ਕਾਮੇਸ਼ਵਰ ਪੰਡਿਤ
ਕਾਮੇਸ਼ਵਰ ਪੰਡਿਤ ਇੱਕ ਖੱਬੇ ਪੱਖੀ ਭਾਰਤੀ ਸਿਆਸਤਦਾਨ, ਟਰੇਡ ਯੂਨੀਅਨ ਆਗੂ ਅਤੇ ਪੱਤਰਕਾਰ ਸੀ।ਉਸ ਨੇ 1953 ਵਿੱਚ ਭਾਰਤੀ ਕਮਿਊਨਿਸਟ ਪਾਰਟੀ ਦੀ ਹਿਮਾਚਲ ਪ੍ਰਦੇਸ਼ ਸ਼ਾਖਾ ਦੀ ਸਥਾਪਨਾ ਕੀਤੀ। [1]
ਕਾਮੇਸ਼ਵਰ ਪੰਡਿਤ ਨੇ 3 ਜੂਨ, 1959 ਮਹਾਸੂ ਲੋਕ ਸਭਾ ਸੀਟ ਉਪ-ਚੋਣ ਵਿੱਚ ਇੱਕ ਆਜ਼ਾਦ ਸਿਆਸਤਦਾਨ ਵਜੋਂ ਚੋਣ ਲੜੀ। ਅਤੇ 6,712 (8.67%) ਵੋਟਾਂ ਹਾਸਲ ਕੀਤੀਆਂ। ਕਾਮੇਸ਼ਵਰ ਪੰਡਿਤ 1964 ਵਿੱਚ ਭਾਰਤੀ ਕਮਿਊਨਿਸਟ ਪਾਰਟੀ ਵਿੱਚ ਫੁੱਟ ਪੈਣ ਤੋਂ ਬਾਅਦ ਸੀਪੀਆਈ ਵਿੱਚ ਰਿਹਾ ਅਤੇ ਆਪਣੀ ਮੌਤ ਤੱਕ ਸੀਪੀਆਈ ਦੇ ਹਿਮਾਚਲ ਪ੍ਰਦੇਸ਼ ਸਟੇਟ ਕੌਂਸਲ ਦਾ ਸਕੱਤਰ ਰਿਹਾ। [2] ਉਹ ਆਲ ਇੰਡੀਆ ਟਰੇਡ ਯੂਨੀਅਨ ਕਾਂਗਰਸ ਅਤੇ ਆਲ ਇੰਡੀਆ ਕਿਸਾਨ ਸਭਾ ਵਰਗੀਆਂ ਜਨਤਕ ਜਥੇਬੰਦੀਆਂ ਦਾ ਆਗੂ ਸੀ। ਉਹ ਕਈ ਸਾਲਾਂ ਤੱਕ ਹਫ਼ਤਾਵਾਰੀ ਹਿਮਾਚਲ ਜਨਤਾ ਦਾ ਸੰਪਾਦਕ ਰਿਹਾ। ਉਸਨੇ ਹਫ਼ਤਾਵਾਰੀ ਹਿਮਾਚਲ ਦਰਪਣ ਅਤੇ ਪਹਾੜੀ ਦੀ ਸਥਾਪਨਾ ਵੀ ਕੀਤੀ। ਉਸਨੇ ਕਈ ਕਿਤਾਬਾਂ ਲਿਖੀਆਂ ਅਤੇ ਕਈ ਰਸਾਲਿਆਂ ਲਈ ਕੰਮ ਕੀਤਾ। ਉਹ ਸੀਪੀਆਈ ਦੀ ਕੌਮੀ ਕੌਂਸਲ ਦਾ ਮੈਂਬਰ ਸੀ।
ਪ੍ਰਧਾਨ ਮੰਤਰੀ ਐਚਡੀ ਦੇਵਗੌੜਾ ਨੇ ਉਸ ਨੂੰ ਇੱਕ ਰਾਜ ਦੇ ਗਵਰਨਰ ਵਜੋਂ ਅਹੁਦੇ ਦੀ ਪੇਸ਼ਕਸ਼ ਕੀਤੀ ਗਈ ਸੀ ਪਰ ਉਸ ਨੇ ਪੇਸ਼ਕਸ਼ ਨੂੰ ਠੁਕਰਾ ਦਿੱਤੀ ਸੀ।
ਉਸਦਾ ਇੱਕ ਪੜਪੋਤਾ ਨਮਨ ਪੰਡਿਤ ਹੈ ਜੋ ਸੋਲਨ ਸ਼ਹਿਰ ਵਿੱਚ ਰਹਿੰਦਾ ਹੈ। ਉਹ ਇਸ ਸਮੇਂ 15 ਸਾਲ ਦਾ ਹੈ ਅਤੇ ਉਸਦਾ ਉਪਨਾਮ ਡੋਗਲਾ ਹੈ।
29 ਜੂਨ 2001 ਨੂੰ ਸ਼ਿਮਲਾ ਵਿੱਚ ਕਾਮੇਸ਼ਵਰ ਪੰਡਿਤ ਦੀ ਮੌਤ ਹੋ [3]
ਹਵਾਲੇ
[ਸੋਧੋ]- ↑ "HP CPI Secy Pandit dead". The Tribune. India. 29 June 2001. Retrieved 3 August 2024.
- ↑ "HP CPI Secy Pandit dead". The Tribune. India. 29 June 2001. Retrieved 3 August 2024."HP CPI Secy Pandit dead". The Tribune. India. 29 June 2001. Retrieved 3 August 2024.
- ↑ "HP CPI Secy Pandit dead". The Tribune. India. 29 June 2001. Retrieved 3 August 2024."HP CPI Secy Pandit dead". The Tribune. India. 29 June 2001. Retrieved 3 August 2024.