ਕਹਾਣੀ ਪੰਜਾਬ (ਤਿਮਾਹੀ ਪਰਚਾ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕਹਾਣੀ ਪੰਜਾਬ
ਬਾਨੀਰਾਮ ਸਰੂਪ ਅਣਖੀ
ਸੰਪਾਦਕ (ਆਨਰੇਰੀ)ਕਰਾਂਤੀਪਾਲ
ਸਹਾਇਕ ਸੰਪਾਦਕ (ਆਨਰੇਰੀ)ਜਸਵਿੰਦਰ ਕੌਰ ਵੀਨੂੰ
ਪਹਿਲੇ ਸੰਪਾਦਕਰਾਮ ਸਰੂਪ ਅਣਖੀ
ਸ਼੍ਰੇਣੀਆਂਪੰਜਾਬੀ ਰਸਾਲਾ
ਆਵਿਰਤੀਹੁਣ ਸਲਾਨਾ, ਪਹਿਲਾਂ ਤਿਮਾਹੀ
ਪ੍ਰਕਾਸ਼ਕਜਸਵਿੰਦਰ ਕੌਰ ਵੀਨੂੰ
ਸੰਸਥਾਪਕਰਾਮ ਸਰੂਪ ਅਣਖੀ
ਪਹਿਲਾ ਅੰਕਅਕਤੂਬਰ-ਦਸੰਬਰ 1993
ਆਖਰੀ ਅੰਕ
— Number

100ਵਾਂ ਅੰਕ (ਅਪ੍ਰੈਲ 2020- ਮਾਰਚ 2021)
ਦੇਸ਼ਭਾਰਤ
ਅਧਾਰ-ਸਥਾਨਬਰਨਾਲਾ, ਪੰਜਾਬ
ਭਾਸ਼ਾਪੰਜਾਬੀ

ਕਹਾਣੀ ਪੰਜਾਬ ਇੱਕ ਸਲਾਨਾ ਪੰਜਾਬੀ ਸਾਹਿਤਕ ਰਸਾਲਾ ਹੈ ਜਿਸ ਨੂੰ ਪੰਜਾਬੀ ਲੇਖਕ ਰਾਮ ਸਰੂਪ ਅਣਖੀ ਵੱਲੋਂ ਸ਼ੁਰੂ ਕੀਤਾ ਗਿਆ ਸੀ। ਇਸ ਦਾ ਮਨੋਰਥ ਪੰਜਾਬੀ ਕਹਾਣੀ ਲਈ ਨਵੇਂ ਰਾਹ ਖੋਲ੍ਹਣਾ ਅਤੇ ਨਵੇਂ ਕਹਾਣੀਕਾਰਾਂ ਨੂੰ ਲਿਖਣ ਲਈ ਉਤਸ਼ਾਹਿਤ ਕਰਨਾ ਸੀ।

ਪ੍ਰਕਾਸ਼ਨ[ਸੋਧੋ]

ਇਹ ਮੈਗਜ਼ੀਨ ਰਾਮ ਸਰੂਪ ਅਣਖੀ ਦੀ ਸੰਪਾਦਨਾ ਹੇਠ ਸ਼ੁਰੂ ਹੋਇਆ ਸੀ ਤੇ ਉਸ ਦਾ ਸੁਪਨਾ ਸੀ ਕਿ  ਇਸਦੇ ਸੌ ਅੰਕ ਪੂਰੇ ਕੀਤੇ ਜਾਣ ਪਰ ਸ੍ਰੀ ਅਣਖੀ ਦੀ 68ਵੇਂ ਅੰਕ ਦੌਰਾਨ ਮੌਤ ਹੋ ਗਈ ਸੀ।[1] ਰਾਮ ਸਰੂਪ ਅਣਖੀ ਨੇ ਕਹਾਣੀ ਪੰਜਾਬ ਰਸਾਲੇ ਦੀ ਸੰਪਾਦਨਾ ਕਰਨ ਦੇ ਨਾਲ-ਨਾਲ ਇਸ ਵੱਲੋਂ ਸਲਾਨਾ ਪੰਜਾਬੀ ਕਹਾਣੀ ਗੋਸ਼ਟੀ ਦੀ ਵੀ ਸ਼ੁਰੂਆਤ ਕੀਤੀ ਗਈ।[2]ਰਸਾਲੇ ਵਿਚ ਨਵੇਂ ਲੇਖਕਾਂ ਨੂੰ ਵਿਸ਼ੇਸ਼ ਥਾਂ ਮਿਲੀ। ਸਾਲ ਦੀ ਸਭ ਤੋਂ ਸ੍ਰੇਸ਼ਟ ਕਹਾਣੀ ਨੂੰ ਇੱਕ ਪੁਰਸਕਾਰ ਨਾਲ ਨਿਵਾਜਿਆ ਜਾਂਦਾ। ਨਵੇਂ ਕਥਾਕਾਰਾਂ ਦੀਆਂ ਕਹਾਣੀਆਂ ਦਾ ਸੰਕਲਨ ਸਥਾਪਿਤ ਕੀਤਾ ਜਾਂਦਾ। 68ਵੇਂ ਅੰਕ ਤੋਂ ਹੁਣ ਤੱਕ ਸੰਪਾਦਨ ਅਣਖੀ ਦੇ ਸਪੁਤਰ ਡਾ. ਕਰਾਂਤੀ ਪਾਲ ਕਰ ਰਿਹਾ ਹੈ ਅਤੇ ਸਹਿਯੋਗੀ ਸੰਪਾਦਕ ਵਜੋਂ ਡਾ. ਜਸਵਿੰਦਰ ਕੌਰ ਵੀਨੂੰ ਹਨ।[3][4] ਸੌਵੇਂ ਅੰਕ ਵਿੱਚ ਪਿਛਲੇ 99 ਪਰਚਿਆਂ ਚੋਂ ਚੋਣਵੀਂ ਸਮੱਗਰੀ ਲੈ ਕੇ ਛਾਪਿਆ ਜਾ ਰਿਹਾ ਹੈ। ਇਸ ਦੇ ਸੌਵੇਂ ਵਿਸ਼ੇਸ਼ ਅੰਕ ਦੇ ਤਿੰਨ ਭਾਗ ਛਪੇ ਹਨ।[5] ਹੁਣ ਤਕ ਇਸ ਦੇ 101 ਅੰਕ ਛਪ ਚੁੱਕੇ ਹਨ।

ਹਵਾਲੇ[ਸੋਧੋ]

  1. Service, Tribune News. "'ਕਹਾਣੀ ਪੰਜਾਬ' ਦਾ 90ਵਾਂ ਅੰਕ ਰਿਲੀਜ਼". Tribuneindia News Service. Retrieved 2021-03-22.[permanent dead link]
  2. Service, Tribune News. "ਪੰਜਾਬ ਕਹਾਣੀ ਗੋਸ਼ਟੀ". Tribuneindia News Service. Retrieved 2021-03-22.[permanent dead link]
  3. admin. "ਅਣਖੀ ਦੇ 'ਕਹਾਣੀ ਪੰਜਾਬ' ਦੇ ਸੌਵੇਂ ਅੰਕ ਦਾ ਦੂਜਾ ਹਿੱਸਾ – Punjab Times" (in ਅੰਗਰੇਜ਼ੀ (ਅਮਰੀਕੀ)). Archived from the original on 2022-11-09. Retrieved 2021-03-22.
  4. "ਅਣਖੀ ਦੀ ਕਹਾਣੀ 'ਪੰਜਾਬ' ਦੇ ਸੌਵੇ ਅੰਕ ਦੇ ਭਾਗ ਦੂਜੇ ਦੀ ਗੱਲ ਕਰਦਿਆਂ.. ਬੇਅੰਤ ਬਾਜਵਾ ਦੀ ਕਲਮ ਤੋਂ". www.babushahi.com. Archived from the original on 2019-09-11. Retrieved 2021-03-22.
  5. "Aligarh Muslim University || AMU News". old.amu.ac.in. Archived from the original on 2021-03-18. Retrieved 2021-03-22. {{cite web}}: Unknown parameter |dead-url= ignored (help)