ਸਮੱਗਰੀ 'ਤੇ ਜਾਓ

ਕੁਦਰਤ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਫਰਮਾ:26 ਅਯਾਮੀ ਜੀਵ ਥਿਊਰੀ

ਹੋਪਟੂਨ ਝਰਨਾ, ਆਸਟਰੇਲੀਆ
1982 ਵਿੱਚ ਪੱਛਮੀ ਜਾਵਾ ਵਿੱਚ ਗਲੁੰਗੁੰਗ ਜਵਾਲਾਮੁਖੀ ਦੇ ਫਟਣ ਵੇਲੇ ਅਸਮਾਨੀ ਬਿਜਲੀ ਡਿੱਗਦੀ ਹੋਈ।

ਕੁਦਰਤ, ਸਭ ਤੋਂ ਪੂਰਨ ਭਾਵ ਵਿੱਚ, ਕੁਦਰਤੀ ਦੁਨੀਆਂ, ਭੌਤਿਕ ਦੁਨੀਆਂ ਜਾਂ ਸਥੂਲ ਦੁਨੀਆਂ ਦੇ ਤੁੱਲ ਹੈ।"ਕੁਦਰਤ" ਦਾ ਭਾਵ ਭੌਤਿਕ ਜੱਗ ਵਿੱਚ ਵਾਪਰਦੀਆਂ ਘਟਨਾਵਾਂ ਤੋਂ ਅਤੇ ਆਮ ਤੌਰ ਉੱਤੇ ਜੀਵਨ ਤੋਂ ਹੈ।ਇਹਦੀ ਸਫ਼ਬੰਦੀ ਉਪ-ਪ੍ਰਮਾਣੂ ਤੋਂ ਲੈ ਕੇ [[ਬ੍ਰਹਿਮੰਡੀ|ਬ੍ਰਹਿਮੰਡੀ ਦਰਜੇ ਤੱਕ ਹੈ।

ਕੁਦਰਤ ਲਈ ਅੰਗਰੇਜ਼ੀ ਸ਼ਬਦ nature ਲਾਤੀਨੀ ਭਾਸ਼ਾ ਦੇ ਸ਼ਬਦ natura, ਭਾਵ "ਮੂਲ ਤੱਤ, ਜਮਾਂਦਰੂ ਮਿਜ਼ਾਜ" ਤੋਂ ਆਇਆ ਹੈ ਅਤੇ ਇਸ ਦਾ ਪੁਰਾਤਨ ਸਮਿਆਂ ਵਿੱਚ ਸ਼ਾਬਦਿਕ ਮਤਲਬ "ਜਨਮ" ਸੀ।[1] Natura ਯੂਨਾਨੀ ਸ਼ਬਦ ਫ਼ਿਸਿਜ਼ (φύσις) ਦਾ ਲਾਤੀਨੀ ਤਰਜਮਾ ਸੀ ਜਿਹਦਾ ਸਬੰਧ ਪਸ਼ੂ-ਪੌਦਿਆਂ ਅਤੇ ਹੋਰ ਦੁਨਿਆਵੀ ਮੁਹਾਂਦਰਿਆ ਦੇ ਅੰਤਰੀਵ ਲੱਛਣਾਂ ਤੋਂ ਸੀ ਜੋ ਆਪਣੇ-ਆਪ ਹੀ ਵਿਕਸਤ ਹੁੰਦੇ ਹਨ।[2][3]

ਸ਼ਬਦ ਦੀ ਮੌਜੂਦਾ ਵਰਤੋਂ ਮੁਤਾਬਕ "ਕੁਦਰਤ" ਕਈ ਵਾਰ ਭੂ-ਬਣਤਰ ਅਤੇ ਜੰਗਲੀ-ਜੀਵਨ ਲਈ ਵਰਤਿਆ ਜਾਂਦਾ ਹੈ।ਕੁਦਰਤ ਤੋਂ ਭਾਵ ਭਿੰਨ-ਭਿੰਨ ਤਰ੍ਹਾਂ ਦੇ ਪਸ਼ੂ-ਪੌਦਿਆਂ ਦੀ ਆਮ ਸਲਤਨਤ ਹੋ ਸਕਦਾ ਹੈ ਅਤੇ ਕੁਝ ਹਲਾਤਾਂ ਵਿੱਚ ਬੇਜਾਨ ਚੀਜ਼ਾਂ ਨਾਲ ਜੁੜੀਆਂ ਹੋਈਆਂ ਪ੍ਰਕਿਰਿਆਵਾਂ ਵੀ ਹੋ ਸਕਦਾ ਹੈ - ਉਹ ਤਰੀਕਾ ਜਿਸ ਕਾਰਨ ਕੁਝ ਚੀਜ਼ਾਂ ਹੋਂਦ ਵਿੱਚ ਹਨ ਅਤੇ ਆਪਣੇ-ਆਪ ਬਦਲਦੀਆਂ ਹਨ, ਜਿਵੇਂ ਕਿ ਧਰਤੀ ਦਾ ਮੌਸਮ ਅਤੇ ਭੂ-ਬਣਤਰ ਅਤੇ ਪਦਾਰਥ ਅਤੇ ਊਰਜਾ ਜਿਸਦੀਆਂ ਸਾਰੀਆਂ ਵਸਤੂਆਂ ਬਣੀਆਂ ਹੋਈਆਂ ਹਨ।ਇਸ ਸ਼ਬਦ ਦਾ ਮਤਲਬ ਕਈ ਵੇਰ ਕੁਦਰਤੀ ਵਾਤਾਵਰਨ ਜਾਂ ਜੰਗਲ-ਜਗਤ ਵੀ ਲੈ ਲਿਆ ਜਾਂਦਾ ਹੈ - ਜਿਵੇਂ ਕਿ ਜੰਗਲੀ ਜਾਨਵਰ, ਪੱਥਰ, ਵਣ, ਤੱਟ ਅਤੇ ਆਮ ਤੌਰ ਉੱਤੇ ਉਹ ਸ਼ੈਆਂ ਜੋ ਮਨੁੱਖੀ ਦਖ਼ਲ ਦਾ ਸ਼ਿਕਾਰ ਹੋਈਆਂ ਹਨ ਜਾਂ ਮਨੁੱਖੀ ਦਖ਼ਲ ਦੇ ਬਾਵਜੂਦ ਵੀ ਹੋਂਦ ਵਿੱਚ ਹਨ।ਵਿਸ਼ੇਸ਼ ਸੰਦਰਭਾਂ ਵਿੱਚ "ਕੁਦਰਤ" ਸ਼ਬਦ ਨੂੰ ਗ਼ੈਰ-ਕੁਦਰਤੀ, ਪਰਾਕੁਦਰਤੀ (ਪਰਾਸਰੀਰਕ) ਅਤੇ ਬਣਾਉਟੀ ਤੋਂ ਵੱਖ ਦੱਸਿਆ ਜਾ ਸਕਦਾ ਹੈ।

ਧਰਤੀ

[ਸੋਧੋ]
1972 ਵਿੱਚ ਅਪੋਲੋ 17 ਦੇ ਅਮਲੇ ਵੱਲੋਂ ਲਿਆ ਗਿਆ ਧਰਤੀ ਦਾ ਨਜ਼ਾਰਾ।ਇਹ ਤਸਵੀਰ ਅੱਜ ਤੱਕ ਆਪਣੀ ਕਿਸਮ ਦੀ ਇੱਕੋ-ਇੱਕ ਹੈ ਜੋ ਧਰਤੀ ਦਾ ਪੂਰੀ ਤਰਾਂ ਨਾਲ਼ ਸੂਰਜ-ਪ੍ਰਕਾਸ਼ਤ ਅਰਧ-ਗੋਲਾ ਦਿਖਾਉਂਦੀ ਹੈ।

ਧਰਤੀ ਇੱਕੋ-ਇੱਕ ਗ੍ਰਹਿ ਹੈ ਜਿੱਥੇ ਜੀਵਨ ਦੀ ਹੋਂਦ ਬਾਰੇ ਪਤਾ ਲੱਗ ਸਕਿਆ ਹੈ ਅਤੇ ਇਸ ਦੇ ਕੁਦਰਤੀ ਮੁਹਾਂਦਰੇ ਵਿਗਿਆਨਕ ਘੋਖ ਦੇ ਬਹੁਤ ਸਾਰੇ ਕਾਰਜ-ਖੇਤਰਾਂ ਦਾ ਵਿਸ਼ਾ ਹਨ।ਸੂਰਜ-ਮੰਡਲ ਵਿੱਚ ਇਹ ਸੂਰਜ ਤੋਂ ਤੀਜੇ ਨੰਬਰ ਉੱਤੇ ਹੈ, ਸਭ ਤੋਂ ਵੱਡਾ ਥਲਜ ਗ੍ਰਹਿ ਹੈ ਅਤੇ ਸਮੁੱਚੇ ਤੌਰ ਉੱਤੇ ਪੰਜਵਾਂ ਸਭ ਤੋਂ ਵੱਡਾ ਗ੍ਰਹਿ ਹੈ।ਇਸ ਦੇ ਸਭ ਤੋਂ ਉੱਘੇ ਜਲਵਾਯੂ-ਸੰਬੰਧੀ ਮੁਹਾਂਦਰੇ, ਇਸ ਦੇ ਦੋ ਵੱਡੇ ਧਰੁਵੀ ਖੇਤਰ, ਦੋ ਤੁਲਨਾਤਮਕ ਤੌਰ ਉੱਤੇ ਭੀੜੀਆਂ ਸੰਜਮੀ ਜੋਨਾਂ ਅਤੇ ਇੱਕ ਚੌੜਾ ਭੂ-ਮੱਧ ਰੇਖਾਈ ਤਪਤ-ਖੰਡੀ ਅਤੇ ਉਪ-ਤਪਤ-ਖੰਡੀ ਖੇਤਰ, ਹਨ।[4] ਮੀਂਹ ਵਰ੍ਹਨ ਦੀ ਮਾਤਰਾ ਥਾਂ ਦੇ ਹਿਸਾਬ ਨਾਲ, ਪ੍ਰਤੀ ਵਰ੍ਹੇ ਕੁਝ ਮੀਟਰ ਪਾਣੀ ਤੋਂ ਲੈ ਕੇ ਇੱਕ ਮਿਲੀਮੀਟਰ ਤੋਂ ਵੀ ਘੱਟ ਤੱਕ, ਬਦਲਦੀ ਹੈ।ਧਰਤੀ ਦੀ ਸਤ੍ਹਾ ਦਾ 71 ਪ੍ਰਤੀਸ਼ਤ ਹਿੱਸਾ ਸਲੂਣੇ ਪਾਣੀ ਵਾਲੇ ਸਮੁੰਦਰਾਂ ਨਾਲ ਘਿਰਿਆ ਹੋਇਆ ਹੈ।ਬਾਕੀ ਦੇ ਹਿੱਸੇ ਵਿੱਚ ਮਹਾਂਦੀਪ ਅਤੇ ਟਾਪੂ ਹਨ ਜਿਹਨਾਂ 'ਚੋਂ ਜਿਆਦਾਤਰ ਵਸੀ ਹੋਈ ਭੋਂ ਉੱਤਰੀ ਅਰਧ-ਗੋਲੇ ਵਿੱਚ ਹੈ।

ਧਰਤੀ ਦਾ ਵਿਕਾਸ ਬਹੁਤ ਸਾਰੇ ਭੂ-ਵਿਗਿਆਨਕ ਅਤੇ ਜੀਵ-ਵਿਗਿਆਨਕ ਅਮਲਿਆਂ ਦੇ ਸਦਕਾ ਹੋਇਆ ਹੈ ਜੋ ਮੂਲ ਦਸ਼ਾਵਾਂ ਦੇ ਸੁਰਾਗ ਛੱਡ ਗਏ ਹਨ।ਉੱਪਰਲੀ ਸਤ੍ਹਾ ਬਹੁਤ ਸਾਰੀਆਂ ਥਾਂ-ਬਦਲਦੀਆਂ ਨਿਰਮਾਣਾਤਮਕ ਪਲੇਟਾਂ ਵਿੱਚ ਵੰਡੀ ਹੋਈ ਹੈ।ਅੰਦਰੂਨੀ ਹਿੱਸਾ ਲਚਕਦਾਰ ਮੈਂਟਲ ਤਹਿ ਅਤੇ ਲੋਹ-ਭਰਪੂਰ ਕੋਰ (ਜੋ ਕਿ ਚੁੰਬਕੀ ਖੇਤਰ ਪੈਦਾ ਕਰਦੀ ਹੈ) ਦੀ ਮੌਜੂਦਗੀ ਕਾਰਨ ਕਿਰਿਆਸ਼ੀਲ ਹੈ।

ਵਾਯੂਮੰਡਲੀ ਦਸ਼ਾ ਜੀਵ-ਕਿਸਮਾਂ ਦੀ ਮੌਜੂਦਗੀ ਸਦਕਾ ਮੂਲ ਦਸ਼ਾ ਤੋਂ ਬਹੁਤ ਬਦਲ ਚੁੱਕੀ ਹੈ[5] ਜੋ ਕਿ ਸਤਹੀ ਦਸ਼ਾਵਾਂ ਨੂੰ ਸਥਿਰ ਕਰਨ ਵਾਲਾ ਪਰਿਆਵਰਨਕ ਸੰਤੁਲਨ ਬਣਾਉਂਦੀ ਹੈ।ਅਕਸ਼ਾਂਸ਼ ਅਤੇ ਹੋਰ ਭੂਗੋਲੀ ਕਾਰਨਾਂ ਕਰ ਕੇ ਜਲਵਾਯੂ ਵਿੱਚ ਪੈਦਾ ਹੋਏ ਵਿਸ਼ਾਲ ਖੇਤਰੀ ਅੰਤਰਾਂ ਦੇ ਬਾਵਜੂਦ ਅੰਤਰ-ਬਰਫ਼ਾਨੀ ਮਿਆਦਾਂ ਵਿੱਚ ਲੰਮੇ ਸਮੇਂ ਤੱਕ ਚੱਲਣ ਵਾਲਾ ਔਸਤ ਵਿਸ਼ਵ-ਵਿਆਪੀ ਜਲਵਾਯੂ ਕਾਫ਼ੀ ਸਥਿਰ ਰਹਿੰਦਾ ਹੈ।[6] ਔਸਤ ਵਿਸ਼ਵੀ ਤਾਪਮਾਨ ਵਿੱਚ ਪੈਂਦੇ ਇੱਕ ਜਾਂ ਦੋ ਡਿਗਰੀਆਂ ਦੇ ਫ਼ਰਕ ਦਾ ਅਸਰ ਪਰਿਆਵਰਨਕ ਸੰਤੁਲਨ ਅਤੇ ਧਰਤੀ ਦੇ ਵਾਸਤਵਿਕ ਭੂਗੋਲ ਉੱਤੇ ਇਤਿਹਾਸਕ ਤੌਰ ਉੱਤੇ ਬਹੁਤ ਭਾਰੂ ਰਿਹਾ ਹੈ।[7][8]

ਧਰਤੀ ਤੋਂ ਪਰ੍ਹੇ

[ਸੋਧੋ]
ਸੂਰਜ-ਮੰਡਲ ਦੇ ਗ੍ਰਹਿ ਅਤੇ ਬੌਣੇ ਗ੍ਰਹਿ (ਅਕਾਰ ਮਾਪਦੰਡ ਮੁਤਾਬਕ, ਵਿੱਥਾਂ ਮਾਪਦੰਡ ਮੁਤਾਬਕ ਨਹੀਂ)
NGC 4414 ਕੋਮਾ ਬੇਰੇਨਿਸੇਸ ਨਾਮਕ ਤਾਰਾ-ਮੰਡਲ ਵਿੱਚ ਇੱਕ ਕੁੰਡਲਦਾਰ ਅਕਾਸ਼-ਗੰਗਾ ਹੈ ਜਿਸਦਾ ਵਿਆਸ ਲਗਭਗ 56,000 ਰੌਸ਼ਨੀ-ਵਰ੍ਹੇ ਹੈ ਅਤੇ ਧਰਤੀ ਤੋਂ ਤਕਰੀਬਨ 60 ਮਿਲੀਅਨ ਰੌਸ਼ਨੀ-ਵਰ੍ਹੇ ਦੂਰ ਹੈ।

ਬਾਹਰੀ ਪੁਲਾੜ ਜਾਂ ਸਧਾਰਨ ਤੌਰ ਉੱਤੇ ਪੁਲਾੜ, ਅਰਸ਼ੀ ਪਿੰਡਾਂ ਦੇ ਵਾਯੂਮੰਡਲਾਂ ਤੋਂ ਬਾਹਰ ਪੈਂਦੇ ਬ੍ਰਹਿਮੰਡ ਦੇ ਤੁਲਨਾਤਮਕ ਤੌਰ ਉੱਤੇ ਖ਼ਾਲੀ ਖੇਤਰਾਂ ਨੂੰ ਕਿਹਾ ਜਾਂਦਾ ਹੈ।ਬਾਹਰੀ ਪੁਲਾੜਾ ਸ਼ਬਦ ਪੁਲਾੜ ਨੂੰ ਵਾਯੂ-ਖਲਾਅ ਤੋਂ ਅੱਡ ਦੱਸਣ ਲਈ ਵਰਤਿਆ ਜਾਂਦਾ ਹੈ।ਧਰਤੀ ਦੇ ਵਾਯੂਮੰਡਲ ਅਤੇ ਪੁਲਾੜ ਵਿੱਚ ਕੋਈ ਭਿੰਨ ਹੱਦ ਨਹੀਂ ਹੈ ਕਿਉਂਕਿ ਵਾਯੂਮੰਡਲ ਉੱਚਾਈ ਦੇ ਵਧਣ ਨਾਲ ਹੌਲੀ-ਹੌਲੀ ਵਿਰਲਾ ਹੁੰਦਾ ਜਾਂਦਾ ਹੈ।ਸੂਰਜ-ਮੰਡਲ ਵਿਚਲੇ ਬਾਹਰੀ ਪੁਲਾੜ ਨੂੰ ਅੰਤਰ-ਗ੍ਰਹਿ ਪੁਲਾੜ ਆਖਿਆ ਜਾਂਦਾ ਹੈ ਜੋ ਸੂਰਜੀ-ਅਟਕ ਤੋਂ ਬਾਅਦ ਅੰਤਰ-ਸਿਤਾਰਾ ਪੁਲਾੜ ਵਿੱਚ ਤਬਦੀਲ ਹੋ ਜਾਂਦਾ ਹੈ।

ਬਾਹਰੀ ਪੁਲਾੜ ਯਕੀਨਨ ਤੌਰ ਉੱਤੇ ਲੰਮਾ-ਚੌੜਾ ਅਤੇ ਖੁੱਲ੍ਹਾ ਹੈ ਪਰ ਇਹਨੂੰ ਖ਼ਾਲੀ ਨਹੀਂ ਕਿਹਾ ਜਾ ਸਕਦਾ।ਇਹ ਖਿੱਲਰਵੇਂ ਤੌਰ ਉੱਤੇ ਦਰਜਨਾਂ ਕਿਸਮਾਂ ਦੇ ਕਾਰਬਨ-ਯੁਕਤ ਅਣੂਆਂ, ਜਿਹਨਾਂ ਨੂੰ ਸੂਖਮ-ਤਰੰਗ ਰੰਗ-ਕ੍ਰਮ ਤਰਤੀਬੀ, ਬਿਗ-ਬੈਂਗ ਅਤੇ ਬ੍ਰਹਿਮੰਡ-ਉਤਪਤੀ ਤੋਂ ਬਚੀਆਂ ਕਾਲ-ਪਿੰਡੀ ਕਿਰਨਾਂ ਅਤੇ ਅਰਸ਼ੀ ਕਿਰਨਾਂ, ਜਿਸ ਵਿੱਚ ਬਿਜਲਾਣੂ ਨਾਭ ਅਤੇ ਹੋਰ ਕਈ ਉਪ-ਪ੍ਰਮਾਣੂ ਕਣ ਸ਼ਾਮਲ ਹਨ, ਨਾਲ ਲੱਭਿਆ ਗਿਆ ਹੈ, ਨਾਲ ਭਰਿਆ ਹੋਇਆ ਹੈ।ਇਸ ਵਿੱਚ ਕੁਝ ਗੈਸ, ਪਲਾਜ਼ਮਾ ਅਤੇ ਘੱਟਾ ਅਤੇ ਛੋਟੇ ਕੇਤੂ ਵੀ ਸ਼ਾਮਲ ਹਨ।ਇਸ ਤੋਂ ਬਗ਼ੈਰ ਬਾਹਰੀ ਪੁਲਾੜ ਵਿੱਚ ਅੱਜਕੱਲ੍ਹ ਮਨੁੱਖੀ ਜੀਵਨ ਦੇ ਨਿਸ਼ਾਨ ਹਨ ਜਿਵੇਂ ਕਿ ਪਹਿਲਾਂ ਦੇ ਮਨੁੱਖੀ ਜਾਂ ਗ਼ੈਰ-ਮਨੁੱਖੀ ਰਾਕਟਾਂ ਦਾ ਮਲਬਾ ਜੋ ਕਿ ਪੁਲਾੜ-ਜਹਾਜ਼ਾਂ ਲਈ ਇੱਕ ਖ਼ਤਰਾ ਹੈ।ਕੁਝ ਮਲਬਾ ਸਮੇਂ-ਸਮੇਂ ਉੱਤੇ ਦੁਬਾਰਾ ਵਾਯੂਮੰਡਲ ਵਿੱਚ ਮੁੜ-ਦਾਖ਼ਲ ਹੁੰਦਾ ਰਹਿੰਦਾ ਹੈ।

ਹਵਾਲੇ

[ਸੋਧੋ]
  1. Harper, Douglas. "nature". Online Etymology Dictionary. Retrieved 2006-09-23.
  2. A useful though somewhat erratically presented account of the pre-Socratic use of the concept of φύσις may be found in Naddaf, Gerard The Greek Concept of Nature, SUNY Press, 2006. The word φύσις, while first used in connection with a plant in Homer, occurs very early in Greek philosophy, and in several senses. Generally, these senses match rather well the current senses in which the English word nature is used, as confirmed by Guthrie, W.K.C. Presocratic Tradition from Parmenides to Democritus (volume 2 of his History of Greek Philosophy), Cambridge UP, 1965.
  3. The first known use of physis was by Homer in reference to the intrinsic qualities of a plant: ὣς ἄρα φωνήσας πόρε φάρμακον ἀργεϊφόντης ἐκ γαίης ἐρύσας, καί μοι φύσιν αὐτοῦ ἔδειξε. (So saying, Argeiphontes [=Hermes] gave me the herb, drawing it from the ground, and showed me its nature.) Odyssey 10.302-3 (ed. A.T. Murray). (The word is dealt with thoroughly in Liddell and Scott's Greek Lexicon Archived 2011-03-05 at the Wayback Machine..) For later but still very early Greek uses of the term, see earlier note.
  4. "World Climates". Blue Planet Biomes. Retrieved 2006-09-21.
  5. "Calculations favor reducing atmosphere for early Earth". Science Daily. 2005-09-11. Retrieved 2007-01-06.
  6. "Past Climate Change". U.S. Environmental Protection Agency. Retrieved 2007-01-07.
  7. Hugh Anderson, Bernard Walter (March 28, 1997). "History of Climate Change". NASA. Archived from the original on 2008-01-23. Retrieved 2007-01-07. {{cite web}}: Unknown parameter |dead-url= ignored (|url-status= suggested) (help)
  8. Lua error in ਮੌਡਿਊਲ:Citation/CS1 at line 3162: attempt to call field 'year_check' (a nil value).