ਕਾਵਿ ਦੀਆਂ ਸਬਦ ਸਕਤੀਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਕਾਵਿ ਦੀਆਂ ਸ਼ਬਦ ਸ਼ਕਤੀਆਂ[ਸੋਧੋ]

ਸ਼ਬਦ,ਅਰਥ ਅਤੇ ਸ਼ਬਦਾਰਥ ਦਾ ਸੰਬਧ:-[ਸੋਧੋ]

ਸਾਹਿਤ ਵਿੱਚ ਪ੍ਰਤੱਖ ਤੌਰ 'ਤੇ ਸ਼ਬਦਾਂ ਦਾ ਬਹੁਤ ਮਹੱਤਵ ਹੁੰਦਾ ਹੈ। ਕਿਉਂਕਿ ਸ਼ਬਦ ਹੀ ਸਾਡੇ ਮਨੋਭਾਵਾਂ ਅਤੇ ਵਿਚਾਰਾਂ ਦਾ ਵਾਹਕ ਹੈ।ਜਿਸਦੀ ਸਹਾਇਤਾ ਨਾਲ ਅਸੀਂ ਅਥਵਾ ਕਵੀ ਆਪਣੇਸ਼ ਅੰਤਹਕਰਣ ਦੇ ਭਾਵਾਂ ਨੂੰ ਸ਼ਹਿਦਯ,ਪਾਠਕ ਅਤੇ ਦਰਸ਼ਕਾ ਲਈ ਅਨੂਭੂਤੀ ਯੋਗ ਬਣਾਉਂਦਾ ਹੈ। ਅਸਲ 'ਚ ਸਾਹਿਤਕਾਰ ਸ਼ਬਦਾਂ ਦੁਆਰਾ ਹੀ ਆਪਣੇ ਹਿਰਦੇ ਦੀਆਂ ਅਨੂਭੂਤੀਆਂ ਨੂੰ ਸਾਕਰ ਕਰਨ ਦਾ ਯਤਨ ਹੈ।ਸ਼ਬਦਾਂ ਦੇ ਸੰਬੰਧ ਬਾਰੇ ਵਿਚਾਰ ਕਰਨ ਵਾਲੇ ਤਤ ਨੂੰ 'ਸ਼ਬਦਸ਼ਕਤੀ' ਕਿਹਾ ਜਾਂਦਾ ਹੈ

ਕੁੱਝ ਵਿਦਵਾਨ ਸ਼ਬਦ ਤੇ ਅਰਥ ਨੂੰ ਇੱਕੋ ਜਾ ਅਭਿਨ ਮੰਨਦੇ ਹਨ।[1]

ਮੰੰਮਟ ਅਨੁਸਾਰ:-

ਅਰਥ ਨੂੰ ਹੀ ਸ਼ਬਦਾਂ ਦਾ ਵਿਅੰਗ ਅਰਥ ਕਹਿੰਦੇ ਹਨ। ਜਿਸ ਸ਼ਬਦ ਨਾਲ ਇਹ ਅਰਥ ਪ੍ਗਟ ਹੁੰਦਾ ਹੈ।ਉਸ ਨੂੰ ਵਿਅੰਜਕ ਸ਼ਬਦ ਕਿਹਾ ਜਾਂਦਾ ਹੈ। ਇਨ੍ਹਾਂ ਤਿੰਨ ਤਰ੍ਹਾਂ ਦੇ ਅਰਥ ਨੂੰ ਪ੍ਗਟ ਕਰਨ ਵਾਲੀਆਂ ਸ਼ਬਦ ਦੀਆਂ ਤਿੰਨ ਤਰ੍ਹਾਂ ਦੀਆਂ ਸ਼ਕਤੀਆਂ ਮੰਨੀਆਂ ਜਾਂਦੀਆਂ ਹਨ।[2]

ਸ਼ਬਦ ਸ਼ਕਤੀਆਂ ਦੀਆਂ ਕਿਸਮਾਂ

(ੳ) ਅਭਿਧਾ ਸ਼ਕਤੀ

(ਅ) ਵਿਅੰਜਨਾ ਸ਼ਕਤੀ

(ੲ)ਲਕਸ਼ਣਾ ਸ਼ਕਤੀ

ਜਗਨਨਾਥ ਅਨੁਸਾਰ:-

ਸ਼ਬਦਾਂ ਦਾ ਇੱਕ ਸਿੱਧਾ ਅਰਥ ਹੈ। ਸ਼ਬਦ ਤੋਂ ਹੋਣ 'ਵਾਲ਼ਾ ਗਿਆਨ।ਇਸ ਨੂੰ ਦੋ ਪੱਧਰਾਸ਼ ਤੋ ਦੇੇਖਿਆਂ ਜਾ ਸਕਦਾ ਹੈ। ਇੱਕ ਕਿਸੇ ਇੱਕ ਸ਼ਬਦ ਤੋਂ ਹੋਣ ਵਾਲ਼ਾ ਗਿਆਨ ਅਤੇ ਦੂਜਾ,ਅਨੇਕਾਂ ਸ਼ਬਦਾ ਦੇ ਸਮੂਹ (ਵਾਕ,ਆਦਿ)ਤੋਂ ਹੋਣ ਵਾਲ਼ਾ ਸ਼ਬਦ ਦਾ ਗਿਆਨ।[3]

ਇਨ੍ਹਾਂ ਵਿਚੋਂ ਪਹਿਲਾ ਇੱਕ ਸ਼ਬਦ ਤੋਂ ਹੋਣ ਵਾਾਾ ਅਰਥ ਗਿਆਨ ਬਿਲਕੁਲ਼

ਸੌਖਾ ਅਤੇ ਉਸ ਵਿੱਚ ਬਹੁਤ ਬਖੇੜਾ ਨਹੀਂ ਹੈ।ਮੰਨ ਲਓ ਤੁਸੀਂ ਕਿਸੇ ਦੇ ਮੂੰਹ ਤੋ

'ਚੰਦਰ'ਸ਼ਬਦ ਸੁਣਿਆ।ਇਹ ਸ਼ਬਦ ਸੁਣਨ ਤੋ ਬਾਅਦ ਜੇ ਤੁਹਾਨੂੰ 'ਚੰਦਰ' ਸ਼ਬਦ ਦੀ ਸ਼ਕਤੀ (ਅਭਿਧਾ) ਦਾ ਗਿਆਨ ਹੋਵੇਗਾ।

ਪ੍ਰੇਮ ਪ੍ਰਕਾਸ਼ ਅਨੁਸਾਰ:-

ਕਾਵਿ ਕਲਾ ਅਸਲ ਵਿੱਚ ਵਿੱਚ ਸ਼ਬਦ ਕਲਾ ਹੈ।ਸੰਗੀਤ ਕਲਾ, ਚਿੰਤ੍ਕਤਾ ਆਦਿਕ ਦੇ ਜਿੱਥੇ ਸੁਰ,ਰੰਗ ਆਦਿ ਆਧਾਰ ਹੁੰਦੇ ਹਨ, ਉਥੇ ਕਾਵਿ ਜਾ ਸਾਹਿਤ ਦਾ ਆਧਾਰ ਸ਼ਬਦ ਹਨ ਜਿਹੜੇ ਕੰਨਾਂ ਦੀਆਂ ਵਿਸ਼ੇਸ਼ ਤੰਦਾਂ ਨਾਲ ਉੱਚਰਿਤ ਹੁੰਦੇ ਹਨ।ਜਿਹੜੇ ਚਿੰਨ੍ਹ ਦੁਆਰਾ ਅੱਖਰਾਂ ਤੇ ਅੱਖਰ ਸਮੂਹਾਂ ਦਾ ਰੂਪ ਧਾਰਣ ਕਰਕੇ ਲਿਖਿਤ ਰੂਪ ਵਿੱਚ ਸਥਾਈ ਬਣਾਏ ਜਾਂਦੇ ਹਨ।ਕਾਵਿ ਵਿੱਚ ਇੱਕੋ ਇੱਕ ਸਾਧਨ ਭਾਸ਼ਾ ਜਾ ਸ਼ਬਦ ਹਨ।[4]

ਇਸ ਤਰ੍ਹਾਂ ਸ਼ਬਦ ਤੇ ਅਰਥ ਦਾ ਇਹ ਸੰਬੰਧ ਹੀ ਸ਼ਕਤੀ ਹੈ।ਇਕ ਸ਼ਬਦ ਤੋ ਕਇਆ ਅਰਥਾ ਦਾ ਗਿਆਨ ਹੁੰਦਾ ਹੈ ਤੇ ਕਈਆਂ ਭਾਵਾਂ ਦਾ ਝਾਵਲਾ ਪੈਦਾ ਹੈ। ਇਸ ਲਈ ਸ਼ਬਦ ਦੀਆਂ ਇੱਕ ਤੋ ਵੱਧ ਸ਼ਕਤੀਆਂ ਮੰਨੀਆਂ ਜਾਂਦੀਆਂ ਹਨ।ਜਿਨ੍ਹਾਂ ਦੇ ਰਾਹੀਂ ਉਸ ਸ਼ਬਦ ਦੇ ਅਲੱਗ ਅਲੱਗ ਅਰਥਾਂ ਗਿਆਨ ਕਰਵਾਉਂਦਾ ਹੈ।ਇਹ ਸ਼ਕਤੀਆਂ ਤਿੰਨ ਹਨ।

(ੳ)ਅਭਿਧਾ ਸ਼ਕਤੀ

(ਅ)ਲਕਸ਼ਣਾ ਸ਼ਕਤੀ

(ੲ) ਵਿਅੰਜਨਾ ਸ਼ਕਤੀ

ਅਭਿਧਾ ਸ਼ਕਤੀ :-

'ਅਭਿਧਾ ਸ਼ਕਤੀ'ਸ਼ਬਦ ਦੀ ਉਸ ਕਿਰਿਆ ਨੂੰ ਕਹਿੰਦੇ ਹਨ ਜਿੱਥੇ ਅਰਥ ਵਿੱਚ ਤੇ ਸ਼ਬਦ ਦਾ ਅਰਥ ਵਿੱਚ ਪ੍ਰਤੱਖ ਸ਼ਬਦ ਦੀ ਇਸ ਪਹਿਲੀ ਸ਼ਕਤੀ ਨੂੰ ਅਭਿਧਾ ਆਖਿਆ ਹੈ।ਅਭਿਧਾ ਦੇ ਤਿੰਨ ਭੇਦਾਂ ਦੀ ਉਦਭਾਵਨਾ ਮੰਨੀ ਗਈ ਹੈ:-[5]

(ੳ) ਰੂੜੀ ਅਭਿਧਾ ਸ਼ਬਦ ਸ਼ਕਤੀ

(ਅ)ਯੋਗਿਕੀ ਅਭਿਧਾ ਸ਼ਬਦ ਸ਼ਕਤੀ

(ੲ)ਯੋਗ-ਰੂੜੀ ਅਭਿਧਾ ਸ਼ਬਦ ਸ਼ਕਤੀ

ਲਕਸ਼ਣਾਂ ਸ਼ਕਤੀ:-

ਜਿਸ ਸ਼ਬਦ ਤੋਂ ਮੁੱਖ ਅਰਥ ਤੋ ਇਲਾਵਾ,ਲਕਸ਼ਣਾ ਸ਼ਕਤੀ ਦੁਆਰਾ ਹੋਰ ਕਿਸੇ ਅਰਥ ਦਾ ਗਿਆਨ ਹੁੰਦਾ ਹੈ ਉਸਨੂੰ ਲਕਸ਼ਕ ਸ਼ਬਦ ਅਤੇ ਉਸਦੇ ਅਰਥ ਨੂੰ ਲੱੱਖਣਾਰਥ ਕਹਿੰਦੇ ਹਨ।

ਮੰਮਟ ਅਨੁਸਾਰ:- ਮੁੱਖ ਅਰਥ ਦੇ ਰੁਕਣ ਤੇ ਰੂੜੀ (ਰੀਤ)ਜਾਂ ਕਿਸੇ ਮਨੋਰਥ ਨੂੰ ਲੈ ਕੇ ਜਿਸ ਸ਼ਕਤੀ ਦੇ ਦੁਆਰਾ ਮੁੱਖ - ਅਰਥ ਨਾਲ ਸਬੰਧ ਰੱਖਣ ਵਾਲਾ ਕੋਈ ਹੋਰ ਅਰਥ ਨਿਕਲਦਾ ਹੋਵੇ ਉਥੇ ਲੱਖਣਾ ਸ਼ਕਤੀ ਹੁੰਦੀ ਹੈ

ਵਿਅੰਜਨਾ ਸ਼ਕਤੀ:-

" ਜਿੱਥੇ ਅਭਿਧਾ ਤੇ ਲਕਸ਼ਣਾ ਆਪੋ ਆਪਣਾ ਕੰਮ ਕਰਕੇ ਸ਼ਾਂਤ ਹੋ ਜਾਣ ਪਰ ਫਿਰ ਵੀ ਕਿਸੇ ਨਵੇਂ ਅਰਥ ਦੀ ਪ੍ਤੀਤੀ ਹੁੰਦੀ ਹੈ।" ਅਭਿਧਾ ਤੇ ਲਕਸ਼ਣਾ ਦਾ ਅਧਾਰ ਸ਼ਬਦ ਹੁੰਦੇ ਹਨ। ਪਰ ਵਿਅੰਜਨਾ ਸ਼ਕਤੀ ਅਰਥ ਵਿੱਚੋ ਵੀ ਪ੍ਰਗਟ ਹੁੰਦੀ ਹੈ।ਇਸ ਤਰ੍ਹਾਂ ਵਿਅੰਜਨਾਂ ਦੇ ਦੋ ਮੁੱਖ ਭੇਦ ਹਨ।[5]

(ੳ) ਸ਼ਾਬਦੀ ਵਿਅੰਜਨਾ

(ਅ) ਆਰਥੀ ਵਿਅੰਜਨਾ

ਏਥੇ ਇਹ ਦੱਸਣਾ ਜਰੂਰੀ ਹੈ ਕਿ ਹਰੇਕ ਕਵਿਤਾ ਵਿੱਚ ਅਭਿਧਾ, ਲਕਸ਼ਣਾ ਅਤੇ ਵਿਅੰਜਨਾ ਦਾ ਖੇਤਰ ਹੁੰਦਾ ਹੈ।ਕਈ ਵੇਰ ਸਿਰਫ ਅਭਿਧਾ ਤੇ ਵਿਅੰਜਨਾ ਹੀ ਹੁੰਦੀ ਹੈ।

"ਕੀਹਨੇ ਤੋੜਕੇ ਫੁੱਲ ਅਸਾਡੇ ਦਿਲ ਦਾ ਖੂਨ ਹੈ ਕੀਤਾ,

ਟਾਹਣੀ ਦੇ ਗਲ ਲੱਗ ਲੱਗ ਪੁੱਛਣ ਕੰਡੇ ਹਿਜਰਾਂ ਮਾਰੇ।"

ਤਾਤਪਰਯ ਸ਼ਕਤੀ:-

ਅਭਿਧਾ ਤੇ ਲਕਸ਼ਣਾ ਸ਼ਕਤੀਆਂ ਵੱਖ- ਵੱਖ ਸ਼ਬਦਾਂ ਦੇ ਵੱਖ- ਵੱਖ ਅਰਥਾਂ ਨੂੰ ਪ੍ਰਗਟਾਂਦੀਆ ਹਨ, ਸੰੰਪੂਰਨ ਵਾਕ ਨੂੰ ਨਹੀਂ। ਏਹੋ ਕਾਰਨ ਹੈ ਕਿ ਸੰਪੂਰਨ ਤੇ ਸਮੁੱਚੇ ਵਾਕ ਦਾ ਅਰਥ ਗ੍ਰਹਿਣ ਕਰਨ ਤੇ ਸਮਝਣ ਲਈ ਇੱਕ ਨਵੀਂ ਵਾਕ ਸ਼ਕਤੀ ਦੀ ਲੋੜ ਹੈ ਜਿਹੜੀ ਅਭਿਧਾ ਸ਼ਕਤੀ ਦੁਆਰਾ ਦਰਸਾਏ ਅਰਥਾਂ ਨੂੰ ਸੰਜੁਗਤ ਕਰਕੇ ਇੱਕ ਨਵੇਂ ਅਰਥ ਦੀ ਪ੍ਤੀਤੀ ਕਰਵਾਦੀ ਹੈ ਅਤੇ ਇਹ ਮੁੱਖ ਅਰਥ ਦਾ ਜੋੜ-ਮਾਤ੍ਰ ਨਾ ਹੋ ਕੇ ਸਮੁੱਚੇ ਵਾਕ ਦਾ ਵਾਕ -ਅਰਥ ਹੁੰਦਾ ਹੈ ਏਸੇ ਏਸੇ ਨੂੰ ਹੀ ਤਾਤਪਰਯ ਆਖਿਆ ਜਾਂਦਾ ਹੈ।

ਤਾਤਪਰਯ ਸ਼ਕਤੀ ਦਾ ਸੰੰਬੰਧ ਵਾਕ ਤੇ ਵਾਕ ਅਰਥ ਨਾਲ ਹੈ।[6]

ਹਵਾਲੇ[ਸੋਧੋ]

  1. ਧਾਲੀਵਾਲ, ਪ੍ਰੇਮ ਪ੍ਰਕਾਸ਼ (1998). ਭਾਰਤੀ ਕਾਵਿ ਸ਼ਾਸਤਰ. ਲੁਧਿਆਣਾ ਲਾਹੌਰ: ਪਬਲਿਕੇਸ਼ਨ ਬਿਊਰੋ. p. 23.
  2. ਮੰਮਟ, ਮੰਮਟ (1981). ਕਾਵਿ ਪ੍ਰਕਾਸ਼. ਪੰਜਾਬੀ ਯੂਨੀਵਰਸਿਟੀ ਪਟਿਆਲਾ: ਪਬਲਿਕੇਸ਼ਨ ਬਿਊਰੋ. p. 60.
  3. ਕ੍ਰਿਤ, ਜਗਨਨਾਥ (1997). ਰਸਗੰਗਾਧਰ. ਪੰਜਾਬੀ ਯੂਨੀਵਰਸਿਟੀ ਪਟਿਆਲਾ: ਪਬਲਿਕੇਸ਼ਨ ਬਿਊਰੋ. p. 462. ISBN 81-7380-325-0.
  4. ਧਾਲੀਵਾਲ, ਪ੍ਰੇਮ ਪ੍ਰਕਾਸ਼ (1998). ਭਾਰਤੀ ਕਾਵਿ ਸ਼ਾਸਤਰ. ਲੁਧਿਆਣਾ ਲਾਹੌਰ. p. 60.{{cite book}}: CS1 maint: location missing publisher (link)
  5. 5.0 5.1 ਸ਼ਰਮਾ, ਪ੍ਰੋ ਸ਼ੁਕਦੇਵ (2017). ਭਾਰਤੀ ਕਾਵਿ -ਸ਼ਾਸਤਰ. ਪੰਜਾਬੀ ਯੂਨੀਵਰਸਿਟੀ ਪਟਿਆਲਾ: ਪਬਲਿਕੇਸ਼ਨ ਬਿਊਰੋ. pp. 84, 87. ISBN 978-81-302-0462-8.
  6. ਧਾਲੀਵਾਲ, ਪ੍ਰੇਮ ਪ੍ਰਕਾਸ਼ (1998). ਭਾਰਤੀ ਕਾਵਿ -ਸ਼ਾਸਤਰ. ਲੁਧਿਆਣਾ ਲਾਹੌਰ: ਚੌਥਾ ਐਡੀਐਡੀਸ਼ਨ. pp. 32, 33, .{{cite book}}: CS1 maint: extra punctuation (link)