ਕਾਲੇਕੇ ਨਾਗਰਾ
ਦਿੱਖ
ਕਾਲੇਕੇ ਨਾਗਰਾ (ਉਰਦੂ : کالي کے ناگرہ), ਪਾਕਿਸਤਾਨ ਦੇ ਪੰਜਾਬ ਸੂਬੇ ਦੀ ਤਹਿਸੀਲ ਪਸਰੂਰ ਅਤੇ ਜ਼ਿਲ੍ਹਾ ਸਿਆਲਕੋਟ ਵਿੱਚ ਲਗਭਗ 500 ਦੀ ਆਬਾਦੀ ਵਾਲਾ ਇੱਕ ਨਗਰ ਹੈ। ਪ੍ਰਸ਼ਾਸਨਿਕ ਤੌਰ 'ਤੇ ਇਹ ਯੂਨੀਅਨ ਕੌਂਸਲ ਆਦਮਕੇ ਨਾਗਰਾ ਵਿੱਚ ਹੈ। ਇਹ ਸਮੁੰਦਰ ਤਲ ਤੋਂ 238 ਮੀਟਰ (784 ਫੁੱਟ) ਦੀ ਉਚਾਈ ਦੇ ਨਾਲ 32° 19' 12.6408 N 74° 29' 28.2804 E 'ਤੇ ਸਥਿਤ ਹੈ। ਨੇੜੇ ਪੈਂਦੇ ਵੱਡੇ ਸ਼ਹਿਰ ਸਿਆਲਕੋਟ, ਪਸਰੂਰ, ਡਸਕਾ, ਨਾਰੋਵਾਲ ਅਤੇ ਗੁਜਰਾਂਵਾਲਾ ਹਨ। ਮਰਾਲਾ-ਰਾਵੀ ਲਿੰਕ ਨਹਿਰ ਇਸ ਦੇ ਨੇੜਿਓਂ ਲੰਘਦੀ ਸੀ ਅਤੇ ਇਸ ਦੀ ਜ਼ਮੀਨ ਬੜੀ ਉਪਜਾਊ ਸੀ।