ਕਸ਼ਮੇਂਦਰ ਦੁਆਰਾ ਔਚਿਤਯ ਦੀ ਪਰਿਭਾਸ਼ਾ ਅਤੇ ਸਰੂਪ
ਆਚਾਰੀਆ ਆਨੰਦਵਰਧਨ ਨੇ ਧ੍ਵਨਿਲੋਕ ਚ ਜਿਸ 'ਔਚਿਤਯ' ਨੂੰ ਕਾਵਿ ਅਤੇ ਰਸ ਦੀ ਦ੍ਰਿਸ਼ਟੀ ਤੋਂ ਅਨਿਵਾਰਯ ਤੱਤ ਦੱਸਿਆ ਹੈ, ਉਸੇ 'ਔਚਿਤਯ' ਨੂੰ ਕਸ਼ਮੇਂਦਰ ਨੇ ਕਾਵਿ ਦੀ ਆਤਮਾ (ਜੀਵਿਤ) ਦੇ ਰੂਪ ' ਚ ਪ੍ਰਤਿਸ਼ਠਿਤ ਕੀਤਾ ਹੈ । ਕਸ਼ਮੇਂਦਰ ਨੇ 'ਅਚਿਤਯ' ਦਾ ਸਰੂਪ ਦੱਸਦੇ ਹੋਏ ਕਿਹਾ ਹੈ ਕਿ, " ਜਿਹੜੀ ਵਸਤੂ ਜਿਸਦੇ ਅਨੁਰੂਪ ਹੁੰਦੀ ਹੈ; ਆਚਾਰੀਆ ਉਸਨੂੰ ' ਉਚਿਤ' ਕਹਿੰਦੇ ਹਨ। ਉਚਿਤ ਦਾ ਭਾਵ ਹੀ ' ਔਚਿਤਯ' ਹੈ।" ਇਸ ਔਚਿਤਯ ਦੀ ਸਥਿਤੀ ( ਹੋਂਦ) ਸਿਰਫ਼ ਕਾਵਿ ' ਚ ਹੀ ਨਹੀਂ; ਬਲਕਿ ਲੋਕ ' ਚ, ਲੋਕ - ਵਿਵਹਾਰ ' ਚ , ਲੋਕ ਦੀਆਂ ਸਭ ਥਾਵਾਂ ' ਤੇ ਵਿਦਮਾਨ ਹੈ। ਕਾਵਿ ' ਚ ਰਹਿਣ ਵਾਲੀਆਂ ਔਚਿਤਯ ਦੀਆਂ ਹੇਠਲੀਆਂ ਵਿਸ਼ੇਸ਼ਤਾਵਾਂ ਹੋ ਸਕਦੀਆਂ ਹਨ:-
1. ਔਚਿਤਯ ਕਾਵਿ ' ਚ ਚਮਤਕਾਰ ਨੂੰ ਉਤਪੰਨ ਕਰਦਾ ਹੈ।
2. ਔਚਿਤਯ ਕਾਵਿ ' ਚ ਆਸੁਆਦਤਾ ( ਰਸ ਦਾ ਅਨੁਭਵ ਕਰਨ ਜਾਂ ਚੱਖਣ ਦੀ ਸਮਰਥਾ) ਪੈਦਾ ਕਰਦਾ ਹੈ।
3. ਔਚਿਤਯ ਰਸ ਦਾ ਜੀਵਿਤ ( ਪ੍ਰਾਣ ) ਹੈ।
4. ਔਚਿਤਯ ਸਹਿ੍ਦਯ , ਪਾਠਕ ਅਤੇ ਦਰਸ਼ਕ ਨੂੰ ਆਨੰਦ ਦੀ ਅਨੁਭੂਤੀ ਕਰਵਾਉਂਦਾ ਹੈ।
ਆਚਾਰੀਆ ਕਸ਼ਮੇਂਦਰ ਦਾ ਮੰਨਣਾ ਹੈ ਕਿ ," ਔਚਿਤਯ ਹੀ ਕਾਵਿ ਦਾ ਪਾ੍ਣਰੂਪ ਤੱਤ ਹੈ। ਜਿਸ ਕਾਵਿ ,' ਚ ਇਹ ਜੀਵਿਤਰੂਪ ਤੱਤ ਵਿਦਮਾਨ ਨਹੀਂ ਹੈ, ਉਸ ਕਾਵਿ ' ਚ ਅੰਲਕਾਰ ਅਤੇ ਗੁਣਾਂ ਦਾ ਵਿਨਿਯੋਜਨ ( ਪ੍ਰਯੋਗ) ਬਿਲਕੁਲ ਵਿਅਰਥ ਹੈ। " ਇਹਨਾਂ ਦੀ ਪੱਕੀ ਧਾਰਣਾ ਹੈ ਕਿ," ਅੰਲਕਾਰ ਤਾਂ ਅੰਲਕਾਰ ਹੀ ਹਨ ਅਤੇ ਸਿਰਫ਼ ਕਾਵਿ ਦੀ ਬਾਹਰਲੀ ਸ਼ੋਭਾ ਨੂੰ ਵਧਾਉਣ ਦੇ ਸਾਧਨ ਮਾਤ੍ ਹਨ; ਗੁਣ ( ਮਾਧੁਰਯ ,ਓਜ ਆਦਿ ) ਚਹੇ ਕਾਵਿ ਦਾ ਅੰਤਰੰਗ ਤੱਤ ਹਨ ਉਹ ਵੀ ਗੁਣ ਹੀ ਹਨ ਅਤੇ ਕਾਵਿ ' ਚ ' ਪਾ੍ਣ' ਦੇ ਪ੍ਰਤਿਸ਼ਠਾਪਕ ਨਹੀਂ ਹਨ। ਪਰੰਤੂ ' ਰਸ ' ( ਸ਼੍ਰਿੰਗਾਰ ਆਦਿ) ਨਾਲ ਸੁਨਿਯੋਜਿਤ 'ਔਚਿਤਯ' ਹੀ ਕਾਵਿ ਦਾ ਪੱਕਾ ਜੀਵਿਤ ਤੱਤ ਹੈ । " ਕਸ਼ਮੇਂਦਰ ਨੇ ਅੱਗੇ ਕਿਹਾ ਹੈ ਕਿ, "ਅੰਲਕਾਰਾਂ ਦਾ ਅੰਲਕਾਰਤੱਵ ਉਦੋਂ ਹੀ ਹੁੰਦਾ ਹੈ ਜਦੋਂ ਕਿ ਉਨ੍ਹਾਂ ਦੀ ਰਚਨਾ ਜਾਂ ਪ੍ਰਯੋਗ ਉਚਿਤ ਥਾਂ ' ਤੇ ਹੋਵੇ ਗੁਣਾਂ ਦਾ ਗੁਣ ਤਵ ਵੀ ਉਦੋਂ ਹੁੰਦਾ ਹੈ ਜਦੋਂ ਉਹ ਵੀ ਔਚਿਤਯ ਦੀ ਸੀਮਾ ਦਾ ਉਲੰਘਨ ਨਹੀਂ ਕਰਦੇ ਹਨ।" ਉਕਤ ਵਿਚਾਰਾਂ ਦੇ ਆਧਾਰ ' ਤੇ ਹੀ ਕਸ਼ਮੇਂਦਰ ਨੇ 'ਅਚਿਤਯ' ਨੂੰ ਕਾਵਿ ਦਾ ਪ੍ਰਾਣ' ਕਹਿ ਕੇ ਇਸਦਾ ਵਿਵੇਚਨ ਕੀਤਾ ਹੈ। ਕਸ਼ਮੇਂਦਰ ਨੇ ਕਾਵਿ ਅਤੇ ਸਾਹਿਤ ਦੀ ਦ੍ਰਿਸ਼ਟੀ ਤੋਂ 'ਔਚਿਤਯ ' ਦੇ, ਵਾਕ , ਪ੍ਰਬੰਧ , ਗੁਣ, ਅੰਲਕਾਰ, ਰਸ, ਕਿ੍ਆ,ਕਾਰਕ, ਲਿੰਗ,ਵਚਨ, ਵਿਸ਼ੇਸ਼ਣ, ਉਪਸਰਗ, ਨਿਪਾਤ, ਕਾਲ, ਦੇਸ਼ ,ਕੁਲ ,ਵ੍ਤ , ਤੱਤ ,ਸੱਤ੍ਰਵ , ਅਭਿਪ੍ਰਾਯ , ਸੁਭਾਅ , ਸਾਰਗ੍ਰੰਹਿ , ਪ੍ਰਤਿਭਾ , ਅਵਸਥਾ , ਵਿਚਾਰਾ ,ਨਾਮ , ਆਸ਼ਿਸ਼ - ਸਤਾਈ (27) ਭੇਦਾਂ ਦਾ ਗ੍ਰੰਥ ' ਚ ਵਿਵੇਚਨ ਕੀਤਾ ਹੈ। ਉਪੱਰ ਕਹੇ ਸਤਾਈ ਭੇਦਾਂ ਦੇ ਵਿਵੇਚਨ ਤੋਂ ਬਾਅਦ ਕ੍ਸ਼ੇਮੇਂਦ ਦਾ ਮੰਨਣਾ ਹੈ ਕਿ ," ਕਾਵਿ ਦੇ ਹਰੇਕ ਅੰਗ ' ਚ ' ਔਚਿਤਯ ' ਦੇ ਵਿਆਪਕਤ ਰਹਿਣ ਕਰਕੇ ਇਸਦੇ ਅੰਨਤ ਭੇਦਾਂ ਹੋ ਸਕਦੇ ਹਨ ; ਬਾਕੀ ਭੇਦਾਂ ਦੀ ਕਲਪਨਾ ਕਵੀ ਨੂੰ ਆਪਣੇ- ਆਪ ਕਰ ਲੈਣੀ ਚਾਹੀਦੀ ਹੈ ।
ਹਵਾਲੇ
[ਸੋਧੋ]ਸ਼ੁਕਦੇਵ ਸ਼ਰਮਾ "ਭਾਰਤੀ ਕਾਵਿ ਸ਼ਾਸ਼ਤਰ"।