ਕਾਲੂਰਾਮ ਬਾਮਨੀਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਕਾਲੂਰਾਮ ਬਾਮਨੀਆ ਮੱਧ ਪ੍ਰਦੇਸ਼ ਦੇ ਮਾਲਵਾ ਖੇਤਰ ਵਿੱਚ ਕਬੀਰ, ਗੋਰਖਨਾਥ ਅਤੇ ਮੀਰਾ ਬਾਈ ਵਰਗੇ ਭਗਤੀ ਕਵੀਆਂ ਗਾਉਣ ਦੀ ਇੱਕ ਜੀਵੰਤ ਪਰੰਪਰਾ ਨਾਲ ਸੰਬੰਧਿਤ ਗਾਇਕ ਹੈ।

ਉਹ ਕਿਸਾਨ ਪਰਿਵਾਰ ਤੋਂ ਹੈ, ਪਰ ਉਸ ਨੇ ਗਾਉਣ ਨੂੰ ਆਪਣੇ ਕੁੱਲਵਕਤੀ ਕਿੱਤੇ ਦੇ ਤੌਰ 'ਤੇ ਚੁਣ ਲਿਆ। 9 ਸਾਲ ਦੀ ਛੋਟੀ ਉਮਰ ਤੋਂ ਹੀ, ਕਾਲੂਰਾਮ ਮੰਜੀਰੇ ਨਾਲ ਆਪਣੇ ਪਿਤਾ, ਦਾਦਾ ਅਤੇ ਚਾਚਾ ਨਾਲ ਜਾਣਾ ਸ਼ੁਰੂ ਕਰ ਦਿੱਤਾ ਸੀ।[1] ਜਦ ਉਹ 13 ਸਾਲ ਦੀ ਉਮਰ ਦਾ ਸੀ, ਉਹ ਘਰੋਂ ਭੱਜ ਕੇ ਰਾਜਸਥਾਨ ਚਲਾ ਗਿਆ, ਜਿੱਥੇ ਉਹ ਸਾਲ ਦੋ ਸਾਲ ਇੱਕ ਘੁਮੰਤੂ ਮਿਰਾਸੀ ਗਾਇਕ ਰਾਮ ਨਿਵਾਸ ਰਾਓ ਨਾਲ ਰਿਹਾ ਅਤੇ ਉਸ ਕੋਲੋਂ ਬਹੁਤ ਸਾਰੇ ਗੀਤ ਦੀ ਸਿੱਖ ਲਏ। ਕਾਲੂਰਾਮ ਲਈ, ਕਬੀਰ ਗਾਉਣਾ ਇੱਕ ਪੇਸ਼ਾ ਹੀ ਨਹੀਂ ਹੈ, ਇਹ ਉਸਦੀ ਜੀਵਨ ਜਾਚ ਹੈ। "ਕਬੀਰ ਗਾਇਨ ਦੁਆਰਾ ਤੁਹਾਨੂੰ ਬਹੁਤ ਸ਼ਕਤੀ ਮਿਲਦੀ ਹੈ, ਤੁਸੀਂ ਨਿਰਭਓ ਹੋ ਜਾਂਦੇ ਹੋ," ਉਹ ਕਹਿੰਦਾ ਹੈ। ਉਹ ਮਾਲਵਾ ਦੀ ਸਤਿਸੰਗ ਪਰੰਪਰਾ ਦਾ ਅੰਗ ਬਣਿਆ ਰਿਹਾ ਹੈ, ਅਤੇ ਕਾਲੂਰਾਮ ਤੇ ਉਸ ਦੀ ਮੰਡਲੀ ਰਾਜ ਅਤੇ ਦੇਸ਼ ਭਰ ਵਿੱਚ ਬਹੁਤ ਸਾਰੀਆਂ ਜਨਤਕ ਪੇਸ਼ਕਾਰੀਆਂ ਦਿੰਦੀ ਹੈ। ਉਸ ਨੇ ਗਾਇਨ ਸਮੇਂ 5-ਤਾਰਾ ਤੰਬੂਰਾ ਅਤੇ ਖੜਤਾਲ ਵਜਾਉਂਦਾ ਹੈ ਅਤੇ ਉਸ ਦੀ ਮੰਡਲੀ ਢੋਲਕੀ, ਵਾਇਲਨ ਅਤੇ ਮੰਜੀਰਿਆਂ ਦੇ ਨਾਲ ਸਾਥ ਦਿੰਦੀ ਹੈ।

ਹਵਾਲੇ[ਸੋਧੋ]