ਕਿਤਾਬ

ਕਿਤਾਬ, (ਲਿਖੇ ਗਏ, ਛਾਪੇ ਗਏ, ਸਚਿੱਤਰ ਜਾਂ ਖ਼ਾਲੀ) ਕਾਗ਼ਜ਼ ਜਾਂ ਚਮੜੇ ਅਤੇ ਸਿਆਹੀ ਤੋਂ ਬਣੀ ਵਰਕਿਆਂ ਦਾ ਸੰਗ੍ਰਹਿ ਹੁੰਦੀ ਹੈ।
ਇਕ ਵਰਕੇ ਦੇ ਹਰ ਪਾਸੇ ਨੂੰ ਸਫ਼ਾ ਕਿਹਾ ਜਾਂਦਾ ਹੈ। ਲਾਇਬ੍ਰੇਰੀ ਅਤੇ ਸੂਚਨਾ ਸਾਇੰਸ, ਵਿੱਚ ਕਿਤਾਬ ਨੂੰ ਮੋਨੋਗਰਾਫ਼ ਕਿਹਾ ਜਾਂਦਾ ਹੈ, ਤਾਂ ਜੋ ਕਿਤਾਬ ਨੂੰ ਮਜਲਾਤ, ਰੋਜ਼ਨਾਮਚਿਆਂ ਅਤੇ ਅਖ਼ਬਾਰਾਂ ਤੋਂ ਜੁਦਾ ਕੀਤਾ ਜਾ ਸਕੇ। ਕਿਤਾਬਾਂ ਸਮੇਤ ਸਾਰੀਆਂ ਲਿਖਤਾਂ ਦੇ ਸਮੂਹ ਨੂੰ ਲਿਟਰੇਚਰ ਕਿਹਾ ਜਾਂਦਾ ਹੈ।
ਕਿਤਾਬਾਂ ਦੇ ਸ਼ੌਕੀਨ ਜ਼ਿਆਦਾ ਕਿਤਾਬਾਂ ਪੜ੍ਹਨ ਵਾਲੇ ਨੂੰ ਆਮ ਤੌਰ 'ਤੇ ਕਿਤਾਬ ਪ੍ਰੇਮੀ, ਕਿਤਾਬਾਂ ਦਾ ਰਸੀਆ ਜਾਂ ਕਿਤਾਬੀ ਕੀੜਾ ਕਿਹਾ ਜਾਂਦਾ ਹੈ। ਉਹ ਦੁਕਾਨ ਜਿਥੇ ਕਿਤਾਬਾਂ ਦੀ ਖ਼ਰੀਦੋ ਫ਼ਰੋਖ਼ਤ ਹੁੰਦੀ ਹੈ ਉਸਨੂੰ ਬੁੱਕਸ਼ਾਪ ਜਾਂ ਬੁੱਕਸਟੋਰ ਕਹਿੰਦੇ ਹਨ। ਲਾਇਬ੍ਰੇਰੀ ਇੱਕ ਜਗ੍ਹਾ ਹੁੰਦੀ ਹੈ ਜਿਥੋਂ ਕਿਤਾਬਾਂ ਸਿਰਫ਼ ਪੜ੍ਹਨ ਲਈ ਮਿਲਦੀਆਂ ਹਨ। ਲਾਇਬ੍ਰੇਰੀ ਵਿੱਚ ਕਿਤਾਬਾਂ ਦੀ ਖ਼ਰੀਦੋਫ਼ਰੋਖ਼ਤ ਨਹੀਂ ਕੀਤੀ ਜਾਂਦੀ।
ਕਿਤਾਬ ਦੇ ਭਾਗ
[ਸੋਧੋ]ਮੁੱਖ ਬੰਦ
[ਸੋਧੋ]ਮੁੱਖ ਬੰਦ ਕਿਤਾਬ ਬਾਰੇ ਵਧੀਆ ਜਾਣਕਾਰੀ ਹੁੰਦੀ ਹੈ ਜੋ ਪੁਸਤਕ ਲੇਖਕ ਨਾਲੋਂ ਕਿਸੇ ਵੱਡੇ ਲੇਖਕ ਕੋਲੋਂ ਲਿਖਵਾਇਆ ਜਾਂਦਾ ਹੈ ਤਾਂ ਕਿ ਪਾਠਕ ਉਸ ਪੁਸਤਕ ਬਾਰੇ ਜਾਣਕਾਰੀ ਹਾਸਿਲ ਕਰ ਸਕਣ।ਸਾਹਿਤ ਵਿੱਚ ਪੁਸਤਕ ਦਾ ਮੁੱਖ-ਬੰਦ ਉਸ ਬਾਰੇ ਤਾਰੀਫ਼ੀ ਸ਼ਬਦ ਹੁੰਦੇ ਹਨ।[1]