ਕਵਿਤਾ ਅਤੇ ਸਮਾਜਿਕ ਆਲੋਚਨਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਕਾਵਿ ਦੀ ਉਤਪੱਤੀ[ਸੋਧੋ]

ਕਾਵਿ ਸ਼ਬਦ ਦੀ ਉਤਪੱਤੀ ਕਾਵ੍ਯ ਸ਼ਬਦ ਤੋਂ ਹੋਈ ਹੈ।  ਕਾਵਿ ਸ਼ਬਦ ਵਿਚ ਕਾਵਿ ਦਾ ਅਰਥ ਹੈ – ਕਲਪਨਾ। ਕਾਵਿ ਸ਼ਬਦ ਤੋਂ ਹੀ ਕਵਿਤਾ ਬਣ ਜਾਂਦੀ ਹੈ, ਜਿਸ ਵਿਚ ਖਿਆਲ, ਵਿਚਾਰ, ਦੀ ਗੱਲ ਹੁੰਦੀ ਹੈ। ਕਾਵਿ ਸ਼ਬਦ ਕਵੀ ਦੇ ਖਿਆਲਾਂ, ਭਾਵਾਂ ਅਤੇ ਸੂਖਮ ਵਿਚਾਰਾਂ ਦੀ ਤਰਜਮਾਨੀ ਕਰਦਾ ਹੈ। ਕਾਵਿ ਵਿਚ ਕਵੀ ਦੇ ਖਿਆਲ ਵਿਚਾਰ ਲੈਅ ਅਤੇ ਕਲਪਨਾ ਦੀ ਉਡਾਰੀ ਹੁੰਦੀ ਹੈ।

ਜਿਵੇਂ ਪ੍ਰੋ ਪੂਰਨ ਸਿੰਘ ਦੀ ਕਵਿਤਾ “ਜਵਾਨ ਪੰਜਾਬ ਦੇ” ਇਸ ਤੋਂ ਬਿਨਾ ਭਾਈ ਵੀਰ ਸਿੰਘ ਰਹੱਸਵਾਦੀ ਅਤੇ ਅਧਿਆਤਮਕ ਕਵੀ ਹੋਏ ਹਨ ਜਿਹੜੇ ਆਪਣੀ ਬੁੱਧੀ ਅਨੁਸਾਰ ਪ੍ਰਮਾਤਮਾ ਨਾਲ ਸੰਵਾਦ ਰਚਾਉਂਦੇ ਹਨ। ਇਸ ਤਰਾਂ ਭਾਈ ਵੀਰ ਸਿੰਘ ਨਿੱਕੀਆਂ ਕਵਿਤਾਵਾਂ ਦਾ ਵੱਡਾ ਕਵੀ ਕਿਹਾ ਜਾਂਦਾ ਹੈ।

ਆਲੋਚਨਾ[ਸੋਧੋ]

1 ਉਦਾਰਵਾਦੀ ਅਤੇ ਆਦਰਸ਼ਵਾਦੀ ਸਮੀਖਿਆਕਾਰ ਪਰੰਪਰਾ ਤੋਂ ਚਲੀਆਂ ਆ ਰਹੀਆਂ ਪ੍ਰਵਿਰਤੀਆਂ ਪ੍ਰਚਲਿਤ ਰੂੜੀਆਂ ਵਿਚ ਬਦਲਾਅ ਕਰਨ ਦੇ ਹੱਕ ਵਿਚ ਨਹੀ। ਪ੍ਰਚਲਿਤ ਪਰੰਪਰਾਵਾਂ ਪ੍ਰਚਲਿਤ ਰੂੜੀਆਂ ਨੂੰ ਤੋੜਨ ਦੇ ਹੱਕ ਵਿਚ ਨਹੀ।

2 ਯਥਾਰਥਵਾਦੀ ਪੂੰਜੀਵਾਦੀ ਕਵੀ ਮਨੁੱਖ ਦੀਆਂ ਭੋਤਿਕ ਲੋੜਾਂ ਨੂੰ ਸਾਹਮਣੇ ਰੱਖ ਕੇ ਕਾਵਿ ਦੇ ਵਿਚਾਰਾਂ ਵਿਚ ਤਬਦੀਲੀ ਕਰਨ ਦੇ ਪੱਖ ਵਿਚ ਹੁੰਦੇ ਹਨ। ਉਹ ਕਵਿਤਾ ਹੀ ਇਸ ਦਾਇਰੇ ਵਿਚ ਰੱਖੀ ਜਾ ਸਕਦੀ ਹੈ ਜਿਹੜੀ ਵਿਲਖਣ, ਕਾਵਿ ਬੋਧ, ਕਾਵਿ ਦ੍ਰਿਸ਼ਟੀ ਅਤੇ ਅਰਥ ਸਿਰਜਣ ਵਿਧੀ ਪੱਖੋਂ ਪੁਰ੍ਬ੍ਲੀਆਂ ਕਾਵਿ ਧਾਰਾਵਾਂ ਨਾਲੋਂ ਨਿਖੇੜਾ ਥਾਪਦੀ ਹੈ।  ਨਵੀਂ ਕਵਿਤਾ ਦੇ ਨਿਰਧਾਰਣ ਲਈ ਤਿੰਨ ਨੁਕਤਿਆਂ ਨੂੰ ਸਮਜਣਾ ਬਹੁਤ ਜਰੂਰੀ ਹੈ ਅਤੇ ਇਹ ਨੁਕਤੇ ਹਨ, ਪ੍ਰਸੰਗ, ਦ੍ਰਿਸ਼ ਅਤੇ  ਹੁੰਗਾਰਾ। ਨਵੀਂ ਕਵਿਤਾ ਦਾ ਪਹਿਲਾ ਪਛਾਣ ਚਿੰਨ ਇਹ ਹੈ ਕਿ ਇਹ ਸਮਾਜ, ਇਤਿਹਾਸ, ਆਰਥਿਕ ਬਣਤਰ ਅਤੇ ਰਾਜਨਿਤਕ ਦੇ ਬਾਹਰਵਰਤੀ ਵਸਤੂ ਵੇਰਵੇ ਦਾ ਅਲੰਕਾਰਕ ਪ੍ਰਗਟਾਅ ਕਰਨ ਦੀ ਬਜਾਈ ਮਨੁੱਖ ਦੇ ਮਨੋ ਸੰਸਾਰ ਵਿਚ ਪ੍ਰਵੇਸ਼ ਕਰਦੀ ਉਸ ਦੀਆਂ ਦੁਵਿਧਾਵਾਂ, ਸੰਕਟ, ਸਮੱਸਿਆਵਾਂ ਨੂੰ ਪਛਾਣਦੀ ਉਸਦੇ ਆਤਮ ਗੋਰਵ, ਸਵੈ ਪੜਚੋਲ, ਸਵੈ ਵਿਅੰਗ ਨੂੰ ਉਭਰਦੀ ਹੈ। ਉਸ ਦੇ ਇਸ ਗੁਣ ਕਾਰਨ ਹੀ ਨਵੀ ਕਵਿਤਾ ਨੂੰ ਵਿਅਕਤੀ ਮੁਲਕ, ਨਿੱਜ ਮੁਲਕ ਜਾਂ ਮੈਂ ਮੁਲਕ ਵੀ ਕਿਹਾ ਜਾਂਦਾ ਹੈ। ਵਿਅਕਤੀ, ਨਿੱਜ ਜਾਂ ਮੈਂ ਦੇ ਵੇਰਵੇ ਇਸ ਕਵਿਤਾ ਵਿਚ ਵਿਸ਼ੇ ਵਸਤੂ ਦਾ ਸਾਦਯ ਦੇ ਰੂਪ ਵਿਚ ਨਹੀਂ ਆਉਂਦੇ ਜਿਵੇਂ ਕਿ ਕਈ ਵਾਰ ਭੁਲੇਖਾ ਪੈਂਦਾ ਹੈ। ਬਲਕਿ ਇੱਕ ਅਜਿਹੀ ਜੁਗਤ ਦੇ ਰੂਪ ਵਿਚ ਆਉਂਦੇ ਹਨ, ਜਿਸ ਰਾਹੀ ਸਮਾਜ ਇਤਿਹਾਸ ਵਿਚਲੇ ਤਨਾਓ ਟਕਰਾਓ ਸਾਕਾਰ ਕੀਤੇ ਜਾਂਦੇ ਹਨ। ਇਸ ਲਈ ਇਹ ਕਵੀ ਦੇ ਨਿਜੀ ਅੰਤਰਮੁਖੀ ਸੰਸਾਰ ਦੇ ਅਮੁਰਤ ਬਿੰਬਾ ਵਿਚ ਰੁਪਾਂਤਰਣ ਦੀ ਵਿਧੀ ਨਹੀਂ ਸਗੋਂ ਉਸ ਅੰਦਰ ਚਲ ਰਹੇ ਬਹੁਭਾਂਤੀ ਦਵੰਦਾਂ, ਟਕਰਾਵਾਂ, ਸੰਘਰਸ਼ਾਂ ਅਤੇ ਸੰਵਾਦਾਂ ਦੇ ਪ੍ਰਗਟਾਵੇ ਦੀ ਜੁਗਤ ਹੈ | ਨਵੀਂ ਕਵਿਤਾ ਦਾ ਇੱਕ ਹੋਰ ਪਛਾਣ ਯੋਗ ਲੱਛਣ ਇਹ ਹੈ ਕਿ ਦਿੑਸ਼ ਵਿਚਲੀ ਗੂੜੀ ਨਿਰਾਸ਼ਾ ਦੇ ਸਮਾਨਾਂਤਰ ਅਮੁਰਤ ਅਤੇ ਸੂਖਮ ਕਿਸਮ ਦੀਆਂ ਸੰਭਾਵਨਾਵਾਂ ਨੂੰ ਫੜਦੀ ਹੈ | ਨਵੀਂ ਕਵਿਤਾ ਦਾ ਇੱਕ ਮਹੱਤਵਪੂਰਨ ਸਰੋਕਾਰ ਵਰਤਮਾਨ ਰਾਜਸੀ ਵਿਚਾਰਧਾਰਕ ਧੁੰਦਲਕੇ ਅਤੇ ਵਿਰੂਪਿਤ ਹੋਏ ਮਨੁੱਖ ਦੇ ਭਿੑਸ਼ਟ ਵਿਵਹਾਰ ਅਤੇ ਵਿਹਾਰ ਦੀ ਹਕੀਕਤ ਦੇ ਸਨਮੁਖ ਅਤੀਤ ਨਾਲ ਦਾਰਸ਼ਨਿਕ ਸੰਵਾਦ ਰਚਾ ਕੇ ਅਜਿਹੇ ਭਵਿੱਖਮੁਖੀ ਚਿੰਤਨ ਦੀ ਰੂਪ ਰੇਖਾ ਉਲੀਕਣਾ ਹੈ ਜਿਹੜਾ ਨਵੀਨ ਜੀਵਨ ਵਿਧੀ ਤੇ ਸੰਘਰਸ਼ ਵਿਧੀ ਦਾ ਆਧਾਰ ਬਣ ਸਕੇ | ਇਹ ਸਰੋਕਾਰ ਅਚੇਤ ਸੁਚੇਤ ਕਈ ਨਵੇਂ ਕਵੀਆਂ ਦੇ ਕਾਵਿ ਅਭਿਆਸ ਦਾ ਹਿੱਸਾ ਹੈ, ਪਰ ਇਸ ਦਾ ਸਭ ਤੋਂ ਸ਼ਕਤੀਸ਼ਾਲੀ ਅਤੇ ਵਿਸਤਿੑਤ ਪ੍ਰਗਟਾਅ ਜਸਵੰਤ ਜਫਰ ਦੀਆਂ ਕਵਿਤਾਵਾਂ ਵਿਚ ਹੋਇਆ ਹੈ | ਨਵੀਂ ਕਵਿਤਾ ਵਰਤਮਾਨ ਉਪਭੋਗੀ ਸੱਭਿਆਚਾਰ ਦੇ ਫੈਲਾਓ, ਵਿਅਕਤੀ ਦੀ ਹਸਤੀ ਦੀ ਬਜਾਇ ਮੰਡੀ ਮੁਲ ਦਾ ਹਾਵੀ ਹੋਣਾ ਅਤੇ ਭਾਸ਼ਾ ਨੂੰ ਪਾਰਦਰਸ਼ੀ ਸੂਚਨਾਤਮਕ ਮਾਧਿਅਮ ਬਣਾ ਦਿੱਤੇ ਜਾਣ ਦੀ ਪ੍ਰਤੀਕਿਰਿਆ ਵਿਚ ਇੱਕ ਅਜਿਹਾ ਕਾਵਿ ਸੰਸਾਰ ਸਿਰਜਦੀ ਹੈ | ਜਿਸ ਵਿਚ ਭਾਸ਼ਾ, ਪ੍ਰਕਿਰਤੀ ਮਨੁੱਖ ਅਤੇ ਸੱਭਿਆਚਾਰ ਦੀ ਪਦਾਰਥਕਤਾਂ ਨੂੰ ਉਭਾਰਿਆ ਹੋਇਆ ਹੁੰਦਾ ਹੈ | ਅੰਬਰੀਸ਼ ਦੀ ਔਰਤਾਂ ਬਾਰੇ ਕਵਿਤਾ, ਰਾਮ ਸਿੰਘ ਚਾਹਲ ਦੀ ਕਿਸਾਨ ਬਾਰੇ ਕਵਿਤਾ ਅਤੇ ਨਵਤੇਜ ਭਾਰਤੀ ਦੀਆਂ ਕਿਰਤੀ ਬਾਰੇ ਕਵਿਤਾਵਾਂ ਇਨ੍ਹਾਂ ਦੀ ਪਦਾਰਥਕਤਾ ਨੂੰ ਉਭਾਰਦੀਆਂ ਹਨ| ਵਸਤਾਂ, ਵਿਅਕਤੀਆਂ ਦੇ ਮੰਡੀਕਰਨ ਦੇ ਮੁਕਾਬਲੇ, ਨਵੀਂ ਕਵਿਤਾ ਇਨ੍ਹਾਂ ਨੂੰ ਜੀਵੰਤ ਕਰਨ ਵਾਲੇ ਕਾਵਿ ਬਿੰਬ ਉਸਾਰਦੀਆਂ ਹਨ | ਸ਼ਾਇਦ ਇਸੇ ਲਈ ਨਵੀਂ ਕਵਿਤਾ ਦਰਿਸ ਵਿੱਚੋਂ ਵਿਚਾਰ ਕਸੀਦਣ ਲਈ ਕਾਹਲੀ ਨਹੀਂ ਪੈਂਦੀ, ਸਗੋਂ ਦਿੑਸ਼ ਦਾ ਬਿਰਤਾਂਤਕ ਬਿੰਬ ਉਸਾਰਦੀ ਹੈ, ਜੋ ਖੁਦ ਬੋਲਦਾ ਹੈ |ਨਾਰੀ ਕਾਵਿ ਵਿਚ ਪਾਲ ਕੌਰ, ਵਨੀਤਾ, ਮਨਜੀਤ ਪਾਲ ਕੌਰ ਸੁਖਵਿੰਦਰ ਅੰਮ੍ਰਿਤ ਔਰਤ ਮਰਦ ਦੇ ਨਿਰਪੇਖ ਵਿਰੋਧ ਤੋਂ ਅੱਗੇ ਲੰਘ ਕੇ ਸਾਸਕਿੑਤਕ ਪ੍ਰਵਚਨਾਂ ਦੇ ਰੂਬਰੂ ਹੁੰਦੀਆਂ ਹਨ | ਜਿਥੇ ਪਾਲ ਕੌਰ ਹੈਸੀਅਤ ਦੇ ਪਰਸਨ ਦੀ ਬਜਾਇ ਹਸਤੀ ਨੂੰ ਆਪਣਾ ਸਰੋਕਾਰ ਬਣਾਉਦੀ ਹੈ, ਉਥੇ ਮਨਜੀਤ ਪਾਲ ਕੌਰ ਪਿਆਰ ਦੇ ਮਰਦਾਵੇਂ ਸੰਸਕ੍ਰਿਤਕ ਪ੍ਰਵਚਨ ਨੂੰ ਵੀ ਰੱਦ ਕਰਦੀ ਹੈ | ਸੁਖਵਿੰਦਰ ਅੰਮ੍ਰਿਤ ਪ੍ਰੇਮੀ ਦੇ ਸਕਾਰਾਤਮਕ ਬਿੰਬ ਨੂੰ ਸਿਰਜਦੀ ਹੈ | ਪਰ ਅਜਿਹਾ ਕਰਦਿਆਂ ਉਹ ਤਰਸ ਦਾ ਪਾਤਰ ਬਣਨ ਦੀ ਬਜਾਇ ਆਤਮ ਗੋਰਵ ਨਾਲ ਵਧੇਰੇ ਜੁੜਦੀ ਹੈ ਜਿਥੇ ਉਹ ਆਪਣੇ ਪ੍ਰੇਮੀ ਨੂੰ ਸਿਰਜਕ ਦੇ ਰੂਪ ਵਿਚ ਉਭਾਰਦੀ ਹੈ | ਇਸ ਤਰ੍ਹਾਂ ਨਵੀਂ ਕਵਿਤਾ ਅਲੰਕਾਰਾਂ ਦੀ ਬਜਾਇ ਬਿਰਤਾਂਤਕ ਬਿੰਬਾਂ ਨੂੰ ਆਪਣੀ ਹੋਂਦ ਵਿਧੀ ਦਾ ਮਾਧਿਅਮ ਬਣਾਉਦੀ, ਰੈਟਰਿਕ ਦਾ ਤਿਆਗ ਕਰਦੀ ਸਹਿਜ ਰਿਦਮ ਨਾਲ ਜੁੜਦੀ ਹੋਈ ਸਵੈ ਵਿੱਚੋਂ ਇਤਿਹਾਸ ਸਮਾਜ ਤਣਾਵਾਂ ਦਵੰਦਾਂ ਦਾ ਦੀਦਾਰ ਕਰਦੀ ਹੈ | ਪਿਆਰ ਅਤੇ ਪ੍ਰਕਿਰਤੀ ਦੇ ਰੂਪਾਂ ਵਿਚ ਜੀਵੰਤਤਾਂ ਦੀ ਤਲਾਸ਼ ਕਰਦੀ ਹੈ | ਪਿਆਰ ਅਤੇ ਪ੍ਰਕਿਰਤੀ ਉਸ ਦੀ ਰਚਨਾਤਮਕਤਾ ਚ ਮੂਲ ਸੂਤਰ ਹਨ ਜਿਹਨਾਂ ਰਾਹੀਂ ਉਹ ਨਵੀਆਂ ਸਥਿਤੀਆਂ ਦੀ ਕਰੂਰਤਾ ਅਤੇ ਨਿਰਾਸ਼ਾ ਨਾਲ ਜੀਵੰਤ ਸੰਵਾਦ ਰਚਾਉਦੀ ਹੈ, ਪਰ ਪ੍ਰਕਿਰਤੀ ਤੇ ਪਿਆਰ ਦੇ ਇਸ ਆਦਰਸ਼ਵਾਦ ਦੇ ਆਪਣੇ ਖਤਰੇ ਵੀ ਹਨ ਜਿਹਨਾਂ ਤੋਂ ਨਵੇਂ ਕਵੀ ਨੂੰ ਸੁਚੇਤ ਰਹਿਣਾ ਪਵੇਗਾ ਕਿ ਉਹ ਆਪਣੇ ਖਿਲਾਫ ਹੀ ਨਾ ਭੁਗਤ ਜਾਵੇ |ਇਸ ਤਰ੍ਹਾਂ ਕਲਾ, ਸਾਹਿਤ, ਕਵਿਤਾ ਸਮਾਜਿਕ ਕਰਮ ਹਨ, ਇਸ ਤਰ੍ਹਾਂ ਇਹਨਾ ਦਾ ਵਸਤੂ ਸਮਾਜਿਕ ਅਲੋਚਨਾ, ਸਮਾਜਿਕ ਭਾਵਾਂ ਤੇ ਵਿਚਾਰਾਂ ਦੇ ਢਾਣ ਤੇ ਉਸਾਰਣ ਤੋਂ ਬਿਨਾਂ ਥੱਥਾ ਰਹੇਗਾ |