ਕਾਜਲ ਅਗਰਵਾਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕਾਜਲ ਅਗਰਵਾਲ
Kajal Aggarwal 3.jpg
ਜਨਮ (1985-06-19) 19 ਜੂਨ 1985 (ਉਮਰ 36)[1]
ਮੁੰਬਈ, ਮਹਾਰਾਸ਼ਟਰ, ਭਾਰਤ
ਰਾਸ਼ਟਰੀਅਤਾਭਾਰਤ
ਅਲਮਾ ਮਾਤਰਕਿਸ਼ਨਚੰਦ ਚੇਲਾਰਾਮ ਕਾਲਜ
ਪੇਸ਼ਾਮਾਡਲ, ਅਭਿਨੇਤਰੀ
ਸਰਗਰਮੀ ਦੇ ਸਾਲ2004–ਵਰਤਮਾਨ
ਸੰਬੰਧੀਨਿਸ਼ਾ ਅਗਰਵਾਲ (ਭੈਣ)

'ਕਾਜਲ ਅਗਰਵਾਲ' ਇੱਕ ਭਾਰਤੀ ਅਭਿਨੇਤਰੀ ਹੈ ਜਿਸਨੇ ਪ੍ਰਮੁੱਖ ਤੋਰ ਤੇ ਤੇਲੁਗੂ ਅਤੇ ਤਾਮਿਲ ਭਾਸ਼ਾ ਦੀਆਂ ਫ਼ਿਲਮਾਂ ਵਿੱਚ ਪ੍ਰਸਿੱਧੀ ਪ੍ਰਾਪਤ ਕੀਤੀ। ਕਾਜਲ ਦੱਖਣੀ ਭਾਰਤ ਦੇ ਨਾਮਵਰ ਹਸਤੀਆਂ ਵਿਚੋਂ ਇੱਕ ਹੈ। ਕਾਜਲ ਫ਼ਿਲਮਾਂ ਵਿੱਚ ਕੰਮ ਕਰਨ ਤੋਂ ਪਹਿਲਾਂ ਸਟੇਜ ਸ਼ੋਅ ਵਿੱਚ ਵੀ ਹਿੱਸਾ ਲੈਂਦੀ ਸੀ। ਕਾਜਲ ਬਰਾਂਡ ਅਤੇ ਪ੍ਰੋਡਕਟਸ ਲਈ ਮਸ਼ਹੂਰ ਹਸਤੀ ਹੈ ਜਿਸਨੇ ਇਹਨਾਂ ਲਈ ਮਸ਼ਹੂਰੀ ਕੀਤੀ ਹੈ।

ਜੀਵਨ[ਸੋਧੋ]

ਕਾਜਲ ਅਗਰਵਾਲ ਦਾ ਜਨਮ 19 ਜੂਨ, 1985 ਨੂੰ ਮੁੰਬਈ ਵਿੱਚ 'ਵਿਨਯੇ ਅਗਰਵਾਲ' ਅਤੇ 'ਸੁਮਨ ਅਗਰਵਾਲ' ਦੇ ਘਰ ਹੋਇਆ। ਉਸ ਦੀ ਛੋਟੀ ਭੈਣ 'ਨਿਸ਼ਾ ਅਗਰਵਾਲ' ਵੀ ਤੇਲਗੂ ਅਤੇ ਤਾਮਿਲ ਫ਼ਿਲਮਾਂ ਦੀ ਅਭਿਨੇਤਰੀ ਹੈ।

ਫਿਲਮ-ਪ੍ਰਕਾਰਜ[ਸੋਧੋ]

ਕਾਜਲ ਨੇ ਆਪਣੀ ਫਿਲਮੀ ਕੈਰੀਅਰ ਦੀ ਸ਼ੁਰੂਆਤ 2004 ਵਿੱਚ ਬਾਲੀਵੁੱਡ ਦੀ ਫਿਲਮ ਕਿਓਂ....।ਹੋ ਗਯਾ ਨਾ ਤੋਂ ਕੀਤੀ। ਇਸ ਤੋਂ ਬਾਅਦ ਕਾਜਲ ਨੇ 2009 ਵਿੱਚ ਲਕਸ਼ਮੀ ਕਲ੍ਯਾਨਅਮ ਨਾਂ ਦੀ ਤੇਲਗੂ ਫਿਲਮ ਨਾਲ ਤੇਲਗੂ ਇੰਡਸਟਰੀ ਵਿੱਚ ਪ੍ਰਵੇਸ਼ ਕੀਤਾ। ਕਾਜਲ ਨੇ ਚੰਦਾਮਾਮਾ (2007) ਅਤੇ ਮਗਧੀਰਾ (2009) ਫ਼ਿਲਮਾਂ ਤੋਂ ਬਹੁਤ ਪ੍ਰਸਿੱਧੀ ਪ੍ਰਾਪਤ ਕੀਤੀ ਜਿਹਨਾਂ ਫ਼ਿਲਮਾਂ ਤੋਂ ਉਸਨੂੰ ਵਪਾਰਕ ਸਫ਼ਲਤਾ ਮਿਲੀ ਅਤੇ ਦੱਖਣੀ ਭਾਰਤ ਦੇ ਸਿਨੇਮਾ ਵਿੱਚ ਆਪਣੀ ਵੱਖਰੀ ਪਛਾਣ ਬਣਾਈ।

ਸਨਮਾਨ[ਸੋਧੋ]

ਫਿਲਮਫ਼ੇਅਰ ਅਵਾਰਡ ਲਈ ਕਾਜਲ ਦਾ ਨਾਂ ਨਾਮਜ਼ਦ ਕੀਤਾ ਗਿਆ। ਕਾਜਲ 2011 ਵਿੱਚ ਬਾਲੀਵੁੱਡ ਵਿੱਚ ਵਾਪਿਸ ਆਈ ਅਤੇ ਉਸਨੇ 'ਸਿੰਘਮ' ਫਿਲਮ ਵਿੱਚ ਅਹਿਮ ਭੂਮਿਕਾ ਨਿਭਾਈ। 2013 ਵਿੱਚ ਉਸ ਦੀ ਅਗਲੀ ਫਿਲਮ 'ਸਪੈਸ਼ਲ 26' ਆਈ ਜਿਸ ਵਿੱਚ ਕਾਜਲ ਨੇ ਕੰਮ ਕੀਤਾ।

ਹਵਾਲੇ[ਸੋਧੋ]

  1. "Kajal Agarwal takes a break on her birthday". Times of India. 19 June 2012. Retrieved 31 August 2012. [ਮੁਰਦਾ ਕੜੀ]

ਬਾਹਰੀ ਲਿੰਕ[ਸੋਧੋ]