ਕਾਫ਼ੀ ਜੈਲੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਕਾਫ਼ੀ ਜੈਲੀ
Coffee jelly.jpg
ਸਰੋਤ
ਸਬੰਧਤ ਦੇਸ਼ ਜਪਾਨ
ਖਾਣੇ ਦਾ ਵੇਰਵਾ
ਮੁੱਖ ਸਮੱਗਰੀ ਅਗਰ ਜੈਲੀ ਅਤੇ ਮਿੱਠੀ ਕਾਫ਼ੀ

ਕਾਫ਼ੀ ਜੈਲੀ (コ ー ヒ ー ゼ リ ーkōhī zerī ?) ਜਪਾਨ ਵਿੱਚ ਇੱਕ ਪ੍ਰਸਿੱਧ ਜੈਲੀ ਵਾਲੀ ਮਿਠਾਈ ਹੈ। ਇਸਨੂੰ ਅਗਰ ਜੈਲੀ ਅਤੇ ਮਿੱਠੀ ਕਾਫ਼ੀ ਨਾਲ ਬਣਾਇਆ ਜਾਂਦਾ ਹੈ ਅਤੇ ਇਸ ਨੂੰ ਸਭ ਤੋਂ ਪਹਿਲਾਂ ਤਾਈਸ਼ੋ ਕਾਲ ਵਿੱਚ ਬਣਾਇਆ ਗਿਆ ਸੀ।

ਵੇਰਵਾ[ਸੋਧੋ]

ਇਸਨੂੰ ਮਿੱਠੀ ਕਾਫ਼ੀ ਅਤੇ ਅਗਰ ਦਾ ਮਿਸ਼ਰਣ ਬਣਾਕੇ ਬਣਾਇਆ ਜਾਂਦਾ ਹੈ। ਅਗਰ, ਐਲਗੀ ਅਤੇ ਕਾਨਤੇਨ ਨਾਲ ਬਣਾਇਆ ਜਾਂਦਾ ਹੈ। ਕਾਫ਼ੀ ਜੈਲੀ ਦੀ ਡਲੀਆਂ ਨੂੰ ਮਿਲਕਸ਼ੇਕ ਵਿੱਚ ਪਾਕੇ ਜਾਂ ਆਈਸ-ਕਰੀਮ ਉੱਤੇ ਸਜਾਵਟ ਦੇ ਤੌਰ ਤੇ ਪਾਕੇ ਚਖਿਆ ਜਾਂਦਾ ਹੈ। ਕਾਫ਼ੀ ਜੈਲੀ ਨੂੰ ਤੁਰੰਤ ਮਿਸ਼ਰਣ ਦੇ ਨਾਲ ਬਣਾਇਆ ਜਾ ਸਕਦਾ ਹੈ। ਇਸਨੂੰ ਰੈਸਟੋਰੈਂਟ ਅਤੇ ਕੈਫੇ ਵਿੱਚ ਦਿੱਤਾ ਜਾਂਦਾ ਹੈ ਅਤੇ ਕਦੇ ਕਦੇ ਵਿਦਿਆਰਥੀਆਂ ਨੂੰ ਲੰਚ ਵਿੱਚ ਦਿੱਤਾ ਜਾਂਦਾ ਹੈ।

ਹਵਾਲੇ[ਸੋਧੋ]