ਕਾਂਤਾ ਕੁਮਾਰੀ ਭਟਨਾਗਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕਾਂਤਾ ਕੁਮਾਰੀ ਭਟਨਾਗਰ
ਜਨਮ1929/1930
ਮੌਤ13 ਅਗਸਤ 2011 (age 81)
ਲਈ ਪ੍ਰਸਿੱਧਹਾਈ ਕੋਰਟ ਦੇ ਜੱਜ
ਰਾਜਸਥਾਨ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਦੇ ਚੇਅਰਪਰਸਨ

ਕਾਂਤਾ ਕੁਮਾਰੀ ਭਟਨਾਗਰ (ਹਿੰਦੀ: कान्ता भटनागर ਅੰ. 1930 – 13 ਅਗਸਤ 2011) ਭਾਰਤ ਵਿੱਚ ਇੱਕ ਜੱਜ ਅਤੇ ਮਨੁੱਖੀ ਅਧਿਕਾਰ ਕਾਰਕੁਨ ਸੀ। ਭਟਨਾਗਰ ਮਦਰਾਸ ਹਾਈ ਕੋਰਟ ਦੀ ਚੀਫ਼ ਜਸਟਿਸ ਬਣਨ ਵਾਲੀ ਪਹਿਲੀ ਔਰਤ ਸੀ ਅਤੇ ਰਾਜਸਥਾਨ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਦੀ ਪਹਿਲੀ ਚੇਅਰਪਰਸਨ ਸੀ।

ਉਹ ਰਾਜਸਥਾਨ ਵਿੱਚ ਉੱਘੀ ਮਹਿਲਾ ਜੱਜ ਸੀ।

ਜੀਵਨੀ[ਸੋਧੋ]

ਭਟਨਾਗਰ ਨੇ 1968 ਵਿੱਚ ਰਾਜਸਥਾਨ ਵਿੱਚ ਜੱਜ ਵਜੋਂ ਕੰਮ ਕੀਤਾ ਉਹ ਜੂਨ 1992 ਵਿੱਚ ਮਦਰਾਸ ਹਾਈ ਕੋਰਟ ਦੀ ਚੀਫ਼ ਜਸਟਿਸ ਬਣੀ ਉਹ ਉਸ ਅਦਾਲਤ ਦੀ ਮੁੱਖ ਜੱਜ ਵਜੋਂ ਸੇਵਾ ਕਰਨ ਵਾਲੀ ਪਹਿਲੀ ਔਰਤ ਸੀ ਅਤੇ ਇਸ ਅਹੁਦੇ 'ਤੇ ਲਗਭਗ ਪੰਜ ਮਹੀਨਿਆਂ ਤੱਕ ਰਹੀ।[1]

ਭਟਨਾਗਰ 2000 ਵਿੱਚ ਰਾਜਸਥਾਨ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਦੇ ਪਹਿਲੇ ਪ੍ਰਧਾਨ ਬਣੇ[2]

13 ਅਗਸਤ 2011 ਨੂੰ ਉਦੈਪੁਰ ਵਿੱਚ ਦਿਲ ਦਾ ਦੌਰਾ ਪੈਣ ਕਾਰਨ 81 ਸਾਲ ਦੀ ਉਮਰ ਵਿੱਚ ਉਸਦੀ ਮੌਤ ਹੋ ਗਈ

ਹਵਾਲੇ[ਸੋਧੋ]

  1. Subramanil, A. (30 June 2017). "Madras High Court gets all-woman first bench for 1st time in 135 years - Times of India". The Times of India. Retrieved 2017-07-30.
  2. "Former Chairman & Members". Rajasthan State Human Rights Commission. Archived from the original on 20 May 2015. Retrieved 30 July 2017.