ਕਾਂਦੀਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕਾਂਦੀਦ  
Candide1759.jpg
ਲੇਖਕ ਵਾਲਟੇਅਰ
ਮੂਲ ਸਿਰਲੇਖ Candide, ou l'Optimisme
ਚਿੱਤਰਕਾਰ ਯਾਂ-ਮਾਈਕਲ ਮੋਰੀਓ ਜੀਨ
ਦੇਸ਼ ਫਰਾਂਸ
ਭਾਸ਼ਾ ਫਰਾਂਸੀਸੀ
ਵਿਧਾ ਦਾਰਸ਼ਨਿਕ ਗਲਪ; ਵਿਅੰਗ; ਪਿਕਾਰੇਸਕਿਊ ਨਾਵਲ; ਬਿਲਡੁੰਗਜਰੋਮਨ
ਪ੍ਰਕਾਸ਼ਕ 1759:ਕਰੈਮਰ, ਮਾਰਸ-ਮਾਈਕਲ ਰੇ, ਯਾਂ ਨੂਰਸ, ਲਾਮਬੇਅਰ, ਐਂਡ ਅਦਰਜ

ਕਾਂਦੀਦ (Candide, ou l'Optimisme)(/ˌkænˈdd/; French: [kɑ̃did]) ਪ੍ਰ੍ਬੁਧਤਾ ਦੌਰ ਦੇ ਪ੍ਰਸਿੱਧ ਫਰਾਂਸੀਸੀ ਦਾਰਸ਼ਨਿਕ ਵਾਲਟੇਅਰ ਦਾ ਲਿਖਿਆ ਵਿਅੰਗ ਹੈ ਜੋ ਪਹਿਲੀ ਵਾਰ 1759 ਵਿੱਚ ਪ੍ਰਕਾਸ਼ਿਤ ਹੋਇਆ। ਇਹ ਛੋਟਾ ਨਾਵਲ ਸੰਸਾਰ ਦੀਆਂ ਅਨੇਕਾਂ ਵੱਖ ਵੱਖ ਭਾਸ਼ਾਵਾਂ ਵਿੱਚ ਅਨੁਵਾਦ ਹੋਇਆ ਹੈ। ਅੰਗਰੇਜ਼ੀ ਅਨੁਵਾਦ ਹੀ ਕਈ ਹਨ: Candide: or, All for the Best (1759); Candide: or, The Optimist (1762); and Candide: or, Optimism (1947).[1] ਇਹਦੀ ਸ਼ੁਰੂਆਤ ਕਾਂਦੀਦ ਨਾਮ ਦੇ ਇੱਕ ਨੌਜਵਾਨ ਤੋਂ ਹੁੰਦੀ ਹੈ,ਜਿਹੜਾ ਅਦਨ ਬਾਗ ਵਿੱਚ ਪਨਾਹਗੀਰ ਵਜੋਂ ਰਹਿੰਦਾ ਹੈ ਅਤੇ ਉਸਦਾ ਸਰਪ੍ਰਸਤ, ਆਚਾਰੀਆ ਪੈਂਗਲਸ ਉਸਨੂੰ ਨਿਰੰਤਰ ਲੀਬਨਿਜ਼ ਦੇ ਆਸਾਵਾਦ ਨਾਲ ਲੈਸ ਕਰਦਾ ਰਹਿੰਦਾ ਹੈ।[2] ਜੀਵਨ ਦੇ ਅੰਤਮ ਦਿਨਾਂ ਵਿੱਚ ਲਿਖਿਆ ਗਿਆ ਵਾਲਟੇਅਰ ਦਾ ਇਹ ਨਾਵਲ ਤਤਕਾਲੀਨ ਸਮਾਜ ਦੇ ਬੌਧਿਕ ਦਿਵਾਲੀਏਪਣ ਉੱਤੇ ਗਹਿਰਾ ਵਿਅੰਗ ਕਰਦਾ ਹੈ। ਇਸ ਵਿੱਚ ਰਾਜਨੀਤੀ ਦੀ ਸਵਾਰਥੀ ਬਿਰਤੀ ਅਤੇ ਖੂਹ ਦੇ ਡੱਡੂਪੁਣੇ ਨੂੰ ਬਹੁਤ ਹੀ ਖੂਬਸੂਰਤੀ ਅਤੇ ਕਲਾਤਮਕਤਾ ਦੇ ਨਾਲ ਪਰਕਾਸ਼ਨਾ ਪ੍ਰਦਾਨ ਕੀਤੀ ਗਈ ਹੈ। ਧਰਮਸੱਤਾ ਉੱਤੇ ਬਿਰਾਜਮਾਨ ਪਾਂਡੇ - ਪਾਦਰੀਆਂ ਉੱਤੇ ਵੀ ਜੋਰਦਾਰ ਵਿਅੰਗ ਹੈ।

ਹਵਾਲੇ[ਸੋਧੋ]

  1. Critical Survey of Short Fiction (2001)
  2. Pangloss