ਸਮੱਗਰੀ 'ਤੇ ਜਾਓ

ਕਾਲੇਵਾਲ ਝੱਲੀਆਂ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਕਾਲੇਵਾਲ ਝੱਲੀਆਂ
ਪਿੰਡ
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਫ਼ਤਿਹਗੜ੍ਹ ਸਾਹਿਬ
ਬਲਾਕਖਮਾਣੋਂ
ਭਾਸ਼ਾਵਾਂ
  ਸਰਕਾਰੀਪੰਜਾਬੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)
ਨੇੜੇ ਦਾ ਸ਼ਹਿਰਖਮਾਣੋਂ

ਕਾਲੇਵਾਲ ਝੱਲੀਆਂ ਭਾਰਤੀ ਪੰਜਾਬ ਦੇ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਖਮਾਣੋਂ ਬਲਾਕ ਦਾ ਇੱਕ ਪਿੰਡ ਹੈ।

ਨੇੜੇ ਦਾ ਸ਼ਹਿਰ ਸੰਘੋਲ

ਤਹਿਸੀਲ ਖਮਾਣੋਂ ਕਲਾਂ

ਡਾਕਖਾਨਾ ਸੰਘੋਲ

ਇਸ ਪਿੰਡ ਦੀ ਵੱਡੀ ਆਬਾਦੀ SC ਭਾਈਚਾਰੇ ਨਾਲ ਸਬੰਧਤ ਹੈ ਅਤੇ ਕਾਫੀ ਘਰ ਜੱਟ ਸਿੱਖ ਪਰਿਵਾਰਾਂ ਦੇ ਵੀ ਹਨ। SC ਭਾਈਚਾਰੇ ਦੇ ਲੋਕ ਗਿੱਲ ਅਤੇ ਰੱਲ ਕਬੀਲੇ ਨਾਲ ਸਬੰਧ ਰੱਖਦੇ ਹਨ, ਜਦਕਿ ਜੱਟ ਸਿੱਖ ਭਾਈਚਰੇ ਦੇ ਲੋਕ ਮਾਂਗਟ ਹਨ ਅਤੇ ਚਾਰ ਕੁ ਘਰ ਨਾਈ ਜਾਤੀ ਨਾਲ਼ ਸਬੰਧ ਰੱਖਣ ਵਾਲੇ ਤੇ ਕੁਝ ਬ੍ਰਾਹਮਣ ਪਰਿਵਾਰ ਵੀ ਹਨ।

ਪਿੰਡ ਵਿੱਚ ਸਾਂਝਾ ਗੁਰੂਘਰ ਐ।ਪਰ ਮੜ੍ਹੀਆਂ(ਸ਼ਮਸ਼ਾਨ ਘਾਟ) ਦੋ ਹਨ ਇੱਕ SC ਭਾਈਚਾਰੇਦੇ ਲੋਕਾਂ ਦੇ ਅੰਤਿਮ ਸੰਸਕਾਰ ਲਈ ਆਏ ਤੇ ਦੂਜਾ ਉੱਚੀਆਂ ਜਾਤਾਂ ਲਈ ।

ਪਿੰਡ ਦੀ ਬਹੁਤੀ ਆਬਾਦੀ ਸਿੱਖਾਂ ਦੀ ਹੋਣ ਦੇ ਬਾਵਜੂਦ ਪਿੰਡ ਦੇ ਵਿਚ ਹਿੰਦੂ ਮੰਦਿਰ ਹਨ। ਇੱਕ ਸ਼ਿਵ ਅਤੇ ਕ੍ਰਿਸ਼ਨ ਨਾਲ ਸਬੰਧਿਤ ਹੈ 'ਤੇ ਤੀਸਰਾ ਮੰਦਿਰ ਬਾਬਾ ਬਾਲਕ ਨਾਥ ਜੀ ਨਾਲ਼।

ਕੁੱਝ ਪਿੰਡ ਦੇ ਵਾਸੀ ਜਿਨ੍ਹਾਂ ਦੇ ਪੁਰਖੇ ਤਾਂ ਸਿੱਖ ਸਨ, ਪਰ ਆਪ ਉਹ ਧਰਮ ਪਰਿਵਰਤਨ ਕਰਕੇ ਈਸਾਈ ਬਣ ਗਏ ਹਨ। ਇਹੋ ਜਿਹੇ ਇਸ ਪਿੰਡ ਵਿੱਚ 3-4 ਘਰ ਹਨ।

ਜੇਕਰ ਇਸ ਪਿੰਡ ਦੀ ਭੂਗੋਲਿਕ ਸਥਿਤੀ ਬਾਰੇ ਗੱਲ ਕਰੀਏ ਤਾਂ ਇਹ ਪਿੰਡ NH4 national highway ਨਾਲ਼ ਸਿੱਧੇ ਤੌਰ ਤੇ ਜੁੜਿਆ ਹੋਇਆ ਹੈ। ਪਿੰਡ ਦੇ ਇੱਕ ਪਾਸੇ ਤੋਂ ਸੂਆ ਲੰਘਦਾ ਹੈ ਜੋ ਕਾਲੇਵਾਲ ਪਿੰਡ ਦੀ ਕਾਫੀ ਜ਼ਮੀਨ ਨੂੰ ਸਿੰਚਾਈ ਯੋਗ ਪਾਣੀ ਦਾ ਇੱਕ ਅਹਿਮ ਸੋਮਾ ਹੈ।[1]

ਪਿੰਡ ਦੀ ਸਿੱਧੀ ਪਹੁੰਚ ਖਮਾਣੋਂ, ਉੱਚਾ ਪਿੰਡ, ਮੋਰਿੰਡੇ ਵਰਗੇ ਵੱਡੇ ਸ਼ਹਿਰਾਂ ਤੱਕ ਹੋਣ ਕਾਰਨ ਇੱਥੇ ਹੋਰ ਪਿੰਡਾਂ ਜਾਂ ਸ਼ਹਿਰਾਂ ਤੋਂ ਆ ਕੇ ਵੀ ਲੋਕ ਵਸ ਰਹੇ ਹਨ ।[1]

  1. 1 2 I am resident of this village