ਕਾਮਿਨੀ ਕੌਸ਼ਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕਾਮਿਨੀ ਕੌਸਲ
Kamini Kaushal.jpg
ਕਾਮਿਨੀ ਕੌਸਲ ਜੈਪੁਰ ਵਿੱਚ, 2011
ਜਨਮਉਮਾ ਕਸ਼ਿਅਪ
(1927-01-16) 16 ਜਨਵਰੀ 1927 (ਉਮਰ 94)
ਲਾਹੌਰ, ਪੰਜਾਬ, ਬਰਤਾਨਵੀ ਭਾਰਤ
ਪੇਸ਼ਾActress, producer
ਸਰਗਰਮੀ ਦੇ ਸਾਲ1946 to ;present

ਕਾਮਿਨੀ ਕੌਸਲ (ਜਨਮ 16 ਜਨਵਰੀ 1927) ਇੱਕ ਹਿੰਦੀ ਫਿਲਮ ਅਤੇ ਟੈਲੀਵਿਜ਼ਨ ਅਭਿਨੇਤਰੀ ਹੈ ਜੋ ਨੀਚਾ ਨਗਰ (1946), ਜਿਸਨੇ ਉਸਨੂੰ  ਕਾਨ ਫ਼ਿਲਮ ਫੈਸਟੀਵਲ 1946 ਸਮੇਂ ਗੋਲਡਨ ਪਾਮ ਅਤੇ ਬ੍ਰਿਜ ਬਹੂ (1955) ਜਿਸ ਲਈ  ਉਸ ਨੂੰ 1955 ਵਿੱਚ ਫਿਲਮਫੇਅਰ ਬੈਸਟ ਅਦਾਕਾਰਾ ਐਵਾਰਡ ਮਿਲਿਆ, ਵਰਗੀਆਂ ਫ਼ਿਲਮਾਂ ਵਿੱਚ ਨਿਭਾਈਆਂ ਆਪਣੀਆਂ ਭੂਮਿਕਾਵਾਂ ਲਈ ਮਸ਼ਹੂਰ ਹੈ। [1] ਉਸਨੇ 1946 ਤੋਂ 1963 ਤੱਕ ਹੀਰੋਇਨ ਦੀ ਭੂਮਿਕਾ ਨਿਭਾਈ ਅਤੇ ਦੋ ਭਾਈ, ਸ਼ਹੀਦ (1948), ਜਿੱਦੀ, ਸ਼ਬਨਮ, ਨਦੀਆ ਕੇ ਪਾਰ, ਆਰਜੂ, ਪਾਰਸ (1949), ਨਮੂਨਾ, ਝਾਂਜਰ, ਆਬਰੂ, ਨਾਈਟ ਕਲੱਬ, ਜੇਲਰ, ਬੜੇ ਸਰਕਾਰ ਅਤੇ ਗੋਦਾਨ ਵਿੱਚ ਉਸਦੀਆਂ ਭੂਮਿਕਾਵਾਂ ਉਸ ਦੇ ਕੈਰੀਅਰ ਦੀਆਂ ਬਿਹਤਰੀਨ ਪ੍ਰਦਰਸ਼ਨ ਮੰਨੀਆਂ ਜਾਂਦੀਆਂ ਹਨ। ਉਸ ਨੇ 1963 ਦੇ ਬਾਅਦ ਚਰਿਤਰ ਭੂਮਿਕਾਵਾਂ ਨਿਭਾਈਆਂ। ਅਤੇ ਸ਼ਹੀਦ (1965), ਪ੍ਰੇਮ ਨਗਰ, ਦੋ ਰਾਸਤੇ, ਅਨਹੋਨੀ (1973 ਫ਼ਿਲਮ) ਅਤੇ ਮਨੋਜ ਕੁਮਾਰ ਨਾਲ 8 ਫ਼ਿਲਮਾਂ ਵਿੱਚ ਆਪਣੇ ਪ੍ਰਦਰਸ਼ਨ ਦੇ ਲਈ ਉਸਨੇ ਖ਼ਾਸ ਤੌਰ ਤੇ ਸ਼ੋਭਾ ਖੱਟੀ।

ਮੁਢਲੀ ਜ਼ਿੰਦਗੀ [ਸੋਧੋ]

ਕਾਮਿਨੀ ਕੌਸ਼ਲ ਦਾ 16 ਜਨਵਰੀ 1927 ਨੂੰ ਲਾਹੌਰ ਵਿੱਚ ਉਮਾ ਕਸ਼ਿਅਪ ਵਜੋਂ ਜਨਮ ਹੋਇਆ ਸੀ।[2] ਦੋ ਭਰਾਵਾਂ ਅਤੇ ਤਿੰਨ ਭੈਣਾਂ ਵਿੱਚ ਉਹ ਸਭ ਤੋਂ ਛੋਟੀ ਸੀ। [3] ਕਾਮਿਨੀ ਕੌਸ਼ਲ ਪੰਜਾਬ ਯੂਨੀਵਰਸਿਟੀ, ਲਾਹੌਰ, ਬ੍ਰਿਟਿਸ਼ ਭਾਰਤ (ਹੁਣ ਪਾਕਿਸਤਾਨ ਵਿਚ)  ਬਾਟਨੀ ਦੇ ਪ੍ਰੋਫੈਸਰ ਪ੍ਰੋ. ਸ਼ਿਵ ਰਾਮ ਕਸ਼ਿਅਪ ਦੀ ਧੀ ਸੀ  ਪ੍ਰੋ. ਕਸ਼ਿਅਪ ਨੂੰ ਭਾਰਤੀ ਬਾਟਨੀ ਦੇ ਪਿਤਾ ਨੂੰ ਦੇ ਤੌਰ ਤੇ ਸਮਝਿਆ ਜਾਂਦਾ ਹੈ। [4] ਉਸ ਦੇ ਪਿਤਾ ਨੇ ਪੌਦਿਆਂ ਦੀਆਂ ਛੇ ਪ੍ਰਜਾਤੀਆਂ ਲਭੀਆਂ। ਉਹ ਸਿਰਫ ਸੱਤ ਸਾਲ ਦੀ ਸੀ, ਜਦ ਉਸ ਦੇ ਪਿਤਾ ਦੀ 26 ਨਵੰਬਰ 1934 ਨੂੰ ਮੌਤ ਹੋ ਗਈ।[2] ਉਸ ਨੇ  ਲਾਹੌਰ ਦੇ ਕਨੀਅਰਡ ਕਾਲਜ ਤੋਂ  ਅੰਗਰੇਜ਼ੀ ਸਾਹਿਤ ਵਿੱਚ ਬੀਏ (ਆਨਰਜ਼) ਕੀਤੀ। ਉਸ ਨੂੰ  ਫਿਲਮ ਨੀਚਾ ਨਗਰ ਲਈ 1946 ਵਿੱਚ ਚੇਤਨ ਆਨੰਦ ਦੁਆਰਾ ਫ਼ਿਲਮਾਂ ਵਿੱਚ ਕੰਮ ਕਰਨ ਦੀ ਇੱਕ ਪੇਸ਼ਕਸ਼ ਮਿਲੀ।

References[ਸੋਧੋ]

  1. Biraj Bahu awards, Internet Movie Database
  2. 2.0 2.1 "Kamaini Kaushal". Telegraph. Retrieved 19 July 2015. 
  3. "Entertainment » Kamini Kaushal". Filmfare. Retrieved 19 July 2015. 
  4. "College Botany" by Ganguli, das and Dutta (Calcutta 1972)