ਸਮੱਗਰੀ 'ਤੇ ਜਾਓ

ਕਵਲ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਕਵਲ
ਕਵਲ ਅਨਥਿਕਡ ਸਟੋਕ ਨਾਲ
ਸਰੋਤ
ਸੰਬੰਧਿਤ ਦੇਸ਼ਵੇਲਜ਼
ਖਾਣੇ ਦਾ ਵੇਰਵਾ
ਮੁੱਖ ਸਮੱਗਰੀਆਲੂ, ਸਵੀਡਸ, ਗਾਜਰਾਂ, ਮਾਸ

ਕਵਲ (ਉਚਾਰਨ [kaʊ̯l]) ਇੱਕ ਵੇਲਜ਼ ਪਕਵਾਨ ਹੈ। ਆਧੁਨਿਕ ਵਿੱਚ ਵੇਲਜ਼ ਸ਼ਬਦ ਸੂਪ, ਰਸ ਜਾਂ ਜੂਸ ਲਈ ਵਰਤਿਆ ਜਾਂਦਾ ਹੈ। ਅੰਗਰੇਜ਼ੀ ਵਿੱਚ ਇਹ ਸ਼ਬਦ ਪਰੰਪਰਿਕ ਵੇਲਜ਼ ਸੂਪ ਕਵਲ ਕੇਇਮਰੇਜ ਲਈ ਵਰਤਿਆ ਜਾਂਦਾ ਹੈ। ਇਤਿਹਾਸਕ ਤੌਰ 'ਤੇ ਸਮੱਗਰੀ ਵੱਖੋ-ਵੱਖਰੀ ਹੋ ਸਕਦੀ ਹੈ, ਪਰ ਆਮ ਵਰਤੀ ਜਾਣ ਵਾਲੀ ਸਮੱਗਰੀ ਵਿੱਚ ਲੇਲੇ ਜਾਂ ਬੀਫ਼ ਨਾਲ ਆਲੂ, ਗਾਜਰ, ਹਰਾ ਪਿਆਜ, ਸਵੀਡਸ ਅਤੇ ਹੋਰ ਮੌਸਮੀ ਸਬਜ਼ੀਆਂ ਹੁੰਦੀਆਂ ਹਨ। ਕਵਲ ਨੂੰ ਵੇਲਜ਼ ਦੇ ਕੌਮੀ ਪਕਵਾਨ ਵਜੋਂ ਜਾਣਿਆ ਜਾਂਦਾ ਹੈ।

ਇਤਿਹਾਸ

[ਸੋਧੋ]

14ਵੀ ਸਦੀ ਵਿੱਚ ਪਕਾਏ ਜਾਣ ਵਾਲੇ ਪਕਵਾਨਾਂ ਵਿੱਚ, ਕਵਲ ਨੂੰ ਕੌਮੀ ਪਕਵਾਨ ਵਜੋਂ ਜਾਣਿਆ ਜਾਂਦਾ ਸੀ।[1] ਵੇਲਜ਼ ਦੇ ਦੱਖਣ-ਪੱਛਮ ਵਿੱਚ ਸਰਦੀ ਦੇ ਮਹੀਨਿਆਂ ਵਿੱਚ ਕਵਲ ਨੂੰ ਰਵਾਇਤੀ ਖਾਣੇ ਵਜੋਂ ਖਾਧਾ ਜਾਂਦਾ ਸੀ।[2] ਅੱਜ ਕੱਲ੍ਹ ਇਹ ਸ਼ਬਦ ਹਰੇ ਪਿਆਜ਼ ਨਾਲ ਬਣੇ ਲੇਲੇ ਲਈ ਵਰਤਿਆ ਜਾਂਦਾ ਹੈ, ਪਰ ਇਤਿਹਾਸ ਵਿੱਚ ਇਹ ਸਵੀਡਸ, ਗਾਜਰ ਤੇ ਹੋਰ ਮੌਸਮੀ ਸਬਜ਼ੀਆਂ ਨਾਲ ਬਣੇ ਨਮਕੀਨ ਬੀਫ਼ ਲਈ ਵਰਤਿਆ ਜਾਂਦਾ ਸੀ। 16 ਵੀ ਸਦੀ ਵਿੱਚ ਆ ਕੇ ਆਲੂ ਵੀ ਇਸ ਪਕਵਾਨ ਦੀ ਸਮੱਗਰੀ ਦਾ ਹਿੱਸਾ ਬਣ ਗਿਆ।

ਨੋਟਸ

[ਸੋਧੋ]
  1. Staff (5 March 2010). "Children celebrate St David's Day with traditional cawl". BBC News. Retrieved 13 March 2012.
  2. Davies, (2008) p.130