ਕਾਰਲ ਲੀਨੀਅਸ
ਕਾਰੋਲਸ ਲਿਨਾਉਸ (Carl Linnaeus) | |
---|---|
![]() ਕਾਰਲ ਵਾਨ ਲਿਨੀ, ਅਲੈਗਜ਼ੈਂਡਰ ਰੋਸਲਿਨ, 1775 | |
ਜਨਮ | ਰਾਸ਼ੁਲਟ, ਸਵੀਡਨ | 23 ਮਈ 1707
ਮੌਤ | 10 ਜਨਵਰੀ 1778 | (ਉਮਰ 70)
ਰਾਸ਼ਟਰੀਅਤਾ | ਸਵੀਡਿਸ਼ |
ਅਲਮਾ ਮਾਤਰ | ਲੁੰਡ ਯੂਨੀਵਰਸਿਟੀ ਉਪਸਾਲਾ ਯੂਨੀਵਰਸਿਟੀ University of Harderwijk |
ਲਈ ਪ੍ਰਸਿੱਧ | ਟੈਸੋਨੋਮੀ ਇਕਾਲੋਜੀ ਬਾਟਨੀ |
ਵਿਗਿਆਨਕ ਕਰੀਅਰ | |
ਖੇਤਰ | ਬਾਟਨੀ ਬਾਇਓਲੋਜੀ ਜ਼ੂਆਲੋਜੀ |
ਦਸਤਖ਼ਤ | |
![]() |
ਕਾਰੋਲਸ ਲਿਨਾਉਸ (ਅੰਗ੍ਰੇਜ਼ੀ: Carl Linnaeus;[1] 23 ਮਈ 1707 – 10 ਜਨਵਰੀ 1778), ਸਵੀਡਿਸ਼ ਨੋਬਲਿਟੀ ਅਨੁਸਾਰ ਕਾਰਲ ਵਾਨ ਲਿੰਨ ਵੀ ਕਹਿੰਦੇ ਹਨ।(ⓘ),[2] ਸਵੀਡਿਸ਼ ਜੰਤੂਵਿਗਿਆਨੀ, ਡਾਕਟਰ, ਅਤੇ ਪੌਦਾ ਵਿਗਿਆਨੀ ਸੀ, ਜਿਸਨੇ ਆਧੁਨਿਕ ਦੋਨਾਵੀਂ ਜੀਵ ਨਾਮਕਰਨ ਸਕੀਮ ਲਈ ਬੁਨਿਆਦ ਰੱਖੀ।
ਲਿਨਾਓਸ ਦਾ ਜਨਮ ਦੱਖਣ ਸਵੀਡਨ ਦੇ ਪੇਂਡੂ ਇਲਾਕੇ ਸਮਾਲੈਂਡ ਵਿੱਚ ਹੋਇਆ ਸੀ। ਉਸ ਦਾ ਪਿਤਾ ਉਸ ਦੇ ਵਡਾਰੂਆਂ ਵਿੱਚ ਪਹਿਲਾ ਵਿਅਕਤੀ ਸੀ ਜਿਸ ਨੇ ਇੱਕ ਸਥਾਈ ਅੰਤਮ ਨਾਮ ਨੂੰ ਅਪਨਾਇਆ ਸੀ, ਉਸ ਦੇ ਪਹਿਲਾਂ ਉਹਨਾਂ ਦੇ ਵਡਾਰੂ ਸਕੈਂਡਿਨੇਵਿਆਈ ਦੇਸ਼ਾਂ ਵਿੱਚ ਪ੍ਰਚੱਲਤ ਪਿਤ੍ਰਨਾਮ ਪ੍ਰਣਾਲੀ ਦਾ ਇਸਤੇਮਾਲ ਕਰਿਆ ਕਰਦੇ ਸਨ। ਉਸ ਦੇ ਪਿਤਾ ਨੇ ਉਹਨਾਂ ਦੇ ਪਰਵਾਰਿਕ ਫ਼ਾਰਮ ਤੇ ਲੱਗੇ ਇੱਕ ਵਿਸ਼ਾਲ ‘ਲਿੰਡੇਨ’ ਦਰਖਤ ਦੇ ਲੈਟਿਨ ਨਾਮ ਉੱਤੇ ਆਧਾਰਿਤ ਉਸ ਦਾ ਅੰਤਮ ਨਾਮ ਲਿਨਾਓਸ ਅਪਨਾਇਆ ਸੀ। 1717 ਵਿੱਚ ਉਸ ਨੇ ਵੈਕਸਜੋ ਸ਼ਹਿਰ ਤੋਂ ਆਪਣੀ ਆਰੰਭਕ ਸਿੱਖਿਆ ਲਈ ਅਤੇ 1724 ਵਿੱਚ ਜਿਮਨੇਜੀਅਮ ਸਧਾਰਨ ਅੰਕਾਂ ਨਾਲ ਪਾਸ ਕੀਤਾ। ਬਨਸਪਤੀ ਵਿਗਿਆਨ ਵਿੱਚ ਉਸ ਦੇ ਉਤਸ਼ਾਹ ਨੇ ਇੱਕ ਮਕਾਮੀ ਚਿਕਿਤਸਕ ਨੂੰ ਆਕਰਸ਼ਤ ਕੀਤਾ, ਜਿਸ ਨੂੰ ਲੱਗਿਆ, ਕਿ ਇਸ ਬਾਲਕ ਵਿੱਚ ਉਕਤ ਵਿਸ਼ਾ ਦੀ ਪ੍ਰਤਿਭਾ ਹੈ। ਉਸ ਦੀ ਸਿਫਾਰਿਸ਼ ਤੇ ਕਾਰਲ ਦੇ ਪਿਤਾ ਨੇ ਉਸ ਨੂੰ ਸਭ ਤੋਂ ਨੇੜਲੀ ਯੂਨੀਵਰਸਿਟੀ, ਲੁੰਡ ਯੂਨੀਵਰਸਿਟੀ ਭੇਜਿਆ। ਕਾਰਲ ਨੇ ਉੱਥੇ ਪੜ੍ਹਾਈ ਦੇ ਨਾਲ ਹੀ ਉੱਥੇ ਦੀ ਜੀਵਵਿਗਿਆਨ ਫੁਲਵਾੜੀ ਨੂੰ ਵੀ ਸੁਧਾਰਿਆ। ਤਦ ਉਸ ਨੂੰ ਉਪਸਾਲਾ ਯੂਨੀਵਰਸਿਟੀ ਜਾਣ ਦੀ ਪ੍ਰੇਰਨਾ ਮਿਲੀ। ਕਾਰਲ ਨੇ ਇੱਕ ਹੀ ਸਾਲ ਬਾਅਦ ਉਪਸਾਲਾ ਲਈ ਪ੍ਰਸਥਾਨ ਕੀਤਾ।
ਹਵਾਲੇ
[ਸੋਧੋ]- ↑ "Linnaeus" entry in Collins English Dictionary, HarperCollins Publishers, 1998.
- ↑ Blunt (2004), p. 171.