ਸਮੱਗਰੀ 'ਤੇ ਜਾਓ

ਕਿਰਨ ਅੱਬਾਵਰਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕਿਰਨ ਅੱਬਾਵਰਮ
ਜਨਮ
ਰਾਇਆਚੋਟੀ, ਆਂਧਰਾ ਪ੍ਰਦੇਸ਼, ਭਾਰਤ
ਸਿੱਖਿਆਬੀ.ਟੈਕ.
ਪੇਸ਼ਾਅਦਾਕਾਰ ਅਤੇ ਪਟਕਥਾ ਲੇਖਕ

ਕਿਰਨ ਅੱਬਾਵਰਮ (ਜਨਮ 15 ਜੁਲਾਈ 1992) ਇੱਕ ਭਾਰਤੀ ਅਦਾਕਾਰ ਅਤੇ ਪਟਕਥਾ ਲੇਖਕ ਹੈ ਜੋ ਤੇਲਗੂ ਫ਼ਿਲਮਾਂ ਵਿੱਚ ਕੰਮ ਕਰਦਾ ਹੈ। ਉਸਨੇ 2019 ਵਿੱਚ ਇੱਕ ਪ੍ਰੇਮ ਕਹਾਣੀ ਰਾਜਾ ਵਾਰੂ ਰਾਣੀ ਗਾਰੂ ਨਾਲ ਆਪਣੀ ਸ਼ੁਰੂਆਤ ਕੀਤੀ ਅਤੇ 2021 ਦੀ ਫ਼ਿਲਮ ਐਸਆਰ ਕਲਿਆਣਮੰਡਪਮ ਨੂੰ ਲਿਖਿਆ ਅਤੇ ਅਭਿਨੈ ਕੀਤਾ।

ਕਿਰਨ ਦਾ ਜਨਮ 15 ਜੁਲਾਈ 1992 ਨੂੰ ਰਾਇਆਚੋਟੀ, ਆਂਧਰਾ ਪ੍ਰਦੇਸ਼ ਵਿਚ ਹੋਇਆ ਸੀ।[1] ਉਹ ਇੱਕ ਬੀ.ਟੈਕ. ਗ੍ਰੈਜੂਏਟ ਹੈ ਅਤੇ ਬੰਗਲੌਰ ਵਿੱਚ ਢਾਈ ਸਾਲ ਨੈਟਵਰਕ ਸਲਾਹਕਾਰ ਵਜੋਂ ਕੰਮ ਕੀਤਾ ਹੈ। ਉਸਨੇ ਕੰਮ ਕਰਦੇ ਸਮੇਂ ਛੋਟੀਆਂ ਫ਼ਿਲਮਾਂ ਕਰਨਾ ਸ਼ੁਰੂ ਕੀਤਾ ਅਤੇ ਬਾਅਦ ਵਿੱਚ ਫ਼ਿਲਮਾਂ ਵਿੱਚ ਪੂਰੀ ਤਰ੍ਹਾਂ ਕਰੀਅਰ ਬਣਾਉਣ ਲਈ ਆਪਣੀ ਨੌਕਰੀ ਛੱਡ ਦਿੱਤੀ। ਉਸਦੀ ਇੱਕ ਛੋਟੀ ਫ਼ਿਲਮ ਸ਼੍ਰੀਕਰਾਮ ਨੂੰ 2021 ਵਿੱਚ ਉਸੇ ਨਾਮ ਨਾਲ ਦੁਬਾਰਾ ਫ਼ੀਚਰ ਫ਼ਿਲਮ ਬਣਾਇਆ ਗਿਆ।[2]

ਕਰੀਅਰ

[ਸੋਧੋ]

ਅੱਬਾਵਰਮ ਨੇ ਆਪਣੀ ਸ਼ੁਰੂਆਤ ਰਾਜਾ ਵਾਰੂ ਰਾਣੀ ਗਾਰੂ (2019) ਨਾਲ ਕੀਤੀ ਸੀ। ਦ ਹਿੰਦੂ ਦੀ ਸੰਗੀਤਾ ਦੇਵੀ ਨੇ ਆਪਣੀ ਸਮੀਖਿਆ ਵਿੱਚ ਕਿਹਾ: "ਅੱਬਾਵਰਮ ਦਿਖਾਉਂਦਾ ਹੈ ਕਿ ਉਹ ਹੁਣ ਸਿਰਫ ਯੂਟਿਊਬ ਜਾਂ ਛੋਟੀ ਫ਼ਿਲਮ ਨਾਲ ਹੀ ਸਬੰਧਿਤ ਨਹੀਂ ਹੈ - ਉਸ ਕੋਲ ਚੰਗੀਆਂ ਕਹਾਣੀਆਂ ਦਾ ਹਿੱਸਾ ਬਣਨ ਦੀ ਦਿੱਖ ਅਤੇ ਵਾਅਦਾ ਹੈ।"[3] ਉਸਨੂੰ ਆਪਣੀ ਦੂਜੀ ਫ਼ਿਲਮ ਐਸਆਰ ਕਲਿਆਣਮੰਡਪਮ ਨਾਲ ਵਧੇਰੇ ਮਾਨਤਾ ਅਤੇ ਪ੍ਰਸ਼ੰਸਾ ਮਿਲੀ, ਜੋ ਉਸਨੇ ਲਿਖੀ ਵੀ ਸੀ।[4] ਫ਼ਿਲਮ ਨੂੰ ਆਲੋਚਕਾਂ ਤੋਂ ਸਕਾਰਾਤਮਕ ਸਮੀਖਿਆਵਾਂ ਪ੍ਰਾਪਤ ਹੋਈਆਂ ਅਤੇ ਇਹ ਬਾਕਸ ਆਫਿਸ ਤੇ ਸਫ਼ਲ ਰਹੀ।[5][6]

ਫ਼ਿਲਮੋਗ੍ਰਾਫੀ

[ਸੋਧੋ]
ਸਾਲ ਫ਼ਿਲਮ ਭੂਮਿਕਾ ਨੋਟਸ ਹਵਾਲਾ.
2019 ਰਾਜਾ ਵਾਰੁ ਰਾਣੀ ਗਾਰੁ॥ ਰਾਜਾ [7]
2021 ਐਸ ਆਰ ਕਲਿਆਣਮੰਡਪਮ ਕਲਿਆਣ ਲੇਖਕ ਵੀ [8]
ਟੀਬੀਏ ਸਮਾਂਥਾ ਟੀਬੀਏ ਸ਼ੂਟਿੰਗ [9]
ਟੀਬੀਏ ਸੇਬਾਸਤੀਅਨ ਸੇਬਾ ਸ਼ੂਟਿੰਗ [10]

ਹਵਾਲੇ

[ਸੋਧੋ]
  1. "Belief, passion, ideology and hard work is all you need: Kiran Abbavaram". The Times of India. 17 July 2020.
  2. Chowdhary, Y. Sunita (2019-08-06). "Kiran Abbavaram's short cut to fame". The Hindu (in Indian English). ISSN 0971-751X. Retrieved 2021-08-21.
  3. Chowdhary, Y. Sunita (2019-11-29). "'Raja Vaaru Rani Gaaru' movie review: An enjoyable romance with an old world charm". The Hindu (in Indian English). ISSN 0971-751X. Retrieved 2021-08-21.
  4. "SR Kalyana Mandapam leaked online: Kiran Abbavaram requests movie buffs to not encourage piracy - Times of India". The Times of India.
  5. "'SR Kalyanamandapam' Twitter review: Here's how netizens are praising Kiran Abbavaram and Sai Kumar's performance in the film - Times of India". The Times of India.
  6. "SR Kalyanamandapam Gets Official OTT Release Date". Sakshi Post. August 17, 2021.
  7. Chowdhary, Y. Sunita (2019-11-29). "'Raja Vaaru Rani Gaaru' movie review: An enjoyable romance with an old world charm". The Hindu (in Indian English). ISSN 0971-751X. Retrieved 2021-08-21.
  8. Dundoo, Sangeetha Devi (August 6, 2021). "'SR Kalyanamandapam' movie review: It's an ordeal".
  9. "Poster of Kiran Abbavaram's next film, 'Sammathame', out". Telangana Today. July 16, 2021.
  10. "Kiran Abbavaram's look from 'Sebastian P.C. 524' garners huge response". Telangana Today. July 15, 2021.

ਬਾਹਰੀ ਲਿੰਕ

[ਸੋਧੋ]