ਕਾਮਿਲਾ ਸ਼ਮਸੀ
ਕਾਮਿਲਾ ਸ਼ਮਸੀ | |
---|---|
ਮੂਲ ਨਾਮ | کاملہ شمسی |
ਜਨਮ | ਕਰਾਚੀ, ਪਾਕਿਸਤਾਨ | 13 ਅਗਸਤ 1973
ਕਿੱਤਾ | ਲੇਖਕ |
ਰਾਸ਼ਟਰੀਅਤਾ | ਪਾਕਿਸਤਾਨੀ ਬਰਤਾਨਵੀ [1] |
ਸਿੱਖਿਆ | ਕਰਾਚੀ ਗ੍ਰਾਮਰ ਸਕੂਲ |
ਅਲਮਾ ਮਾਤਰ | ਹੈਮਿਲਟਨ ਕਾਲਜ ਮੈਸੇਚਿਉਸੇਟਸ ਐਮਹਰਸਟ ਯੂਨੀਵਰਸਿਟੀ |
ਸ਼ੈਲੀ | ਗਲਪ |
ਪ੍ਰਮੁੱਖ ਕੰਮ | Burnt Shadows (2009) Home Fire (2017) |
ਪ੍ਰਮੁੱਖ ਅਵਾਰਡ | Anisfield-Wolf Book Award for fiction; Women's Prize for Fiction |
ਕਮੀਲਾ ਸ਼ਮਸੀ FRSL ( Urdu: کاملہ شمسی ; ਜਨਮ 13 ਅਗਸਤ 1973) [2] ਇੱਕ ਪਾਕਿਸਤਾਨੀ ਅਤੇ ਬਰਤਾਨਵੀ ਲੇਖਕ ਅਤੇ ਨਾਵਲਕਾਰ ਹੈ ਜੋ ਆਪਣੇ ਪੁਰਸਕਾਰ ਜੇਤੂ ਨਾਵਲ ਹੋਮ ਫਾਇਰ (2017) ਲਈ ਮਸ਼ਹੂਰ ਹੈ। [1] <i id="mwGQ">ਗ੍ਰਾਂਟਾ</i> ਮੈਗਜ਼ੀਨ ਦੀ 20 ਸਭ ਤੋਂ ਵਧੀਆ ਨੌਜਵਾਨ ਬ੍ਰਿਟਿਸ਼ ਲੇਖਕਾਂ ਦੀ ਸੂਚੀ ਵਿੱਚ ਸ਼ਮਸੀ ਦਾ ਨਾਮ ਸ਼ਾਮਲ ਹੈ। ਦ ਨਿਊ ਇੰਡੀਅਨ ਐਕਸਪ੍ਰੈਸ ਨੇ ਸ਼ਮਸੀ ਨੂੰ ਇੱਕ ਅਹਿਮ ਨਾਵਲਕਾਰ ਦੱਸਿਆ ਹੈ। [3]
ਮੁਢਲਾ ਜੀਵਨ ਅਤੇ ਸਿੱਖਿਆ
[ਸੋਧੋ]ਸ਼ਮਸੀ ਦਾ ਜਨਮ ਕਰਾਚੀ, ਪਾਕਿਸਤਾਨ ਵਿੱਚ ਬੁੱਧੀਜੀਵੀਆਂ ਦੇ ਇੱਕ ਅਮੀਰ ਪਰਿਵਾਰ ਵਿੱਚ ਹੋਇਆ ਸੀ। ਉਸਦੀ ਮਾਂ ਪੱਤਰਕਾਰ ਅਤੇ ਸੰਪਾਦਕ ਮੁਨੀਜ਼ਾ ਸ਼ਮਸੀ ਹੈ, ਲੇਖਕ ਅਤੀਆ ਹੁਸੈਨ ਸ਼ਰੀਕੇ ਵਿੱਚੋਂ ਉਸਦੀ ਪੜਦਾਦੀ ਲੱਗਦੀ ਸੀ ਅਤੇ ਉਹ ਯਾਦਗਾਰੀ ਲੇਖਕ ਜਹਾਨਾਰਾ ਹਬੀਬੁੱਲਾ ਦੀ ਪੋਤਰੀ ਹੈ। ਉਸ ਦਾ ਪਿਤਾ ਅੰਗਰੇਜ਼ ਹੈ। [4] [5]
ਸ਼ਮਸੀ ਦਾ ਪਾਲਣ-ਪੋਸ਼ਣ ਕਰਾਚੀ ਵਿੱਚ ਹੋਇਆ, ਜਿੱਥੇ ਉਸਨੇ ਕਰਾਚੀ ਗ੍ਰਾਮਰ ਸਕੂਲ ਵਿੱਚ ਪੜ੍ਹਾਈ ਕੀਤੀ। [6] ਉਹ ਇੱਕ ਕਾਲਜ ਐਕਸਚੇਂਜ ਵਿਦਿਆਰਥੀ ਵਜੋਂ ਅਮਰੀਕਾ ਗਈ, [7] ਅਤੇ ਉਸਨੇ ਹੈਮਿਲਟਨ ਕਾਲਜ, ਤੋਂ ਰਚਨਾਤਮਕ ਲੇਖਣੀ ਵਿੱਚ ਬੀਏ ਅਤੇ ਮੈਸੇਚਿਉਸੇਟਸ ਐਮਹਰਸਟ ਯੂਨੀਵਰਸਿਟੀ ਵਿੱਚ ਕਵੀਆਂ ਅਤੇ ਲੇਖਕਾਂ ਲਈ MFA ਪ੍ਰੋਗਰਾਮ ਤੋਂ ਇੱਕ MFA ਦੀ ਸਨਦ ਹਾਸਲ ਕੀਤੀ। ਉਹ ਕਸ਼ਮੀਰੀ ਕਵੀ ਆਗਾ ਸ਼ਾਹਿਦ ਅਲੀ ਤੋਂ ਪ੍ਰਭਾਵਿਤ ਹੋਈ। [8]
ਹਵਾਲੇ
[ਸੋਧੋ]- ↑ 1.0 1.1 Shamsie, Kamila (4 March 2014). "Kamila Shamsie on applying for British Citizenship: 'I never felt safe'". The Guardian. Retrieved 5 March 2014.
- ↑ Jaclyn (8 March 2013). "Kamila Shamsie: Following in her father's footsteps". South Asian Diaspora. Archived from the original on 3 March 2015. Retrieved 26 June 2014.
- ↑ "In the City of Storytellers". The New Indian Express. 23 March 2014.
- ↑ Major, Nick (2018-08-18). "THE SRB INTERVIEW: Kamila Shamsie". Scottish Review of Books. Retrieved 2019-03-28.
- ↑ Shamsie, Kamila (1 May 2009). "A long, loving literary line: Kamila Shamsie on the three generations of women writers in her family". The Guardian.
- ↑ Jaclyn (8 March 2013). "Kamila Shamsie: Following in her father's footsteps". South Asian Diaspora. Archived from the original on 3 March 2015. Retrieved 26 June 2014.Jaclyn (8 March 2013). "Kamila Shamsie: Following in her father's footsteps". South Asian Diaspora. Archived from the original on 3 March 2015. Retrieved 26 June 2014.
- ↑ Long, Karen R. (12 April 2016). "At The Cleveland Humanities Festival, Author Kamila Shamsie Asks 'Why Weep for Stones?'". Anisfield-Wolf Book Awards. Retrieved 20 April 2022.
- ↑ Agha, Saira (26 August 2016). "Pride of Pakistan:Kamila Shamsie". Daily Times. Retrieved 16 May 2019.