ਕਾਪਰ ਸਲਫੇਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਪੇਂਟਾਹਾਇਡਰੇਟ ਕਾਪਰ ਸਲਫੇਟ

ਕਾਪਰ ਸਲਫੇਟ ਜਾਂ ਫਿਰ ਨੀਲਾ ਥੋਥਾ ਅਜੈਵਿਕ ਕੰਪਾਉਂਡ ਹੈ, ਜਿਸਦਾ ਰਸਾਇਣਕ ਫਾਰਮੂਲਾ CuSO4 ਹੈ। ਇਸਨੂੰ ਕਿਉਪ੍ਰਿਕ ਸਲਫੇਟ ਵੀ ਕਹਿੰਦੇ ਹਨ। ਕਾਪਰ ਸਲਫੇਟ ਕਈ ਰੂਪਾਂ ਵਿੱਚ ਪਾਇਆ ਜਾਂਦਾ ਹੈ ਜਿਹਨਾਂ ਵਿੱਚ ਕਰਿਸਟਲਨ ਪਾਣੀ ਦੀ ਮਾਤਰਾ ਵੱਖ-ਵੱਖ ਹੁੰਦੀ ਹੈ। ਇਸਦਾ ਸੁੱਕਿਆ ਕਰਿਸਟਲ ਸਫੇਦ ਜਾਂ ਹਲਕੇ ਪੀਲੇ-ਹਰੇ ਰੰਗ ਦਾ ਹੁੰਦਾ ਹੈ ਜਦੋਂ ਕਿ ਪੇਂਟਾਹਾਇਡਰੇਟ (CuSO4·5H2O) ਚਮਕੀਲੇ ਨੀਲੇ ਰੰਗ ਦਾ ਹੁੰਦਾ ਹੈ। ਇਸਦਾ ਪੇਂਟਾਹਾਇਡਰੇਟ ਰੂਪ ਹੀ ਸਭ ਤੋਂ ਜਿਆਦਾ ਪਾਇਆ ਜਾਣ ਵਾਲਾ ਰੂਪ ਹੈ। ਇਹ ਪਾਣੀ ਵਿੱਚ ਰਲ ਕੇ ਐਕੁਆ ਕਾਮਪਲੈਕਸ ([Cu(H2O)6]2+) ਦਿੰਦਾ ਹੈ ਅਤੇ ਇਸ ਨਾਲ ਬਹੁਤ ਸਾਰੀ ਗਰਮੀ ਵੀ ਪੈਦਾ ਹੁੰਦੀ ਹੈ ਜੋ ਕੀ ਇਸਨੂੰ ਐਕਸੋਥਰਮਿਕ ਪ੍ਰਤੀਕਿਰਿਆ ਬਣਾਉਦੀ ਹੈ। ਕਾਪਰ ਸਲਫੇਟ ਦੇ ਕੁੱਝ ਪੁਰਾਣੇ ਨਾਮ ਇਸ ਤਰਾਂ ਹਨ- ਬਲਿਊ ਵਿਟਰਿਓਲ, ਬਲਿਊਸਟੋਨ,[1] ਕਾਪਰ ਦਾ ਵਿਟਰਿਓਲ,[2] ਅਤੇ ਰੋਮਨ ਵਿਟਰਿਓਲ[3]

ਹਵਾਲੇ[ਸੋਧੋ]

  1. "Copper (II) sulfate MSDS". Oxford University. Archived from the original on 2007-10-11. Retrieved 2007-12-31. 
  2. Antoine-François de Fourcroy, tr. by Robert Heron (1796) "Elements of Chemistry, and Natural History: To which is Prefixed the Philosophy of Chemistry". J. Murray and others, Edinburgh. Page 348.
  3. Oxford University Press, "Roman vitriol", Oxford Living Dictionaries. Accessed on 2016-11-13