ਕਵਿਤਾ ਦਾਸਵਾਨੀ
ਕਵਿਤਾ ਦਾਸਵਾਨੀ ਇੱਕ ਭਾਰਤੀ-ਅਮਰੀਕੀ ਲੇਖਕ ਹੈ। ਉਸ ਦੇ ਸਾਰੇ ਤਿੰਨ ਨਾਵਲ ਭਾਰਤੀ ਵਿਵਸਥਿਤ ਵਿਆਹਾਂ ਨਾਲ ਸਬੰਧ ਰੱਖਦੇ ਹਨ, ਅਤੇ ਉਹਨਾਂ ਦੀਆਂ ਨਾਇਕਾਵਾਂ ਦੀ ਵਿਸ਼ੇਸ਼ਤਾ ਹੈ ਕੀ ਉਹ ਪਰੰਪਰਾ ਦੇ ਨਾਲ ਜਾਣ ਤੋਂ ਇਨਕਾਰ ਕਰਦੀਆਂ ਹਨ।[1]
ਕੈਰੀਅਰ
[ਸੋਧੋ]ਉਹ ਹਾਂਗ ਕਾਂਗ ਵਿੱਚ ਵੱਡੀ ਹੋਈ, 17 ਸਾਲ ਦੀ ਉਮਰ ਵਿੱਚ ਉਸਨੇ ਸਾਊਥ ਚਾਈਨਾ ਮਾਰਨਿੰਗ ਪੋਸਟ ਲਈ ਇੱਕ ਪੱਤਰਕਾਰ ਦੇ ਰੂਪ ਵਿੱਚ ਆਪਣਾ ਕੈਰੀਅਰ ਸ਼ੁਰੂ ਕੀਤਾ ਅਤੇ ਉਹ 2000 ਵਿੱਚ ਲਾਸ ਏਂਜਲਸ ਚਲੀ ਗਈ।
ਉਸ ਦੀਆਂ ਕਿਤਾਬਾਂ ਪ੍ਰਵਾਸੀ ਭਾਰਤੀ ਭਾਈਚਾਰੇ ਵਿੱਚ ਹੋਣ ਵਾਲੀਆਂ ਤਬਦੀਲੀਆਂ ਦੀ ਪ੍ਰਤੀਨਿਧਤਾ ਕਰਦੀਆਂ ਹਨ। ਉਹ ਵਿਸ਼ੇਸ਼ ਤੌਰ 'ਤੇ ਵਿਆਹ ਜਿਹੀਆਂ ਸੰਸਥਾਵਾਂ, ਪਰਿਵਾਰਾਂ ਵਿੱਚ ਪਤਨੀ ਦੀ ਭੂਮਿਕਾ ਅਤੇ ਔਰਤਾਂ ਲਈ ਵਧ ਰਹੇ ਮੌਕਿਆਂ ਦੇ ਬਾਰੇ ਲਿਖਦੀ ਹੈ। ਦਾਸਵਾਨੀ ਦੇ ਮਜ਼ਾਕ ਅਤੇ ਸੱਭਿਆਚਾਰ ਤਣਾਓ ਦਾ ਸੁਮੇਲ ਉਸ ਦੀਆਂ ਕਿਤਾਬਾਂ ਨੂੰ ਇੱਕ ਭਾਂਜਵਾਦੀ ਪੜ੍ਹਤ ਪ੍ਰਦਾਨ ਕਰਦਾ ਹੈ/ [2]
ਆਪਣੇ ਜੀਵਨ ਵਿਚ, ਉਸ ਦਾ ਇੱਕ ਵਾਰ ਭਾਰਤ ਦੇ ਨਾਸ਼ਿਕ ਸ਼ਹਿਰ ਵਿੱਚ ਇੱਕ ਆਦਮੀ ਨਾਲ ਮੇਲ ਹੋਇਆ ਸੀ, ਜਿਸ ਦੀ ਗੱਲ ਇਹ ਨਿਕਲੀ ਕਿ ਉਸ ਨੂੰ ਆਪਣੀ ਬਾਰ ਵਿੱਚ ਸਟਰਿੱਪਰ ਰੱਖਣ ਲਈ ਦੋ ਦਿਨ ਦੀ ਜੇਲ੍ਹ ਕੱਟਣੀ ਪਈ ਸੀ।[3] ਕਈ ਅਧੂਰੇ ਰਹਿ ਗਾਏ ਰਿਸ਼ਤੇ ਲਈ ਯਤਨਾਂ ਤੋਂ ਬਾਅਦ, ਆਖ਼ਰਕਾਰ ਉਸਦਾ ਵਿਆਹ 36 ਸਾਲ ਦੀ ਉਮਰ ਵਿੱਚ ਹੋਇਆ।
ਉਹ ਸੀਐਨਐਨ, ਸੀਐਨਬੀਸੀ ਏਸ਼ੀਆ, ਅਤੇ ਵੂਮੈਨਜ਼ ਵਿਅਰ ਡੇਲੀ ਲਈ ਇੱਕ ਫੈਸ਼ਨ ਪੱਤਰਕਾਰ ਰਹੀ ਹੈ।[4] ਕਈ ਹੋਰ ਪ੍ਰਕਾਸ਼ਨਾਂ ਦੇ ਇਲਾਵਾ ਉਸਨੇ ਲੌਸ ਏਂਜਲਸ ਟਾਈਮਜ਼ ਅਤੇ ਇੰਟਰਨੈਸ਼ਨਲ ਹੈਰਲਡ ਟ੍ਰਿਬਿਊਨ ਲਈ ਵੀ ਲਿਖਿਆ ਹੈ, ਅਤੇ ਹਾਂਗਕਾਂਗ ਵਿੱਚ ਸਾਊਥ ਚਾਈਨਾ ਮੋਰਨਿੰਗ ਪੋਸਟ ਲਈ ਫੈਸ਼ਨ ਐਡੀਟਰ ਰਹੀ ਹੈ।
ਕਿਤਾਬਾਂ
[ਸੋਧੋ]ਹਵਾਲੇ
[ਸੋਧੋ]- ↑ "ਪੁਰਾਲੇਖ ਕੀਤੀ ਕਾਪੀ". Archived from the original on 2011-07-22. Retrieved 2017-05-30.
{{cite web}}
: Unknown parameter|dead-url=
ignored (|url-status=
suggested) (help) - ↑ "ਪੁਰਾਲੇਖ ਕੀਤੀ ਕਾਪੀ". Archived from the original on 2012-03-24. Retrieved 2017-05-30.
{{cite web}}
: Unknown parameter|dead-url=
ignored (|url-status=
suggested) (help) - ↑ http://www.rediff.com/news/2004/aug/10inter1.htm
- ↑ Matthew Thornton, "Deals", Publishers Weekly, 2/13/2006, Vol. 253 Issue 7, p10