਿੱਲ ( 1974 : 9 ) ਲੈਵੀ - ਸਤ੍ਰਾਸ ਦੀਆਂ ਧਾਰਨਾਵਾਂ ਦਾ ਪਾਸਾਰ ਕਰਦਾ ਹੋਇਆ ਲਿਖਦਾ ਹੈ , “ ਇਕ ਮਿੱਥ ਨੂੰ ਸਭਿਆਚਾਰ ਦੇ ਅਧਿਐਨ ਲਈ ਇਕ ਸ਼ੁਰੂਆਤ ਵਜੋਂ ਲੈਣਾ ਚਾਹੀਦਾ ਹੈ । ਪੂਰਨ ਭਗਤ ਦੀ ਕਥਾ , ਰਾਜੇ ਅਤੇ ਜੋਗੀ , ਪਿਉ ਅਤੇ ਪੁੱਤਰ , ਜੀਵ ਅਤੇ ਮੌਤ ਦੇ ਦਵੰਦਾਂ ਨੂੰ ਨਿਵੇਕਲੇ ਢੰਗ ਨਾਲ ਨਿਜਿੱਠਦੀ ਹੈ । ਪੂਰਨ ਨੂੰ ਭੋਰੇ ਵਿਚ ਰਖਣਾ ਵਿਰਕਤੀ ਹੈ । ਉਸਦਾ ਲੂਣਾ ਨਾਲ ਮਿਲਾਪ , ਮਾਰ ਕੇ ਖੂਹ ਵਿਚ ਸੁਟਣਾ ਤੇ ਮੁੜ ਸੁਰਜੀਤ ਹੋ ਜਾਣਾ । ਇਹ ਕਥਾ ਮੌਤ ਉਪਰ ਜੀਵਨ ਦੀ ਅਤੇ ਪਿਉ ਉਪਰ ਪੁੱਤਰ ਦੀ ਜਿੱਤ ਦੀ ਸਾਲਸ ਬਣਦੀ ਹੈ । ” ਇਸ ਤਰ੍ਹਾਂ ਲੈਵੀ - ਸਤ੍ਰਾਸ ਦੁਆਰਾ ਕੀਤਾ ਮਿੱਥ ਦਾ ਅਧਿਐਨ , ਸੰਰਚਨਾਵਾਦ ਦੇ ਨਾਮ ਨਾਲ ਜਾਣਿਆ ਜਾਣ ਲੱਗਾ । ਇਹ ਅਧਿਐਨ ਉਸਦੀਆਂ ਬਾਕੀ ਧਾਰਨਾਵਾਂ ਸਥਾਪਨਾਵਾਂ ਅਤੇ ਪਰਿਕਲਪਨਾਵਾਂ ' ਤੇ ਭਾਰੂ ਹੈ । ਇਸ ਵਿਧੀ ਨੂੰ ਸਮੁੱਚੇ ਸਭਿਆਚਾਰ ਦੇ ਅਧਿਐਨ ਲਈ ਵਰਤਿਆ ਜਾਣ ਲੱਗਿਆ ਹੈ । ਜਿਸ ਤਰ੍ਹਾਂ ਡਾ . ਹਰਜੀਤ ਸਿੰਘ ਗਿੱਲ ਨੇ ਮਿੱਥ ਨੂੰ ਸਮੁੱਚੇ ਸਭਿਆਚਾਰ ਦੇ ਅਧਿਐਨ ਲਈ ਇਕ ਸ਼ੁਰੂਆਤੀ ਬਿੰਦੂ ਆਖਿਆ ਹੈ । ਇਸ ਦਾ ਇਕਾਲਕੀ ਅਤੇ ਕਾਲਕ੍ਰਮਕੀ ਪਾਸਾਰ ਸਭਿਆਚਾਰ ਅਧਿਐਨ ਲਈ ਕੀਤਾ ਜਾਂਦਾ ਹੈ ।

ਡਾ . ਹਰਜੀਤ ਸਿੰਘ ਗਿੱਲ ਆਪਣੇ ਲੇਖ ' ਸਟੱਕਚਰ ਐਂਡ ਹਿਸਟਰੀ ਵਿਚ ਲਿਖਦਾ ਹੈ । ਬਹੁਤੇ ਇਤਿਹਾਸਕਾਰ ਭਾਸ਼ਾ ਵਿਗਿਆਨ ਦੀਆਂ ਨਵੀਨ ਵਿਧੀਆਂ ਤੋਂ ਅਣਜਾਣ ਹਨ । ਲੈਵੀ - ਸਤ੍ਰਾਸ ਦੀ ਡਾਇਲੈਕਟਿਕਸ ਤਥਾ - ਕਥਿਤ ਪ੍ਰਾਚੀਨ ਸਭਿਆਚਾਰਾਂ ' ਤੇ ਕਾਰਜ ਕਰਦੀ ਹੋਈ , ਵਰਗੀਕਰਨ , ਪ੍ਰਕਾਰ ਵੰਡ , ਵਿਰੋਧਤਾ ਅਤੇ ਸੰਬੰਧਤਾ , ਜੋੜ ਅਤੇ ਸਿਰਜਣ ਵਿਧੀ ਨਾਲ ਉਵੇਂ ਹੀ ਸਮਾਜਕ ਅਤੇ ਸਭਿਆਚਾਰਕ ਸੰਰਚਨਾਵਾਂ ਉਸਾਰਦੀ ਹੈ , ਜਿਵੇਂ ਕਿ ਅਜੋਕਾ ਸਮਾਜ ਵਿਗਿਆਨੀ ਉਸਾਰਦਾ ਹੈ । ਜਦੋਂ ਵਿਰੋਧ , ਸੰਜੋਗਤਾਵਾਂ ਅਤੇ ਵਰਗੀਕਰਨ ਦਾ ਆਧਾਰ ਸਮਾਨ ਹੈ , ਤਾਂ ਸੰਰਚਨਾ ਅਤੇ ਇਤਿਹਾਸ ਵਿਚ ਅੰਤਰ ਕਰਨਾ ਉਚਿਤ ਨਹੀਂ ਹੈ । ( 1974:5 )

ਸਵਾਲ ਪੈਦਾ ਹੁੰਦਾ ਹੈ ਕਿ ਉਹ ਸਮਾਜ ਜਿਹਨਾਂ ਦਾ ਕੋਈ ਲਿਖਤੀ ਇਤਿਹਾਸ ਨਹੀਂ ਹੁੰਦਾ , ਪ੍ਰਾਚੀਨ ਧਰੋਹਰ ਖੰਡਰ , ਪੁਰਾਤਤਵ ਤੱਥ ਜਾਂ ਅਵਸ਼ੇਸ਼ ਨਹੀਂ ਹੁੰਦੇ ਹਨ , ਉਹ ਸਮਾਜ ਦੀ ਪਰਿਭਾਸ਼ਾ ਵਿਚ ਨਹੀਂ ਆ ਸਕਦੇ ? ਆ ਸਕਦੇ ਹਨ , ਉਹਨਾਂ ਦੀ ਮੂੰਹ - ਜ਼ੁਬਾਨੀ ਚਲਦੀ ਪਰੰਪਰਾ ਹੀ ਉਹਨਾਂ ਦੀ ਧਰੋਹਰ ਹੁੰਦੀ ਹੈ । ਉਸ ਵਿੱਚੋਂ ਹੀ ਇਕਾਲਕੀ ਅਤੇ ਕਾਲਕ੍ਰਮਕੀ ਸੰਰਚਨਾਵਾਂ ਸਿਰਜੀਆਂ ਜਾ ਸਕਦੀਆਂ ਹਨ । ਇਕਾਲਕੀ ਅਤੇ ਕਾਲਕ੍ਰਮਕੀ ਸੰਰਚਨਾ ਅਤੇ ਇਤਿਹਾਸ ਦਾ ਦਵੰਦ ਤਾਂ ਫਰਦੀਨਾ ਦਿ ਸੋਸਿਯੂਰ ਨੇ ਮਿਟਾ ਦਿੱਤਾ ਸੀ। ਸੋਉਊਰ ਇਕਾਲਕੀ ਅਧਿਐਨ ਮਾਡਲ ਰਾਹੀਂ ਹੀ ਕਾਲਕ੍ਰਮਕੀ ਅਧਿਐਨ ਮਾਡਲ ਦੀ ਸਿਰਜਣਾ ਕਰਦਾ ਹੈ।

ਸੰਰਚਨਾ ਅਤੇ ਇਤਿਹਾਸ

[ਸੋਧੋ]

ਜਦੋਂ ਤੋਂ ਸੰਰਚਨਾਵਾਦ ਨੇ ਭਾਸ਼ਾ ਵਿਗਿਆਨ ਤੋਂ ਬਾਹਰ ਹੋਰ ਸਮਾਜ ਵਿਗਿਆਨਾਂ ਵੱਲ ਪੈਰ ਪਸਾਰਨੇ ਸ਼ੁਰੂ ਕੀਤੇ ਹਨ , ਪਰੰਪਰਾਵਾਦੀ ਇਤਿਹਾਸਕਾਰਾਂ ਨੇ ਸੰਰਚਨਾਵਾਦ ਨੂੰ ਨਕਾਰਿਆ ਹੈ , ਕਿ ਇਹ ਇਤਿਹਾਸ ਦੀਆਂ ਲੜੀਆਂ ਉਸਾਰਨ ਦੇ ਸਮਰੱਥ ਨਹੀਂ ਹੈ । ਇਸ ਵਿਚ ਇਕ ਸੰਰਚਨਾ ਨੂੰ ਦੂਸਰੀ ਸੰਰਚਨਾ ਨਾਲ ਜੋੜਨ ਦੀ ਕੋਈ ਕਾਰਜ - ਵਿਧੀ ਨਹੀਂ ਹੈ । ਲੈਵੀ - ਸਤ੍ਰਾਸ ਇਹਨਾਂ ਵਿਰੋਧਾਂ ਤੋਂ ਭਲੀਭਾਂਤ ਵਾਕਿਫ਼ ਹੈ । ਉਸਨੇ ਆਪਣੀ ਪੁਸਤਕ ' Structural Anthropology  ਦੀ ਭੂਮਿਕਾ ਵਿਚ ਹੀ ਲਿਖਿਆ ਹੈ , ਕਿ ਸਮਾਜ ਵਿਗਿਆਨੀ ਭਾਸ਼ਾ ਵਿਗਿਆਨ ਦੀਆਂ ਨਵੀਨ ਵਿਧੀਆਂ ਤੋਂ ਜਾਣੂ ਨਹੀਂ ਹਨ । ਲੈਵੀ - ਸਤ੍ਰਾਸ ਫਰਾਂਜ਼ ਬੇਅਸ ਦਾ ਹਵਾਲਾ ਦੇ ਕੇ ਲਿਖਦਾ ਹੈ , ' ਭਾਸ਼ਾ ਦੀ ਸੰਰਚਨਾ ਬੁਲਾਰੇ ਦੇ ਓਨੀ ਦੇਰ ਪਕੜ ਵਿਚ ਨਹੀਂ ਆ ਸਕਦੀ , ਜਿੰਨੀ ਦੇਰ ਉਹ ਵਿਗਿਆਨਕ ਵਿਆਕਰਨ ਦਾ ਧਾਰਨੀ ਨਹੀਂ ਬਣ ਜਾਂਦਾ । ਉਹ ਅੱਗੋਂ ਲਿਖਦਾ ਹੈ ਕਿ ਭਾਸ਼ਾ ਵਿਗਿਆਨ ਅਤੇ ਜਾਤੀ ਵਿਗਿਆਨ ਦੇ ਵਰਤਾਰੇ ਵਿਚ ਇਹ ਅੰਤਰ ਹੈ ਕਿ ਭਾਸ਼ਾ ਵਿਗਿਆਨਕ ਵਰਗੀਕਰਨ ਕਦੇ ਵੀ ਚੇਤਨ ਪੱਧਰ ' ਤੇ ਨਹੀਂ ਹੁੰਦਾ , ਜਾਤੀ ਵਿਗਿਆਨ ਭਾਵੇਂ ਅਵਚੇਤਨ ਤੋਂ ਸ਼ੁਰੂ ਹੁੰਦਾ ਹੈ ਪਰ ਚੇਤਨ ਪੱਧਰ ਤੱਕ ਪੱਸਰ ਜਾਂਦਾ ਹੈ । ਇਸ ਕਰਕੇ ਇਸਦੀ ਵਿਆਖਿਆ ਅਤੇ ਪੁਨਰ - ਵਿਆਖਿਆ ਸੰਭਵ ਹੈ । ( 1977 : 19 )

ਲੈਵੀ - ਸਤ੍ਰਾਸ ਮਾਨਵ ਵਿਗਿਆਨ ਅਤੇ ਇਤਿਹਾਸ ਦੀ ਸਮਾਨ ਪ੍ਰਕਿਰਿਆ ਰਾਹੀਂ ਇਸ ਵਿਰੋਧ ਮੇਟਣ ਦਾ ਜਤਨ ਕਰਦਾ ਹੈ। 'ਮਾਨਵ ਦੇ ਅਧਿਐਨ ਲਈ , ਅਧਿਐਨ ਦੀ ਦਿਸ਼ਾ ਚੇਤਨ ਤੋਂ ਅਵਚੇਤਨ ਰੂਪਾਂ ਦੀ ਖੋਜ ਵੱਲ ਵਧਦੀ ਹੈ । ਇਸਦੇ ਉਲਟ ਇਤਿਹਾਸਕਾਰ ਅਤੇ ਮਾਨਵ ਵਿਗਿਆਨੀ ਅਵਚੇਤਨ ਰੂਪਾਂ ਤੋਂ ਚੇਤਨ ਰੂਪਾਂ ਦੀ ਖੋਜ ਵੱਲ ਵਧਦੇ ਹਨ , ਦੋਹਾਂ ਦਾ ਰਾਹ ਸਮਾਨ ਹੈ ਪਰ ਇਤਿਹਾਸਕਾਰ ਨੇ ਸਪੱਸ਼ਟ ਰਾਹੀਂ ਅਸਪੱਸ਼ਟ ਤੱਥਾਂ ਨੂੰ ਨਿਖਾਰਨਾ ਹੁੰਦਾ ਹੈ । ਉੱਥੇ ਮਾਨਵ ਵਿਗਿਆਨੀ ਨੇ ਵਿਸ਼ੇਸ਼ ਤੋਂ ਵਿਆਪਕ ਵਲ ਵਧਣਾ ਹੁੰਦਾ ਹੈ । ਦੋਹਾਂ ਦੀ ਪਹੁੰਚ ਇਕੋ ਹੀ ਹੈ ਪਰ ਨਿਰਧਾਰਨ ਵੱਖਰਾ - ਵੱਖਰਾ ਹੈ।' ( 1977 : 24 ) ਲੈਵੀ ਸਤ੍ਰਾਸ ਗੱਲ ਨੂੰ ਅੱਗੇ ਤੋਰਦਾ ਹੋਇਆ ਲਿਖਦਾ ਹੈ ਕਿ ਜਿਹੜੇ ਸਮਾਜਾਂ ਦਾ ਕੋਈ ਲਿਖਤੀ ਇਤਿਹਾਸ ਨਹੀਂ , ਨਾ ਪੁਰਾਤਤਵ ਨਿਸ਼ਾਨੀਆਂ ਜਾਂ ਅਵਸ਼ੇਸ਼ ਹਨ , ਉਹਨਾਂ ਸਮਾਜਾਂ ਦੀ ਸਮਾਜਕ ਬਣਤਰ ਅਤੇ ਇਤਿਹਾਸ ਸਮਝਣ ਲਈ ਮਾਨਵ ਵਿਗਿਆਨੀ ਹੀ ਲੋਕ - ਪਰੰਪਰਾ ਦਾ ਸਹਾਰਾ ਲੈ ਕੇ ਸੰਰਚਨਾ ਸਿਰਜਣ ਦੇ ਸਮਰੱਥ ਹੈ । ਇਸ ਸੰਰਚਨਾ ਦਾ ਇਕਾਲਕੀ ਅਤੇ ਕਾਲਕ੍ਰਮਕੀ ਪਾਸਾਰ ਸੰਭਵ ਹੈ ।

ਚੇਤਨ ਅਤੇ ਅਵਚੇਤਨ

[ਸੋਧੋ]

ਇਤਿਹਾਸ ਖੰਡਨਾ ਤੋਂ ਦੇਰ ਆਈ ਤੇ ਦੰਤ ਸੰਰਚਨਾ ਘੜਨ ਵਿਚ ਅਚੇਤ ਮਨ ਦੀ ਵੱਡੀ ਭੂਮਿਕਾ ਹੁੰਦੀ ਹੈ । ਸਭਿਆਚਾਰ ਦੀਆਂ ਬਹੁਤੀਆਂ ਸੰਰਚਨਾਵਾਂ ਅਚੇਤ ਮਨ ਦੁਆਰਾ ਹੀ ਘੜੀਆਂ ਗਈਆਂ ਹੁੰਦੀਆਂ ਹਨ । ਵਰਤੋਂ - ਵਿਹਾਰ ਵੇਲੇ ਲੋਕਾਂ ਦਾ ਵਿਸ਼ੇਸ਼ ਧਿਆਨ ਸੰਰਚਨਾਵਾਂ ਵੱਲ ਨਹੀਂ ਜਾਂਦਾ ਸਗੋਂ ਇਹ ਸਹਿਜ ਹੀ ਵਿਚਰ ਰਹੀਆਂ ਹੁੰਦੀਆਂ ਹਨ ਭਾਵ ਜਿਹੜੇਸੰਕਲਪਾਤਮਕ ਵਰਗੀਕਰਨ ਅਚੇਤ ਮਨ ਦੀ ਤਹਿ ਵਿਚ ਕੰਮ ਕਰ ਰਹੇ ਹੁੰਦੇ ਹਨ , ਸਮਾਜ ਦੇ ਲੋਕ ਆਮ ਤੌਰ ' ਤੇ ਉਹਨਾਂ ਪ੍ਰਤੀ ਅਣਜਾਣ ਹੀ ਹੁੰਦੇ ਹਨ । ਭਾਸ਼ਾ ਹਰ ਵਿਅਕਤੀ ਬੋਲਦਾ ਹੈ । ਭਾਸ਼ਾ ਵਿਚ ਕਈ ਨਿਯਮ ਕੰਮ ਕਰ ਰਹੇ ਹੁੰਦੇ ਹਨ । ਇਹ ਨਿਯਮ ਧੁਨੀ ਨਿਯਮ , ਧੁਨੀ - ਵਿਉਂਤ , ਰੂਪ ਵਿਗਿਆਨ , ਵਿਆਕਰਨ ਅਤੇ ਅਰਥ - ਵਿਗਿਆਨ ਵਿਚ ਨਿਖੇੜੇ ਜਾ ਸਕਦੇ ਹਨ ਪਰ ਆਮ ਬੁਲਾਰਾ ਜਦੋਂ ਭਾਸ਼ਾ ਨੂੰ ਵਰਤਦਾ ਹੈ ਤਾਂ ਉਸਦੀ ਸੋਚ ਇਹਨਾਂ ਨਿਯਮਾਂ ਤੋਂ ਅਵੇਸਲੀ ਹੁੰਦੀ ਹੈ । ਇਹ ਗੱਲ ਸਮਾਜ ਅਤੇ ਸਭਿਆਚਾਰ ਬਾਰੇ ਵੀ ਕਹੀ ਜਾ ਸਕਦੀ ਹੈ । ਲੈਵੀ - ਸਤ੍ਰਾਸ ਅਨੁਸਾਰ ਸਮਾਜ ਅਤੇ ਸਭਿਆਚਾਰ ਦੇ ਵਰਗਾਕਾਰੀ ( classificatory ) ਅਤੇ ਵਿਆਖਿਆਤਮਕ ਪ੍ਰਬੰਧ ਚੇਤਨ ਰੂਪ ਵਿਚ ਸਿਰਜੇ ਜਾਂਦੇ ਹਨ । ਅਵਚੇਤਨ ਸ਼ਕਤੀ ਪ੍ਰਾਚੀਨ ਅਤੇ ਆਧੁਨਿਕ ਸਮਾਜਾਂ ਵਿਚ ਬਰਾਬਰ ਕੰਮ ਕਰਦੀ ਹੈ । ਉਹਨਾਂ ਸਮਾਜਾਂ ਵਿਚਲੇ ਤਮਾਮ ਲੋਕਾਂ ਦੀ ਸੋਚ ਦਾ ਆਧਾਰ ਬਣਦੀ ਹੈ । ਉਹਨਾਂ ਸਮਾਜਾਂ ਵਿਚ ਸੰਗਠਨ ਦਾ ਕਾਰਜ ਵੀ ਕਰਦੀ ਹੈ । ਲੈਵੀ ਸਤਰਾਸ ਸੁਚੇਤ ਅਤੇ ਅਚੇਤ ਮਾਡਲਾਂ ਦੀ ਗੱਲ ਅੱਗੇ ਤੋਰਦਾ ਹੋਇਆ , ਫਰਾਂਜ਼ ਬੇਅਸ ਦੇ ਹਵਾਲੇ ਨਾਲ ਲਿਖਦਾ ਹੈ , “ ਸਭਿਆਚਾਰ ਦੇ ਉਹਨਾਂ ਤੱਥਾਂ ਦਾ ਜਾਂ ਤੱਥਾਂ ਦੇ ਵਰਗ ਦਾ ਸੰਰਚਨਾਤਮਕ ਵਿਸ਼ਲੇਸ਼ਣ ਸਹਿਜ ਹੀ ਕੀਤਾ ਜਾ ਸਕਦਾ ਹੈ , ਜੇਕਰ ਇਹਨਾਂ ਨੂੰ ਵਖਿਆਉਣ ਜਾਂ ਉਚਿਤ ਠਹਿਰਾਉਣ ਲਈ ਕੋਈ ਸੁਚੇਤ ਮਾਡਲ ਨਾ ਘੜੇ ਗਏ ਹੋਣ । ਸੁਚੇਤ ਮਾਡਲ ਲੋਕਾਂ ਵੱਲੋਂ ਰਚੇ ਗਏ ਮਾਡਲ ਹੁੰਦੇ ਹਨ । ਇਹ ਉਹਨਾਂ ਦੇ ਪ੍ਰਚਲਿਤ ਵਿਸ਼ਵਾਸਾਂ ਅਤੇ ਵਿਚਾਰਧਾਰਾ ਤੇ ਨਿਰਭਰ ਕਰਦੇ ਹਨ। ਅਚੇਤ ਮਾਡਲ ਗੁਝੀ ਸਮਾਜਕ ਸੰਰਚਨਾ ਦੇ ਅਮਲ ਵਿਚ ਹੀ ਨਹੀਂ ਵਿਚਰ ਰਹੇ ਹੁੰਦੇ ਸਗੋਂ ਇਨ੍ਹਾਂ ਦੀ ਪਛਾਣ ਕਰਕੇ ਸਮਾਜ ਵਿਗਿਆਨੀ ਸਮਾਜਕ ਅਮਲ ਨੂੰ ਸਮਝਣ ਦਾ ਜਤਨ ਵੀ ਕਰਦੇ ਹਨ । ਹਰ ਸਮਾਜ ਵਿਚ ਕੁਝ ਸੂਝਵਾਨ ਹੁੰਦੇ ਹਨ , ਜਿਹੜੇ ਸਮਾਜ ਦੀ ਨੂੰ ਸਮਝਣ ਅਤੇ ਸਮਝਾਉਣ ਦਾ ਜਤਨ ਕਰਦੇ ਹਨ । ਇਹਨਾਂ ਸੂਝਵਾਨਾਂ ਦੁਆਰਾ ਰਚੇ ਗਏ ਮਾਡਲ ਸੁਚੇਤ ਹੁੰਦੇ ਹਨ । " ( 1977 : 281 )

ਲੈਵੀ - ਸਤਰਾਸ ਸੰਰਚਨਾ ਦੀਆਂ ਸਤਹੀ ਪੱਧਰ ' ਤੇ ਵਿਚਰ ਰਹੀਆਂ ਤਹਿਆਂ ਦੇ ਸੁਚੇਤ ਮਾਡਲਾਂ ਨੂੰ ਅਚੇਤ ਮਾਡਲਾਂ ਵਾਂਗ ਹੀ ਸਮਝਦਾ ਹੈ । ਕਈ ਵਾਰ ਇਹ ਸੁਚੇਤ ਮਾਡਲ ਗਹਿਨ ਸੰਰਚਨਾ ਤੱਕ ਪਹੁੰਚਣ ਵਿੱਚ ਕਾਮਯਾਬ ਹੋ ਜਾਂਦੇ ਹਨ ਪਰ ਬਹੁਤੀ ਵਾਰ ਇਹ ਸੁਚੇਤ ਮਾਡਲ ਅਧੂਰੇ ਹੁੰਦੇ ਹਨ । ਇਹ ਸੁਚੇਤ ਜਾਂ ਅਧੂਰੇ ਮਾਡਲ ਸਮਾਜ ਵਿਚਲੇ ਪ੍ਰਤੀਮਾਨਾਂ ਨੂੰ ਦੁਹਰਾਉਣ ਤੇ ਵਿਆਖਿਆਉਣ ਤੱਕ ਸੀਮਤ ਹੁੰਦਾ ਹੈ , ਕਈ ਵਾਰ ਆਪਣੇ ਕਾਰਜ ਨੂੰ ਉਚਿਤ ਠਹਿਰਾਉਣ ਦਾ ਵੀ ਜਤਨ ਕਰਦੇ ਹਨ । ਇਹ ਮਾਡਲ ਸਮਾਜ ਵਿਗਿਆਨੀ ਨੂੰ ਗਹਿਨ ਸੰਰਚਨਾ ਤੱਕ ਨਹੀਂ ਪਹੁੰਚਾ ਸਕਦੇ । ਮਾਨਵ ਵਿਗਿਆਨੀ ਅਤੇ ਸਮਾਜ ਵਿਗਿਆਨੀ ਨੂੰ ਸਾਮਜਿਕ ਸੰਰਚਨਾ ਦੀ ਬਣਤ ਤੇ ਬੁਣਤ ਅਨੁਸਾਰ ਨਿਯਮਾਂ ਦੀ ਖ਼ੁਦ ਤਲਾਸ਼ ਕਰਨੀ ਪੈਂਦੀ ਹੈ । ਇਹ ਵਰਤਾਰਿਆਂ ਪਿੱਛੇ ਕਾਰਜਸ਼ੀਲ ਨਿਯਮਾਂ ਹੀ ਗਹਿਨ ਸੰਰਚਨਾ ਤੱਕ ਪਹੁੰਚਣ ਲਈ ਕਾਰਗਰ ਸਿੱਧ ਹੋ ਸਕਦੇ ਹਨ । ਸੁਚੇਤ ਮਾਡਲਾਂ ਨੂੰ ਅਚੇਤ ਮਾਡਲਾਂ ਦੀ ਸਿਰਜਣਾ ਲਈ ਸਹਾਇਕ ਸਮੱਗਰੀ ਵਜੋਂ ਵਰਤਿਆ ਜਾ ਸਕਦਾ ਹੈ । ਸੰਰਚਨਾ ਅਤੇ ਮਾਪ - ਤੋਲ ( Structure And Measure ) :

ਲੈਵੀ - ਸਤ੍ਰਾਸ ਇਹ ਸਪੱਸ਼ਟ ਕਰਦਾ ਹੈ ਕਿ ਇਹ ਪ੍ਰਭਾਵ ਪਾਇਆ ਜਾਂਦਾ ਹੈ ਕਿ ਸ਼ਾਇਦ ਸੰਰਚਨਾਵਾਦ ਦਾ ਸੰਬੰਧ ਮਾਪ - ਤੋਲ ਨਾਲ ਹੈ । ਮਾਨਵ - ਵਿਗਿਆਨ ਵਿਚ ਗਿਣਤੀ - ਮਿਣਤੀ ਨੂੰ ਸਵੀਕਾਰ ਕੀਤਾ ਜਾ ਰਿਹਾ ਹੈ । ਇਹ ਦ੍ਰਿਸ਼ਟੀਕੋਣ ਗਇਤ ਦੇ ਜਾਂ ਗਣਿਤ ਤੋਂ ਪ੍ਰਭਾਵਿਤ ਵਿਗਿਆਨੀਆਂ ਵੱਲੋਂ ਪੇਸ਼ ਕੀਤਾ ਗਿਆ ਹੈ । ਅਸਲ ਵਿਚ ਸੰਰਚਨਾ ਅਤੇ ਮਾਪ - ਤੋਲ ਵਿਚ ਕੋਈ ਸੰਬੰਧ ਨਹੀਂ ਹੈ । ਕੁੱਝ ਵਿਗਿਆਨੀ ਜਿਹੜੇ ਗਣਿਤ ਦੇ ਖ਼ਾਸ ਕਰ ਨਵੀਨਤਮ ਵਿਧੀਆਂ ਤੋਂ ਪ੍ਰਭਾਵਿਤ ਹੋਏ ਹਨ , ਉਹ ਵੀ ਗਿਣਾਤਮਕ ਤੱਥਾਂ ਦੀ ਬਜਾਏ ਗੁਣਾਤਮਕ ਤੱਥਾਂ ਵੱਲ ਪ੍ਰੇਰਿਤ ਹਨ । ਸੰਰਚਨਾ ਤੇ ਮਾਪ - ਤੇਲ ਦਾ ਸਿੱਧਾ ਕੋਈ ਸੰਬੰਧ ਨਹੀਂ ਹੈ ਪਰ ਇਸ ਪ੍ਰਭਾਵ ਸਦਕਾ ਕਈ ਮਕਾਨਕੀ ਤੇ ਅੰਕੜਾਮਈ ਮਾਡਲ ਰਚੇ ਗਏ ਹਨ । ਮਕਾਨਕੀ ਅਤੇ ਅੰਕੜਾਮਈ ਮਾਡਲ ; ਅੰਕੜਾਮਈ ਮਾਡਲਾਂ ਵਿਚ ਅੰਤਰ ਦਾ ਆਧਾਰ ਵਰਤਾਰਿਆਂ ਦੇ ਪੈਮਾਨੇ ਵਿਚਲਾ ਸੰਬੰਧ ਹੈ । ਜੇਕਰ ਕਿਸੇ ਵਰਤਾਰੇ ਵਿਚ ਸ਼ਾਮਿਲ ਤੱਥ , ਵਰਤਾਰਿਆਂ ਦੇ ਸਮਾਨ ਹੋਣ ( ਭਾਵ ਉਸੇ ਪੈਮਾਨੇ ਦੇ ਹੋਣ ) ਤਾਂ ਮਾਡਲ ਮਕਾਨਕੀ ਬਣ ਜਾਂਦਾ ਹੈ । ਜੇਕਰ ਇਹ ਸਮਾਨਤਾ ਨਾ ਹੋਵੇ ਤਾਂ ਅੰਕੜਾਮਈ ਮਾਡਲ ਬਣ ਜਾਂਦੇ ਹਨ ।

ਲੈਵੀ - ਸਤ੍ਰਾਸ ਅਨੁਸਾਰ ਸਮਾਜ ਵਿਗਿਆਨੀ ਦਾ ਕਾਰਜ ਮਹੱਤਵਪੂਰਨ ਹੈ ਕਿ ਉਹ ਸਮਾਜ - ਸਭਿਆਚਾਰਕ ਵਰਤਾਰੇ ਦੀ ਸਾਰਥਕ ਪੱਧਰ ' ਤੇ ਪਛਾਣ ਅਤੇ ਨਿਖੇੜਾ ਕਰੇ , ਤਾਂ ਜੋ ਉਹਨਾਂ ਤੋਂ ਮਕਾਨਕੀ ਜਾਂ ਔਕੜਾਮਈ ਮਾਡਲ ਬਣਾਏ ਜਾ ਸਕਣ । ਸਮਾਜ ਅਤੇ ਮਾਨਵ ਵਿਗਿਆਨ ਵਿਚ ਅਜਿਹੇ ਵਖਰੇਵਿਆਂ ਦੀ ਤਲਾਸ਼ ਨਾਲ , ਸਮਾਜਕ ਗਿਆਨ ਵਿਚ ਵਾਧਾ ਹੁੰਦਾ ਹੈ । ਅੱਡ - ਅੱਡ ਪੱਧਰਾਂ ' ਤੇ ਰਚੇ ਗਏ ਸੰਰਚਨਾਤਮਕ ਮਾਡਲ ਆਪਣੀਆਂ ਰੂਪਕੀ , ਵਿਸ਼ੇਸ਼ਤਾਵਾਂ ਕਾਰਨ ਸਿਰਫ਼ ਤੁਲਨਾਯੋਗ ਹੀ ਨਹੀਂ ਹੁੰਦੇ , ਨਾ ਹੀ ਵਿਆਖਿਆ ਤੱਕ ਸੀਮਤ ਰਹਿੰਦੇ ਹਨ ਸਗੋਂ ਇਕ ਦੂਸਰੇ ਦੇ ਪੂਰਕ ਬਣ ਜਾਂਦੇ ਹਨ । ' ( 1977 : 283 )

ਲੈਵੀ - ਸਤ੍ਰਾਸ ਅਨੁਸਾਰ ‘ ਕਿਸੇ ਵਰਤਾਰੇ ਜਾਂ ਵਰਤਾਰਿਆਂ ਦੇ ਇਕੋ ਸਮੇਂ ਦੋਵੇਂ ਵੰਨਗੀਆਂ ਦੇ ਮਾਡਲ ਬਣਾਏ ਜਾ ਸਕਦੇ ਹਨ : ਮਕਾਨਕੀ ਅਤੇ ਅੰਕੜਾਮਈ । ਜਿਵੇਂ ਆਤਮ - ਹੱਤਿਆ ਦਾ ਅਧਿਐਨ ਦੇ ਪੱਧਰਾਂ ' ਤੇ ਕੀਤਾ ਜਾ ਸਕਦਾ ਹੈ । ਇਕ ਵਿਅਕਤੀਗਤ ਸਥਿਤੀਆਂ ਨੂੰ ਆਧਾਰ ਬਣਾ ਕੇ , ਜਿਵੇਂ ਵਿਅਕਤੀ ਦੀ ਸ਼ਖ਼ਸੀਅਤ , ਉਸਦਾ ਪਾਲਣ - ਪੋਸਣ ਤੇ ਜੀਵਨ ਵੇਰਵੇ , ਸਮਾਜ , ਸਮੂਹ ਜਿਸ ਵਿਚ ਉਸਦਾ ਪਾਲਣ - ਪੋਸਣ ਹੋਇਆ ਹੈ । ਇਸ ਅਧਿਐਨ ਦੁਆਰਾ ਮਕਾਨਕੀ ਮਾਡਲ ਦੀ ਰਚਨਾ ਹੋ ਸਕਦੀ ਹੈ ਪਰ ਇਕ ਤੋਂ ਵੱਧ ਸਮਾਜਾਂ ਵਿਚ ਵੱਖ - ਵੱਖ ਸਮੂਹ , ਸ਼ਖ਼ਸੀਅਤਾਂ ਅਤੇ ਆਤਮ - ਹੱਤਿਆਵਾਂ ਦੇ ਕਾਰਨ ਅਤੇ ਆਤਮ - ਹੱਤਿਆ ਦੀ ਦਰ ਨੂੰ ਆਧਾਰ ਬਣਾ ਕੇ , ਅੰਕੜਾਮਈ ਮਾਡਲ ਬਣਾਏ ਜਾ ਸਕਦੇ ਹਨ । ' ( 1977 : 285 )

ਸਮਾਜਕ ਸੰਰਚਨਾ , ਸਮਾਜਕ ਜਾਂ ਸਭਿਆਚਾਰਕ ਯਥਾਰਥ ਦੀ ਤਹਿ ਵਿਚ ਕਾਰਜ ਕਰ ਰਹੇ ਵਰਗਾਕਾਰੀ ( classificatory ) ਪ੍ਰਬੰਧ ਵਿਆਖਿਆਤਮਕ ਮਾਡਲਾਂ ਨਾਲ ਹੀ ਗ੍ਰਹਿਣ ਕੀਤੇ ਜਾ ਸਕਦੇ ਹਨ । ਇਸ ਲਈ ਇਹਨਾਂ ਨੂੰ ਸੰਰਚਨਾਤਮਕ ਮਾਡਲ ਵੀ ਆਖ ਦਿੱਤਾ ਜਾਂਦਾ ਹੈ । ਲੈਵੀ - ਸਤਾਸ ਦਾ ਮਾਨਵ ਵਿਗਿਆਨ ਸਿਰਫ਼ ਅਚੇਤ ਅਤੇ ਮਕਾਨਕੀ ਮਾਡਲਾਂ ਵੱਲ ਹੀ ਰੁਚਿਤ ਹੈ ।

ਪੜਚੋਲ ਅਤੇ ਪ੍ਰਯੋਗ ( Observation and Experimentation )

[ਸੋਧੋ]

ਪੜਚੋਲ ਅਤੇ ਪ੍ਰਯੋਗ ਵਿਚ ਅੰਤਰ - ਨਿਖੇੜ ਕਰਨ ਲੱਗਿਆਂ , ਵੰਡੀ ਇਹਤਿਹਾਤ ਦੀ ਵਰਤੋਂ ਜ਼ਰੂਰੀ ਹੈ । ਮਾਡਲ ਉਸਾਰਨਾ ਅਤੇ ਉਹਨਾਂ ਉਪਰ ਪ੍ਰਯੋਗ ਕਰਨਾ ਮੁਢੋਂ ਵੱਖਰੇ ਕਾਰਜ ਹਨ । ਸਹੀ ਤੇ ਢੁੱਕਵਾਂ ਮਾਡਲ ਉਸਾਰਨਾ ਇਕ ਸੰਘਰਸ਼ ਹੈ ਜਿਸਦਾ ਨਤੀਜਾ ਵਿਦਵਾਨ ਦੀ ਸੂਝ - ਬੂਝ , ਕਲਪਨਾ , ਵਿਦਵਤਾ , ਵਿਗਿਆਨਕ ਕਾਰਜ - ਵਿਧੀ ਦੇ ਗਿਆਨ ਅਤੇ ਤੱਥਾਂ ਦੀ ਗਹਿਰੀ ਛਾਣ - ਬੀਣ ' ਤੇ ਨਿਰਭਰ ਕਰਦਾ ਹੈ ।

ਲੈਵੀ - ਸਤਾਸ ਅਨੁਸਾਰ ( 1977 : 280 ) ਮਾਡਲਾਂ ਦੀ ਸਿਰਜਨ ਪ੍ਰਕਿਰਿਆ ਦੇ ਦੋ ਵੱਖ - ਵੱਖ ਪੰਥ ਹਨ । ਪਹਿਲਾ ਪੜਚੋਲ ਅਤੇ ਦੂਸਰਾ ਪ੍ਰਯੋਗ । ਇਹਨਾਂ ਦੋਹਾਂ ਪੱਥਰਾਂ ਦਾ ਨਿਖੇੜ ਕਰਨਾ ਜ਼ਰੂਰੀ ਹੈ । ਪੜਚੋਲ ਤੋਂ ਭਾਵ ਕਿਸੇ ਸਿਧਾਂਤ ਜਾਂ ਪੂਰਵ - ਧਾਰਨਾ ਲੈ ਕੇ ਪਹਿਲਾਂ ਹੀ ਨਿਰਧਾਰਤ ਨਾ ਕਰ ਲਿਆ ਜਾਵੇ , ਕਿਹੜਾ ਤੱਥ ਮਹੱਤਵਪੂਰਨ ਹੈ , ਕਿਹੜਾ ਘੱਟ ਮਹੱਤਵਪੂਰਨ ਹੈ । ਸਾਰੇ ਤੱਥਾਂ ਦੀ ਬਰਾਬਰ ਪੜਚੋਲ ਕੀਤੀ ਜਾਵੇ । ਹਰ ਤੱਥ ਨੂੰ ਉਸਦੇ ਵਿਸ਼ੇਸ਼ ਪ੍ਰਸੰਗ ਵਿਚ , ਫਿਰ ਬਾਕੀ ਤੱਥਾਂ ਦੀ ਤੁਲਨਾ ਵਿਚ ਰੱਖਕੇ ਘੋਖ ਕੀਤੀ ਜਾਵੇ । ਇਸ ਪ੍ਰਸੰਗ ਵਿਚ ਪੜਚੋਲ ਦੇ ਅਰਥ ਵਿਆਪਕ ਹਨ । ਇਸ ਵਿਚ ਉਹ ਸਾਰੀਆਂ ਵਿਧੀਆਂ ਤੇ ਅਮਲ ਸ਼ਾਮਿਲ ਹਨ ਜਿਹੜੇ ਮਾਡਲ ਦੀ ਸਿਰਜਣਾ ਦਾ ਆਧਾਰ ਬਣਦੇ ਹਨ । ਮਾਡਲਾਂ ਤੇ ਪ੍ਰਯੋਗ ਕਰਨਾ , ਇਕ ਵੱਖਰਾ ਕਾਰਜ ਹੈ । ਮਾਡਲ ਨੂੰ ਬਦਲਕੇ ਉਸਦੀ ਪ੍ਰਤੀਕਿਰਿਆ ਦੀ ਘੋਖ ਕਰਨਾ , ਮਾਡਲਾਂ ਦੀ ਤੁਲਨਾ ਕਰਨਾ ਜਾਂ ਦੇ ਮਾਡਲਾਂ ਨੂੰ ਰਲਗੱਡ ਕਰਕੇ ਤੀਸਰੇ ਮਾਡਲ ਦੀ ਉਸਾਰੀ ਕਰਨਾ ਸ਼ਾਮਿਲ ਹੈ । ਮਾਡਲ ਦੀ ਸਿਰਜਨਾ ਇਕ ਵਿਧੀ ਹੈ । ਇਸ ਸਿਰਜਤ ਮਾਡਲ ਤੇ ਪ੍ਰਯੋਗ ਕਰਨਾ ਦੂਸਰੀ ਵਿਧੀ ਹੈ । ਇਸ ਵਿਚ ਰੂਪਾਂਤਰਣ ਦੀ ਪ੍ਰਕਿਰਿਆ ਦੇਖੀ ਜਾ ਸਕਦੀ ਹੈ ।

ਸੰਰਚਨਾ , ਮਾਡਲ ਅਤੇ ਅਨੁਭਾਵਕ ਯਥਾਰਥ ( Structure , Model and Empirical Reality )

[ਸੋਧੋ]

ਲੈਵੀ - ਸਤ੍ਰਾਸ ਸਮਾਜਕ ਯਥਾਰਥ ਨੂੰ ਤਿੰਨ ਪਰਤਾਂ ਵਿਚ ਵੰਡਦਾ ਹੈ । ( 1 ) ਸਮਾਜਕ ਅਮਲ , ਸੰਬੰਧ ਅਤੇ ਸੰਬੰਧਾਂ ਦੀਆਂ ਕੁੜੀਆਂ ( 2 ) ਸਮਾਜਕ ਤਰਕ ਜਾਂ ਵਰਗੀਕਰਨ ਦੀ ਵਿਧੀ ( 3 ) ਸੰਰਚਨਾ ਕਰਨ ਵਾਲੀ ਸਰਵ ਵਿਆਪਕ ਸੋਚ ਸ਼ਕਤੀ । ਸਮਾਜਕ ਯਥਾਰਥ ਦੇ ਤਿੰਨ ਪੱਧਰ ਹੀ ਚਿਤਵੇ ਜਾ ਸਕਦੇ ਹਨ । ਲੈਵੀ ਸਤ੍ਰਾਸ ਅਨੁਸਾਰ ਸੰਰਚਨਾ ਦਾ ਸੰਬੰਧ ਅਨੁਭਾਵਕ ਯਥਾਰਥ ਨਾਲ ਨਹੀਂ ਸਗੋਂ ਉਹਨਾਂ ਮਾਡਲਾਂ ਨਾਲ ਹੈ , ਜਿਹੜੇ ਅਨੁਭਾਵਕ ਯਥਾਰਥ ਦੀ ਵਿਆਖਿਆ ਜਾਂ ਉਸ ਹੇਠ ਕੰਮ ਕਰ ਰਹੀਆਂ ਵਰਗੀਕਰਨ ਦੀਆਂ ਜੁਗਤਾਂ ਗ੍ਰਹਿਣ ਕਰਨ ਲਈ ਬਣਾਏ ਗਏ ਹੁੰਦੇ ਹਨ । ਇਸ ਤਰ੍ਹਾਂ ਸਮਾਜਕ ਸੰਰਚਨਾ , ਸਮਾਜਕ ਸੰਬੰਧਾਂ ਦੇ ਮਾਡਲ ਬਣਾਉਣ ਨੂੰ ਹੀ ਆਖਿਆ ਜਾਂਦਾ ਹੈ । ਹਰ ਮਾਡਲ ਨੂੰ ਸੰਰਚਨਾ ਨਹੀਂ ਕਿਹਾ ਜਾ ਸਕਦਾ । ਸੰਰਚਨਾ ਵਿਚ ਇਕ ਸਿਸਟਮ ਹੁੰਦਾ ਹੈ , ਉਸਦੇ ਸਾਰੇ ਤੱਥ ਆਪਸ ਵਿਚ ਜੁੜੇ ਹੁੰਦੇ ਹਨ । ਇਕ ਹੀ ਪਰਿਵਰਤਨ ਦੂਸਰੇ ਸਾਰਿਆਂ ਨੂੰ ਪ੍ਰਭਾਵਿਤ ਕਰ ਸਕਦਾ ਹੈ । ਮਾਡਲ ਨੂੰ ਸੰਰਚਨਾ ਬਣਨ ਲਈ ਲਚਕੀਲਾ ਹੋਣਾ ਚਾਹੀਦਾ ਹੈ , ਤਾਂ ਕਿ ਸਮਾਨ ਮਾਡਲਾਂ ਦਾ ਸਮੂਹ ਬਣਾਇਆ ਜਾ ਸਕੇ । ਮਾਡਲ ਨੂੰ ਹੀ ਸੰਰਚਨਾ ਕਿਹਾ ਜਾ ਸਕਦਾ ਹੈ , ਜੇਕਰ ਉਹ ਸੰਜਮੀ , ਰੂਪਾਂਤਰਤ ਤੇ ਸੰਜਮੀ ਹੋਵੇ । ਅਜਿਹੇ ਮਾਡਲ ਸੁਚੇਤ , ਅਚੇਤ ਅੰਕੜਾਮਈ ਜਾਂ ਮਕਾਨਕੀ ਹੋ ਸਕਦੇ ਹਨ । ( 1977 , vol .ii , p . 71 )

ਪ੍ਰਬੰਧਾਂ ਦਾ ਪ੍ਰਬੰਧ

[ਸੋਧੋ]

ਸੰਰਚਨਾ ਪ੍ਰਬੰਧਾਂ ਦਾ ਪ੍ਰਬੰਧ ਹੁੰਦੀ ਹੈ । ਜੇਕਰ ਇਕ ਵਾਕ ਨੂੰ ਸੰਰਚਨਾ ਮੰਨ ਲਿਆ ਜਾਵੇ ਤਾਂ ਇਸ ਹੇਠ ਵੀ ਕਈ ਪ੍ਰਬੰਧ ਕਾਰਜਸ਼ੀਲ ਹਨ । ਵਾਕ ਦੇ ਅਰਥ ਹੁੰਦੇ ਹਨ , ਅਰਥ ਵਿਗਿਆਨ ਹੋਂਦ ਵਿਚ ਆਉਂਦਾ ਹੈ । ਵਾਕ ਵਿਚ ਹੀ ਰੂਪ ਵਿਗਿਆਨ , ਵਾਕ - ਵਿਗਿਆਨ , ਧੁਨੀ - ਵਿਉਂਤ ਅਤੇ ਧੁਨੀ - ਵਿਗਿਆਨ ਦਾ ਨਿਖੇੜਾ ਕਰ ਲਿਆ ਜਾਂਦਾ ਹੈ । ਇਸ ਤਰ੍ਹਾਂ ਹੀ ਹਰ ਸੰਰਚਨਾ ਵਿਚ ਕਾਰਜਸ਼ੀਲ ਪ੍ਰਬੰਧਾਂ ਦਾ ਨਿਖੇੜ ਕੀਤਾ ਜਾ ਸਕਦਾ ਹੈ ।

ਸੰਚਾਰ ਮਾਡਲ

[ਸੋਧੋ]

ਇਹਨਾਂ ਨੂੰ ਸੰਚਾਰ ਸੰਰਚਨਾਵਾਂ ਵੀ ਕਿਹਾ ਜਾ ਸਕਦਾ ਹੈ । ਸੰਚਾਰ ਵਿਅਕਤੀ ਤੇ ਵਿਅਕਤੀ ਵਿਚਕਾਰ , ਸਮਾਜ ਵਿਚਕਾਰ , ਗਰੁੱਪਾਂ ਵਿਚਕਾਰ ਅਤੇ ਸਭਿਆਚਾਰ ਵਿਚ ਵੀ ਹੋਂਦ ਰੱਖਦਾ ਹੈ । ਲੈਵੀ - ਸਤ੍ਰਾਸ ਅਨੁਸਾਰ , ' ਹਰ ਸਮਾਜ ਵਿਚ ਸੰਚਾਰ ਤਿੰਨ ਪੱਧਰਾਂ ' ਤੇ ਹੁੰਦਾ ਹੈ । ਔਰਤ ਦਾ ਸੰਚਾਰ , ਵਸਤੂ ਅਤੇ ਸੇਵਾਵਾਂ ਦਾ ਸੰਚਾਰ ਅਤੇ ਸੁਨੇਹਿਆਂ ਦਾ ਸੰਚਾਰ । ਇਸ ਤਰ੍ਹਾਂ ਸਾਕਾਦਾਰੀ ਦੇ ਅਧਿਐਨ ਲਈ ਸਮਾਜ ਵਿਗਿਆਨੀ ਅਤੇ ਅਰਥ - ਸ਼ਾਸਤਰੀ ਸਮਾਨ ਸਮੱਸਿਆਵਾਂ ਨਾਲ ਜੂਝਦਾ ਹੈ । ਸ਼ਾਇਦ ਵਿਆਹ ਪ੍ਰਣਾਲੀ ਚੌਥੇ ਪੱਧਰ ਵਜੋਂ ਨਿਖੇੜੀ ਜਾ ਸਕਦੀ ਹੈ । ਇਸ ਲਈ ਸਭਿਆਚਾਰ , ਭਾਸ਼ਾ ਦੀ ਤਰ੍ਹਾਂ ਸੰਚਾਰੀ ਰੂਪਾਂ ਦਾ ਨਹੀਂ ਬਣਿਆ ਹੁੰਦਾ ਸਗੋਂ ਇਹ ਵੀ ਨਿਰਧਾਰਤ ਕਰਦਾ ਹੈ ਕਿ ਸੰਚਾਰ ਕਿਵੇਂ ਹੋਣਾ ਹੈ । ( 1977 : 296 ) ਭਾਸ਼ਾ ਵਿਚ ਵਿਆਹ ਨਾਲੋਂ ਤੇਜ ਗਤੀ ਨਾਲ ਸੰਚਾਰ ਹੁੰਦਾ ਹੈ । ਵਿਆਹ ਵਿਚ ਇਸਦੇ ਧੀਮੇ ਹੋਣ ਦਾ ਕਾਰਨ ਹੈ ਕਿ ਸੰਚਾਰਤ ਰੂਪ ਅਤੇ ਵਸਤੂ ਸਮਾਨ ਹਨ । ਭਾਵ ਔਰਤ ਦਾ ਸੰਚਾਰ ਹੋ ਗਿਆ ਹੈ । ਉਹ ਸਮਾਨ ਰਹਿੰਦੀ ਹੈ ਪਰ ਭਾਸ਼ਾ ਵਿਚ ਵਿਅਕਤੀ ਅਤੇ ਉਸ ਦੁਆਰਾ ਉਚਾਰ ਕੀਤੇ ਵਾਕ ਸਮਾਨ ਨਹੀਂ ਹੁੰਦੇ । ਇਸ ਲਈ ਪੁਰਖ ਅਤੇ ਪ੍ਰਤੀਕ ਮੂਲ ਅਤੇ ਚਿੰਨ੍ਹ ਵਿਚਕਾਰ ਵਿਰੋਧ ਹੁੰਦਾ ਹੈ । ਲੈਵੀ ਸਤ੍ਰਾਸ ਇਸ ' ਮੂਲ ਧਾਰਨਾ ਦਾ ਪਾਸਾਰ ਸਮਾਜ ਵਿਗਿਆਨ , ਮਾਨਵ - ਵਿਗਿਆਨ ਅਤੇ ਅਰਥ - ਵਿਗਿਆਨ ਵਿਚ ਵੀ ਕਰਦਾ ਹੈ । ਢੰਗ ਦੀ ਸਮੱਸਿਆ ( Problem Of Method ) : ਮੁੱਢਲੀ ਅਤੇ ਮੁੱਕਦੀ ਗੱਲ ਢੰਗ ਦੀ ਸਮੱਸਿਆ ਹੈ । ਲੈਵੀ - ਸਤ੍ਰਾਸ ਸਾਫ਼ ਕਰਦਾ ਹੋਇਆ ਲਿਖਦਾ ਹੈ , “ ਸਮਾਜਕ ਸੰਰਚਨਾ ਤੋਂ ਭਾਵ ਅਨੁਭਾਵਕ ਯਥਾਰਥ ਨਹੀਂ ਹੈ । ਇਹ ਦੋ ਵੱਖਰੇ - ਵੱਖਰੇ ਪਿੜ ਹਨ । ਇਸ ਲਈ ਸਮਾਜਕ ਸੰਰਚਨਾ ਦਾ ਸਿੱਧਾ ਸੰਬੰਧ ਸਮਾਜਕ ਰਿਸ਼ਤਿਆਂ ਨਾਲ ਨਹੀਂ ਹੁੰਦਾ ਹੈ । ਸਮਾਜਕ ਰਿਸ਼ਤੇ ਤਾਂ ਕੱਚਾ ਮਾਲ ਹਨ , ਜਿਹਨਾਂ ਤੋਂ ਸੰਰਚਨਾ ਦੀ ਸਿਰਜਨਾ ਕੀਤੀ ਜਾਂਦੀ ਹੈ । ਇਸ ਲਈ ਇਹ ਗੱਲ ਮਹੱਤਵਪੂਰਨ ਹੋ ਜਾਂਦੀ ਹੈ ਕਿ ਕਿਸ ਤਰ੍ਹਾਂ ਦੇ ਮਾਡਲ ਨੂੰ ਸੰਰਚਨਾ ਕਿਹਾ ਜਾਵੇ । " ( 1977 : 279 )

ਢੰਗ ਦੀ ਸਮੱਸਿਆ ਇਕੱਲੇ ਮਾਨਵ ਵਿਗਿਆਨੀ ਨਾਲ ਹੀ ਸੰਬੰਧ ਨਹੀਂ ਰਖਦੀ ਸਗੋਂ ਸਮੁੱਚੇ ਵਿਗਿਆਨੀਆਂ ਅਤੇ ਸਮਾਜ ਵਿਗਿਆਨੀਆਂ ਦੀ ਸਾਂਝੀ ਸਮੱਸਿਆ ਹੈ । ਭੁਪਿੰਦਰ ਸਿੰਘ ਖਹਿਰਾ ਆਪਣੀ ਪੁਸਤਕ ' ਭਾਵਲੋਕ ' ਦੇ ਪਹਿਲੇ ਅਧਿਆਇ ( ਪੰਨਾ 1-23 ) ਤੱਕ , ਢੰਗ ਦੀ ਸਮੱਸਿਆ ਨੂੰ ਵਿਸਥਾਰ ਵਿਚ ਘੋਖਦਾ ਤੇ ਪੜਤਾਲਦਾ ਹੈ । ਢੁੱਕਵੇਂ ਮਾਡਲ ਤੇ ਵਿਧੀ ਦਾ ਜ਼ਿੰਮਾ ਮਾਨਵ - ਵਿਗਿਆਨੀ ਸਿਰ ਹੈ । ਮਾਨਵ - ਵਿਗਿਆਨੀ ਨੂੰ ਸਭਿਆਚਾਰਕ ਤੱਥਾਂ , ਰਿਸ਼ਤਿਆਂ , ਬਣਤਰਾਂ ਤੇ ਬੁਣਤਰਾਂ ਦਾ ਗਹਿਨ ਅਧਿਐਨ ਕਰਕੇ ਮਾਡਲ ਦੀ ਚੋਣ ਕਰਨੀ ਬਣਦੀ ਹੈ ਜਾਂ ਫਿਰ ਮਾਡਲ ਉਸਾਰਨਾ ਪੈਂਦਾ ਹੈ । ਇਸ ਕਾਰਜ ਲਈ ਘੜੇ - ਘੜਾਏ ਮਾਡਲਾ ਜਾਂ ਵਿਧੀਆਂ ਦੀ ਵਰਤੋਂ ਕਰਨਾ ਉਚਿਤ ਨਹੀਂ ਹੈ । ਕਿਹਾ ਜਾ ਸਕਦਾ ਹੈ ਕਿ ਸੰਰਚਨਾ ਵਿਚ ਅਜਿਹੇ ਮਾਡਲ ਸ਼ਾਮਿਲ ਕਰਨੇ ਬਣਦੇ ਹਨ , ਜਿਹੜੇ ਕਈ ਲੋੜੀਂਦੀਆਂ ਸ਼ਰਤਾਂ ਦੀ ਪੂਰਤੀ ਕਰਦੇ ਹੋਣ । ਉਹਨਾਂ ਵਿਚੋਂ ਪ੍ਰਮੁੱਖ ਇਹ ਹਨ : ( 1 ) ਪਹਿਲਾ ਸੰਰਚਨਾ ਇਕ ਸਿਸਟਮ ਹੁੰਦੀ ਹੈ । ਜਿਸ ਵਿਚ ਬਹੁਤ ਸਾਰੇ ਤੱਥ ਸ਼ਾਮਿਲ ਹੁੰਦੇ ਹਨ । ਉਹਨਾਂ ਵਿਚੋਂ ਇਕ ਵਿਚ ਆਇਆ ਪਰਿਵਰਤਨ ਸਾਰਿਆਂ ਨੂੰ ਪ੍ਰਭਾਵਿਤ ਕਰਦਾ ਹੈ । ( 2 ) ਦੂਸਰਾ , ਮਾਡਲ ਲਚਕੀਲਾ ਹੋਵੇ , ਜਿਸਦੇ ਅੱਗੋਂ ਕਈ ਰੂਪ ਬਣਾਉਣ ਦੀ ਸਮਰੱਥਾ ਹੋਵੇ । ਮਾਡਲ ਇਕੋ ਜਿਹੇ ਮਾਡਲਾਂ ਦਾ ਸਮੂਹ ਹੋਣਾ ਚਾਹੀਦਾ ਹੈ । ( 3 ) ਉਪਰੋਕਤ ਲੱਛਣਾਂ ਤੋਂ ਇਹ ਅੰਦਾਜਾ ਲਾਉਣਾ ਸੰਭਵ ਹੋ ਸਕੇ ਕਿ ਇੱਕ ਤੱਥ ਨੂੰ ਛੇੜਨ ਨਾਲ ਬਾਕੀ ਤੱਥਾਂ ' ਤੇ ਕੀ ਪ੍ਰਭਾਵ ਪੈਂਦਾ ਹੈ , ਕੀ ਪ੍ਰਤੀਕਿਰਿਆ ਹੁੰਦੀ ਹੈ ? ਮਾਡਲ ਅਜਿਹਾ ਹੋਣਾ ਚਾਹੀਦਾ ਹੈ ਕਿ ਅਪ੍ਰਤੱਖ ਤੱਥਾਂ ਨੂੰ ਤੁਰੰਤ ਪ੍ਰਤੱਖ ਤੱਥਾਂ ਵਿਚ ਬਦਲ ਸਕਦਾ ਹੋਵੇ ।

ਮੁੱਕਦੀ ਗੱਲ

[ਸੋਧੋ]

ਲੈਵੀ - ਸਤ੍ਰਾਸ ਪਹਿਲੇ ਮਾਨਵ - ਵਿਗਿਆਨੀਆਂ ਵਿੱਚੋਂ ਹੈ ਜਿਸਨੇ ਮਨੁੱਖੀ ਮਨ ਦੇ ਸਮਾਨ ਨਿਯਮਾਂ ਵੱਲ ਸੰਕੇਤ ਕੀਤਾ ਹੈ । ਉਸਨੇ ਪ੍ਰਾਚੀਨ ਅਤੇ ਨਵੀਨ ਦੇ ਖੱਪੇ ਨੂੰ ਪੂਰਨ ਦਾ ਜਤਨ ਕੀਤਾ ਹੈ । ਲੋਕ ਮਨ ਅਤੇ ਸਭਿਆਚਾਰ ਨੂੰ ਨਵੇਂ ਦ੍ਰਿਸ਼ਟੀਕੋਣ ਤੋਂ ਦੇਖਣ ਪਰਖਣ ਦੀ ਪਿਰਤ ਪਾਈ ਹੈ । ਮਾਨਵ - ਵਿਗਿਆਨ ਵਿਚ ਸੰਰਚਨਾ ਅਤੇ ਮਾਡਲ ਬਣਾਉਣ ਦੀ ਜੁਗਤ ਘੜੀ ਹੈ । ਸਭ ਤੋਂ ਮਹੱਤਵਪੂਰਨ ਜਿਹੜੇ ਸਭਿਆਚਾਰਾਂ ਪਾਸ ਕੋਈ ਲਿਖਤ ਇਤਿਹਾਸ , ਸਾਹਿਤ , ਪੁਰਾਤਤਵ ਸਬੂਤ ਜਾਂ ਅਵਸ਼ੇਸ਼ ਨਹੀਂ ਹਨ , ਉਹਨਾਂ ਸਭਿਆਚਾਰਾਂ ਨੂੰ ਬਰਾਬਰ ਸਮਝਦੇ ਹੋਏ , ਉਹਨਾਂ ਦਾ ਅਧਿਐਨ ਵੀ ਸੰਭਵ ਬਣਾਇਆ ਹੈ । ਲੈਵੀ - ਸਤ੍ਰਾਸ ਸਮਾਜ ਅਤੇ ਸਭਿਆਚਾਰ ਨੂੰ ਵੀ ਭਾਸ਼ਾ ਵਰਗਾ ਹੀ ਵਰਤਾਰਾ ਸਮਝਦਾ ਹੈ । ਭਾਸ਼ਾ - ਵਿਗਿਆਨ , ਸਮਾਜ ਵਿਗਿਆਨ ਅਤੇ ਅਰਥ - ਸ਼ਾਸਤਰ ਸਮਾਨ ਵਿਧੀਆਂ ਦੀ ਤਲਾਸ਼ ਕਰਕੇ ਲੋਕ ਸਿਰਜਣਾਵਾਂ ਦੇ ਅਧਿਐਨ ਖੇਤਰ ਨੂੰ ਹੋਰ ਅਮੀਰ ਬਣਾ ਸਕਦੇ ਹਨ । ਲੈਵੀ - ਸਤ੍ਰਾਸ ਤੱਥਾਂ ਅਤੇ ਅਨੁਭਾਵਕ ਯਥਾਰਥ ਨੂੰ ਮਹੱਤਤਾ ਪ੍ਰਦਾਨ ਨਹੀਂ ਕਰਦਾ ਸਗੋਂ ਅੰਤਰ ਸੰਬੰਧਾਂ ' ਤੇ ਜ਼ੋਰ ਦਿੰਦਾ ਹੈ । ਲੈਵੀ - ਸਤ੍ਰਾਸ ਸੋਸਿਯੂਰ ਦੀ ਉਸ ਧਾਰਨਾ ਨਾਲ ਸਹਿਮਤ ਹੈ ਕਿ ਸੰਬੰਧ ਸ਼ਤਰੰਜ ਦੀ ਖੇਡ ਦੀ ਤਰ੍ਹਾਂ ਹੁੰਦੇ ਹਨ । ਇਕ ਪਿਆਦਾ ਚਲਣ ਨਾਲ ਸਾਰੇ ਅੰਤਰੀ ਸੰਬੰਧ ਵੀ ਬਦਲ ਜਾਂਦੇ ਹਨ । ਲੈਵੀ - ਸਤ੍ਰਾਸ ਦਾ ਸੰਰਚਨਾਵਾਦ ਸਮਾਜਕ ਪ੍ਰਬੰਧ , ਸਭਿਅਚਾਰ ਅਤੇ ਲੋਕ - ਉਚਾਰਾਂ ਦੀਆਂ ਸਮੱਸਿਆਵਾਂ ਦੇ ਅਧਿਐਨ ਲਈ ਕਾਰਗਰ ਵਿਧੀ ਪ੍ਰਦਾਨ ਕਰਦਾ ਹੈ ਪਰ ਉਹ ਸਮਾਜਕ ਦਵੰਦ ਦੇ ਕਾਰਨਾਂ ਅਤੇ ਸਮਾਜਕ ਪਰਿਵਰਤਨ ਦੀਆਂ ਸਮੱਸਿਆਵਾਂ ਵੱਲ ਰੁਚਿਤ ਨਹੀਂ ਹੈ । ਬਿਨਾਂ ਸ਼ੱਕ ਲੈਵੀ - ਸਤ੍ਰਾਸ ਨਵੀਨ ਮਾਨਵ - ਵਿਗਿਆਨ ਦਾ ਪਿਤਾਮਾ ਕਿਹਾ ਜਾ ਸਕਦਾ ਹੈ ।

ਮੌਤ

[ਸੋਧੋ]

ਲੇਵੀ ਸਤਰੋਸ ਪਹਿਲਾ ਅਜਿਹਾ ਮੈਂਬਰ ਸੀ ਜੋ 100 ਸਾਲ ਦੇ ਨੇੜੇ 2008 ਵਿਚ ਅਮਰੀਕਰਨ ਫਰੈਂਚ ਅਕੈਡਮੀ ਦਾ ਮੈਂਬਰ ਬਣਿਆ। ਉਹ ਲੰਮਾ ਸਮਾਂ ਡੀਨ ਅਕੈਡਮੀ ਦਾ ਮੈਂਬਰ ਵੀ ਰਿਹਾ। ਉਸਦੀ ਮੌਤ ਉਸਦੇ 101 ਵੇ ਜਨਮ ਦਿਨ ਤੋਂ ਕੁਝ ਹਫ਼ਤੇ ਪਹਿਲਾ 30 ਅਕਤੂਬਰ 2009 ਵਿੱਚ ਹੋਈ। ਉਸ ਦੀ ਮੌਤ ਚਾਰ ਦਿਨਾ ਬਾਅਦ ਐਲਾਨ ਕੀਤੀ ਗਈ ਸੀ। ਫਰਾਂਸ ਦੇ ਰਾਸ਼ਟਰਪਤੀ ਨਿਕੋਲਸ ਸਰਕੋਜੀ (Nicolas Sarkozy) ਨੇ ਲੇਵੀ ਸਤਰੋਸ ਦੀ ਮੌਤ ਤੇ ਕਿਹਾ ਕਿ, “ਉਹ ਹਮੇਸ਼ਾ ਮਹਾਨ ਈਥਨੋਲੋਜੀ(ethnology) ਦੇ ਤੌਰ `ਤੇ ਰਿਹਾ।”

ਹਵਾਲੇ

[ਸੋਧੋ]
  1. Rothstein, Edward. "Claude Lévi-Strauss dies at 100". The New York Times.
  2. Doland, Angela (3 November 2009). "Anthropology giant Claude Levi-Strauss dead at 100". Associated Press. Archived from the original on 5 ਨਵੰਬਰ 2009. Retrieved 15 ਜਨਵਰੀ 2013. {{cite news}}: Unknown parameter |dead-url= ignored (|url-status= suggested) (help)
  3. "Claude Levi-Strauss, Scientist Who Saw Human Doom, Dies at 100". Bloomberg.
  4. "Claude Lévi-Strauss - Biografia". Uol Educação Brasil.
  5. Ashbrook, Tom (November 2009). "Claude Levi-Strauss Archived 2010-11-19 at the Wayback Machine.".
  6. Moore, Jerry D. (2004). Visions of Culture: An Introduction to Anthropological Theories and Theorists. Rowman Altamira.

1. ਸੱਭਿਆਚਾਰ ਅਤੇ ਲੋਕਧਾਰਾ ਵਿਸ਼ਵ ਚਿੰਤਨ , ਸੰਪਾਦਕ - ਡਾ. ਗੁਰਮੀਤ ਸਿੰਘ , ਡਾ. ਸੁਰਜੀਤ ਸਿੰਘ , ਚੇਤਨਾ ਪ੍ਰਕਾਸ਼ਨ ਪੰਜਾਬੀ ਭਵਨ , ਲੁਧਿਆਣਾ ( 2020 ) ISBN : 978-93-89997-73-6

2. ਗਿੱਲ , ਹਰਜੀਤ ਸਿੰਘ , ਭਾਖਾ ਸੰਜਮ , ਅੰਕ ਸਤਵਾਂ , ਪੰਜਾਬੀ ਯੂਨੀਵਰਸਿਟੀ , ਪਟਿਆਲਾ ।

3. ਖਹਿਰਾ , ਭੁਪਿੰਦਰ ਸਿੰਘ , ਭਾਵ ਲੋਕ , ਕਮਲ ਪਬਲਿਕੇਸ਼ਨਜ , ਸਮਰਾਲਾ ( ਲੁਧਿਆਣਾ ) 1980

4. ਖਹਿਰਾ , ਭੁਪਿੰਦਰ ਸਿੰਘ , ਪੰਜਾਬੀ ਮਿਥਿਕ - ਕਥਾਵਾਂ ਦੀ ਚਿੰਨ੍ਹ - ਜੁਗਤ , ਪੈਪਸੂ ਬੁੱਕ ਡਿਪੋ ਪਟਿਆਲਾ , 1998