ਕਾਮਾਗਾਟਾਮਾਰੂ ਦੇ ਮੁਸਾਫਰਾਂ ਦੀ ਸੂਚੀ
ਕਾਮਾਗਾਟਾਮਾਰੂ ਜਹਾਜ਼ 4 ਅਪ੍ਰੈਲ 1914 ਨੂੰ ਹਾਂਗਕਾਂਗ ਤੋਂ ਚੱਲਿਆ ਸੀ ਅਤੇ ਸ਼ੰਘਾਈ, ਮੋਜੀ, ਯੋਕੋਹਾਮਾ ਆਦਿ ਬੰਦਰਗਾਹਾਂ ਤੋਂ ਮੁਸਾਫਰ ਲੈਂਦਾ ਹੋਇਆ 22 ਮਈ 1914 ਨੂੰ 376 ਮੁਸਾਫਰਾਂ ਸਮੇਤ ਕੈਨੇਡਾ ਦੇ ਸ਼ਹਿਰ ਵਿਕਟੋਰੀਆ ਪਹੁੰਚਿਆ ਅਤੇ 23 ਮਈ 1914 ਨੂੰ ਕੈਨੇਡਾ ਦੀ ਬੰਦਰਗਾਹ ਵੈਨਕੂਵਰ ਆ ਪਹੁੰਚਿਆ। ਇਹ ਜਹਾਜ਼ ਬਾਬਾ ਗੁਰਦਿੱਤ ਸਿੰਘ ਚਾਰਟਰ ਕਰਕੇ ਲਿਆਇਆ ਸੀ ਤਾਂ ਕਿ ਕੈਨੇਡਾ ਦੇ ਵਿਤਕਰੇ ਭਰੇ ਇੰਮੀਗਰੇਸ਼ਨ ਕਾਨੂੰਨਾਂ ਨੂੰ ਚੁਣੌਤੀ ਦਿੱਤੀ ਜਾ ਸਕੇ।
ਕੈਨੇਡਾ ਪਹੁੰਚਣ 'ਤੇ ਕੈਨੇਡਾ ਦੀ ਸਰਕਾਰ ਨੇ ਸਿਰਫ ਉਹਨਾਂ ਮੁਸਾਫਰਾਂ ਨੂੰ ਵੈਨਕੂਵਰ ਵਿੱਚ ਉੱਤਰਨ ਦੀ ਆਗਿਆ ਦਿੱਤੀ, ਜਿਹੜੇ ਪਹਿਲਾਂ ਕੈਨੇਡਾ ਵਿੱਚ ਰਹਿ ਚੁੱਕੇ ਸਨ। ਪਹਿਲਾਂ ਰਹਿ ਚੁੱਕੇ ਮੁਸਾਫਰਾਂ ਤੋਂ ਬਿਨਾਂ ਜਹਾਜ਼ ਦੇ ਡਾਕਟਰ, ਉਸ ਦੀ ਪਤਨੀ ਅਤੇ ਉਹਨਾਂ ਦੇ ਬੱਚੇ ਨੂੰ ਵੀ ਵੈਨਕੂਵਰ ਵਿੱਚ ਉਤਰ ਲੈਣ ਦਿੱਤਾ ਗਿਆ ਸੀ। ਬਾਕੀ ਦੇ ਮੁਸਾਫਰ ਪੂਰੇ ਦੋ ਮਹੀਨੇ ਜਹਾਜ਼ ਵਿੱਚ ਵੈਨਕੂਵਰ ਦੀ ਬੰਦਰਗਾਹ 'ਤੇ ਕੈਦ ਰਹੇ ਅਤੇ 23 ਜੁਲਾਈ 1914 ਨੂੰ ਇਹਨਾਂ ਮੁਸਾਫਰਾਂ ਸਮੇਤ ਕਾਮਾਗਾਟਾਮਾਰੂ ਜਹਾਜ਼ ਨੂੰ ਕੈਨੇਡਾ ਤੋਂ ਵਾਪਸ ਭੇਜ ਦਿੱਤਾ ਗਿਆ।
29 ਸਤੰਬਰ 1914 ਨੂੰ ਕਾਮਾਗਾਟਾਮਾਰੂ ਬੱਜਬੱਜ ਘਾਟ 'ਤੇ ਪਹੁੰਚ ਗਿਆ। ਉੱਥੇ ਮੁਸਾਫਰਾਂ ਅਤੇ ਪੁਲੀਸ ਵਿਚਕਾਰ ਹੋਈ ਝੜਪ ਕਾਰਨ ਪੁਲੀਸ ਵਲੋਂ ਮੁਸਾਫਰਾਂ 'ਤੇ ਗੋਲੀ ਚਲਾਈ ਗਈ, ਜਿਸ ਦੇ ਨਤੀਜੇ ਵਜੋਂ 19 ਮੁਸਾਫਰ ਮਾਰੇ ਗਏ ਅਤੇ 23 ਹਸਪਤਾਲ ਲਿਜਾਏ ਗਏ।
ਇਸ ਜਹਾਜ਼ ਵਿੱਚ ਆਏ ਮੁਸਾਫਰਾਂ ਦੀ ਸੂਚੀ ਹੇਠਾਂ ਦਿੱਤੀ ਜਾ ਰਹੀ ਹੈ। ਇਸ ਸੂਚੀ ਵਿੱਚ ਮੁਸਾਫਰਾਂ ਦੇ ਨਾਂ ਅਤੇ ਪਿੰਡ ਵਤਨ ਦੇ ਕਾਮਾਗਾਟਾਮਾਰੂ ਸਪੈਸ਼ਲ ਅੰਕ (ਜੁਲਾਈ/ਅਗਸਤ/ਸਤੰਬਰ 1989) ਅਤੇ ਮੇਲਾ ਗਦਰੀ ਬਾਬਿਆਂ ਦਾ ਸੋਵੀਨਾਰ (2007) ਵਿੱਚ ਦਿੱਤੀਆਂ ਸੂਚੀਆਂ 'ਚੋਂ ਲਏ ਗਏ ਹਨ। ਮੁਸਾਫਰਾਂ ਦੀ ਉਮਰ, ਵਿਆਹੁਤਾ ਸਥਿਤੀ, ਆਦਿ ਸੰਖੇਪ ਜਾਣਕਾਰੀ ਸਾਈਮਨ ਫਰੇਜ਼ਰ ਯੂਨੀਵਰਸਿਟੀ ਦੇ ਵੈੱਬਸਾਈਟ ਤੋਂ ਲਈ ਗਈ ਹੈ ਅਤੇ ਜਹਾਜ਼ 'ਤੇ ਮੁਸਾਫਰਾਂ ਦੇ ਲੀਡਰਾਂ ਅਤੇ ਸ਼ਿੱਪ ਕਮੇਟੀ ਦੇ ਮੈਂਬਰਾਂ ਬਾਰੇ ਜਾਣਕਾਰੀ ਸੋਹਣ ਸਿੰਘ ਜੋਸ਼ ਦੀ ਕਿਤਾਬ "ਟਰੈਜਡੀ ਆਫ ਕਾਮਾਗਾਟਾਮਾਰੂ" ਵਿੱਚੋਂ ਲਈ ਗਈ ਹੈ। ਸੂਚੀ ਵਿੱਚ ਦਿੱਤੇ ਗਏ ਜ਼ਿਲ੍ਹੇ ਸੰਨ 1914 ਦੇ ਹਿਸਾਬ ਨਾਲ ਹਨ।
ਜ਼ਿਲ੍ਹਾ ਫਿਰੋਜ਼ਪੁਰ
[ਸੋਧੋ]1. ਹਰਨਾਮ ਸਿੰਘ: ਪਿੰਡ ਰੋਡੇ
2. ਕੇਹਰ ਸਿੰਘ: ਪਿੰਡ ਰੋਡੇ ਉਮਰ 40 ਸਾਲ, ਅਣਵਿਆਹਿਆ ਹੋਇਆ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਬਾਅਦ ਗ੍ਰਿਫਤਾਰ ਕਰਕੇ 30 ਸਤੰਬਰ 1914 ਨੂੰ ਜੇਲ੍ਹ ਭੇਜ ਦਿੱਤਾ ਗਿਆ ਸੀ।
3. ਇੰਦਰ ਸਿੰਘ: ਪਿੰਡ ਰੋਡੇ
4. ਕੇਹਰ ਸਿੰਘ: ਪਿੰਡ ਰੋਡੇ, ਉਮਰ 27 ਸਾਲ ਵਿਆਹਿਆ ਹੋਇਆ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਬਾਅਦ ਗ੍ਰਿਫਤਾਰ ਕਰਕੇ 30 ਸਤੰਬਰ 1914 ਨੂੰ ਜੇਲ੍ਹ ਭੇਜ ਦਿੱਤਾ ਗਿਆ ਸੀ।
5. ਹੀਰਾ ਸਿੰਘ: ਪਿੰਡ ਤੁੰਗਵਾਲੀ, ਉਮਰ 21 ਸਾਲ, ਅਣਵਿਆਹਿਆ ਹੋਇਆ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਬਾਅਦ ਗ੍ਰਿਫਤਾਰ ਕਰਕੇ 6 ਅਕਤੂਬਰ 1914 ਨੂੰ ਜੇਲ੍ਹ ਭੇਜ ਦਿੱਤਾ ਗਿਆ ਸੀ।
6. ਸ਼ੇਰ ਸਿੰਘ: ਪਿੰਡ ਤੁੰਗਵਾਲੀ, ਉਮਰ 30 ਸਾਲ, ਵਿਆਹਿਆ ਹੋਇਆ।
7. ਰਾਮ ਸਿੰਘ: ਪਿੰਡ ਤੁੰਗਵਾਲੀ, ਉਮਰ 20 ਸਾਲ, ਅਣਵਿਆਹਿਆ ਹੋਇਆ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਬਾਅਦ ਗ੍ਰਿਫਤਾਰ ਕਰਕੇ 6 ਅਕਤੂਬਰ 1914 ਨੂੰ ਜੇਲ੍ਹ ਭੇਜ ਦਿੱਤਾ ਗਿਆ ਸੀ।
8. ਗੁਰਮੁਖ ਸਿੰਘ: ਪਿੰਡ ਤੁੰਗਵਾਲੀ, ਉਮਰ 25 ਸਾਲ, ਵਿਆਹਿਆ ਹੋਇਆ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਬਾਅਦ ਗ੍ਰਿਫਤਾਰ ਕਰਕੇ 30 ਸਤੰਬਰ 1914 ਨੂੰ ਜੇਲ੍ਹ ਭੇਜ ਦਿੱਤਾ ਗਿਆ।
9. ਬੁੱਢਾ ਸਿੰਘ: ਪਿੰਡ ਤੁੰਗਵਾਲੀ, ਉਮਰ 21 ਸਾਲ, ਅਣਵਿਆਹਿਆ ਹੋਇਆ।
10. ਕੇਹਰ ਸਿੰਘ: ਪਿੰਡ ਤੁੰਗਵਾਲੀ, ਉਮਰ 30 ਸਾਲ, ਅਣਵਿਆਹਿਆ ਹੋਇਆ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਬਾਅਦ ਗ੍ਰਿਫਤਾਰ ਕਰਕੇ 29 ਸਤੰਬਰ 1914 ਨੂੰ ਜੇਲ੍ਹ ਭੇਜ ਦਿੱਤਾ ਗਿਆ ਸੀ।
11. ਬੰਸੀ ਲਾਲ: ਪਿੰਡ ਤੁੰਗਵਾਲੀ, ਉਮਰ 21 ਸਾਲ, ਅਣਵਿਆਹਿਆ ਹੋਇਆ।
12. ਰਾਮ ਜੀ ਦਾਸ, ਪਿਤਾ ਦਾ ਨਾਂ ਸੰਤ ਰਾਮ: ਪਿੰਡ ਤੁੰਗਵਾਲੀ, ਉਮਰ 25 ਸਾਲ, ਵਿਆਹਿਆ ਹੋਇਆ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਬਾਅਦ ਗ੍ਰਿਫਤਾਰ ਕਰਕੇ 3 ਅਕਤੂਬਰ 1914 ਨੂੰ ਜੇਲ੍ਹ ਭੇਜ ਦਿੱਤਾ ਗਿਆ ਸੀ।
13. ਕਰਤਾ ਰਾਮ: ਪਿੰਡ ਤੁੰਗਵਾਲੀ, ਉਮਰ 40 ਸਾਲ, ਵਿਆਹਿਆ ਹੋਇਆ।
14. ਰਾਮ ਰਤਨ: ਪਿੰਡ ਤੁੰਗਵਾਲੀ, ਉਮਰ 24 ਸਾਲ, ਅਣਵਿਆਹਿਆ ਹੋਇਆ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਬਾਅਦ ਗ੍ਰਿਫਤਾਰ ਕਰਕੇ 8 ਅਕਤੂਬਰ 1914 ਨੂੰ ਜੇਲ੍ਹ ਭੇਜ ਦਿੱਤਾ ਗਿਆ ਸੀ।
15. ਥੰਮਣ ਸਿੰਘ: ਪਿੰਡ ਤੁੰਗਵਾਲੀ, ਉਮਰ 40 ਸਾਲ, ਵਿਆਹਿਆ ਹੋਇਆ। ਇਸ ਤੋਂ ਪਹਿਲਾਂ ਸੰਨ 1906 ਤੋਂ 1912 ਤੱਕ ਕੈਨੇਡਾ ਵਿੱਚ ਰਹਿ ਚੁੱਕਾ ਸੀ। ਇਸ ਵਾਰ ਉਸ ਨੇ ਓਸ਼ੀਅਨ ਫਾਲਜ਼ ਮਿੱਲ ਵਿੱਚ ਜਾਣਾ ਸੀ। ਉਸ ਨੂੰ ਕੈਨੇਡਾ ਵਿੱਚ ਉਤਰ ਲੈਣ ਦਿੱਤਾ ਗਿਆ ਸੀ।
16. ਦਰਬਾਰਾ ਸਿੰਘ: ਪਿੰਡ ਮੱਲ੍ਹਣ, ਉਮਰ 30 ਸਾਲ, ਅਣਵਿਆਹਿਆ ਹੋਇਆ। ਬੱਜਬੱਜ ਘਾਟ ਦੇ ਗੋਲੀਕਾਂਡ ਸਮੇਂ ਜ਼ਖਮੀ ਹੋਇਆ। ਇਕ ਜ਼ਖਮ ਉਸ ਦੇ ਪੇਟ 'ਤੇ ਸੀ ਅਤੇ ਇਕ ਜ਼ਖਮ ਖੱਬੀ ਬਾਂਹ 'ਤੇ। ਬਾਅਦ ਵਿੱਚ ਗ੍ਰਿਫਤਾਰ ਕਰਕੇ 1 ਅਕਤੂਬਰ 1914 ਨੂੰ ਜੇਲ੍ਹ ਭੇਜ ਦਿੱਤਾ ਗਿਆ।
17. ਸੁੰਦਰ ਸਿੰਘ: ਪਿੰਡ ਮੱਲ੍ਹਣ
18. ਪਰਤਾਪ ਸਿੰਘ: ਪਿੰਡ ਮੱਲ੍ਹਣ
19. ਬੂੜ ਸਿੰਘ: ਪਿੰਡ ਲੰਗੇਆਨਾ
20. ਜੈਮਲ ਸਿੰਘ: ਪਿੰਡ ਪਿੰਡ ਲੰਗੇਆਨਾ, ਉਮਰ 30 ਸਾਲ, ਵਿਆਹਿਆ ਹੋਇਆ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਬਾਅਦ ਗ੍ਰਿਫਤਾਰ ਕਰਕੇ 29 ਸਤੰਬਰ 1914 ਨੂੰ ਜੇਲ੍ਹ ਭੇਜ ਦਿੱਤਾ ਗਿਆ ਸੀ।
21. ਰੂੜ ਸਿੰਘ: ਪਿੰਡ ਪਿੰਡ ਲੰਗੇਆਨਾ, ਉਮਰ 40 ਸਾਲ, ਵਿਆਹਿਆ ਹੋਇਆ। ਬੱਜਬੱਜ ਘਾਟ ਦੇ ਗੋਲੀਕਾਂਡ ਵਿੱਚ ਮੌਤ ਹੋ ਗਈ।
22. ਦੇਵਾ ਸਿੰਘ: ਪਿੰਡ ਲੰਗੇਆਨਾ, ਉਮਰ 25 ਸਾਲ, ਵਿਆਹਿਆ ਹੋਇਆ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਬਾਅਦ ਗ੍ਰਿਫਤਾਰ ਕਰਕੇ 24 ਸਤੰਬਰ 1914 ਨੂੰ ਜੇਲ੍ਹ ਭੇਜ ਦਿੱਤਾ ਗਿਆ।
23. ਪੂਰਨ ਸਿੰਘ: ਪਿੰਡ ਢੁੱਡੀਕੇ
24. ਇੰਦਰ ਸਿੰਘ: ਪਿੰਡ ਢੁੱਡੀਕੇ
25. ਮੇਵਾ ਸਿੰਘ: ਪਿੰਡ ਢੁੱਡੀਕੇ
26. ਬੱਗਾ ਸਿੰਘ: ਪਿੰਡ ਢੁੱਡੀਕੇ
27. ਜੀਵਨ ਸਿੰਘ: ਪਿੰਡ ਢੁੱਡੀਕੇ
28. ਰਾਮ ਸਿੰਘ: ਪਿੰਡ ਅਬਲੂ, ਉਮਰ 30 ਸਾਲ, ਅਣਵਿਆਹਿਆ ਹੋਇਆ।
29. ਸ਼ਹਿਜ਼ਾਦਾ ਸਿੰਘ: ਪਿੰਡ ਅਬਲੂ
30. ਨਾਹਰ ਸਿੰਘ: ਪਿੰਡ ਅਬਲੂ
31. ਜਵਾਲਾ ਸਿੰਘ: ਪਿੰਡ ਵਰ੍ਹੇ, ਉਮਰ 35 ਸਾਲ, ਵਿਆਹਿਆ ਹੋਇਆ ਸੀ। ਇਸ ਤੋਂ ਪਹਿਲਾਂ ਸੰਨ 1906 ਤੋਂ ਲੈ ਕੇ 1912 ਤੱਕ ਕੈਨੇਡਾ ਵਿੱਚ ਰਹਿ ਚੁੱਕਾ ਸੀ। ਇਸ ਵਾਰ ਉਸ ਨੇ ਬੀ ਸੀ ਵਿੱਚ ਓਸ਼ੀਅਨ ਫਾਲਜ਼ ਮਿੱਲ ਵਿੱਚ ਜਾਣਾ ਸੀ। ਉਸ ਨੂੰ ਕੈਨੇਡਾ ਵਿੱਚ ਉਤਰ ਲੈਣ ਦਿੱਤਾ ਗਿਆ ਸੀ।
32. ਗੁਰਮਖ ਸਿੰਘ: ਪਿੰਡ ਵਰ੍ਹੇ, ਉਮਰ 23 ਸਾਲ, ਅਣਵਿਆਹਿਆ ਹੋਇਆ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਬਾਅਦ ਗ੍ਰਿਫਤਾਰ ਕਰਕੇ 8 ਅਕਤੂਬਰ 1914 ਨੂੰ ਜੇਲ੍ਹ ਭੇਜ ਦਿੱਤਾ ਗਿਆ।
33. ਗੋਬਿੰਦ ਸਿੰਘ: ਪਿੰਡ ਵਰ੍ਹੇ, ਉਮਰ 22 ਸਾਲ, ਵਿਆਹਿਆ ਹੋਇਆ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਬਾਅਦ ਗ੍ਰਿਫਤਾਰ ਕਰਕੇ 2 ਅਕਤੂਬਰ 1914 ਨੂੰ ਜੇਲ੍ਹ ਭੇਜ ਦਿੱਤਾ ਗਿਆ।
34. ਭਗਤ ਸਿੰਘ: ਪਿੰਡ ਰਾਜੇਆਣਾ
35. ਸੰਤਾ ਸਿੰਘ: ਪਿੰਡ ਰਾਜੇਆਣਾ, ਵਿਆਹਿਆ ਹੋਇਆ।
36. ਜੈਮਲ ਸਿੰਘ: ਪਿੰਡ ਸੇਖਾ
37. ਕੇਹਰ ਸਿੰਘ: ਪਿੰਡ ਸੇਖਾ
38. ਮੱਲਾ ਸਿੰਘ: ਪਿੰਡ ਸੇਖਾ, ਉਮਰ 25 ਸਾਲ, ਅਣਵਿਆਹਿਆ ਹੋਇਆ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਪਹਿਲਾਂ ਗੱਡੀ ਰਾਹੀਂ ਪੰਜਾਬ ਭੇਜ ਦਿੱਤਾ ਗਿਆ ਸੀ।
39. ਜੈਮਲ ਸਿੰਘ: ਪਿੰਡ ਸੇਖਾ
40. ਪੂਰਨ ਸਿੰਘ: ਪਿੰਡ ਘੋਲੀਆ, ਉਮਰ 25 ਸਾਲ, ਅਣਵਿਆਹਿਆ ਹੋਇਆ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਬਾਅਦ ਗ੍ਰਿਫਤਾਰ ਕਰਕੇ 12 ਅਕਤੂਬਰ 1914 ਨੂੰ ਜੇਲ੍ਹ ਭੇਜ ਦਿੱਤਾ ਗਿਆ ਸੀ।
41. ਮੁਨਸ਼ੀ ਸਿੰਘ (ਰਾਮ): ਪਿੰਡ ਘੋਲੀਆ ਉਮਰ 20 ਸਾਲ, ਵਿਆਹਿਆ ਹੋਇਆ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਬਾਅਦ ਗ੍ਰਿਫਤਾਰ ਕਰਕੇ 15 ਅਕਤੂਬਰ 1914 ਨੂੰ ਜੇਲ੍ਹ ਭੇਜ ਦਿੱਤਾ ਗਿਆ ਸੀ।
42. ਸਾਧਾ ਸਿੰਘ: ਪਿੰਡ ਚੂਹੜਚੱਕ, ਉਮਰ 49 ਸਾਲ, ਵਿਆਹਿਆ ਹੋਇਆ।
43. ਬਿਸ਼ਨ ਸਿੰਘ: ਪਿੰਡ ਚੂਹੜਚੱਕ, ਉਮਰ 23 ਸਾਲ, ਅਣਵਿਆਹਿਆ ਹੋਇਆ। ਬੱਜਬੱਜ ਘਾਟ ਦੇ ਗੋਲੀਕਾਂਡ ਦੌਰਾਨ ਸੱਜੀ ਬਾਂਹ 'ਤੇ ਗੋਲੀ ਲੱਗੀ। ਇਸ ਸਮੇਂ ਗ੍ਰਿਫਤਾਰ ਕਰਕੇ 30 ਸਤੰਬਰ 1914 ਨੂੰ ਜੇਲ੍ਹ ਭੇਜ ਦਿੱਤਾ ਗਿਆ।
44. ਸ਼ੇਰ (ਦਲੇਲ) ਸਿੰਘ: ਪਿੰਡ ਆਲਮਵਾਲਾ
45. ਭਗਵਾਨ ਸਿੰਘ: ਪਿੰਡ ਆਲਮਵਾਲਾ, ਉਮਰ 24 ਸਾਲ, ਵਿਆਹਿਆ ਹੋਇਆ। ਬੱਜਬੱਜ ਘਾਟ ਦੇ ਗੋਲੀਕਾਂਡ ਬਾਅਦ ਗ੍ਰਿਫਤਾਰ ਕਰਕੇ 29 ਸਤੰਬਰ 1914 ਨੂੰ ਜੇਲ੍ਹ ਭੇਜ ਦਿੱਤਾ ਗਿਆ।
46. ਕਿਕਰ ਸਿੰਘ: ਪਿੰਡ ਭੋਕਰੀ
47. ਈਸ਼ਰ ਸਿੰਘ: ਪਿੰਡ ਰੌਲੀ, ਉਮਰ 32 ਸਾਲ, ਵਿਆਹਿਆ ਹੋਇਆ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰਕੇ 30 ਸਤੰਬਰ 1914 ਨੂੰ ਜੇਲ੍ਹ ਭੇਜ ਦਿੱਤਾ ਗਿਆ ਸੀ।
48. ਇੰਦਰ ਸਿੰਘ: ਪਿੰਡ ਦੁਨੇਵਾਲਾ, ਉਮਰ 40 ਸਾਲ, ਵਿਆਹਿਆ ਹੋਇਆ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਬਾਅਦ ਗ੍ਰਿਫਤਾਰ ਕਰਕੇ 30 ਸਤੰਬਰ 1914 ਨੂੰ ਜੇਲ੍ਹ ਭੇਜ ਦਿੱਤਾ ਗਿਆ ਸੀ।
49. ਗੱਜਣ ਸਿੰਘ: ਪਿੰਡ ਬੁੱਟਰ, ਉਮਰ 27 ਸਾਲ, ਅਣਵਿਆਹਿਆ ਹੋਇਆ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਪਹਿਲਾਂ ਗੱਡੀ ਰਾਹੀਂ ਪੰਜਾਬ ਭੇਜ ਦਿੱਤਾ ਗਿਆ।
50. ਚੰਨਣ ਸਿੰਘ: ਪਿੰਡ ਕਿਸ਼ਨਪੁਰਾ, ਉਮਰ 20 ਸਾਲ, ਅਣਵਿਆਹਿਆ ਹੋਇਆ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਬਾਅਦ ਗ੍ਰਿਫਤਾਰ ਕਰਕੇ 1 ਅਕਤੂਬਰ 1914 ਨੂੰ ਜੇਲ੍ਹ ਭੇਜ ਦਿੱਤਾ ਗਿਆ।
51. ਝਗੜ ਸਿੰਘ: ਪਿੰਡ ਸੁਗਮੀ
52. ਅਰਜਣ ਸਿੰਘ: ਪਿੰਡ ਮਹਿਣਾ, ਉਮਰ 25 ਸਾਲ, ਵਿਆਹਿਆ ਹੋਇਆ ਸੀ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਪਹਿਲਾਂ ਗੱਡੀ ਰਾਹੀਂ ਪੰਜਾਬ ਭੇਜ ਦਿੱਤਾ ਗਿਆ ਸੀ।
53. ਕਪੂਰ ਸਿੰਘ: ਪਿੰਡ ਲੋਪੋ, ਉਮਰ 23 ਸਾਲ, ਵਿਆਹਿਆ ਹੋਇਆ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਬਾਅਦ ਗ੍ਰਿਫਤਾਰ ਕਰਕੇ 30 ਅਕਤੂਬਰ 1914 ਨੂੰ ਜੇਲ੍ਹ ਭੇਜ ਦਿੱਤਾ ਗਿਆ ਸੀ।
54. ਮਿੱਤ ਸਿੰਘ: ਪਿੰਡ ਬਰਾਜ
55. ਸਾਵਣ ਸਿੰਘ: ਪਿੰਡ ਬੁਡਾਲਾ, ਉਮਰ 30 ਸਾਲ, ਵਿਆਹਿਆ ਹੋਇਆ। ਇਸ ਤੋਂ ਪਹਿਲਾਂ ਸੰਨ 1907 ਤੋਂ ਲੈ ਕੇ 1912 ਤੱਕ ਕੈਨੇਡਾ ਵਿੱਚ ਰਹਿ ਚੁੱਕਾ ਸੀ। ਇਸ ਵਾਰ ਉਸ ਨੇ ਓਸ਼ੀਅਨ ਫਾਲਜ਼ ਮਿੱਲ ਵਿੱਚ ਜਾਣਾ ਸੀ। ਉਸ ਨੂੰ ਕੈਨੇਡਾ ਵਿੱਚ ਉਤਰ ਲੈਣ ਦਿੱਤਾ ਗਿਆ ਸੀ।
56. ਬਿਸ਼ਨ ਸਿੰਘ: ਪਿੰਡ ਲੋਹਗੜ੍ਹ, ਉਮਰ 22 ਸਾਲ, ਅਣਵਿਆਹਿਆ ਹੋਇਆ।
57. ਪਰਤਾਪ ਸਿੰਘ: ਪਿੰਡ ਬਾਘਾਪੁਰਾਣਾ, ਉਮਰ 22 ਸਾਲ, ਵਿਆਹਿਆ ਹੋਇਆ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਪਹਿਲਾਂ ਗੱਡੀ ਰਾਹੀਂ ਪੰਜਾਬ ਭੇਜ ਦਿੱਤਾ ਗਿਆ ਸੀ।
58. ਨਰਾਇਣ ਸਿੰਘ: ਪਿੰਡ ਲੌਗੇਦੇਵਾ
59. ਮਿੱਤ ਸਿੰਘ: ਪਿੰਡ ਬੁੱਘੀਪੁਰ, ਉਮਰ 42 ਸਾਲ, ਅਣਵਿਆਹਿਆ ਹੋਇਆ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਬਾਅਦ ਗ੍ਰਿਫਤਾਰ ਕਰਕੇ 2 ਅਕਤੂਬਰ 1914 ਨੂੰ ਜੇਲ੍ਹ ਭੇਜ ਦਿੱਤਾ ਗਿਆ ਸੀ।
60. ਸੁੰਦਰ ਸਿੰਘ: ਪਿੰਡ ਅਜੀਤਵਾਲ, ਉਮਰ 30 ਸਾਲ, ਪਿੰਡ ਅਜੀਤਵਾਲ ਜ਼ਿਲ੍ਹਾ ਫਿਰੋਜ਼ਪੁਰ, ਵਿਆਹਿਆ ਹੋਇਆ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਬਾਅਦ ਗ੍ਰਿਫਤਾਰ ਕਰਕੇ 2 ਅਕਤੂਬਰ 1914 ਨੂੰ ਜੇਲ੍ਹ ਭੇਜ ਦਿੱਤਾ ਗਿਆ ਸੀ। ਇਸ ਗੋਲੀਕਾਂਡ ਦੌਰਾਨ ਉਸ ਦੀ ਪਿੱਠ 'ਤੇ ਇਕ ਫੱਟ ਲੱਗਾ ਸੀ। ਕਾਮਾਗਾਟਾਮਾਰੂ ਜਹਾਜ਼ 'ਤੇ ਮੁਸਾਫਰਾਂ ਦੇ ਜਾਣੇ ਜਾਂਦੇ ਲੀਡਰਾਂ ਵਿੱਚੋਂ ਇਕ ਸੀ।
61. ਚੰਨਣ ਸਿੰਘ: ਪਿੰਡ ਤਖਾਣਬੱਧ
62. ਇੰਦਰ ਸਿੰਘ: ਪਿੰਡ ਰਾਮਾ
63. ਅਮਰੀਕ ਸਿੰਘ: ਪਿੰਡ ਝੰਡਿਆਣਾ, ਉਮਰ 22 ਸਾਲ, ਵਿਆਹਿਆ ਹੋਇਆ ਸੀ।
64. ਰਣਜੀਤ ਸਿੰਘ: ਪਿੰਡ ਹਰੀਕੇ, ਉਮਰ 21 ਸਾਲ, ਅਣਵਿਆਹਿਆ ਹੋਇਆ।
65. ਨੰਦ ਸਿੰਘ: ਪਿੰਡ ਗੰਗਾ ਅਬਲੂ, ਉਮਰ 25 ਸਾਲ, ਵਿਆਹਿਆ ਹੋਇਆ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਬਾਅਦ ਗ੍ਰਿਫਤਾਰ ਕਰਕੇ 29 ਸਤੰਬਰ 1914 ਨੂੰ ਜੇਲ੍ਹ ਭੇਜ ਦਿੱਤਾ ਗਿਆ ਸੀ।
66. ਨਰਾਇਣ ਸਿੰਘ: ਪਿੰਡ ਗੋਨੇਆਣਾ, ਉਮਰ 22 ਸਾਲ, ਵਿਆਹਿਆ ਹੋਇਆ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਬਾਅਦ ਗ੍ਰਿਫਤਾਰ ਕਰਕੇ 6 ਅਕਤੂਬਰ 1914 ਨੂੰ ਜੇਲ੍ਹ ਭੇਜ ਦਿੱਤਾ ਗਿਆ ਸੀ।
67. ਸੁੱਚਾ ਸਿੰਘ: ਪਿੰਡ ਮਾਛੀਕੇ
68. ਬੀਰ ਸਿੰਘ: ਪਿੰਡ ਸੁਹਾਗ
69. ਦਲਜੀਤ ਸਿੰਘ: ਪਿੰਡ ਕੌਣੀ, ਉਮਰ 23 ਸਾਲ, ਅਣਵਿਆਹਿਆ ਸੀ। ਜਹਾਜ਼ 'ਤੇ ਗੁਰਦਿੱਤ ਸਿੰਘ ਦਾ ਸੈਕਟਰੀ।
70.ਮਾਹਲਾ (ਮੱਲਾ) ਸਿੰਘ: ਪਿੰਡ ਜੈਮਲ ਸਿੰਘ ਵਾਲਾ, ਉਮਰ 21 ਸਾਲ, ਵਿਆਹਿਆ ਹੋਇਆ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਗਿਆ ਸੀ।
71. ਲਖਰਾਜ ਸਿੰਘ: ਪਿੰਡ ਮਰ੍ਹਾਜ, ਉਮਰ 23 ਸਾਲ, ਵਿਆਹਿਆ ਹੋਇਆ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਬਾਅਦ ਗ੍ਰਿਫਤਾਰ ਕਰਕੇ 3 ਅਕਤੂਬਰ 1914 ਨੂੰ ਜੇਲ੍ਹ ਭੇਜ ਦਿੱਤਾ ਗਿਆ ਸੀ।
72. ਸੁੰਦਰ ਸਿੰਘ: ਪਿੰਡ ਖੋਟੇ, ਉਮਰ 39 ਸਾਲ, ਪਿੰਡ ਖੋਟੇ ਜ਼ਿਲ੍ਹਾ ਫਿਰੋਜ਼ਪੁਰ, ਵਿਆਹਿਆ ਹੋਇਆ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਪਹਿਲਾਂ ਗੱਡੀ ਰਾਹੀਂ ਪੰਜਾਬ ਭੇਜ ਦਿੱਤਾ ਗਿਆ ਸੀ।
73. ਕਿਸ਼ਨ ਸਿੰਘ: ਪਿੰਡ ਜੀਊਣਵਾਲਾ, ਉਮਰ 25 ਸਾਲ, ਪਿੰਡ ਜਿਉਣਵਾਲਾ ਜ਼ਿਲ੍ਹਾ ਫਿਰੋਜ਼ਪੁਰ, ਵਿਆਹਿਆ ਹੋਇਆ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਬਾਅਦ ਗ੍ਰਿਫਤਾਰ ਕਰਕੇ 10 ਅਕਤੂਬਰ 1914 ਨੂੰ ਜੇਲ੍ਹ ਭੇਜ ਦਿੱਤਾ ਗਿਆ ਸੀ।
74. ਨੰਦ ਸਿੰਘ: ਪਿੰਡ ਲਹਿਰਾ
75. ਕੇਹਰ ਸਿੰਘ: ਪਿੰਡ ਸੋਤਾ, ਉਮਰ 21 ਸਾਲ, ਅਣਵਿਆਹਿਆ ਹੋਇਆ।
ਜ਼ਿਲ੍ਹਾ ਅੰਮ੍ਰਿਤਸਰ
[ਸੋਧੋ]76. ਗਰੁਦਿੱਤ ਸਿੰਘ: ਪਿੰਡ ਸਰਹਾਲੀ, ਜਹਾਜ਼ ਨੂੰ ਚਾਰਟਰ ਕਰਨ ਵਾਲਾ, ਉਮਰ 49 ਸਾਲ, ਵਿਆਹਿਆ ਹੋਇਆ। ਜਹਾਜ਼ ਵਿੱਚ ਉਸ ਦੇ ਨਾਲ ਉਸ ਦਾ ਪੁੱਤਰ ਬੰਤ ਸਿੰਘ ਵੀ ਸੀ।
77. ਬੰਤ ਸਿੰਘ: ਪਿੰਡ ਸਰਹਾਲੀ, ਉਮਰ 6 ਸਾਲ, ਗੁਰਦਿੱਤ ਸਿੰਘ ਦਾ ਪੁੱਤਰ।
78. ਸ਼ਮਸ਼ੇਰ ਸਿੰਘ: ਪਿੰਡ ਸਰਹਾਲੀ, ਉਮਰ 22 ਸਾਲ, ਵਿਆਹਿਆ ਹੋਇਆ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਬਾਅਦ ਗ੍ਰਿਫਤਾਰ ਕਰਕੇ 2 ਅਕਤੂਬਰ 1914 ਨੂੰ ਜੇਲ੍ਹ ਭੇਜ ਦਿੱਤਾ ਗਿਆ ਸੀ। ਕਾਮਾਗਾਟਾਮਾਰੂ ਜਹਾਜ਼ 'ਤੇ ਮੁਸਾਫਰਾਂ ਦੇ ਜਾਣੇ ਜਾਂਦੇ ਲੀਡਰਾਂ ਵਿੱਚੋਂ ਇਕ ਸੀ।
79. ਸੁਰੈਣ ਸਿੰਘ: ਪਿੰਡ ਸਰਹਾਲੀ, ਉਮਰ 35 ਸਾਲ, ਵਿਆਹਿਆ ਹੋਇਆ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਬਾਅਦ 5 ਅਕਤੂਬਰ 1914 ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ।
80. ਸ਼ੀਹਾਂ ਸਿੰਘ: ਪਿੰਡ ਸਰਹਾਲੀ
81. ਬਘੇਲ ਸਿੰਘ: ਪਿੰਡ ਕੋਟਦਾਤਾ
82. ਕੇਹਰ ਸਿੰਘ: ਪਿੰਡ ਕੋਟਦਾਤਾ
83. ਆਸਾ ਸਿੰਘ: ਪਿੰਡ ਕੋਟਦਾਤਾ, ਉਮਰ 27 ਸਾਲ, ਪਿੰਡ ਕੋਟਦਾਤਾ ਜਿਲ੍ਹਾ ਅੰਮ੍ਰਿਤਸਰ, ਅਣਵਿਆਹਿਆ।
84. ਸ਼ੀਹਾਂ ਸਿੰਘ: ਪਿੰਡ ਕੋਟਦਾਤਾ, ਉਮਰ 25 ਸਾਲ, ਵਿਆਹਿਆ ਹੋਇਆ। ਬੱਜਬੱਜ ਘਾਟ ਦੇ ਗੋਲੀਕਾਂਡ ਦੌਰਾਨ ਉਸ ਦੀ ਮੌਤ ਹੋ ਗਈ ਸੀ।
85. ਜਵੰਦ ਸਿੰਘ: ਪਿੰਡ ਕੋਟਦਾਤਾ
86. ਸਾਧੂ ਸਿੰਘ: ਪਿੰਡ ਕੋਟਦਾਤਾ, ਉਮਰ 20 ਸਾਲ, ਵਿਆਹਿਆ ਹੋਇਆ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਬਾਅਦ ਗ੍ਰਿਫਤਾਰ ਕਰਕੇ 3 ਅਕਤੂਬਰ 1914 ਨੂੰ ਜੇਲ੍ਹ ਭੇਜ ਦਿੱਤਾ ਗਿਆ ਸੀ।
87. ਫੌਜਾ ਸਿੰਘ: ਪਿੰਡ ਤੁਮੋਵਾਲ, ਉਮਰ 5 ਸਾਲ, ਪਿਤਾ ਦਾ ਨਾਂ ਸੁੰਦਰ ਸਿੰਘ ਅਤੇ ਮਾਤਾ ਦਾ ਨਾਂ ਕਿਸ਼ਨ ਕੌਰ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਪਹਿਲਾਂ ਗੱਡੀ ਰਾਹੀਂ ਪੰਜਾਬ ਭੇਜ ਦਿੱਤਾ ਗਿਆ।
88. ਸੁੰਦਰ ਸਿੰਘ: ਪਿੰਡ ਤੁਮੋਵਾਲ, ਉਮਰ 28 ਸਾਲ, ਵਿਆਹਿਆ ਹੋਇਆ। ਉਸ ਦੀ ਪਤਨੀ ਕਿਸ਼ਨ ਕੌਰ ਅਤੇ ਪੁੱਤਰ ਫੌਜਾ ਸਿੰਘ ਅਤੇ ਇਕ ਛੋਟੀ ਬੇਟੀ ਵੀ ਉਸ ਦੇ ਨਾਲ ਮੁਸਾਫਰ ਸਨ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਬਾਅਦ ਗ੍ਰਿਫਤਾਰ ਕਰਕੇ 1 ਅਕਤੂਬਰ 1914 ਨੂੰ ਜੇਲ੍ਹ ਭੇਜ ਦਿੱਤਾ ਗਿਆ ਸੀ।
89. ਕਿਸ਼ਨ ਕੌਰ: ਪਿੰਡ ਤੁਮੋਵਾਲ, ਉਮਰ 27 ਸਾਲ, ਵਿਆਹੀ ਹੋਈ। ਉਸ ਦਾ ਪਤੀ ਸੁੰਦਰ ਸਿੰਘ, ਉਸ ਦਾ ਪੁੱਤਰ ਫੌਜਾ ਸਿੰਘ ਅਤੇ ਇਕ ਛੋਟੀ ਬੇਟੀ ਵੀ ਉਸ ਦੇ ਨਾਲ ਮੁਸਾਫਰ ਸਨ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਪਹਿਲਾਂ ਇਸ ਨੂੰ ਗੱਡੀ ਰਾਹੀਂ ਪੰਜਾਬ ਭੇਜ ਦਿੱਤਾ ਗਿਆ ਸੀ।
90. ਛੋਟੀ ਬੱਚੀ: ਪਿੰਡ ਤੁਮੋਵਾਲ, ਉਸ ਪਿਤਾ ਸੁੰਦਰ ਸਿੰਘ, ਮਾਤਾ ਕਿਸ਼ਨ ਕੌਰ ਅਤੇ ਭਰਾ ਫੌਜਾ ਸਿੰਘ ਵੀ ਉਸ ਦੇ ਨਾਲ ਕਾਮਾਗਾਟਾਮਾਰੂ ਜਹਾਜ਼ ਵਿੱਚ ਮੁਸਾਫਰ ਸਨ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਪਹਿਲਾਂ ਇਸ ਨੂੰ ਗੱਡੀ ਰਾਹੀਂ ਪੰਜਾਬ ਭੇਜ ਦਿੱਤਾ ਗਿਆ ਸੀ।
91. ਰੂੜ ਸਿੰਘ: ਪਿੰਡ ਨਾਨੋਕੇ, ਉਮਰ 20 ਸਾਲ, ਜ਼ਿਲ੍ਹਾ ਅੰਮ੍ਰਿਤਸਰ, ਅਣਵਿਆਹਿਆ ਹੋਇਆ। ਬੱਜਬੱਜ ਘਾਟ ਦੇ ਗੋਲੀਕਾਂਡ ਦੌਰਾਨ ਮੌਤ ਹੋ ਗਈ।
92. ਸ਼ੇਰ ਸਿੰਘ: ਪਿੰਡ ਨਾਨੋਕੇ
93. ਅਜਾਇਬ ਸਿੰਘ: ਪਿੰਡ ਕਸੇਲ, ਉਮਰ 21 ਸਾਲ, ਅਣਵਿਆਹਿਆ ਸੀ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਬਾਅਦ ਗ੍ਰਿਫਤਾਰ ਕਰਕੇ 30 ਸਤੰਬਰ 1914 ਨੂੰ ਜੇਲ੍ਹ ਭੇਜ ਦਿੱਤਾ ਗਿਆ।
94. ਤੇਜਾ ਸਿੰਘ: ਪਿੰਡ ਕਸੇਲ, ਉਮਰ 30 ਸਾਲ, ਵਿਆਹਿਆ ਹੋਇਆ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਬਾਅਦ 2 ਅਕਤੂਬਰ 1914 ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਸੀ।
95. ਸ਼ੀਹਾਂ ਸਿੰਘ: ਪਿੰਡ ਜੌਹਲ ਭੈਲ
96. ਬੂੜ ਸਿੰਘ: ਪਿੰਡ ਜੌਹਲ ਭੈਲ
97. ਹਰਨਾਮ ਸਿੰਘ: ਪਿੰਡ ਸੇਰੋਂ, ਉਮਰ 40 ਸਾਲ, ਵਿਧੁਰ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਬਾਅਦ ਗ੍ਰਿਫਤਾਰ ਕਰਕੇ 2 ਅਕਤੂਬਰ 1914 ਨੂੰ ਜੇਲ੍ਹ ਭੇਜ ਦਿੱਤਾ ਗਿਆ ਸੀ।
98. ਦੇਵਾ ਸਿੰਘ: ਪਿੰਡ ਸੇਰੋਂ, ਉਮਰ 38 ਸਾਲ, ਵਿਆਹਿਆ ਹੋਇਆ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਬਾਅਦ ਗ੍ਰਿਫਤਾਰ ਕਰਕੇ 12 ਅਕਤੂਬਰ 1914 ਨੂੰ ਜੇਲ੍ਹ ਭੇਜ ਦਿੱਤਾ ਗਿਆ।
99. ਨਰਾਇਣ ਸਿੰਘ: ਪਿੰਡ ਕੱਲਾ
100. ਅੱਛਰ ਸਿੰਘ: ਪਿੰਡ ਕੱਲਾ, ਉਮਰ 30 ਸਾਲ, ਪਿੰਡ ਕੱਲਾ ਜਿਲ੍ਹਾ ਅੰਮ੍ਰਿਤਸਰ। ਪਹਿਲਾਂ 1906-1912 ਤੱਕ ਕੈਨੇਡਾ ਵਿੱਚ ਰਹਿ ਚੁੱਕਾ ਸੀ। ਇਸ ਸਮੇਂ ਉਸ ਨੇ ਓਸ਼ੀਅਨ ਫਾਲਜ਼ ਮਿੱਲ ਵਿੱਚ ਜਾਣਾ ਸੀ। ਉਸ ਨੂੰ ਕੈਨੇਡਾ ਵਿੱਚ ਉਤਰ ਲੈਣ ਦਿੱਤਾ ਸੀ।
101. ਬਿਸ਼ਨ ਸਿੰਘ ਉਰਫ ਪਹਿਲਵਾਨ: ਪਿੰਡ ਦਦੇਹਰ, ਉਮਰ 20 ਸਾਲ, ਵਿਆਹਿਆ ਹੋਇਆ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਬਾਅਦ ਗ੍ਰਿਫਤਾਰ ਕਰਕੇ 5 ਅਕਤੂਬਰ 1914 ਨੂੰ ਜੇਲ੍ਹ ਭੇਜ ਦਿੱਤਾ ਗਿਆ।
102. ਇੰਦਰ ਸਿੰਘ: ਪਿੰਡ ਦਦੇਹਰ, ਉਮਰ 20 ਸਾਲ, ਵਿਆਹਿਆ ਹੋਇਆ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰਕੇ 30 ਸਤੰਬਰ 1914 ਨੂੰ ਜੇਲ੍ਹ ਭੇਜ ਦਿੱਤਾ ਗਿਆ ਸੀ।
103. ਸੁਰੈਣ ਸਿੰਘ: ਪਿੰਡ ਪੰਡੋਰੀ ਵੜੈਚ, ਉਮਰ 31 ਸਾਲ, ਵਿਧੁਰ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਬਾਅਦ ਉਸ ਨੂੰ 12 ਸਤੰਬਰ 1914 ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ।
104. ਸੁਰਜਨ ਸਿੰਘ: ਪਿੰਡ ਪੰਡੋਰੀ
105. ਬੇਲਾ ਸਿੰਘ: ਪਿੰਡ ਖਾਨ ਛਾਬੜੀ, ਉਮਰ 25 ਸਾਲ, ਵਿਆਹਿਆ ਹੋਇਆ। ਬੱਜਬੱਜ ਘਾਟ ਦੇ ਗੋਲੀਕਢ ਤੋਂ ਬਾਅਦ 30 ਸਤੰਬਰ 1914 ਨੂੰ ਜੇਲ੍ਹ ਭੇਜ ਦਿੱਤਾ ਗਿਆ।
106. ਆਲਾ ਸਿੰਘ: ਪਿੰਡ ਵੈਰੋਵਾਲ, ਉਮਰ 21 ਸਾਲ, ਪਿੰਡ ਵੈਰੋਵਾਲ, ਅਣਵਿਆਹਿਆ ਸੀ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਬਾਅਦ ਗ੍ਰਿਫਤਾਰ ਕਰਕੇ 29 ਸਤੰਬਰ 1914 ਨੂੰ ਜੇਲ੍ਹ ਭੇਜ ਦਿੱਤਾ ਗਿਆ।
107. ਵੀਰ ਸਿੰਘ: ਪਿੰਡ ਚੰਬੋਲ, ਉਮਰ 24 ਸਾਲ, ਅਣਵਿਆਹਿਆ ਹੋਇਆ।
108. ਦਿਆਲ ਸਿੰਘ: ਪਿੰਡ ਕੱਕੜ, ਉਮਰ 20 ਸਾਲ, ਪਿੰਡ ਕੱਕੜ ਜ਼ਿਲ੍ਹਾ ਅਮ੍ਰਿੰਤਸਰ, ਅਣਵਿਆਹਿਆ ਹੋਇਆ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਬਾਅਦ ਗ੍ਰਿਫਤਾਰ ਕਰਕੇ 12 ਅਕਤੂਬਰ 1914 ਨੂੰ ਜੇਲ੍ਹ ਭੇਜ ਦਿੱਤਾ ਗਿਆ। ਸ਼ਿੱਪ ਕਮੇਟੀ ਦਾ ਮੈਂਬਰ
109. ਗਨੇਸ਼ਾ ਸਿੰਘ: ਪਿੰਡ ਖੈਰਪੁਰਾ, ਉਮਰ 24 ਸਾਲ, ਅਣਵਿਆਹਿਆ ਹੋਇਆ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਬਾਅਦ ਗ੍ਰਿਫਤਾਰ ਕਰਕੇ 6 ਅਕਤੂਬਰ 1914 ਨੂੰ ਜੇਲ੍ਹ ਭੇਜ ਦਿੱਤਾ ਗਿਆ।
110. ਕਿਸ਼ਨ ਸਿੰਘ: ਪਿੰਡ ਮੁੱਢਾ, ਉਮਰ 45 ਸਾਲ, ਪਿੰਡ ਮੁੱਢਾ ਜ਼ਿਲ੍ਹਾ ਅੰਮ੍ਰਿਤਸਰ, ਵਿਆਹਿਆ ਹੋਇਆ।
111. ਬਹਾਦਰ ਸਿੰਘ: ਪਿੰਡ ਕੱਲਰ ਵਾਲੀਆ, ਉਮਰ 20 ਸਾਲ, ਵਿਧੁਰ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਬਾਅਦ ਗ੍ਰਿਫਤਾਰ ਕਰਕੇ 30 ਸਤੰਬਰ 1914 ਨੂੰ ਜੇਲ੍ਹ ਭੇਜ ਦਿੱਤਾ ਗਿਆ।
112. ਮੱਲ ਸਿੰਘ: ਪਿੰਡ ਵਡਾਲੀ ਆਲਾ ਸਿੰਘ
113. ਨੌਰੰਗ ਸਿੰਘ: ਪਿੰਡ ਮੁੰਡਾ ਪਿੰਡ
114. ਮੰਨਾ ਸਿੰਘ: ਪਿੰਡ ਢੋਟੀਆਂ, ਉਮਰ 31 ਸਾਲ, ਅਣਵਿਆਹਿਆ ਹੋਇਆ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਗਿਆ ਸੀ।
115. ਵਧਾਵਾ ਸਿੰਘ: ਪਿੰਡ ਭਕਨਾ, ਉਮਰ 23 ਸਾਲ, ਅਣਵਿਆਹਿਆ ਹੋਇਆ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਬਾਅਦ 30 ਸਤੰਬਰ 1914 ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਸੀ।
116. ਅਤਰ ਸਿੰਘ: ਪਿੰਡ ਰੂੜੀਵਾਲਾ, ਪਿੰਡ ਰੂੜੀਵਾਲਾ, ਅੰਮ੍ਰਿਤਸਰ
117. ਜਵੰਦ (ਜੀਵਨ) ਸਿੰਘ: ਪਿੰਡ ਫਤੇਹ ਗੜ੍ਹ, ਉਮਰ 20 ਸਾਲ, ਅਣਵਿਆਹਿਆ ਹੋਇਆ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਬਾਅਦ ਗ੍ਰਿਫਤਾਰ ਕਰਕੇ 2 ਅਕਤੂਬਰ 1914 ਨੂੰ ਜੇਲ੍ਹ ਭੇਜ ਦਿੱਤਾ ਗਿਆ ਸੀ।
118. ਠਾਕਰ ਸਿੰਘ: ਪਿੰਡ ਉਦੋਨੰਗਲ, ਉਮਰ 27 ਸਾਲ, ਅਣਵਿਆਹਿਆ ਹੋਇਆ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਬਾਅਦ 12 ਅਕਤੂਬਰ 1914 ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਸੀ।
119. ਕਿਸ਼ਨ ਸਿੰਘ: ਪਿੰਡ ਝੰਡੇਰ
120. ਫੌਜਾ ਸਿੰਘ: ਪਿੰਡ ਝਾਮਕੇ, ਉਮਰ 25 ਸਾਲ, ਪਿੰਡ ਝਾਮਕੇ ਜ਼ਿਲ੍ਹਾ ਅੰਮ੍ਰਿਤਸਰ, ਵਿਧੁਰ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਬਾਅਦ ਗ੍ਰਿਫਤਾਰ ਕਰਕੇ 30 ਸਤੰਬਰ 1914 ਨੂੰ ਜੇਲ੍ਹ ਭੇਜ ਦਿੱਤਾ ਗਿਆ।
121. ਟਹਿਲ ਸਿੰਘ: ਪਿੰਡ ਚੋਹਲਾ ਸਾਹਿਬ
122. ਟਹਿਲ ਸਿੰਘ: ਪਿੰਡ ਰਾਣੀ ਵਲਾਹ
123. ਹਰਨਾਮ ਸਿੰਘ: ਅੰਮ੍ਰਿਤਸਰ
124. ਲਛਮਣ ਸਿੰਘ: ਪਿੰਡ ਮਾਨੋਚਾਹਲ, ਉਮਰ 28 ਸਾਲ, ਅਣਵਿਆਹਿਆ ਹੋਇਆ। ਬੱਜਬੱਜ ਘਾਟ ਦੇ ਗੋਲੀਕਾਂਡ ਦੌਰਾਨ ਮਾਰਿਆ ਗਿਆ ਸੀ।
125. ਸੱਜਣ ਸਿੰਘ: ਪਿੰਡ ਫੂਰ, ਉਮਰ 30 ਸਾਲ, ਵਿਆਹਿਆ ਹੋਇਆ। ਇਸ ਤੋਂ ਪਹਿਲਾਂ ਸੰਨ 1906 ਤੋਂ 1912 ਤੱਕ ਉਹ ਕੈਨੇਡਾ ਵਿੱਚ ਰਹਿ ਚੁੱਕਾ ਸੀ। ਇਸ ਵਾਰ ਉਸ ਨੇ ਓਸ਼ੀਅਨ ਫਾਲਜ਼ ਮਿੱਲ ਵਿੱਚ ਜਾਣਾ ਸੀ। ਉਸ ਨੂੰ ਕੈਨੇਡਾ ਵਿੱਚ ਉਤਰ ਲੈਣ ਦਿੱਤਾ ਗਿਆ ਸੀ।
126. ਮੱਖਣ ਸਿੰਘ: ਪਿੰਡ ਲੱਧੋਵਾਲ
127. ਹਰਨਾਮ ਸਿੰਘ: ਪਿੰਡ ਪਨਗੋਟਾ
128. ਤਾਰਾ ਸਿੰਘ: ਪਿੰਡ ਜਮੱਸਤ ਪੁਰਾ, ਉਮਰ 22 ਸਾਲ, ਵਿਆਹਿਆ ਹੋਇਆ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਬਾਅਦ 3 ਅਕਤੂਬਰ 1914 ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਸੀ।
129. ਜਗਤ ਸਿੰਘ: ਪਿੰਡ ਤਾਰਾਗੜ੍ਹ, ਉਮਰ 20 ਸਾਲ, ਅਣਵਿਆਹਿਆ ਹੋਇਆ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਬਾਅਦ ਗ੍ਰਿਫਤਾਰ ਕਰਕੇ 12 ਅਕਤੂਬਰ1914 ਨੂੰ ਜੇਲ੍ਹ ਭੇਜ ਦਿੱਤਾ ਗਿਆ ਸੀ।
130. ਬੂਟਾ ਸਿੰਘ: ਪਿੰਡ ਮੂਸਲ, ਉਮਰ 23 ਸਾਲ, ਵਿਆਹਿਆ ਹੋਇਆ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਬਾਅਦ ਗ੍ਰਿਫਤਾਰ ਕਰਕੇ 2 ਅਕਤੂਬਰ 1914 ਨੂੰ ਜੇਲ੍ਹ ਭੇਜ ਦਿੱਤਾ ਗਿਆ।
131. ਸੰਪੂਰਨ ਸਿੰਘ: ਪਿੰਡ ਨੱਥੂਪੁਰਾ, ਉਮਰ 22 ਸਾਲ, ਵਿਆਹਿਆ ਹੋਇਆ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਬਾਅਦ ਗ੍ਰਿਫਤਾਰ ਕਰਕੇ 30 ਸਤੰਬਰ 1914 ਨੂੰ ਜੇਲ੍ਹ ਭੇਜ ਦਿੱਤਾ ਗਿਆ ਸੀ।
132. ਬੂੜ ਸਿੰਘ: ਪਿੰਡ ਜੌੜਾ, ਉਮਰ 27 ਸਾਲ, ਅਣਵਿਆਹਿਆ ਹੋਇਆ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਪਹਿਲਾਂ ਗੱਡੀ ਰਾਹੀਂ ਪੰਜਾਬ ਭੇਜ ਦਿੱਤਾ ਗਿਆ।
133. ਸੰਤਾ ਸਿੰਘ: ਪਿੰਡ ਕੱਦ ਗਿੱਲ
134. ਕਿਸ਼ਨ ਸਿੰਘ: ਪਿੰਡ ਛੱਜਲਵੱਢੀ, ਉਮਰ 30 ਸਾਲ, ਅਣਵਿਆਹਿਆ ਹੋਇਆ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਬਾਅਦ ਗ੍ਰਿਫਤਾਰ ਕਰਕੇ 5 ਅਕਤੂਬਰ 1914 ਨੂੰ ਜੇਲ੍ਹ ਭੇਜ ਦਿੱਤਾ ਗਿਆ ਸੀ।
135. ਅਤਰ ਸਿੰਘ: ਪਿੰਡ ਘੜਕਾ, ਉਮਰ 40 ਸਾਲ, ਪਿੰਡ ਘੜਕਾ ਜ਼ਿਲ੍ਹਾ ਅੰਮ੍ਰਿਤਸਰ, ਵਿਆਹਿਆ ਹੋਇਆ ਸੀ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਬਾਅਦ ਗ੍ਰਿਫਤਾਰ ਕਰਕੇ 30 ਸਤੰਬਰ 1914 ਨੂੰ ਜੇਲ੍ਹ ਭੇਜ ਦਿੱਤਾ ਗਿਆ ਸੀ।
136. ਭਗਵਾਨ ਸਿੰਘ: ਪਿੰਡ ਮੂਸੋ, ਉਮਰ 25 ਸਾਲ, ਵਿਆਹਿਆ ਹੋਇਆ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਬਾਅਦ ਗ੍ਰਿਫਤਾਰ ਕਰਕੇ 10 ਅਕਤੂਬਰ 1914 ਨੂੰ ਜੇਲ੍ਹ ਭੇਜ ਦਿੱਤਾ ਗਿਆ ਸੀ। ਕਾਮਾਗਾਟਾਮਾਰੂ ਜਹਾਜ਼ 'ਤੇ ਬਣੀ ਸ਼ਿੱਪ ਕਮੇਟੀ ਦਾ ਮੈਂਬਰ ਸੀ।
ਜ਼ਿਲ੍ਹਾ ਲੁਧਿਆਣਾ
[ਸੋਧੋ]137. ਸੂਬਾ ਸਿੰਘ: ਪਿੰਡ ਢੋਲਣ, ਉਮਰ 23 ਸਾਲ, ਵਿਆਹਿਆ ਹੋਇਆ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਪਹਿਲਾਂ ਗੱਡੀ ਰਾਹੀਂ ਪੰਜਾਬ ਭੇਜ ਦਿੱਤਾ ਗਿਆ ਸੀ।
138. ਅਰਜਣ ਸਿੰਘ: ਪਿੰਡ ਢੋਲਣ
139. ਅਰਜਣ ਸਿੰਘ: (ਦੂਜਾ) ਪਿੰਡ ਢੋਲਣ
140. ਖੁਸ਼ਹਾਲ ਸਿੰਘ: ਪਿੰਡ ਢੋਲਣ
141. ਮੱਲ ਸਿੰਘ: ਪਿੰਡ ਅੱਚਰਵਾਲ, ਅਣਵਿਆਹਿਆ ਹੋਇਆ। ਬੱਜਬੱਜ ਘਾਟ ਦੇ ਗੋਲੀਕਾਂਡ ਵਿੱਚ ਖੱਬੀ ਪਿੰਨੀ 'ਤੇ ਗੋਲੀ ਲੱਗੀ ਸੀ ਅਤੇ ਬਾਅਦ ਵਿੱਚ ਗ੍ਰਿਫਤਾਰ ਕਰਕੇ 30 ਸਤੰਬਰ 1914 ਨੂੰ ਜੇਲ੍ਹ ਭੇਜ ਦਿੱਤਾ ਗਿਆ ਸੀ।
142. ਕੇਹਰ ਸਿੰਘ: ਪਿੰਡ ਅਚਰਵਾਲ, ਉਮਰ 20 ਸਾਲ, ਅਣਵਿਆਹਿਆ ਹੋਇਆ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਬਾਅਦ ਗ੍ਰਿਫਤਾਰ ਕਰਕੇ 30 ਸਤੰਬਰ 1914 ਨੂੰ ਜੇਲ੍ਹ ਭੇਜ ਦਿੱਤਾ ਗਿਆ ਸੀ।
143. ਦਾਨ ਸਿੰਘ: ਪਿੰਡ ਅਚਰਵਾਲ, ਉਮਰ 36 ਸਾਲ, ਵਿਧੁਰ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਬਾਅਦ ਗ੍ਰਿਫਤਾਰ ਕਰਕੇ 2 ਅਕਤੂਬਰ 1914 ਨੂੰ ਜੇਲ੍ਹ ਭੇਜ ਦਿੱਤਾ ਗਿਆ। ਕਾਮਾਗਾਟਾਮਾਰੂ ਜਹਾਜ਼ 'ਤੇ ਬਣੀ ਸ਼ਿੱਪ ਕਮੇਟੀ ਦਾ ਮੈਂਬਰ ਸੀ।
144. ਗੋਪੀ ਰਾਮ: ਪਿੰਡ ਅਚਰਵਾਲ, ਉਮਰ 34 ਸਾਲ, ਵਿਆਹਿਆ ਹੋਇਆ।
145. ਡਾ: ਰਘੂਨਾਥ ਸਿੰਘ: ਪਿੰਡ ਗੁਜਰਵਾਲ, 27 ਸਾਲ, ਵਿਆਹਿਆ ਹੋਇਆ। ਜਹਾਜ਼ ਵਿੱਚ ਉਸ ਦੀ ਪਤਨੀ ਅਤੇ ਉਸ ਦਾ ਪੁੱਤਰ ਨਿਹਾਲ ਸਿੰਘ ਵੀ ਉਸ ਦੇ ਨਾਲ ਸੀ। ਸਾਰੇ ਪਰਿਵਾਰ ਨੂੰ ਕੈਨੇਡਾ ਵਿੱਚ ਉਤਰ ਲੈਣ ਦਿੱਤਾ ਸੀ। ਕਾਮਾਗਾਟਾਮਾਰੂ ਜਹਾਜ ਦਾ ਡਾਕਟਰ ਸੀ।
146. ਪਤਨੀ ਰਘੂਨਾਥ ਸਿੰਘ: ਪਿੰਡ ਗੁਜਰਵਾਲ। ਉਸ ਦਾ ਪਤੀ ਡਾ: ਰਘੂਨਾਥ ਸਿੰਘ ਅਤੇ ਪੁੱਤਰ ਨਿਹਾਲ ਸਿੰਘ ਵੀ ਮੁਸਾਫਰਾਂ ਦੇ ਤੌਰ 'ਤੇ ਉਸ ਦੇ ਨਾਲ ਸੀ। ਇਸ ਸਾਰੇ ਪਰਿਵਾਰ ਨੂੰ ਕੈਨੇਡਾ ਵਿੱਚ ਉਤਰ ਲੈਣ ਦਿੱਤਾ ਗਿਆ ਸੀ।
147. ਨਿਹਾਲ ਸਿੰਘ: ਪਿੰਡ ਗੁਜਰਵਾਲ, ਉਮਰ ਸਾਢੇ 6 ਸਾਲ, ਡਾæ ਰਘੂਨਾਥ ਦਾ ਪੁੱਤਰ। ਇਸ ਸਾਰੇ ਪਰਿਵਾਰ ਨੂੰ ਕੈਨੇਡਾ ਵਿੱਚ ਉਤਰ ਲੈਣ ਦਿੱਤਾ ਗਿਆ ਸੀ।
148. ਹਰਨਾਮ ਸਿੰਘ: ਪਿੰਡ ਗੁਜਰਵਾਲ, ਉਮਰ 25 ਸਾਲ, ਅਣਵਿਆਹਿਆ ਹੋਇਆ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਬਾਅਦ ਗ੍ਰਿਫਤਾਰ ਕਰਕੇ 11 ਅਕਤੂਬਰ 1914 ਨੂੰ ਜੇਲ੍ਹ ਭੇਜ ਦਿੱਤਾ ਗਿਆ ਸੀ।
149. ਪਾਲਾ ਸਿੰਘ: ਪਿੰਡ ਬੋਪਾਰਾਏ
150. ਨੱਥਾ ਸਿੰਘ: ਪਿੰਡ ਬੋਪਾਰਾਏ
151. ਜਤੀ ਸਿੰਘ: ਪਿੰਡ ਬੋਪਾਰਾਏ, ਉਮਰ 22 ਸਾਲ, ਅਣਵਿਆਹਿਆ ਹੋਇਆ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਬਾਅਦ ਗ੍ਰਿਫਤਾਰ ਕਰਕੇ 12 ਅਕਤੂਬਰ 1914 ਨੂੰ ਜੇਲ੍ਹ ਭੇਜ ਦਿੱਤਾ ਗਿਆ ਸੀ।
152. ਪਾਖਰ ਸਿੰਘ: ਪਿੰਡ ਪੰਡੋਰੀ, ਉਮਰ 30 ਸਾਲ, ਵਿਧੁਰ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਬਾਅਦ ਗ੍ਰਿਫਤਾਰ ਕਰਕੇ 12 ਅਕਤੂਬਰ 1914 ਨੂੰ ਜੇਲ੍ਹ ਭੇਜ ਦਿੱਤਾ ਗਿਆ ਸੀ।
153. ਬਖਸ਼ੀਸ਼ ਸਿੰਘ: ਪਿੰਡ ਪੰਡੋਰੀ
154. ਬਸੰਤ ਸਿੰਘ: ਪਿੰਡ ਪੰਡੋਰੀ, ਉਮਰ 34 ਸਾਲ, ਵਿਆਹਿਆ ਹੋਇਆ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਪਹਿਲਾਂ ਗੱਡੀ ਰਾਹੀਂ ਭੇਜ ਦਿੱਤਾ ਗਿਆ।
155. ਸ਼ੇਰ ਸਿੰਘ: ਪਿੰਡ ਕਮਾਲਪੁਰ, ਉਮਰ 24 ਸਾਲ, ਵਿਆਹਿਆ ਹੋਇਆ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਬਾਅਦ ਗ੍ਰਿਫਤਾਰ ਕਰਕੇ 4 ਅਕਤੂਬਰ 1914 ਨੂੰ ਜੇਲ੍ਹ ਭੇਜ ਦਿੱਤਾ ਗਿਆ ਸੀ।
156. ਸੰਤੋਖ ਸਿੰਘ: ਪਿੰਡ ਕਮਾਲਪੁਰ, ਉਮਰ 35 ਸਾਲ, ਪਿੰਡ ਕਮਾਲਪੁਰ ਜ਼ਿਲ੍ਹਾ ਲੁਧਿਆਣਾ, ਅਣਵਿਆਹਿਆ ਹੋਇਆ।
157. ਦਾਨ ਸਿੰਘ: ਪਿੰਡ ਫੂਲੇਵਾਲ, ਉਮਰ 30 ਸਾਲ, ਅਣਵਿਆਹਿਆ ਹੋਇਆ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਪਹਿਲਾਂ ਗੱਡੀ ਵਿੱਚ ਪੰਜਾਬ ਭੇਜ ਦਿੱਤਾ ਗਿਆ।
158. ਪ੍ਰੇਮ ਸਿੰਘ: ਪਿੰਡ ਜਵੱਦੀ, ਉਮਰ 28 ਸਾਲ, ਵਿਆਹਿਆ ਹੋਇਆ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਬਾਅਦ ਗ੍ਰਿਫਤਾਰ ਕਰਕੇ 30 ਸਤੰਬਰ 1914 ਨੂੰ ਜੇਲ੍ਹ ਭੇਜ ਦਿੱਤਾ ਗਿਆ ਸੀ।
159. ਸੁੰਦਰ ਸਿੰਘ: ਪਿੰਡ ਚੀਮਣੇ, ਉਮਰ 40 ਸਾਲ, ਵਿਆਹਿਆ ਹੋਇਆ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਬਾਅਦ ਗ੍ਰਿਫਤਾਰ ਕਰਕੇ 11 ਅਕਤੂਬਰ 1914 ਨੂੰ ਜੇਲ੍ਹ ਭੇਜ ਦਿੱਤਾ ਗਿਆ ਸੀ। ਇਸ ਗੋਲੀਕਾਂਡ ਵਿੱਚ ਉਹ ਜ਼ਖਮੀ ਹੋ ਗਿਆ ਸੀ। ਕਾਮਾਗਾਟਾਮਾਰੂ ਜਹਾਜ਼ ਬਣੀ ਸ਼ਿੱਪ ਕਮੇਟੀ ਦਾ ਮੈਂਬਰ ਸੀ।
160. ਨੌਰੰਗ ਸਿੰਘ: ਪਿੰਡ ਦੇਤਵਾਲ, ਉਮਰ 20 ਸਾਲ, ਵਿਆਹਿਆ ਹੋਇਆ। ਬੱਜਬੱਜ ਘਾਟ ਦੇ ਗੋਲੀਕਾਂਡ ਪਹਿਲਾਂ ਗੱਡੀ ਰਾਹੀਂ ਭੇਜ ਦਿੱਤਾ ਗਿਆ ਸੀ।
161. ਲਾਲ ਸਿੰਘ: ਪਿੰਡ ਮਾਨ, ਉਮਰ 22 ਸਾਲ, ਵਿਆਹਿਆ ਹੋਇਆ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਬਾਅਦ ਗ੍ਰਿਫਤਾਰ ਕਰਕੇ 2 ਅਕਤੂਬਰ 1914 ਨੂੰ ਜੇਲ੍ਹ ਭੇਜ ਦਿੱਤਾ ਗਿਆ ਸੀ।
162. ਸੁੰਦਰ ਸਿੰਘ: ਪਿੰਡ ਮਾਨ, ਉਮਰ 35 ਸਾਲ, ਵਿਆਹਿਆ ਹੋਇਆ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਗਿਆ ਸੀ।
163. ਹੁਸ਼ਿਆਰ ਸਿੰਘ: ਪਿੰਡ ਕੁਲਾਰ
164. ਧਿਆਨ ਸਿੰਘ: ਪਿੰਡ ਘੁਮਾਣ, ਉਮਰ 27 ਸਾਲ, ਵਿਧੁਰ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਬਾਅਦ ਗ੍ਰਿਫਤਾਰ ਕਰਕੇ 4 ਅਕਤੂਬਰ 1914 ਨੂੰ ਜੇਲ੍ਹ ਭੇਜ ਦਿੱਤਾ ਗਿਆ।
165. ਪੂਰਨ ਸਿੰਘ: ਪਿੰਡ ਬਿੰਜਲ
166. ਗੰਡਾ ਸਿੰਘ: ਪਿੰਡ ਜਸਪਾਲ ਭਾਈਕੇ
167. ਪਾਲਾ ਸਿੰਘ: ਪਿੰਡ ਲੁਹਾਰਾ, ਉਮਰ 31 ਸਾਲ, ਵਿਧੁਰ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਬਾਅਦ ਗ੍ਰਿਫਤਾਰ ਕਰਕੇ 29 ਸਤੰਬਰ 1914 ਨੂੰ ਜੇਲ੍ਹ ਭੇਜ ਦਿੱਤਾ ਗਿਆ ਸੀ।
168. ਕਾਕਾ ਸਿੰਘ: ਪਿੰਡ ਡੱਬਾ
169. ਮਸਤਾ ਸਿੰਘ: ਪਿੰਡ ਲੀਲ ਮੇਘਾ, ਉਮਰ 24 ਸਾਲ, ਵਿਆਹਿਆ ਹੋਇਆ। ਬੱਜਬੱਜ ਘਾਟ ਦੇ ਗੋਲੀਕਾਂਡ ਦੌਰਾਨ ਮਾਰਿਆ ਗਿਆ ਸੀ।
170. ਸੇਵਾ ਸਿੰਘ: ਫਰਵਾਹੀਵਾਲਾ, ਉਮਰ 25 ਸਾਲ, ਅਣਵਿਆਹਿਆ ਹੋਇਆ।
171. ਹਰਨਾਮ ਸਿੰਘ: ਪਿੰਡ ਧਾਲੀਆ, ਉਮਰ 25 ਸਾਲ, ਵਿਧੁਰ।
172. ਬਾਰੂ: ਪਿੰਡ ਢੋਲੇਵਾਲ
173. ਹਾਕਮ ਸਿੰਘ: ਪਿੰਡ ਨੱਤ, ਉਮਰ 38 ਸਾਲ, ਵਿਆਹਿਆ ਹੋਇਆ। ਪਹਿਲਾਂ 1906 ਤੋਂ 1910 ਤੱਕ, ਚਾਰ ਸਾਲ ਕੈਨੇਡਾ ਵਿੱਚ ਰਹਿ ਚੁੱਕਾ ਸੀ। ਉਸ ਨੂੰ ਕੈਨੇਡਾ ਵਿੱਚ ਉਤਰ ਲੈਣ ਦਿੱਤਾ ਸੀ। ਇਸ ਵਾਰੀ ਉਸ ਨੇ ਬੀ ਸੀ ਦੀ ਓਸ਼ੀਅਨ ਫਾਲਜ਼ ਮਿੱਲ ਵਿੱਚ ਜਾਣਾ ਸੀ।
174. ਅਮੀਰ ਮੁਹੰਮਦ ਖਾਂ: ਲੁਧਿਆਣਾ, ਉਮਰ 25 ਸਾਲ, ਅਣਵਿਆਹਿਆ ਸੀ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਬਾਅਦ ਗ੍ਰਿਫਤਾਰ ਕਰਕੇ 2 ਅਕਤੂਬਰ 1914 ਨੂੰ ਜੇਲ੍ਹ ਭੇਜ ਦਿੱਤਾ ਗਿਆ ਸੀ। ਕਾਮਾਗਾਟਾਮਾਰੂ ਜਹਾਜ਼ 'ਤੇ ਮੁਸਾਫਰਾਂ ਦੇ ਜਾਣੇ ਜਾਂਦੇ ਲੀਡਰਾਂ ਵਿੱਚੋਂ ਇਕ ਸੀ।
175. ਵੀਰ ਸਿੰਘ: ਪਿੰਡ ਗੁੜਾ
176. ਹਰਨਾਮ ਸਿੰਘ: ਪਿੰਡ ਮੱਲਾ
177. ਤਾਰਾ ਸਿੰਘ: ਪਿੰਡ ਅਲੂਣੇ ਮਿਆਣੇ, ਉਮਰ 35 ਸਾਲ, ਵਿਆਹਿਆ ਹੋਇਆ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਬਾਅਦ 12 ਅਕਤੂਬਰ 1914 ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਸੀ। ਕਾਮਾਗਾਟਾਮਾਰੂ ਜਹਾਜ਼ 'ਤੇ ਮੁਸਾਫਰਾਂ ਦੇ ਜਾਣੇ ਜਾਂਦੇ ਲੀਡਰਾਂ ਵਿੱਚੋਂ ਇਕ ਸੀ।
178. ਕੁੰਦਨ ਸਿੰਘ: ਪਿੰਡ ਸਰਾਭਾ, ਉਮਰ 30 ਸਾਲ, ਵਿਆਹਿਆ ਹੋਇਆ।
179. ਰਲਾ ਸਿੰਘ: ਪਿੰਡ ਢੈਪਈ, ਉਮਰ 27 ਸਾਲ, ਵਿਆਹਿਆ ਹੋਇਆ।
180. ਨੱਥਾ ਸਿੰਘ: ਪਿੰਡ ਚੱਕਰਵਾਲਾ, ਉਮਰ 35 ਸਾਲ, ਅਣਵਿਆਹਿਆ ਹੋਇਆ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਬਾਅਦ ਗ੍ਰਿਫਤਾਰ ਕਰਕੇ 2 ਅਕਤੂਬਰ 1914 ਨੂੰ ਜੇਲ੍ਹ ਭੇਜ ਦਿੱਤਾ ਗਿਆ ਸੀ।
181. ਪੂਰਨ ਸਿੰਘ: ਪਿੰਡ ਚੋਪ, ਉਮਰ 20 ਸਾਲ, ਅਣਵਿਆਹਿਆ ਹੋਇਆ।
182. ਈਸ਼ਰ ਸਿੰਘ: ਪਿੰਡ ਮਾਨੋਕੇ, ਉਮਰ 30 ਸਾਲ, ਵਿਆਹਿਆ ਹੋਇਆ।
183. ਲਾਲ ਸਿੰਘ: ਪਿੰਡ ਖਿਆਲੀ, ਉਮਰ 25 ਸਾਲ, ਵਿਆਹਿਆ ਹੋਇਆ।
184. ਲਾਲ ਸਿੰਘ: ਪਿੰਡ ਜੜਤੌਲੀ, ਉਮਰ 25 ਸਾਲ, ਵਿਆਹਿਆ ਹੋਇਆ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਬਾਅਦ ਗ੍ਰਿਫਤਾਰ ਕਰਕੇ 7 ਅਕਤੂਬਰ 1914 ਨੂੰ ਜੇਲ੍ਹ ਭੇਜ ਦਿੱਤਾ ਗਿਆ ਸੀ।
185. ਪਾਲਾ ਸਿੰਘ: ਪਿੰਡ ਰੂਮੀ, ਉਮਰ 30 ਸਾਲ, ਅਣਵਿਆਹਿਆ ਹੋਇਆ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਬਾਅਦ ਗ੍ਰਿਫਤਾਰ ਕਰਕੇ 3 ਅਕਤੂਬਰ 1914 ਨੂੰ ਜੇਲ੍ਹ ਭੇਜ ਦਿੱਤਾ ਗਿਆ ਸੀ।
186. ਮਸਤਾਨ ਸਿੰਘ: ਪਿੰਡ ਲੋਹੜ, ਉਮਰ 25 ਸਾਲ, ਅਣਵਿਆਹਿਆ ਹੋਇਆ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਬਾਅਦ ਗ੍ਰਿਫਤਾਰ ਕਰਕੇ 24 ਅਕਤੂਬਰ 1914 ਨੂੰ ਜੇਲ੍ਹ ਭੇਜ ਦਿੱਤਾ ਗਿਆ ਸੀ।
187. ਗੁਰਮੁੱਖ ਸਿੰਘ: ਪਿੰਡ ਲਲਤੋਂ, ਉਮਰ 20 ਸਾਲ, ਵਿਆਹਿਆ ਹੋਇਆ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਬਾਅਦ ਗ੍ਰਿਫਤਾਰ ਕਰਕੇ 29 ਸਤੰਬਰ 1914 ਨੂੰ ਜੇਲ੍ਹ ਭੇਜ ਦਿੱਤਾ ਗਿਆ। ਬਾਅਦ ਵਿੱਚ ਗਦਰ ਪਾਰਟੀ ਦੇ ਸਰਗਰਮ ਕਾਰਕੁੰਨ ਬਣੇ ਅਤੇ ਗੁਰਮੁੱਖ ਸਿੰਘ ਲਲਤੋਂ ਦੇ ਨਾਂ ਨਾਲ ਜਾਣੇ ਗਏ।
188. ਪੂਰਨ ਸਿੰਘ: ਪਿੰਡ ਜਨੈਤਪੁਰਾ, ਉਮਰ 27 ਸਾਲ, ਅਣਵਿਆਹਿਆ ਹੋਇਆ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਬਾਅਦ ਗ੍ਰਿਫਤਾਰ ਕਰਕੇ 2 ਅਕਤੂਬਰ 1914 ਨੂੰ ਜੇਲ੍ਹ ਭੇਜ ਦਿੱਤਾ ਗਿਆ ਸੀ।
189. ਪਰਤਾਪ ਸਿੰਘ: ਪਿੰਡ ਨੱਥੋਵਾਲ, ਉਮਰ 20 ਸਾਲ, ਵਿਆਹਿਆ ਹੋਇਆ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਬਾਅਦ ਗ੍ਰਿਫਤਾਰ ਕਰਕੇ 1 ਅਕਤੂਬਰ 1914 ਨੂੰ ਜੇਲ੍ਹ ਭੇਜ ਦਿੱਤਾ ਗਿਆ ਸੀ।
ਰਿਆਸਤ ਪਟਿਆਲਾ
[ਸੋਧੋ]190. ਚੰਦਾ ਸਿੰਘ: ਪਿੰਡ ਬੀਹਲਾ, ਉਮਰ 30 ਸਾਲ, ਵਿਆਹਿਆ ਹੋਇਆ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਬਾਅਦ ਗ੍ਰਿਫਤਾਰ ਕਰਕੇ 2 ਅਕਤੂਬਰ 1914 ਨੂੰ ਜੇਲ੍ਹ ਭੇਜ ਦਿੱਤਾ ਗਿਆ।
191. ਪਰਤਾਪ ਸਿੰਘ: ਪਿੰਡ ਬੀਹਲਾ, ਉਮਰ 23 ਸਾਲ, ਅਣਵਿਆਹਿਆ ਹੋਇਆ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਬਾਅਦ ਗ੍ਰਿਫਤਾਰ ਕਰਕੇ 29 ਸਤੰਬਰ 1914 ਨੂੰ ਜੇਲ੍ਹ ਭੇਜ ਦਿੱਤਾ ਗਿਆ ਸੀ।
192. ਜੈ ਸਿੰਘ: ਪਿੰਡ ਬੀਹਲਾ, ਉਮਰ 21 ਸਾਲ, ਅਣਵਿਆਹਿਆ ਹੋਇਆ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਬਾਅਦ ਗ੍ਰਿਫਤਾਰ ਕਰਕੇ 2 ਅਕਤੂਬਰ 1914 ਨੂੰ ਜੇਲ੍ਹ ਭੇਜ ਦਿੱਤਾ ਗਿਆ ਸੀ।
193. ਜਹਾਂਗੀਰ (ਜਗੀਰ) ਸਿੰਘ: ਪਿੰਡ ਬੀਹਲਾ, ਉਮਰ 26 ਸਾਲ, ਪਿੰਡ ਬੀਹਲਾ ਜ਼ਿਲ੍ਹਾ ਪਟਿਆਲਾ, ਅਣਵਿਆਹਿਆ ਹੋਇਆ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਗਿਆ ਸੀ।
194. ਕਿਸ਼ਨ ਸਿੰਘ: ਪਿੰਡ ਠੀਕਰੀਵਾਲਾ, ਉਮਰ 25 ਸਾਲ, ਅਣਵਿਆਹਿਆ ਹੋਇਆ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਬਾਅਦ ਗ੍ਰਿਫਤਾਰ ਕਰਕੇ 30 ਸਤੰਬਰ 1914 ਨੂੰ ਜੇਲ੍ਹ ਭੇਜ ਦਿੱਤਾ ਗਿਆ ਸੀ।
195. ਬਚਨ ਸਿੰਘ: ਪਿੰਡ ਠੀਕਰੀਵਾਲਾ, ਉਮਰ 22 ਸਾਲ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਬਾਅਦ ਗ੍ਰਿਫਤਾਰ ਕਰਕੇ 30 ਸਤੰਬਰ 1914 ਨੂੰ ਜੇਲ੍ਹ ਭੇਜ ਦਿੱਤਾ ਗਿਆ ਸੀ।
196. ਇੰਦਰ ਸਿੰਘ: ਪਿੰਡ ਠੀਕਰੀਵਾਲਾ, ਉਮਰ 25 ਸਾਲ, ਅਣਵਿਆਹਿਆ ਹੋਇਆ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਬਾਅਦ ਗ੍ਰਿਫਤਾਰ ਕਰਕੇ 29 ਸਤੰਬਰ 1914 ਨੂੰ ਜੇਲ੍ਹ ਭੇਜ ਦਿੱਤਾ ਗਿਆ ਸੀ।
197. ਚੰਦਾ ਸਿੰਘ: ਪਿੰਡ ਠੀਕਰੀਵਾਲਾ, ਉਮਰ 23 ਸਾਲ, ਅਣਵਿਆਹਿਆ ਹੋਇਆ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਬਾਅਦ ਗ੍ਰਿਫਤਾਰ ਕਰਕੇ 2 ਅਕਤੂਬਰ 1914 ਨੂੰ ਜੇਲ੍ਹ ਭੇਜ ਦਿੱਤਾ ਗਿਆ।
198. ਜੀਵਨ ਸਿੰਘ: ਪਿੰਡ ਕੇਲੇ ਬੰਦਰ, ਉਮਰ 33 ਸਾਲ, ਵਿਆਹਿਆ ਹੋਇਆ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਬਾਅਦ ਗ੍ਰਿਫਤਾਰ ਕਰਕੇ 29 ਸਤੰਬਰ 1914 ਨੂੰ ਜੇਲ੍ਹ ਭੇਜ ਦਿੱਤਾ ਗਿਆ ਸੀ।
199. ਹੀਰਾ ਸਿੰਘ: ਪਿੰਡ ਕੇਲੇ ਬੰਦਰ, ਉਮਰ 28 ਸਾਲ, ਵਿਆਹਿਆ ਹੋਇਆ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰਕੇ 4 ਅਕਤੂਬਰ 1914 ਨੂੰ ਜੇਲ੍ਹ ਭੇਜ ਦਿੱਤਾ ਗਿਆ ਸੀ।
200. ਨੌਧਾ ਸਿੰਘ: ਪਿੰਡ ਕੇਲੇ ਬੰਦਰ, ਉਮਰ 28 ਸਾਲ, ਅਣਵਿਆਹਿਆ ਹੋਇਆ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਗਿਆ ਸੀ।
201. ਚੰਨਣ ਸਿੰਘ: ਪਿੰਡ ਤਲਵੰਡੀ (ਮੱਝੂ ਦੀ), ਉਮਰ 22 ਸਾਲ, ਅਣਵਿਆਹਿਆ ਹੋਇਆ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਗ੍ਰਿਫਤਾਰ ਕਰਕੇ 12 ਅਕਤੂਬਰ 1914 ਨੂੰ ਜੇਲ੍ਹ ਭੇਜ ਦਿੱਤਾ ਗਿਆ।
202. ਵਜ਼ੀਰ ਸਿੰਘ: ਪਿੰਡ ਤਲਵੰਡੀ (ਮੱਝੂ ਦੀ), ਉਮਰ 27 ਸਾਲ, ਅਣਵਿਆਹਿਆ ਹੋਇਆ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਪਹਿਲਾਂ ਗੱਡੀ ਰਾਹੀਂ ਪੰਜਾਬ ਭੇਜ ਦਿੱਤਾ ਗਿਆ ਸੀ।
203. ਸੰਤਾ ਸਿੰਘ: ਪਿੰਡ ਖੁੱਡੀ, ਵਿਆਹਿਆ ਹੋਇਆ।
204. ਬਿਸ਼ਨ ਸਿੰਘ: ਪਿੰਡ ਖੁੱਡੀ
205. ਵੀਰ (ਵਜ਼ੀਰ) ਸਿੰਘ: ਪਿੰਡ ਰਲਾ, ਉਮਰ 30 ਸਾਲ, ਅਣਵਿਆਹਿਆ ਹੋਇਆ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਬਾਅਦ ਗ੍ਰਿਫਤਾਰ ਕਰਕੇ 2 ਅਕਤੂਬਰ 1914 ਨੂੰ ਜੇਲ੍ਹ ਭੇਜ ਦਿੱਤਾ ਗਿਆ ਸੀ।
206. ਨਾਹਰ ਸਿੰਘ: ਪਿੰਡ ਰਲਾ
207. ਭਾਗ ਸਿੰਘ: ਪਿੰਡ ਸਹਿਣਾ, ਉਮਰ 26 ਸਾਲ, ਵਿਆਹਿਆ ਹੋਇਆ ਸੀ।
208. ਬਿਸ਼ਨ ਸਿੰਘ: ਪਿੰਡ ਸਮੀਰ, ਉਮਰ 21 ਸਾਲ, ਅਣਵਿਆਹਿਆ ਹੋਇਆ।
209. ਨਰਾਇਣ ਸਿੰਘ: ਪਿੰਡ ਭਿੰਡਰ
210. ਬਖਤਾਵਰ ਸਿੰਘ: ਪਿੰਡ ਹਰੀ ਕੇ ਬੁਰਜ, ਉਮਰ 28 ਸਾਲ, ਅਣਵਿਆਹਿਆ ਹੋਇਆ।
211. ਗਰਦਿੱਤ ਸਿੰਘ: ਪਿੰਡ ਸੇਖਾ, ਉਮਰ 28 ਸਾਲ, ਅਣਵਿਆਹਿਆ ਹੋਇਆ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਬਾਅਦ ਗ੍ਰਿਫਤਾਰ ਕਰਕੇ 30 ਸਤੰਬਰ 1914 ਨੂੰ ਜੇਲ੍ਹ ਭੇਜ ਦਿੱਤਾ ਗਿਆ।
212. ਇੰਦਰ ਸਿੰਘ: ਪਿੰਡ ਜੋਗਾ
213. ਹਰਦਿੱਤ ਸਿੰਘ: ਪਿੰਡ ਢੱਡੇ, ਉਮਰ 30 ਸਾਲ, ਵਿਆਹਿਆ ਹੋਇਆ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਬਾਅਦ ਗ੍ਰਿਫਤਾਰ ਕਰਕੇ 2 ਅਕਤੂਬਰ 1914 ਨੂੰ ਜੇਲ੍ਹ ਭੇਜ ਦਿੱਤਾ ਗਿਆ ਸੀ।
214. ਬੱਗਾ ਸਿੰਘ: ਪਿੰਡ ਰਾਮਪੁਰਾ
215. ਪਰੇਮ ਸਿੰਘ: ਪਿੰਡ ਪੰਡੋਰੀ, ਉਮਰ 30 ਸਾਲ, ਵਿਆਹਿਆ ਹੋਇਆ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਬਾਅਦ ਪਹਿਲਾਂ ਗੱਡੀ ਰਾਹੀਂ ਪੰਜਾਬ ਭੇਜ ਦਿੱਤਾ ਗਿਆ ਸੀ।
216. ਪ੍ਰਭਾ ਸਿੰਘ: ਪਿੰਡ ਬਸੀ
217. ਨਾਹਰ ਸਿੰਘ: ਪਿੰਡ ਰਲਾ, ਉਮਰ 30 ਸਾਲ, ਵਿਆਹਿਆ ਹੋਇਆ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਬਾਅਦ ਗ੍ਰਿਫਤਾਰ ਕਰਕੇ 8 ਅਕਤੂਬਰ 1914 ਨੂੰ ਜੇਲ੍ਹ ਭੇਜ ਦਿੱਤਾ ਗਿਆ ਸੀ।
218. ਫੁੰਮਣ ਸਿੰਘ: ਪਿੰਡ ਸੰਦੋਹਾ, ਉਮਰ 26 ਸਾਲ, ਅਣਵਿਆਹਿਆ ਹੋਇਆ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਬਾਅਦ ਗ੍ਰਿਫਤਾਰ ਕਰਕੇ 4 ਅਕਤੂਬਰ 1914 ਨੂੰ ਜੇਲ੍ਹ ਭੇਜ ਦਿੱਤਾ ਗਿਆ ਸੀ।
219. ਪਾਲ ਸਿੰਘ: ਪਿੰਡ ਜਲਾਲਦੀਆਲ, ਉਮਰ 25 ਸਾਲ, ਅਣਵਿਆਹਿਆ ਹੋਇਆ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਬਾਅਦ ਗ੍ਰਿਫਤਾਰ ਕਰਕੇ 29 ਅਕਤੂਬਰ 1914 ਨੂੰ ਜੇਲ੍ਹ ਭੇਜ ਦਿੱਤਾ ਗਿਆ ਸੀ।
220. ਅਰਜਨ ਸਿੰਘ: ਪਿੰਡ ਖਿਆਲਾ
221. ਕਪੂਰ ਸਿੰਘ: ਪਿੰਡ ਖਿਆਲੀ, ਉਮਰ 34 ਸਾਲ, ਅਣਵਿਆਹਿਆ ਹੋਇਆ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਪਹਿਲਾਂ ਗੱਡੀ ਰਾਹੀਂ ਪੰਜਾਬ ਭੇਜ ਦਿੱਤਾ ਗਿਆ ਸੀ।
222. ਮਹਿਮਾ ਸਿੰਘ: ਪਿੰਡ ਸੀਲ, ਉਮਰ 28 ਸਾਲ, ਪਿੰਡ ਸੀਲ ਜ਼ਿਲ੍ਹਾ ਪਟਿਆਲਾ, ਵਿਆਹਿਆ ਹੋਇਆ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਬਾਅਦ ਗ੍ਰਿਫਤਾਰ ਕਰਕੇ 30 ਸਤੰਬਰ 1914 ਨੂੰ ਜੇਲ੍ਹ ਭੇਜ ਦਿੱਤਾ ਗਿਆ ਸੀ।
223. ਸ਼ੇਰ ਸਿੰਘ(ਚੇਤ ਸਿੰਘ): ਪਿੰਡ ਵਡਾਲੀ ਸ਼ੇਰ ਸਿੰਘ , ਉਮਰ 32 ਸਾਲ, ਵਿਧੁਰ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਬਾਅਦ ਗ੍ਰਿਫਤਾਰ ਕਰਕੇ 2 ਅਕਤੂਬਰ 1914 ਨੂੰ ਜੇਲ੍ਹ ਭੇਜ ਦਿੱਤਾ ਗਿਆ।
224. ਬਚਿੱਤਰ ਸਿੰਘ: ਪਿੰਡ ਖੇੜੀ, ਉਮਰ 33 ਸਾਲ, ਵਿਆਹਿਆ ਹੋਇਆ ਸੀ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਬਾਅਦ ਗ੍ਰਿਫਤਾਰ ਕਰਕੇ 7 ਅਕਤੂਬਰ 1914 ਨੂੰ ਜੇਲ੍ਹ ਭੇਜ ਦਿੱਤਾ ਗਿਆ ਸੀ।
225. ਰਾਮ ਸਿੰਘ: ਪਿੰਡ ਮੌੜ
226. ਰਤਨ ਸਿੰਘ: ਪਿੰਡ ਭਲਾਈ ਕੇ, ਉਮਰ 22 ਸਾਲ, ਪਿੰਡ ਭਲਾਈ ਕੇ ਜ਼ਿਲ੍ਹਾ ਪਟਿਆਲਾ, ਵਿਧੁਰ।
227. ਸੰਤਾ ਸਿੰਘ: ਪਿੰਡ ਕਾਲੇਕੇ, ਉਮਰ 25 ਸਾਲ, ਅਣਵਿਆਹਿਆ ਹੋਇਆ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਬਾਅਦ ਗ੍ਰਿਫਤਾਰ ਕਰਕੇ 2 ਅਕਤੂਬਰ 1914 ਨੂੰ ਜੇਲ੍ਹ ਭੇਜ ਦਿੱਤਾ ਗਿਆ ਸੀ। ਕਾਮਾਗਾਟਾਮਾਰੂ ਜਹਾਜ਼ 'ਤੇ ਬਣੀ ਸ਼ਿੱਪ ਕਮੇਟੀ ਦਾ ਮੈਂਬਰ ਸੀ।
228. ਗੁੰਨਾ ਸਿੰਘ: ਪਿੰਡ ਘਲੋਟੇ, ਉਮਰ 35 ਸਾਲ, ਵਿਆਹਿਆ ਹੋਇਆ।
229. ਦਿਆਲ ਸਿੰਘ: ਪਿੰਡ ਸੰਦੇਰੀ, ਉਮਰ 28 ਸਾਲ, ਅਣਵਿਆਹਿਆ ਹੋਇਆ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਬਾਅਦ ਗ੍ਰਿਫਤਾਰ ਕਰਕੇ 10 ਅਕਤੂਬਰ 1914 ਨੂੰ ਜੇਲ੍ਹ ਭੇਜ ਦਿੱਤਾ ਗਿਆ। ਕਾਮਾਗਾਟਾਮਾਰੂ ਜਹਾਜ਼ 'ਤੇ ਬਣੀ ਸ਼ਿੱਪ ਕਮੇਟੀ ਦਾ ਮੈਂਬਰ ਸੀ।
230. ਚੰਨਣ ਸਿੰਘ: ਪਿੰਡ ਵਜ਼ੀਦਕੇ, ਉਮਰ 30 ਸਾਲ, ਵਿਆਹਿਆ ਹੋਇਆ। ਬੱਜਬੱਜ ਘਾਟ ਦੇ ਗੋਲੀਕਾਂਡ ਦੌਰਾਨ ਲੱਗੇ ਜ਼ਖਮਾਂ ਦੀ ਤਾਬ ਨਾ ਝਲਦਿਆਂ ਉਸ ਦੀ ਮੌਤ ਹੋ ਗਈ ਸੀ।
231. ਗੁਰਦਿੱਤ ਸਿੰਘ: ਪਿੰਡ ਖਾਸੇ, ਉਮਰ 21 ਸਾਲ, ਅਣਵਿਆਹਿਆ ਹੋਇਆ।
232. ਬਿਜਲਾ ਸਿੰਘ: ਪਿੰਡ ਜੈਤੋਈ, ਉਮਰ 21 ਸਾਲ, ਅਣਵਿਆਹਿਆ ਹੋਇਆ। ਬੱਜਬੱਜ ਘਾਟ ਦੇ ਗੋਲੀਕਾਂਡ ਦੌਰਾਨ ਗ੍ਰਿਫਤਾਰ ਕਰਕੇ 30 ਸਤੰਬਰ 1914 ਨੂੰ ਜੇਲ੍ਹ ਭੇਜ ਦਿੱਤਾ ਗਿਆ।
233. ਸੋਹਨ ਸਿੰਘ: ਪਿੰਡ ਮਹਿਤਾ
234. ਹਰਨਾਮ ਸਿੰਘ: ਪਿੰਡ ਕੁੰਭੜਵਾਲ, ਉਮਰ 28 ਸਾਲ, ਅਣਵਿਆਹਿਆ ਹੋਇਆ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਬਾਅਦ ਗ੍ਰਿਫਤਾਰ ਕਰਕੇ 2 ਅਕਤੂਬਰ 1914 ਨੂੰ ਜੇਲ੍ਹ ਭੇਜ ਦਿੱਤਾ ਗਿਆ ਸੀ।
235. ਮਨਸ਼ਾ ਸਿੰਘ: ਪਿੰਡ ਚਨੇਰ, ਉਮਰ 30 ਸਾਲ, ਅਣਵਿਆਹਿਆ ਹੋਇਆ।
236. ਸਰੂਪ ਸਿੰਘ: ਪਿੰਡ ਵਾਣਾਵਾਲੀ, ਉਮਰ 32 ਸਾਲ, ਅਣਵਿਆਹਿਆ ਹੋਇਆ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਬਾਅਦ ਗ੍ਰਿਫਤਾਰ ਕਰਕੇ 30 ਸਤੰਬਰ 1914 ਨੂੰ ਜੇਲ੍ਹ ਭੇਜ ਦਿੱਤਾ ਗਿਆ ਸੀ।
237. ਹੀਰਾ ਸਿੰਘ: ਪਿੰਡ ਰਾਮਗੜ੍ਹ
238. ਮਸਤਾਨ ਸਿੰਘ: ਪਿੰਡ ਮੂਮ, ਉਮਰ 29 ਸਾਲ, ਅਣਵਿਆਹਿਆ ਹੋਇਆ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਬਾਅਦ ਗ੍ਰਿਫਤਾਰ ਕਰਕੇ 2 ਅਕਤੂਬਰ 1914 ਨੂੰ ਜੇਲ੍ਹ ਭੇਜ ਦਿੱਤਾ ਗਿਆ ਸੀ।
ਜ਼ਿਲ੍ਹਾ ਜਲੰਧਰ
[ਸੋਧੋ]239. ਸਰੂਪ ਸਿੰਘ ਉਰਫ ਦਲੀਪ ਸਿੰਘ: ਪਿੰਡ ਖੁਰਦਪੁਰ, ਉਮਰ 28 ਸਾਲ, ਪਿੰਡ ਖੁਰਦਪੁਰ ਜ਼ਿਲ੍ਹਾ ਜਲੰਧਰ, ਵਿਧੁਰ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਬਾਅਦ ਗ੍ਰਿਫਤਾਰ ਕਰਕੇ 12 ਅਕਤੂਬਰ 1914 ਨੂੰ ਜੇਲ੍ਹ ਭੇਜ ਦਿੱਤਾ ਗਿਆ।
240. ਮੇਲਾ ਸਿੰਘ: ਪਿੰਡ ਖੁਰਦਪੁਰ
241. ਉਧਮ ਸਿੰਘ: ਪਿੰਡ ਖੁਰਦਪੁਰ, ਉਮਰ 30 ਸਾਲ, ਵਿਆਹਿਆ ਹੋਇਆ।
242. ਬਿਧੀ ਸਿੰਘ: ਪਿੰਡ ਖੁਰਦਪੁਰ
243. ਭਾਗ ਸਿੰਘ: ਪਿੰਡ ਰੰਧਾਵੇ, ਉਮਰ 20 ਸਾਲ, ਅਣਵਿਆਹਿਆ ਹੋਇਆ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਪਹਿਲਾਂ ਗੱਡੀ ਰਾਹੀਂ ਪੰਜਾਬ ਭੇਜ ਦਿੱਤਾ ਗਿਆ।
244. ਹਰਨਾਮ ਸਿੰਘ: ਪਿੰਡ ਰੰਧਾਵੇ, ਉਮਰ 40 ਸਾਲ, ਵਿਆਹਿਆ ਹੋਇਆ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਪਹਿਲਾਂ ਗੱਡੀ ਰਾਹੀਂ ਪੰਜਾਬ ਭੇਜ ਦਿੱਤਾ ਗਿਆ ਸੀ।
245. ਅਰਜਨ ਸਿੰਘ: ਪਿੰਡ ਰੰਧਾਵੇ
246. ਮੀਹਾਂ ਸਿੰਘ: ਪਿੰਡ ਰਾਇਪੁਰ ਡੱਬਾ
247. ਭਗਵਾਨ ਸਿੰਘ: ਪਿੰਡ ਰਾਇਪੁਰ ਡੱਬਾ, ਉਮਰ 24 ਸਾਲ, ਜ਼ਿਲ੍ਹਾ ਜਲੰਧਰ, ਵਿਆਹਿਆ ਹੋਇਆ। ਬੱਜਬੱਜ ਘਾਟ ਦੇ ਗੋਲੀਕਾਂਡ ਬਾਅਦ ਗ੍ਰਿਫਤਾਰ ਕਰਕੇ 8 ਅਕਤੂਬਰ 1914 ਨੂੰ ਜੇਲ੍ਹ ਭੇਜ ਦਿੱਤਾ ਗਿਆ।
248. ਕਰਤਾਰ ਸਿੰਘ: ਪਿੰਡ ਰਾਇਪੁਰ ਡੱਬਾ
249. ਦਲੀਪ ਸਿੰਘ: ਮੂਸਾਪੁਰ, ਉਮਰ 26 ਸਾਲ, ਜ਼ਿਲ੍ਹਾ ਜਲੰਧਰ, ਵਿਧੁਰ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਪਹਿਲਾਂ ਗੱਡੀ ਰਾਹੀਂ ਪੰਜਾਬ ਭੇਜ ਦਿੱਤਾ ਗਿਆ।
250. ਕਰਤਾਰ ਸਿੰਘ: ਮੂਸਾਪੁਰ, ਉਮਰ 27 ਸਾਲ, ਅਣਵਿਆਹਿਆ ਹੋਇਆ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਬਾਅਦ ਗ੍ਰਿਫਤਾਰ ਕਰਕੇ 30 ਸਤੰਬਰ 1914 ਨੂੰ ਜੇਲ੍ਹ ਭੇਜ ਦਿੱਤਾ ਗਿਆ ਸੀ।
251. ਮੁਨਸ਼ਾ ਸਿੰਘ: ਪਿੰਡ ਮੁਹੇਮ, ਉਮਰ 24 ਸਾਲ, ਅਣਵਿਆਹਿਆ ਹੋਇਆ।
252. ਰਲਾ ਸਿੰਘ: ਪਿੰਡ ਮੁਹੇਮ, ਉਮਰ 23 ਸਾਲ, ਅਣਵਿਆਹਿਆ ਹੋਇਆ।
253. ਮੋਤਾ ਸਿੰਘ: ਪਿੰਡ ਭਰੋਲੀ, ਉਮਰ 22 ਸਾਲ, ਅਣਵਿਆਹਿਆ ਹੋਇਆ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਪਹਿਲਾਂ ਗੱਡੀ ਰਾਹੀਂ ਪੰਜਾਬ ਭੇਜ ਦਿੱਤਾ ਗਿਆ ਸੀ।
254. ਗੁਰਬਖਸ਼ ਸਿੰਘ: ਪਿੰਡ ਭਰੋਲੀ, ਉਮਰ 20 ਸਾਲ, ਅਣਵਿਆਹਿਆ ਹੋਇਆ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਪਹਿਲਾਂ ਗੱਡੀ ਰਾਹੀਂ ਪੰਜਾਬ ਭੇਜ ਦਿੱਤਾ ਗਿਆ।
255. ਸ਼ੇਰ ਸਿੰਘ: ਪਿੰਡ ਅਲੀਵਾਲ
256. ਸ਼ੇਰ ਸਿੰਘ: ਪਿੰਡ ਅਲੀਵਾਲ
257. ਕਿਰਪਾ ਸਿੰਘ: ਪਿੰਡ ਡਰੋਲੀ, ਉਮਰ 25 ਸਾਲ, ਅਣਵਿਆਹਿਆ ਹੋਇਆ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਪਹਿਲਾਂ ਗੱਡੀ ਰਾਹੀਂ ਪੰਜਾਬ ਭੇਜ ਦਿੱਤਾ ਗਿਆ।
258. ਪੀਰ ਬਖਸ਼: ਪਿੰਡ ਨੂਰਮਹਿਲ, ਉਮਰ 25 ਸਾਲ, ਵਿਆਹਿਆ ਹੋਇਆ। ਹਿੰਦੁਸਤਾਨ ਪਹੁੰਚਣ 'ਤੇ ਮੈਡੀਕਲ ਕਾਲਜ ਦੇ ਹਸਪਤਾਲ ਨੂੰ ਭੇਜ ਦਿੱਤਾ ਗਿਆ ਸੀ।
259. ਗੰਡਾ ਸਿੰਘ: ਪਿੰਡ ਬੱਲ, ਉਮਰ 25 ਸਾਲ, ਅਣਵਿਆਹਿਆ ਹੋਇਆ।
260. ਗੁਰਦਿੱਤ ਸਿੰਘ: ਪਿੰਡ ਕੁਲਾਰ, ਉਮਰ 25 ਸਾਲ, ਅਣਵਿਆਹਿਆ ਹੋਇਆ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਬਾਅਦ ਗ੍ਰਿਫਤਾਰ ਕਰਕੇ 30 ਸਤੰਬਰ 1914 ਨੂੰ ਜੇਲ੍ਹ ਭੇਜ ਦਿੱਤਾ ਗਿਆ।
261. ਅਰਜਨ ਸਿੰਘ: ਪਿੰਡ ਢੱਡੇ, ਉਮਰ 35 ਸਾਲ, ਵਿਆਹਿਆ ਹੋਇਆ ਸੀ, ਬੱਜਬੱਜ ਘਾਟ ਦੇ ਗੋਲੀਕਾਂਡ ਵਿੱਚ ਮੌਤ ਹੋ ਗਈ ਸੀ।
262. ਵੀਰ ਸਿੰਘ: ਪਿੰਡ ਕੁਲਾਰ, ਉਮਰ 23 ਸਾਲ, ਅਣਵਿਆਹਿਆ ਹੋਇਆ। ਬੱਜਬੱਜ ਘਾਟ ਦੇ ਗੋਲੀਕਾਂਘਡ ਤੋਂ ਬਾਅਦ ਗ੍ਰਿਫਤਾਰ ਕਰਕੇ 6 ਅਕਤੂਬਰ 1914 ਨੂੰ ਜੇਲ੍ਹ ਭੇਜ ਦਿੱਤਾ ਗਿਆ।
263. ਸੁੰਦਰ ਸਿੰਘ: ਪਿੰਡ ਕਾਲੇ, ਉਮਰ 45 ਸਾਲ, ਵਿਆਹਿਆ ਹੋਇਆ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਬਾਅਦ ਗ੍ਰਿਫਤਾਰ ਕਰਕੇ 30 ਸਤੰਬਰ 1914 ਨੂੰ ਜੇਲ੍ਹ ਭੇਜ ਦਿੱਤਾ ਗਿਆ ਸੀ।
264. ਕਾਬਲ ਸਿੰਘ: ਪਿੰਡ ਹਰੀਪੁਰ
265. ਈਸ਼ਰ ਸਿੰਘ: ਪਿੰਡ ਬੋਹੜ, ਉਮਰ 26 ਸਾਲ ਪਿੰਡ ਬੋਹੜ ਜ਼ਿਲ੍ਹਾ ਜਲੰਧਰ, ਅਣਵਿਆਹਿਆ ਸੀ।
266.ਰਤਨ ਸਿੰਘ ਉਰਫ ਕਰਮ ਸਿੰਘ: ਪਿੰਡ ਜਮਸ਼ੇਰ, ਉਮਰ 22 ਸਾਲ, ਅਣਵਿਆਹਿਆ ਹੋਇਆ। ਬੱਜਬੱਜ ਘਾਟ ਦੇ ਗੋਲੀਕਾਂਡ ਦੌਰਾਨ ਮੌਤ ਹੋ ਗਈ।
267. ਬੇਅੰਤ ਸਿੰਘ: ਪਿੰਡ ਸਾਲੋਂ, ਉਮਰ 30 ਸਾਲ, ਅਣਵਿਆਹਿਆ ਹੋਇਆ।
268. ਇੰਦਰ ਸਿੰਘ: ਪਿੰਡ ਬਜੌਰ, ਅਣਵਿਆਹਿਆ ਹੋਇਆ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰਕੇ 30 ਸਤੰਬਰ 1914 ਨੂੰ ਜੇਲ੍ਹ ਭੇਜ ਦਿੱਤਾ ਗਿਆ ਸੀ।
269. ਹਜ਼ਾਰਾ ਸਿੰਘ: ਪਿੰਡ ਪਾਂਛਟਾ, ਉਮਰ 24 ਸਾਲ, ਵਿਆਹਿਆ ਹੋਇਆ। ਬੱਜਬੱਜ ਘਾਟ ਦੇ ਗੋਲੀਕਾਂਡ ਦੌਰਾਨ ਉਸ ਦੇ ਤਿੰਨ ਵਾਰ ਗੋਲੀ ਲੱਗੀ ਅਤੇ ਉਸ ਨੂੰ ਮਰਿਆ ਸਮਝ ਲਿਆ ਗਿਆ। ਪਰ ਬਾਅਦ ਵਿੱਚ ਉਹ ਜਿਉਂਦਾ ਪਿੰਡ ਪਰਤ ਆਇਆ ਸੀ।
270. ਇੰਦਰ ਸਿੰਘ: ਪਿੰਡ ਸਿਧਵਾਂ, ਉਮਰ 23 ਸਾਲ, ਅਣਵਿਆਹਿਆ ਹੋਇਆ। ਬੱਜਬੱਜ ਘਾਟ ਦੇ ਗੋਲੀਕਾਂਡ ਦੌਰਾਨ ਉਸ ਦੀ ਮੌਤ ਹੋ ਗਈ ਸੀ।
271. ਕਰਤਾਰ ਸਿੰਘ: ਪਿੰਡ ਮੇਹਲੀ, ਉਮਰ 25 ਸਾਲ, ਵਿਆਹਿਆ ਹੋਇਆ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਪਹਿਲਾਂ ਗੱਡੀ ਰਾਹੀਂ ਪੰਜਾਬ ਭੇਜ ਦਿੱਤਾ ਗਿਆ ਸੀ।
272. ਭਾਨ ਸਿੰਘ: ਪਿੰਡ ਵੜਿੰਗ, ਉਮਰ 27 ਸਾਲ, ਵਿਆਹਿਆ ਹੋਇਆ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਪਹਿਲਾਂ ਗੱਡੀ ਰਾਹੀਂ ਪੰਜਾਬ ਭੇਜ ਦਿੱਤਾ ਗਿਆ।
273. ਹਰਨਾਮ ਸਿੰਘ: ਪਿੰਡ ਸਿੱਧਵਾਂ, ਉਮਰ 26 ਸਾਲ, ਵਿਆਹਿਆ ਹੋਇਆ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਪਹਿਲਾਂ ਗੱਡੀ ਰਾਹੀਂ ਪੰਜਾਬ ਭੇਜ ਦਿੱਤਾ ਗਿਆ ਸੀ।
274. ਸੁੰਦਰ ਸਿੰਘ: ਪਿੰਡ ਝਿੰਗੜਾਂ, ਉਮਰ 25 ਸਾਲ, ਅਣਵਿਆਹਿਆ ਹੋਇਆ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਪਹਿਲਾਂ ਗੱਡੀ ਰਾਹੀਂ ਪੰਜਾਬ ਭੇਜ ਦਿੱਤਾ ਗਿਆ ਸੀ।
275. ਪੰਜਾਬ ਸਿੰਘ: ਪਿੰਡ ਕੋਟਲੀ ਥਾਨ ਸਿੰਘ, ਉਮਰ 25 ਸਾਲ, ਵਿਧੁਰ।
276. ਕਰਮ ਸਿੰਘ: ਪਿੰਡ ਰੁੜਕਾ, ਉਮਰ 25 ਸਾਲ, ਵਿਆਹਿਆ ਹੋਇਆ।
277. ਦਲੀਪ ਸਿੰਘ: ਪਿੰਡ ਬੁੰਡਾਲਾ, ਉਮਰ 25 ਸਾਲ, ਵਿਆਹਿਆ ਹੋਇਆ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਬਾਅਦ ਗ੍ਰਿਫਤਾਰ ਕਰਕੇ 7 ਅਕਤੂਬਰ 1914 ਨੂੰ ਜੇਲ੍ਹ ਭੇਜ ਦਿੱਤਾ ਗਿਆ।
278. ਗੁਰਬਚਨ ਸਿੰਘ: ਪਿੰਡ ਸ਼ਰੀਂਹ, ਉਮਰ 35 ਸਾਲ, ਪਿੰਡ ਸ਼ਰੀਂਹ ਜ਼ਿਲ੍ਹਾ ਜਲੰਧਰ।
ਜ਼ਿਲ੍ਹਾ ਲਾਹੌਰ
[ਸੋਧੋ]279. ਗਣੇਸ਼ਾ ਸਿੰਘ: ਪਢਾਣਾ, ਉਮਰ 22 ਸਾਲ, ਵਿਆਹਿਆ ਹੋਇਆ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਪਹਿਲਾਂ ਗੱਡੀ ਰਾਹੀਂ ਪੰਜਾਬ ਭੇਜ ਦਿੱਤਾ ਗਿਆ।
280. ਮਹਾਂ ਸਿੰਘ: ਪਿੰਡ ਪਢਾਣਾ
281. ਸੁਰੈਣ ਸਿੰਘ: ਪਿੰਡ ਪਢਾਣਾ, ਉਮਰ 25 ਸਾਲ, ਅਣਵਿਆਹਿਆ ਹੋਇਆ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਬਾਅਦ 6 ਅਕਤੂਬਰ 1914 ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ।
282. ਮਈਆ ਸਿੰਘ: ਪਿੰਡ ਪਢਾਣਾ, ਉਮਰ 22 ਸਾਲ, ਅਣਵਿਆਹਿਆ ਹੋਇਆ।
283. ਸੁੱਚਾ ਸਿੰਘ: ਪਿੰਡ ਸੁਰ ਸਿੰਘ, ਉਮਰ 25 ਸਾਲ, ਅਣਵਿਆਹਿਆ ਹੋਇਆ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਬਾਅਦ ਗ੍ਰਿਫਤਾਰ ਕਰਕੇ 29 ਸਤੰਬਰ 1914 ਨੂੰ ਜੇਲ੍ਹ ਭੇਜ ਦਿੱਤਾ ਗਿਆ ਸੀ। ਕਾਮਾਗਾਟਾਮਾਰੂ ਜਹਾਜ਼ 'ਤੇ ਮੁਸਾਫਰਾਂ ਦੇ ਜਾਣੇ ਜਾਂਦੇ ਲੀਡਰਾਂ ਵਿੱਚੋਂ ਇਕ ਸੀ।
284. ਨਰਾਇਣ ਸਿੰਘ: ਪਿੰਡ ਸੁਰ ਸਿੰਘ, ਉਮਰ 20 ਸਾਲ, ਵਿਆਹਿਆ ਹੋਇਆ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਬਾਅਦ ਗ੍ਰਿਫਤਾਰ ਕਰਕੇ 5 ਅਕਤੂਬਰ 1914 ਨੂੰ ਜੇਲ੍ਹ ਭੇਜ ਦਿੱਤਾ ਗਿਆ ਸੀ।
285. ਨੰਦ ਸਿੰਘ: ਪਿੰਡ ਸੁਰ ਸਿੰਘ
286. ਮਿੱਤ ਸਿੰਘ: ਪਿੰਡ ਗੁੱਦੇ, ਉਮਰ 30 ਸਾਲ, ਅਣਵਿਆਹਿਆ ਹੋਇਆ।
287. ਆਸਾ ਸਿੰਘ: ਪਿੰਡ ਗੁੱਦੇ, ਉਮਰ 29 ਸਾਲ, ਪਹਿਲਾਂ 1906-1912 ਤੱਕ ਕੈਨੇਡਾ ਵਿੱਚ ਰਹਿ ਚੁੱਕਾ ਸੀ। ਇਸ ਵਾਰ ਉਸ ਨੇ ਓਸ਼ੀਅਨ ਫਾਲਜ਼ ਮਿੱਲ ਵਿੱਚ ਜਾਣਾ ਸੀ। ਉਸ ਨੂੰ ਕੈਨੇਡਾ ਵਿੱਚ ਉਤਰ ਲੈਣ ਦਿੱਤਾ ਸੀ।
288. ਬੀਰ ਸਿੰਘ: ਪਿੰਡ ਗੁੱਦੇ
289. ਨੰਦ ਸਿੰਘ: ਪਿੰਡ ਬੁਲੇਰ, ਉਮਰ 26 ਸਾਲ, ਅਣਵਿਆਹਿਆ ਹੋਇਆ।
290. ਭਗਤ ਸਿੰਘ: ਪਿੰਡ ਬੁਲੇਰ
291. ਮੰਗਲ ਸਿੰਘ: ਪਿੰਡ ਧੁੰਨ, ਉਮਰ 30 ਸਾਲ, ਅਣਵਿਆਹਿਆ ਹੋਇਆ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਬਾਅਦ ਗ੍ਰਿਫਤਾਰ ਕਰਕੇ 29 ਸਤੰਬਰ 1914 ਨੂੰ ਜੇਲ੍ਹ ਭੇਜ ਦਿੱਤਾ ਗਿਆ ਸੀ।
292. ਨਰਾਇਣ ਸਿੰਘ: ਪਿੰਡ ਧੁੰਨ, ਉਮਰ 23 ਸਾਲ, ਅਣਵਿਆਹਿਆ ਹੋਇਆ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਬਾਅਦ ਗ੍ਰਿਫਤਾਰ ਕਰਕੇ 30 ਸਤੰਬਰ 1914 ਨੂੰ ਜੇਲ੍ਹ ਭੇਜ ਦਿੱਤਾ ਗਿਆ ਸੀ।
293. ਬਘੇਲ ਸਿੰਘ: ਪਿੰਡ ਪੂਨੀਆ
294. ਭਗਤ ਸਿੰਘ: ਪਿੰਡ ਪੂਨੀਆ, ਉਮਰ 25 ਸਾਲ, ਪਿੰਡ ਪੂਨੀਆ ਜ਼ਿਲ੍ਹਾ ਲਾਹੌਰ, ਅਣਵਿਆਹਿਆ ਹੋਇਆ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਬਾਅਦ ਗ੍ਰਿਫਤਾਰ ਕਰਕੇ 12 ਅਕਤੂਬਰ 1914 ਨੂੰ ਜੇਲ੍ਹ ਭੇਜ ਦਿੱਤਾ ਗਿਆ।
295. ਸੁੰਦਰ ਸਿੰਘ: ਪਿੰਡ ਈਚੋਗਿੱਲ, ਉਮਰ 30 ਸਾਲ, ਅਣਵਿਆਹਿਆ ਹੋਇਆ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਬਾਅਦ ਗ੍ਰਿਫਤਾਰ ਕਰਕੇ 2 ਅਕਤੂਬਰ 1914 ਨੂੰ ਜੇਲ੍ਹ ਭੇਜ ਦਿੱਤਾ ਗਿਆ ਸੀ।
296. ਬਹਾਲ ਸਿੰਘ: ਪਿੰਡ ਕਿੜਕਾ, ਉਮਰ 20 ਸਾਲ, ਅਣਵਿਆਹਿਆ ਹੋਇਆ।
297. ਇੰਦਰ ਸਿੰਘ: ਪਿੰਡ ਭਿੱਖੀਵਿੰਡ, ਉਮਰ 30 ਸਾਲ, ਅਣਵਿਆਹਿਆ ਹੋਇਆ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰਕੇ 12 ਅਕਤੂਬਰ 1914 ਨੂੰ ਜੇਲ੍ਹ ਭੇਜ ਦਿੱਤਾ ਗਿਆ ਸੀ।
298. ਡੋਗਰ ਸਿੰਘ: ਪਿੰਡ ਮਾਨਕੇ, ਉਮਰ 25 ਸਾਲ, ਅਣਵਿਆਹਿਆ ਹੋਇਆ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਬਾਅਦ ਗ੍ਰਿਫਤਾਰ ਕਰਕੇ 30 ਸਤੰਬਰ 1914 ਨੂੰ ਜੇਲ੍ਹ ਭੇਜ ਦਿੱਤਾ ਗਿਆ।
299. ਵੀਰ ਸਿੰਘ: ਪਿੰਡ ਕਰਬਾਨ, ਉਮਰ 35 ਸਾਲ, ਪਿੰਡ ਕਰਬਾਨ ਜ਼ਿਲ੍ਹਾ ਲਾਹੌਰ, ਵਿਆਹਿਆ ਹੋਇਆ।
300. ਭਾਗ ਸਿੰਘ: ਪਿੰਡ ਮੋਕੀ ਸਾਵਾ, ਵਿਆਹਿਆ ਹੋਇਆ।
301. ਜਗਤ ਸਿੰਘ: ਪਿੰਡ ਭੱਗੂਪੁਰ
302. ਹਰਨਾਮ ਸਿੰਘ: ਪਿੰਡ ਖਾਲੜਾ, ਉਮਰ 30 ਸਾਲ, ਅਣਵਿਆਹਿਆ ਹੋਇਆ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਬਾਅਦ ਗ੍ਰਿਫਤਾਰ ਕਰਕੇ 8 ਅਕਤੂਬਰ 1914 ਨੂੰ ਭੇਜ ਦਿੱਤਾ ਗਿਆ ਸੀ। ਕਾਮਾਗਾਟਾਮਾਰੂ ਜਹਾਜ਼ 'ਤੇ ਮੁਸਾਫਰਾਂ ਦੇ ਜਾਣੇ ਜਾਂਦੇ ਲੀਡਰਾਂ ਵਿੱਚੋਂ ਇਕ ਸੀ।
303. ਅਮਰ ਸਿੰਘ: ਪਿੰਡ ਸਾਨਪੁਰਾ, ਉਮਰ 28 ਸਾਲ, ਅਣਵਿਆਹਿਆ ਸੀ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਬਾਅਦ ਗ੍ਰਿਫਤਾਰ ਕਰਕੇ 2 ਅਕਤੂਬਰ 1914 ਨੂੰ ਜੇਲ੍ਹ ਭੇਜ ਦਿੱਤਾ ਗਿਆ ਸੀ। ਇਹ ਅਮਰ ਸਿੰਘ ਨਿਹੰਗ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਸੀ ਅਤੇ ਕਾਮਾਗਾਟਾਮਾਰੂ ਜਹਾਜ਼ 'ਤੇ ਮੁਸਾਫਰਾਂ ਦੇ ਜਾਣੇ ਜਾਂਦੇ ਲੀਡਰਾਂ ਵਿੱਚੋਂ ਇਕ ਸੀ।
304. ਨਰ ਸਿੰਘ: ਪਿੰਡ ਕੋਟ ਰਾਏ ਬੂਟਾ
305. ਭਾਨ ਸਿੰਘ: ਪਿੰਡ ਲਾਹੌਰ
306. ਮੰਗਲ ਸਿੰਘ: ਪਿੰਡ ਕਰਨਕੇ
307. ਸੁੰਦਰ ਸਿੰਘ: ਪਿੰਡ ਤਲਵੰਡੀ ਗਿੱਲ, ਉਮਰ 24 ਸਾਲ, ਅਣਵਿਆਹਿਆ ਹੋਇਆ। ਹਿੰਦੁਸਤਾਨ ਪਹੁੰਚਣ 'ਤੇ ਮੈਡੀਕਲ ਕਾਲਜ ਹਸਪਤਾਲ ਵਿੱਚ ਭੇਜ ਦਿੱਤਾ ਗਿਆ ਸੀ।
308. ਸੁਰੈਣ ਸਿੰਘ: ਪਿੰਡ ਕਿਰਤੋਵਾਲ, ਉਮਰ 30 ਸਾਲ, ਵਿਆਹਿਆ ਹੋਇਆ। ਇਸ ਤੋਂ ਪਹਿਲਾਂ 1905 ਤੋਂ ਲੈ ਕੇ 1912 ਤੱਕ ਕੈਨੇਡਾ ਵਿੱਚ ਰਹਿ ਚੁੱਕਾ ਸੀ। ਇਸ ਵਾਰ ਉਸ ਨੇ ਓਸ਼ੀਅਨ ਫਾਲਜ਼ ਮਿੱਲ ਵਿੱਚ ਜਾਣਾ ਸੀ। ਉਸ ਨੂੰ ਕੈਨੇਡਾ ਵਿੱਚ ਉਤਰ ਲੈਣ ਦਿੱਤਾ ਗਿਆ ਸੀ।
309?਼ ਬਂਤ ਸਿੰਘ: ਪਿੰਡ ਠੱਟਾ, ਉਮਰ 20 ਸਾਲ, ਵਿਆਹਿਆ ਹੋਇਆ।
ਜ਼ਿਲ੍ਹਾ ਸ਼ਾਹਪੁਰ
[ਸੋਧੋ]310. ਫਤੇਹ ਸ਼ੇਰ: ਪਿੰਡ ਜਾਹਲਰ, ਉਮਰ 24 ਸਾਲ, ਵਿਆਹਿਆ ਹੋਇਆ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਪਹਿਲਾਂ ਗੱਡੀ ਰਾਹੀਂ ਪੰਜਾਬ ਭੇਜ ਦਿੱਤਾ ਗਿਆ ਸੀ।
311. ਰਮਜਾਨ: ਪਿੰਡ ਜਾਹਲਰ, ਉਮਰ 21 ਸਾਲ, ਅਣਵਿਆਹਿਆ ਹੋਇਆ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਪਹਿਲਾਂ ਗੱਡੀ ਰਾਹੀਂ ਪੰਜਾਬ ਭੇਜ ਦਿੱਤਾ ਗਿਆ ਸੀ।
312. ਕਾਸਮ ਅਲੀ: ਪਿੰਡ ਜਾਹਲਰ, ਉਮਰ 32 ਸਾਲ, ਅਣਵਿਆਹਿਆ ਹੋਇਆ।
313. ਨਾਦਰ ਸ਼ਾਹ: ਪਿੰਡ ਜਾਹਲਰ, ਉਮਰ 27 ਸਾਲ, ਵਿਆਹਿਆ ਹੋਇਆ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਪਹਿਲਾਂ ਗੱਡੀ ਰਾਹੀਂ ਪੰਜਾਬ ਭੇਜ ਦਿੱਤਾ ਗਿਆ ਸੀ।
314. ਸ਼ੇਰ ਮੁਹੰਮਦ: ਪਿੰਡ ਜਾਹਲਰ
315. ਨੂਰ ਮੁਹੰਮਦ: ਪਿੰਡ ਜਾਹਲਰ, ਉਮਰ 25 ਸਾਲ, ਵਿਆਹਿਆ ਹੋਇਆ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਪਹਿਲਾਂ ਗੱਡੀ ਰਾਹੀਂ ਪੰਜਾਬ ਭੇਜ ਦਿੱਤਾ ਗਿਆ ਸੀ।
316. ਮੀਆਂ ਮੁਹੰਮਦ: ਪਿੰਡ ਜਾਹਲਰ, ਉਮਰ 32 ਸਾਲ, ਵਿਆਹਿਆ ਹੋਇਆ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਪਹਿਲਾਂ ਗੱਡੀ ਰਾਹੀਂ ਪੰਜਾਬ ਭੇਜ ਦਿੱਤਾ ਗਿਆ ਸੀ।
317. ਜਵਾਂਇਆ: ਪਿੰਡ ਜਾਹਲਰ, ਉਮਰ 24 ਸਾਲ, ਅਣਵਿਆਹਿਆ ਹੋਇਆ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਪਹਿਲਾਂ ਗੱਡੀ ਰਾਹੀਂ ਪੰਜਾਬ ਭੇਜ ਦਿੱਤਾ ਗਿਆ ਸੀ।
318. ਬਾਗ ਅਲੀ: ਪਿੰਡ ਜਾਹਲਰ, ਉਮਰ 24 ਸਾਲ, ਅਣਵਿਆਹਿਆ ਹੋਇਆ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਪਹਿਲਾਂ ਗੱਡੀ ਰਾਹੀਂ ਪੰਜਾਬ ਭੇਜ ਦਿੱਤਾ ਗਿਆ ਸੀ।
319. ਹਦਾਇਤ ਖਾਨ: ਪਿੰਡ ਬੁੱਟਰਖਾਨ, ਉਮਰ 25 ਸਾਲ, ਅਣਵਿਆਹਿਆ ਹੋਇਆ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਪਹਿਲਾਂ ਗੱਡੀ ਰਾਹੀਂ ਪੰਜਾਬ ਭੇਜ ਦਿੱਤਾ ਗਿਆ।
320. ਹਾਜੀ: ਪਿੰਡ ਜਾਹਲਰ, ਉਮਰ 20 ਸਾਲ, ਅਣਵਿਆਹਿਆ ਹੋਇਆ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਪਹਿਲਾਂ ਗੱਡੀ ਰਾਹੀਂ ਪੰਜਾਬ ਭੇਜ ਦਿੱਤਾ ਗਿਆ।
321. ਸਿਰਖਰੂ ਖਾਨ: ਪਿੰਡ ਜਾਹਲਰ, ਉਮਰ 32 ਸਾਲ, ਵਿਆਹਿਆ ਹੋਇਆ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਪਹਿਲਾਂ ਗੱਡੀ ਰਾਹੀਂ ਪੰਜਾਬ ਨੂੰ ਭੇਜ ਦਿੱਤਾ ਗਿਆ ਸੀ।
322. ਅਨਵਰ ਖਾਨ: ਪਿੰਡ ਜਾਹਲਰ, ਉਮਰ 23 ਸਾਲ, ਅਣਵਿਆਹਿਆ ਸੀ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਪਹਿਲਾਂ ਗੱਡੀ ਰਾਹੀਂ ਪੰਜਾਬ ਭੇਜ ਦਿੱਤਾ ਗਿਆ ਸੀ।
323. ਯਾਸੀਨ: ਪਿੰਡ ਜਾਹਲਰ, ਉਮਰ 30 ਸਾਲ, ਅਣਵਿਆਹਿਆ ਹੋਇਆ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਪਹਿਲਾਂ ਗੱਡੀ ਰਾਹੀਂ ਪੰਜਾਬ ਭੇਜ ਦਿੱਤਾ ਗਿਆ ਸੀ।
324. ਫਕੀਰ ਮੁਹੰਮਦ: ਪਿੰਡ ਚੌਰ ਕੀ, ਉਮਰ 30 ਸਾਲ, ਵਿਆਹਿਆ ਹੋਇਆ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਪਹਿਲਾਂ ਗੱਡੀ ਰਾਹੀਂ ਪੰਜਾਬ ਭੇਜ ਦਿੱਤਾ ਗਿਆ।
325. ਗੌਹਰ ਅਲੀ ਖਾਨ: ਪਿੰਡ ਉਚਾਲੀ, ਉਮਰ 30 ਸਾਲ, ਵਿਆਹਿਆ ਹੋਇਆ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਪਹਿਲਾਂ ਗੱਡੀ ਰਾਹੀਂ ਪੰਜਾਬ ਭੇਜ ਦਿੱਤਾ ਗਿਆ।
326. ਗੁਲਾਬ ਸਿੰਘ: ਪਿੰਡ ਜਾਹਲਰ, ਉਮਰ 23 ਸਾਲ, ਪਿੰਡ ਜਾਹਲਰ ਜ਼ਿਲ੍ਹਾ ਸ਼ਾਹਪੁਰ, ਵਿਆਹਿਆ ਹੋਇਆ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਪਹਿਲਾਂ ਗੱਡੀ ਰਾਹੀਂ ਪੰਜਾਬ ਭੇਜ ਦਿੱਤਾ ਗਿਆ।
327.ਅਲਾਓਦੀਨ: ਪਿੰਡ ਜੱਲੀ, ਉਮਰ 30 ਸਾਲ, ਵਿਆਹਿਆ ਹੋਇਆ।
328. ਖਾਨ ਮੁਹੰਮਦ: ਪਿੰਡ ਜੱਲੀ, ਉਮਰ 30 ਸਾਲ, ਵਿਆਹਿਆ ਹੋਇਆ।
329. ਅਰਜਨ ਸਿੰਘ: ਜਾਹਲਰ, ਉਮਰ 25 ਸਾਲ, ਅਣਵਿਆਹਿਆ ਸੀ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਪਹਿਲਾਂ ਗੱਡੀ ਰਾਹੀਂ ਪੰਜਾਬ ਭੇਜ ਦਿੱਤਾ ਗਿਆ ਸੀ।
330. ਬਿਸ਼ਨ ਸਿੰਘ (ਦਾਸ): ਪਿੰਡ ਚੌਂਕੀ, ਉਮਰ 28 ਸਾਲ, ਅਣਵਿਆਹਿਆ ਹੋਇਆ। ਬੱਜਬੱਜ ਘਾਟ ਦੇ ਗੋਲੀਕਾਂਡ ਬਾਅਦ ਗ੍ਰਿਫਤਾਰ ਕਰਕੇ 30 ਸਤੰਬਰ 1914 ਨੂੰ ਜੇਲ੍ਹ ਭੇਜ ਦਿੱਤਾ ਗਿਆ।
ਜ਼ਿਲ੍ਹਾ ਹੁਸ਼ਿਆਰਪੁਰ
[ਸੋਧੋ]331. ਹਰਬਿਸ਼ਨ ਸਿੰਘ: ਪਿੰਡ ਮੋਰਾਂਵਾਲੀ, ਉਮਰ 25 ਸਾਲ, ਵਿਆਹਿਆ ਹੋਇਆ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ।
332. ਦਲੀਪ ਸਿੰਘ: ਪਿੰਡ ਮੋਰਾਂਵਾਲੀ
333. ਰਲਾ: ਪਿੰਡ ਸੂਸ, ਉਮਰ 24 ਸਾਲ, ਵਿਆਹਿਆ ਹੋਇਆ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਪਹਿਲਾਂ ਗੱਡੀ ਰਾਹੀਂ ਪੰਜਾਬ ਭੇਜ ਦਿੱਤਾ ਗਿਆ ਸੀ।
334. ਭੋਲਾ: ਪਿੰਡ ਸੂਸ, ਉਮਰ 20 ਸਾਲ, ਵਿਆਹਿਆ ਹੋਇਆ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਪਹਿਲਾਂ ਗੱਡੀ ਰਾਹੀਂ ਪੰਜਾਬ ਭੇਜ ਦਿੱਤਾ ਗਿਆ।
335. ਸੰਤਾ ਸਿੰਘ: ਪਿੰਡ ਨੰਗਲ, ਉਮਰ 24 ਸਾਲ, ਅਣਵਿਆਹਿਆ ਹੋਇਆ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਬਾਅਦ ਗ੍ਰਿਫਤਾਰ ਕਰਕੇ 30 ਅਕਤੂਬਰ 1914 ਨੂੰ ਜੇਲ੍ਹ ਭੇਜ ਦਿੱਤਾ ਗਿਆ ਸੀ।
336. ਚੰਦਾ ਸਿੰਘ: ਪਿੰਡ ਕੋਟਫਤੂਹੀ, ਉਮਰ 23 ਸਾਲ, ਅਣਵਿਆਹਿਆ ਹੋਇਆ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਪਹਿਲਾਂ ਗੱਡੀ ਰਾਹੀਂ ਪੰਜਾਬ ਭੇਜ ਦਿੱਤਾ ਗਿਆ।
337. ਰਾਮ ਚੰਦ: ਪਿੰਡ ਜੰਡੋਲੀ, ਉਮਰ 29 ਸਾਲ, ਵਿਆਹਿਆ ਹੋਇਆ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਪਹਿਲਾਂ ਗੱਡੀ ਰਾਹੀਂ ਪੰਜਾਬ ਭੇਜ ਦਿੱਤਾ ਗਿਆ ਸੀ।
338. ਠਾਕਰ ਸਿੰਘ: ਪਿੰਡ ਮਾਹਲਪੁਰ, ਉਮਰ 25 ਸਾਲ, ਵਿਆਹਿਆ ਹੋਇਆ।
339. ਪੋਹਲੋ ਰਾਮ: ਪਿੰਡ ਅਨੰਦਪੁਰ, ਉਮਰ 21 ਸਾਲ, ਅਣਵਿਆਹਿਆ ਹੋਇਆ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਪਹਿਲਾਂ ਗੱਡੀ ਰਾਹੀਂ ਪੰਜਾਬ ਭੇਜ ਦਿੱਤਾ ਗਿਆ ਸੀ।
340. ਮੰਗਲ ਸਿੰਘ: ਪਿੰਡ ਮਿਰਜ਼ਾਪੁਰ, ਉਮਰ 22 ਸਾਲ, ਅਣਵਿਆਹਿਆ ਹੋਇਆ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਬਾਅਦ ਗ੍ਰਿਫਤਾਰ ਕਰਕੇ 30ਅਕਤੂਬਰ 1914 ਨੂੰ ਜੇਲ੍ਹ ਭੇਜ ਦਿੱਤਾ ਗਿਆ ਸੀ।
341. ਮੁਨਸ਼ੀ ਸਿੰਘ: ਪਿੰਡ ਗੁੱਲਪੁਰ, ਉਮਰ 26 ਸਾਲ, ਵਿਆਹਿਆ ਹੋਇਆ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਪਹਿਲਾਂ ਗੱਡੀ ਰਾਹੀਂ ਪੰਜਾਬ ਭੇਜ ਦਿੱਤਾ ਗਿਆ ਸੀ।
342. ਮੁਨਸ਼ਾ ਸਿੰਘ: ਪਿੰਡ ਟੂਟੋ ਮਜ਼ਾਰਾ, ਉਮਰ 30 ਸਾਲ, ਵਿਆਹਿਆ ਹੋਇਆ।
ਜ਼ਿਲ੍ਹਾ ਅੰਬਾਲਾ
[ਸੋਧੋ]343. ਬਦਨ ਸਿੰਘ: ਪਿੰਡ ਸਲਾਮਤ ਪੁਰ, ਉਮਰ 38 ਸਾਲ, ਵਿਆਹਿਆ ਹੋਇਆ ਸੀ। ਬੱਜਬੱਜ ਘਾਟ 'ਤੇ ਵਾਪਰੇ ਗੋਲੀਕਾਂਡ ਤੋਂ ਬਾਅਦ ਗ੍ਰਿਫਤਾਰ ਕਰਕੇ 1 ਅਕਤੂਬਰ 1914 ਨੂੰ ਜੇਲ੍ਹ ਭੇਜ ਦਿੱਤਾ ਗਿਆ ਸੀ।
344. ਕਾਬਲ ਸਿੰਘ: ਪਿੰਡ ਸਲਾਮਤ ਪੁਰ
345. ਨੰਦ ਸਿੰਘ: ਪਿੰਡ ਸਲਾਮਤ ਪੁਰ, ਉਮਰ 24 ਸਾਲ, ਜ਼ਿਲ੍ਹਾ ਅੰਬਾਲਾ, ਵਿਆਹਿਆ ਹੋਇਆ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਬਾਅਦ ਗ੍ਰਿਫਤਾਰ ਕਰਕੇ 1 ਅਕਤੂਬਰ 1914 ਨੂੰ ਜੇਲ੍ਹ ਭੇਜ ਦਿੱਤਾ ਗਿਆ ਸੀ।
346. ਮੰਗਲ ਸਿੰਘ: ਪਿੰਡ ਹੁਸ਼ਿਆਰਪੁਰ, ਉਮਰ 35 ਸਾਲ, ਵਿਆਹਿਆ ਹੋਇਆ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਬਾਅਦ ਗ੍ਰਿਫਤਾਰ ਕਰਕੇ 31 ਅਕਤੂਬਰ 1914 ਨੂੰ ਜੇਲ੍ਹ ਭੇਜ ਦਿੱਤਾ ਗਿਆ ਸੀ।
347. ਬਦਨ ਸਿੰਘ: ਪਿੰਡ ਹੁਸ਼ਿਆਰਪੁਰ, ਉਮਰ 20 ਸਾਲ, ਅਣਵਿਆਹਿਆ।
348. ਮੰਗਲ ਸਿੰਘ: ਪਿੰਡ ਲਖਮੀ ਪੁਰ
349. ਕਿਰਪਾ ਸਿੰਘ: ਪਿੰਡ ਮੀਆਂਪੁਰ, ਉਮਰ 25 ਸਾਲ, ਵਿਆਹਿਆ ਹੋਇਆ।
350. ਕਿਹਰ ਸਿੰਘ: ਪਿੰਡ ਪੱਤੋ
351. ਹਾਕਮ ਸਿੰਘ: ਪਿੰਡ ਨਹੇੜੀ
352. ਕਰਮ ਇਲਾਹੀ: ਪਿੰਡ ਧਨੇਰ, ਉਮਰ 22 ਸਾਲ, ਅਣਵਿਆਹਿਆ ਹੋਇਆ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਬਾਅਦ ਗ੍ਰਿਫਤਾਰ ਕਰਕੇ 20 ਸਤੰਬਰ 1914 ਨੂੰ ਜੇਲ੍ਹ ਭੇਜ ਦਿੱਤਾ ਗਿਆ ਸੀ।
353. ਰਾਮ ਸਿੰਘ: ਪਿੰਡ ਡੱਪਰ, ਉਮਰ 49 ਸਾਲ, ਵਿਆਹਿਆ ਹੋਇਆ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਬਾਅਦ ਗ੍ਰਿਫਤਾਰ ਕਰਕੇ 6 ਅਕਤੂਬਰ 1914 ਨੂੰ ਜੇਲ੍ਹ ਭੇਜ ਦਿੱਤਾ ਗਿਆ ਸੀ।
ਰਿਆਸਤ ਨਾਭਾ
[ਸੋਧੋ]354. ਲਾਲ ਸਿੰਘ: ਪਿੰਡ ਗਿੱਲ ਬੁਰਜ, ਉਮਰ 30 ਸਾਲ ਵਿਆਹਿਆ ਹੋਇਆ। ਇਸ ਤੋਂ ਪਹਿਲਾਂ ਸੰਨ 1906 ਤੋਂ 1908 ਤੱਕ ਕੈਨੇਡਾ ਵਿੱਚ ਰਹਿ ਚੁੱਕਾ ਸੀ। ਇਸ ਵਾਰ ਉਸ ਨੇ ਓਸ਼ੀਅਨ ਫਾਲਜ਼ ਮਿੱਲ ਵਿੱਚ ਜਾਣਾ ਸੀ। ਉਸ ਨੂੰ ਕੈਨੇਡਾ ਵਿੱਚ ਉਤਰ ਲੈਣ ਦਿੱਤਾ ਗਿਆ ਸੀ।
355. ਸੁਰਜਨ ਸਿੰਘ: ਪਿੰਡ ਗਿੱਲ ਬੁਰਜ, ਉਮਰ 20 ਸਾਲ, ਵਿਆਹਿਆ ਹੋਇਆ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਬਾਅਦ 2 ਅਕਤੂਬਰ 1914 ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਸੀ।
356. ਸੁਰਜਨ ਸਿੰਘ: ਪਿੰਡ ਖਾਨੀਆ, ਉਮਰ 30 ਸਾਲ, ਵਿਧੁਰ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਪਹਿਲਾਂ ਗੱਡੀ ਰਾਹੀਂ ਪੰਜਾਬ ਭੇਜ ਦਿੱਤਾ ਗਿਆ ਸੀ।
357. ਭਜਨ ਸਿੰਘ: ਪਿੰਡ ਰਾਜੇਆਣਾ, ਉਮਰ 39 ਸਾਲ, ਬੱਜਬੱਜ ਘਾਟ ਦੇ ਗੋਲੀਕਾਂਡ ਦੌਰਾਨ/ਕਾਰਨ ਉਸ ਦੀ ਮੌਤ ਹੋ ਗਈ ਸੀ।
358. ਲਾਭ ਕੰਵਲ ਸਿੰਘ: ਪਿੰਡ ਮਰ੍ਹਾਜ ਭੈਣੀ, ਉਮਰ 41 ਸਾਲ, ਅਣਵਿਆਹਿਆ ਹੋਇਆ। ਕਾਮਾਗਾਟਾਮਾਰੂ ਜਹਾਜ਼ 'ਤੇ ਮੁਸਾਫਰਾਂ ਦੇ ਜਾਣੇ ਜਾਂਦੇ ਲੀਡਰਾਂ ਵਿੱਚੋਂ ਇਕ ਸੀ।
ਜ਼ਿਲ੍ਹਾ ਗੁਰਦਾਸਪੁਰ
[ਸੋਧੋ]359. ਬਹਾਦਰ ਸਿੰਘ: ਪਿੰਡ ਗਿੱਲੀਆਂਵਾਲੀ, ਉਮਰ 23 ਸਾਲ, ਵਿਧੁਰ, ਹਿੰਦੁਸਤਾਨ ਪਹੁੰਚਣ 'ਤੇ ਹਸਪਤਾਲ ਦਾਖਲ ਕਰਵਾਇਆ ਗਿਆ।
360. ਸੁੰਦਰ ਸਿੰਘ: ਪਿੰਡ ਬਚੋਕੇ, ਉਮਰ 30 ਸਾਲ, ਵਿਧੁਰ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਬਾਅਦ ਗ੍ਰਿਫਤਾਰ ਕਰਕੇ 30 ਸਤੰਬਰ 1914 ਨੂੰ ਜੇਲ੍ਹ ਭੇਜ ਦਿੱਤਾ ਗਿਆ ਸੀ।
361. ਕਿਸ਼ਨ ਸਿੰਘ: ਪਿੰਡ ਡੱਲਾ, ਉਮਰ 27 ਸਾਲ, ਅਣਵਿਆਹਿਆ ਹੋਇਆ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਬਾਅਦ ਗ੍ਰਿਫਤਾਰ ਕਰਕੇ 30 ਸਤੰਬਰ 1914 ਨੂੰ ਜੇਲ੍ਹ ਭੇਜ ਦਿੱਤਾ ਗਿਆ ਸੀ।
362. ਇੰਦਰ ਸਿੰਘ: ਪਿੰਡ ਘਣੀਏ ਕੇ ਬਾਂਗ, ਉਮਰ 23 ਸਾਲ, ਪਿੰਡ ਘਣੀਏ ਕੇ ਬਾਂਗ ਜ਼ਿਲ੍ਹਾ ਗੁਰਦਾਸਪੁਰ, ਅਣਵਿਆਹਿਆ ਹੋਇਆ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਪਹਿਲਾਂ ਉਸ ਨੂੰ ਗੱਡੀ ਰਾਹੀਂ ਪੰਜਾਬ ਭੇਜ ਦਿੱਤਾ ਗਿਆ ਸੀ।
ਜ਼ਿਲ੍ਹਾ ਗੁਜਰਾਂਵਾਲਾ
[ਸੋਧੋ]363.ਹਰਭਜਨ ਸਿੰਘ: ਪਿੰਡ ਸੰਤਪੁਰਾ, ਉਮਰ 20 ਸਾਲ, ਅਣਵਿਆਹਿਆ ਸੀ।
364. ਬਰਕਤ ਸਿੰਘ: ਪਿੰਡ ਸੰਤਪੁਰਾ, ਉਮਰ 20 ਸਾਲ, ਅਣਵਿਆਹਿਆ ਹੋਇਆ।
365. ਨਾਨਕ ਸਿੰਘ: ਗੁਜਰਾਂਵਾਲਾ
ਰਿਆਸਤ ਕਪੂਰਥਲਾ
[ਸੋਧੋ]366. ਸੰਤਾ ਸਿੰਘ: ਪਿੰਡ ਕਪੂਰਥਲਾ, ਉਮਰ 26 ਸਾਲ, ਪਿਤਾ ਦਾ ਨਾਂ ਬ੍ਰਹੱਮ ਸਿੰਘ, ਅਣਵਿਆਹਿਆ ਹੋਇਆ।
367. ਰਲਾ ਸਿੰਘ: ਪਿੰਡ ਤਾਸਪੁਰ, ਉਮਰ 30 ਸਾਲ, ਪਿੰਡ ਤਾਸਪੁਰ ਜ਼ਿਲ੍ਹਾ ਕਪੂਰਥਲਾ, ਅਣਵਿਆਹਿਆ ਹੋਇਆ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਬਾਅਦ ਗ੍ਰਿਫਤਾਰ ਕਰਕੇ 1 ਅਕਤੂਬਰ 1914 ਨੂੰ ਜੇਲ੍ਹ ਭੇਜ ਦਿੱਤਾ ਗਿਆ ਸੀ।
368. ਅਮਰ ਸਿੰਘ: ਪਿੰਡ ਕਾਹਲਮਾ, ਉਮਰ 35 ਸਾਲ, ਵਿਆਹਿਆ ਹੋਇਆ ਸੀ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਪਹਿਲਾਂ ਪੰਜਾਬ ਨੂੰ ਗੱਡੀ ਵਿੱਚ ਭੇਜ ਦਿੱਤਾ ਗਿਆ ਸੀ।
ਜ਼ਿਲ੍ਹਾ ਹਿਸਾਰ
[ਸੋਧੋ]369. ਹਾਕਮ ਸਿੰਘ: ਪਿੰਡ ਪੱਕਾ
370. ਅਮਰ ਸਿੰਘ: ਪਿੰਡ ਦਾਦੂ, ਉਮਰ 30 ਸਾਲ, ਵਿਆਹਿਆ ਹੋਇਆ ਸੀ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਬਾਅਦ ਗ੍ਰਿਫਤਾਰ ਕਰਕੇ 4 ਅਕਤੂਬਰ 1914 ਨੂੰ ਜੇਲ੍ਹ ਭੇਜ ਦਿੱਤਾ ਗਿਆ ਸੀ।
ਰਿਆਸਤ ਕਲਸੀਆਂ
[ਸੋਧੋ]371. ਤਿਰਲੋਚਨ ਸਿੰਘ: ਪਿੰਡ ਚੁਬਾਰਾ, ਉਮਰ 24 ਸਾਲ, ਵਿਆਹਿਆ ਹੋਇਆ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਬਾਅਦ ਗ੍ਰਿਫਤਾਰ ਕਰਕੇ 1 ਅਕਤੂਬਰ 1914 ਨੂੰ ਜੇਲ੍ਹ ਭੇਜ ਦਿੱਤਾ ਗਿਆ। ਕਾਮਾਗਾਟਾਮਾਰੂ ਜਹਾਜ਼ 'ਤੇ ਮੁਸਾਫਰਾਂ ਦੇ ਜਾਣੇ ਜਾਂਦੇ ਲੀਡਰਾਂ ਵਿੱਚੋਂ ਇਕ ਸੀ।
ਰਿਆਸਤ ਫਰੀਦਕੋਟ
[ਸੋਧੋ]372. ਕੇਹਰ ਸਿੰਘ: ਪਿੰਡ ਖੇਮੇਆਣਾ, ਉਮਰ 30 ਸਾਲ, ਅਣਵਿਆਹਿਆ ਹੋਇਆ। ਬੱਜਬੱਜ ਘਾਟ ਦੇ ਗੋਲੀਕਾਂਡ ਦੌਰਾਨ ਮਾਰਿਆ ਗਿਆ ਸੀ।
373. ਕਰਮ ਦਾਦ: ਪਿੰਡ ਨੰਡੂ, ਉਮਰ 30 ਸਾਲ, ਅਣਵਿਆਹਿਆ ਹੋਇਆ।
ਜ਼ਿਲ੍ਹਾ ਸਿਆਲਕੋਟ
[ਸੋਧੋ]374. ਮਹਿੰਗਾ ਸਿੰਘ: ਪਿੰਡ ਡਿੰਗ, ਉਮਰ 25 ਸਾਲ, ਵਿਆਹਿਆ ਹੋਇਆ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਬਾਅਦ ਗ੍ਰਿਫਤਾਰ ਕਰਕੇ 3 ਅਕਤੂਬਰ 1914 ਨੂੰ ਜੇਲ੍ਹ ਭੇਜ ਦਿੱਤਾ ਗਿਆ ਸੀ।
ਜ਼ਿਲ੍ਹਾ ਲਾਇਲਪੁਰ
[ਸੋਧੋ]375. ਬੇਲਾ ਸਿੰਘ: ਚੰਕ ਨੰਬਰ 44, ਉਮਰ 22 ਸਾਲ, ਵਿਆਹਿਆ ਹੋਇਆ। ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਬਾਅਦ ਗ੍ਰਿਫਤਾਰ ਕਰਕੇ 30 ਸਤੰਬਰ 1914 ਨੂੰ ਜੇਲ੍ਹ ਭੇਜ ਦਿੱਤਾ ਗਿਆ।
376. ਧੰਬੀ: ਪਿੰਡ ਨਲੂਰ ਜਫ਼ਨਾ, ਉਮਰ 25 ਸਾਲ ਪਿੰਡ ਨਲੂਰ ਜਫਨਾ ਜ਼ਿਲ੍ਹਾ ਲਾਇਲਪੁਰ, ਅਣਵਿਆਹਿਆ ਹੋਇਆ।
ਜਾਣਕਾਰੀ ਦੇ ਸ੍ਰੋਤ
[ਸੋਧੋ]ਪੂੰਨੀ ਸੋਹਣ ਸਿੰਘ, ਕਾਮਾਗਾਟਾਮਾਰੂ ਦੇ ਮੁਸਾਫਰਾਂ ਦੀ ਸੂਚੀ, ਮੇਲਾ ਗਦਰੀ ਬਾਬਿਆਂ ਦਾ, ਪ੍ਰੋ: ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਕੈਨੇਡਾ, 2007
Josh, Sohan Singh, Tragedy of Komagata Maru, People's Publishing House New Delhi, 1975
Komagatamaru Passengers List (SFU) Archived 2015-09-19 at the Wayback Machine.