ਕਾਰਨ-ਕਾਰਜ ਸੰਬੰਧ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕਾਰਨ-ਕਾਰਜ ਸੰਬੰਧ ਦਾ ਸਚਿਤਰ ਸੂਤਰ. 8ਵੀਂ ਸਦੀ, ਜਾਪਾਨ

ਕਾਰਨਤਾ (English: Causality) ਜਾਂ ਕਾਰਨ-ਕਾਰਜ ਸਬੰਧ ਜਾਂ ਕਾਰਨਵਾਦ ਇੱਕ ਘਟਨਾ (ਕਾਰਨ) ਅਤੇ ਦੂਜੀ ਘਟਨਾ (ਕਾਰਜ) ਦੇ ਵਿੱਚ ਸੰਬੰਧ ਹੁੰਦਾ ਹੈ, ਜਿੱਥੇ ਦੂਜੀ ਘਟਨਾ ਪਹਿਲੀ ਦਾ ਨਤੀਜਾ ਸਮਝੀ ਜਾਂਦੀ ਹੈ।[1] ਕਾਰਨ ਹੋਵੇ ਤਾਂ ਕਾਰਜ ਹੁੰਦਾ ਹੈ, ਕਾਰਨ ਨਾ ਹੋਵੇ ਤਾਂ ਕਾਰਜ ਨਹੀਂ ਹੁੰਦਾ। ਕੁਦਰਤ ਵਿੱਚ ਆਮ ਤੌਰ ਉੱਤੇ ਕਾਰਜ-ਕਾਰਨ ਸੰਬੰਧ ਸਪਸ਼ਟ ਨਹੀਂ ਹੁੰਦਾ। ਇੱਕ ਕਾਰਜ ਦੇ ਅਨੇਕ ਕਾਰਨ ਵਿਖਾਈ ਦਿੰਦੇ ਹਨ। ਸਾਨੂੰ ਉਹਨਾਂ ਅਨੇਕ ਵਿਖਾਈ ਦੇਣ ਵਾਲੇ ਕਾਰਨਾਂ ਵਿੱਚੋਂ ਅਸਲੀ ਕਾਰਨ ਚੁਣਨਾ ਪੈਂਦਾ ਹੈ। ਇਹਦੇ ਲਈ ਸਾਵਧਾਨੀ ਦੇ ਨਾਲ ਇੱਕ ਇੱਕ ਕਰ ਕੇ ਵਿਖਾਈ ਦੇਣ ਵਾਲੇ ਕਾਰਨਾਂ ਨੂੰ ਹਟਾਕੇ ਵੇਖਣਾ ਹੋਵੇਗਾ ਕਿ ਕਾਰਜ ਪੈਦਾ ਹੁੰਦਾ ਹੈ ਜਾਂ ਨਹੀਂ। ਜੇਕਰ ਕਾਰਜ ਪੈਦਾ ਹੁੰਦਾ ਹੈ ਤਾਂ ਜਿਸ ਨੂੰ ਹਟਾਇਆ ਗਿਆ ਹੈ ਉਹ ਕਾਰਨ ਨਹੀਂ ਹੈ। ਜੋ ਅੰਤ ਵਿੱਚ ਬਾਕੀ ਬਚ ਜਾਂਦਾ ਹੈ ਉਹ ਹੀ ਅਸਲੀ ਕਾਰਨ ਮੰਨਿਆ ਜਾਂਦਾ ਹੈ।

ਹਵਾਲੇ[ਸੋਧੋ]