ਕਾਲਾ ਘੋੜਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
This statue represents 'Kalaghoda', which is found at Rani Bagh, Byculla, Mumbai
Watson's Hotel in Kala Ghoda.
Army & Navy Building in Kala Ghoda,'
Kala Ghoda mural depicting a black horse(kala ghoda).

ਕਾਲਾ ਘੋੜਾ (ਆਈਪੀਏ:Kāḷā Ghōḍā) ਭਾਰਤ ਦੇ ਮਹਾਰਾਸ਼ਟਰ ਰਾਜ ਦੇ ਦੱਖਣੀ ਮੁੰਬਈ ਖੇਤਰ ਵਿਚ ਇੱਕ ਇਲਾਕਾ ਹੈ। ਇਹ ਸ਼ਹਿਰ ਦਾ ਪ੍ਰਮੁੱਖ ਕਲਾ ਜ਼ਿਲ੍ਹਾ ਹੈ। ਇਸ ਵਿਚ ਸ਼ਹਿਰ ਦੀਆਂ ਵਿਰਾਸਤੀ ਇਮਾਰਤਾਂ ਦੀ ਵੱਡੀ ਗਿਣਤੀ ਹੈ, ਅਤੇ ਜਹਾਂਗੀਰ ਆਰਟ ਗੈਲਰੀ, ਨੈਸ਼ਨਲ ਗੈਲਰੀ ਆਫ਼ ਮਾਡਰਨ ਆਰਟ, ਛਤਰਪਤੀ ਸ਼ਿਵਾਜੀ ਮਹਾਰਾਜ ਵਸਤੂ ਸੰਗ੍ਰਹਿਆਲਿਆ ਅਤੇ ਆਰਟਸ ਟਰੱਸਟ ਵਰਗੇ ਅਜਾਇਬਘਰਾਂ, ਆਰਟ ਗੈਲਰੀਆਂ ਅਤੇ ਵਿਦਿਅਕ ਸੰਸਥਾਵਾਂ ਨਾਲ ਭਰਪੂਰ ਹੈ।[1] ਹਰ ਸਾਲ ਇਹ ਖੇਤਰ ਕਾਲਾ ਘੋੜਾ ਆਰਟਸ ਫੈਸਟੀਵਲ ਦੀ ਮੇਜ਼ਬਾਨੀ ਕਰਦਾ ਹੈ। ਇਹ ਖੇਤਰ ਪੂਰਬ ਵੱਲ ਮੁੰਬਈ ਪੋਰਟ ਦੀ ਡੌਕਲੈਂਡਜ਼, ਦੱਖਣ ਵੱਲ ਰੀਗਲ ਸਿਨੇਮਾ, ਉੱਤਰ ਵੱਲ ਫਲੋਰਾ ਫਾਊਂਟੇਨ ਅਤੇ ਪੱਛਮ ਵੱਲ ਓਵਲ ਮੈਦਾਨ ਵਿਚਕਾਰ ਘਿਰਿਆ ਹੈ। ਬੰਬਈ ਸਟਾਕ ਐਕਸਚੇਜ਼ ਇਸ ਦੇ ਉੱਤਰ-ਪੂਰਬ ਵੱਲ ਹੈ।

ਹਵਾਲੇ[ਸੋਧੋ]