ਦਾਦੂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਦਾਦੂ ਪਿੰਡ ਹਰਿਆਣਾ, ਭਾਰਤ ਦੇ ਸਿਰਸਾ ਜ਼ਿਲ੍ਹੇ ਦੀ ਕਾਲਾਂਵਾਲੀ ਤਹਿਸੀਲ ਵਿੱਚ ਸਥਿਤ ਹੈ। ਇਹ ਸਿਰਸਾ ਤੋਂ 42 ਕਿਲੋਮੀਟਰ ਦੂਰ ਸਥਿਤ ਹੈ, ਜੋ ਕਿ ਦਾਦੂ ਪਿੰਡ ਦਾ ਜ਼ਿਲ੍ਹਾ ਹੈੱਡਕੁਆਰਟਰ ਹੈ। ਦਾਦੂ ਕਾਲਾਂਵਾਲੀ ਤੋਂ 8 ਕਿਲੋਮੀਟਰ ਦੂਰ ਹੈ। ਇਸ ਪਿੰਡ ਹਰਿਆਣਾ ਪੰਜਾਬ ਦੀ ਸਰਹੱਦ (ਜ਼ਿਲ੍ਹਾ ਬਠਿੰਡਾ) ਦੇ ਨੇੜੇ ਹੀ ਹੈ।[1]

ਆਬਾਦੀ ਅਤੇ ਰਕਬਾ[ਸੋਧੋ]

ਪਿੰਡ ਦਾ ਕੁੱਲ ਭੂਗੋਲਿਕ ਖੇਤਰਫਲ 1913 ਹੈਕਟੇਅਰ ਹੈ। ਸਾਲ 2011 ਦੀ ਮਰਦਮਸ਼ੁਮਾਰੀ ਮੁਤਾਬਕ ਦਾਦੂ ਦੀ ਕੁੱਲ ਆਬਾਦੀ 3,604 ਲੋਕਾਂ ਦੀ ਸੀ, ਜਿਸ ਵਿੱਚੋਂ ਪੁਰਸ਼ਾਂ ਦੀ ਆਬਾਦੀ 1,871 ਜਦੋਂ ਕਿ ਔਰਤਾਂ ਦੀ ਆਬਾਦੀ 1,733 ਸੀ। ਦਾਦੂ ਪਿੰਡ ਦੀ ਸਾਖਰਤਾ ਦਰ 53.88% ਹੈ ਜਿਸ ਵਿੱਚੋਂ 60.24% ਮਰਦ ਅਤੇ 47.03% ਔਰਤਾਂ ਸਾਖਰ ਹਨ। ਦਾਦੂ ਪਿੰਡ ਵਿੱਚ ਕਰੀਬ 671 ਘਰ ਹਨ। ਦਾਦੂ ਪਿੰਡ ਦਾ ਪਿੰਨ ਕੋਡ 125201 ਹੈ। ਦਾਦੂ ਪਿੰਡ ਕਾਲਾਂਵਾਲੀ ਵਿਧਾਨ ਸਭਾ ਹਲਕੇ ਅਤੇ ਸਿਰਸਾ ਸੰਸਦੀ ਹਲਕੇ ਅਧੀਨ ਆਉਂਦਾ ਹੈ। ਕਾਲਾਂਵਾਲੀ ਸਾਰੀਆਂ ਵੱਡੀਆਂ ਆਰਥਿਕ ਗਤੀਵਿਧੀਆਂ ਲਈ ਦਾਦੂ ਪਿੰਡ ਦਾ ਨਜ਼ਦੀਕੀ ਕਸਬਾ ਹੈ।[1]

ਅਜ਼ਾਦੀ ਘੁਲਾਟੀਏ[ਸੋਧੋ]

ਕਾਮਾਗਾਟਾਮਾਰੂ ਜਹਾਜ਼ ਦੇ ਮੁਸਾਫਰਾਂ ਵਿੱਚ ਅਮਰ ਸਿੰਘ, ਪਿੰਡ ਦਾਦੂ, ਜ਼ਿਲ੍ਹਾ ਹਿਸਾਰ (ਉਮਰ 30 ਸਾਲ) ਸ਼ਾਮਲ ਸੀ ਜਿਸ ਨੂੰ ਬੱਜਬੱਜ ਘਾਟ ਦੇ ਗੋਲੀਕਾਂਡ ਤੋਂ ਬਾਅਦ ਗ੍ਰਿਫਤਾਰ ਕਰਕੇ 4 ਅਕਤੂਬਰ 1914 ਨੂੰ ਜੇਲ੍ਹ ਭੇਜ ਦਿੱਤਾ ਗਿਆ ਸੀ।[2]

ਸੋਹਣ ਸਿੰਘ ਪੁੱਤਰ ਕਿਸ਼ਨ ਸਿੰਘ ਅਤੇ ਰਾਜ ਕੌਰ, ਜਿਸ ਦਾ ਜਨਮ ਸਾਲ 1917 ਵਿੱਚ ਹੋਇਆ, ਨੇ ਮਾਰਚ 1942 ਤੋਂ 1945 ਤਕ ਆਈ.ਐਨ.ਏ.(ਭਾਰਤੀ ਰਾਸ਼ਟਰੀ ਫੌਜ) ਵਿੱਚ ਲਾਂਸ ਨਾਇਕ ਵਜੋਂ ਸੇਵਾ ਕੀਤੀ ਅਤੇ ਬਾਅਦ ਵਿੱਚ ਸਿੰਘਾਪੁਰ ਜੇਲ੍ਹ ਵਿੱਚ ਕੈਦ ਕੱਟੀ। [3]

ਸਿੱਖਿਆ ਸੰਸਥਾਵਾਂ[ਸੋਧੋ]

ਦਾਦੂ ਵਿੱਚ ਇੱਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੈ। ਇਸ ਦੀ ਪ੍ਰਾਈਮਰੀ ਸਕੂਲ ਵਜੋਂ ਸਥਾਪਨਾ ਸਨ 1949 ਵਿੱਚ ਹੋਈ ਸੀ।[4]

ਨੇੜਲੇ ਪਿੰਡ[ਸੋਧੋ]

ਦਾਦੂ ਦੇ ਨੇੜਲੇ ਪਿੰਡ ਧਰਮਪੁਰਾ, ਕੇਵਲ, ਤਖਤਮੱਲ, ਤਿਲੋਕੇਵਾਲਾ, ਪੱਕਾ ਸ਼ਹੀਦਾਂ, ਖਤਰਾਵਾਂ, ਤਾਰੂਆਣਾ ਅਤੇ ਕਮਾਲ ਹਨ। ਇਸ ਦਾ ਨੇੜਲਾ ਕਸਬਾ ਕਾਲਾਂਵਾਲੀ ਅਤੇ ਪੰਜਾਬ ਦਾ ਤਲਵੰਡੀ ਸਾਬੋ ਹਨ।[1]

ਹਵਾਲੇ[ਸੋਧੋ]

  1. 1.0 1.1 1.2 "Dadu Village in Sirsa, Haryana | villageinfo.in". villageinfo.in. Retrieved 2023-02-28.
  2. ਵਤਨ (1989) [1989]. "ਕਾਮਾਗਾਟਾਮਾਰੂ ਵਿਸ਼ੇਸ਼ ਅੰਕ" (PDF). ਵਤਨ. 1. ਸਾਧੂ ਬਿਨਿੰਗ ਅਤੇ ਸੁਖਵੰਤ ਹੁੰਦਲ: 66.
  3. Datta, Chaman Lal; Studies, Punjabi University Department of Punjab Historical (1972). Who's Who: Punjab Freedom Fighters (in ਅੰਗਰੇਜ਼ੀ). Department of Punjab Historical Studies, Punjabi University.
  4. "GHS DADU - Dadu (60585), District Sirsa (Haryana)". schools.org.in (in ਅੰਗਰੇਜ਼ੀ). Retrieved 2023-02-28.