ਕਾਸਾ ਵਿਸੇਂਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕਾਸਾ ਵਿਸੇਂਸ
Casa Vicens
Map
ਆਮ ਜਾਣਕਾਰੀ
ਆਰਕੀਟੈਕਚਰ ਸ਼ੈਲੀਆਧੁਨਿਕਤਾਵਾਦੀ
ਜਗ੍ਹਾਬਾਰਸੀਲੋਨਾ, ਸਪੇਨ
ਪਤਾਕਾਰੋਲੀਨੇਸ, 24
ਨਿਰਮਾਣ ਆਰੰਭ1883
ਮੁਕੰਮਲ1888
ਡਿਜ਼ਾਈਨ ਅਤੇ ਉਸਾਰੀ
ਆਰਕੀਟੈਕਟਆਂਤੋਨੀ ਗੌਦੀ
ਅਹੁਦਾਬੀਏਨ ਦੇ ਇੰਤੇਰੇਸ ਕੁਲਤੂਰਾਲ
24 ਜੁਲਾਈ 1969
RI-51-0003823
Obras de Antoni Gaudí
UNESCO World Heritage Site
Locationਬਾਰਸੀਲੋਨਾ
Criteriaਸੱਭਿਆਚਾਰਿਕ: 

ਕਾਸਾ ਵਿਸੇਂਸ ਬਾਰਸੀਲੋਨਾ(ਕਾਤਾਲੋਨੀਆ, ਸਪੇਨ) ਦੀ ਇੱਕ ਰਿਹਾਇਸ਼ੀ ਇਮਾਰਤ ਹੈ। ਇਹ ਆਂਤੋਨੀ ਗੌਦੀ ਦੁਆਰਾ ਉਧਯੋਗਪਤੀ ਮਾਨੁਏਲ ਵਿਸੇਂਸ ਲਈ ਡਿਜ਼ਾਇਨ ਕੀਤਾ ਗਿਆ ਸੀ। ਇਹ ਗੌਦੀ ਦਾ ਪਹਿਲਾ ਮਹੱਤਵਪੂਰਨ ਕਾਰਜ ਸੀ। 2005 ਵਿੱਚ ਇਸਨੂੰ ਯੂਨੈਸਕੋ ਵਿਸ਼ਵ ਵਿਰਾਸਤ ਸਥਾਨ 'ਆਂਤੋਨੀ ਗੌਦੀ ਦੇ ਕੰਮ' ਵਿੱਚ ਸ਼ਾਮਿਲ ਕੀਤਾ ਗਿਆ।

ਇਸ ਇਮਾਰਤ ਦੀ ਉਸਾਰੀ 1883-1889 ਦੇ ਦਰਮਿਆਨ ਹੋਈ।[1] ਇਹ ਬਾਰਸੀਲੋਨਾ ਦੇ ਗਰਾਸੀਆ ਜ਼ਿਲ੍ਹੇ ਵਿੱਚ ਕਾਰੇਰ ਦੇ ਲੇਸ ਕਾਰੋਲਿਨੇਸ 24 ਉੱਤੇ ਸਥਿਤ ਹੈ।

ਇਤਿਹਾਸ[ਸੋਧੋ]

ਆਂਤੋਨੀ ਗੌਦੀ ਨੂੰ ਆਦੇਸ਼ ਦਿੱਤਾ ਗਿਆ ਕਿ ਉਹ ਮਾਨੁਏਲ ਵਿਸੇਂਸ ਈ ਮੋਨਤਾਨੇਰ ਦੇ ਗਰਮੀਆਂ ਲਈ ਦੂਸਰੇ ਘਰ ਦਾ ਡਿਜ਼ਾਇਨ ਤਿਆਰ ਕਰੇ। ਇਸ ਪਰਿਵਾਰ ਦਾ ਕੁੰਭਕਾਰੀ(ਮਿੱਟੇ ਦੇ ਭਾਂਡੇ ਬਣਾਉਣਾ) ਦਾ ਕਾਰੋਬਾਰ ਸੀ। ਇਹ ਚੀਜ਼ ਇਮਾਰਤ ਦੀ ਸਾਹਮਣੇ ਵਾਲੀ ਦੀਵਾਰ ਉੱਤੇ ਦੇਖੀ ਜਾ ਸਕਦੀ ਹੈ ਖਾਸ ਤੌਰ ਉੱਤੇ ਟਾਈਲਾਂ ਉੱਤੇ। ਕੁਝ ਲੇਖਕਾਂ ਦਾ ਕਹਿਣਾ ਹੈ ਮਾਨੁਏਲ ਵਿਸੇਂਸ ਦਾ ਕੁੰਭਕਾਰੀ ਦਾ ਕਾਰੋਬਾਰ ਨਹੀਂ ਸੀ ਸਗੋਂ ਉਹ ਇੱਕ ਵਪਾਰੀ ਸੀ।[2]

ਗੈਲਰੀ[ਸੋਧੋ]

ਹਵਾਲੇ[ਸੋਧੋ]

ਬਾਹਰੀ ਸਰੋਤ[ਸੋਧੋ]