ਕਿਰਨ ਸੇਠੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Kiran Sethi

ਕਿਰਨ ਸੇਠੀ ਭਾਰਤ ਦੇ ਰਾਜ ਦਿੱਲੀ ਵਿੱਚ ਏ.ਐਸ.ਆਈ. ਅਫਸਰ ਹੈ। ਉਸ ਨੂੰ ਲੇਡੀ ਸਿੰਘਮ[1] ਦੇ ਨਾਂ ਵਜੋਂ ਵੀ ਜਾਣਿਆ ਜਾਂਦਾ ਹੈ। ਪੁਲਿਸ ਕਰਮੀ ਹੋਣ ਤੋਂ ਬਿਨਾਂ ਉਹ ਪੂਰੇ ਭਾਰਤ ਵਿੱਚ ਔਰਤਾਂ ਨੂੰ ਸਵੈ-ਰੱਖਿਆ ਅਤੇ ਪੁਲਿਸ ਸੇਵਾਵਾਂ ਦੀ ਸਿਖਲਾਈ ਦੇ ਕੈਂਪਾਂ ਦੇ ਆਯੋਜਨ ਲਈ ਵੀ ਜਾਣੀ ਜਾਂਦੀ ਹੈ। 2015 ਵਿੱਚ ਉਸ ਨੂੰ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਵਲੋਂ ਸਨਮਾਨਿਤ ਕੀਤਾ ਗਿਆ।[2] ਸਵੈ-ਰੱਖਿਆ ਦੇ ਕੈਂਪ ਲਾਉਣ ਅਤੇ ਇੱਕ ਵੱਡੀ ਗਿਣਤੀ ਵਿੱਚ ਔਰਤਾਂ ਨੂੰ ਆਤਮ-ਨਿਰਭਰ ਬਣਾਉਣ ਕਾਰਨ ਉਹਨਾਂ ਦਾ ਨਾਂ ਲਿਮਕਾ ਬੁੱਕ ਆਫ ਰਿਕਾਰਡਸ ਵਿੱਚ ਵੀ ਦਰਜ ਹੈ। 2014 ਵਿੱਚ ਕਿਰਨ ਸੇਠੀ ਨੇ ਇੱਕ ਅਪਾਹਿਜ ਕੁੜੀ ਨੂੰ ਇੱਕ ਸ਼ਰਾਬੀ ਦੁਆਰਾ ਸ਼ੋਸ਼ਿਤ ਹੋਣ ਤੋਂ ਬਚਾਇਆ ਸੀ।[3]

ਮੁੱਢਲਾ ਜੀਵਨ[ਸੋਧੋ]

ਕਿਰਨ ਸੇਠੀ ਦਾ ਪਿਛੋਕੜ ਦਿੱਲੀ ਨਾਲ ਸੰਬੰਧਿਤ ਹੈ। 1987 ਵਿੱਚ ਆਪਣੀ ਗ੍ਰੈਜੁਏਸ਼ਨ ਦੌਰਾਨ ਉਸਨੂੰ ਦਿੱਲੀ ਪੁਲਿਸ ਵਿੱਚ ਨੌਕਰੀ ਮਿਲ ਗਈ। ਇਸ ਤੋਂ ਬਾਅਦ ਤੋਂ ਹੀ ਉਹ ਕੁੜੀਆਂ ਲਈ ਲਗਾਤਾਰ ਯੋਗ, ਜੁੱਡੋ ਅਤੇ ਸਵੈ-ਰੱਖਿਆ ਦੇ ਸਿਖਲਾਈ ਕੈਂਪ ਆਯੋਜਿਤ ਕਰਦੀ ਰਹੀ ਹੈ। ਪੁਲਿਸ ਵਿੱਚ ਆਉਣ ਤੋਂ ਪਹਿਲਾਂ ਉਹ ਪੱਤਰਕਾਰੀ ਦੀ ਪੜ੍ਹਾਈ ਕਰ ਰਹੇ ਸਨ।

ਅਕਾਦਮਿਕ ਸਰਗਰਮੀਆਂ[ਸੋਧੋ]

  • ਮੋਰਾਜੀ ਦੇਸਾਈ ਨੈਸ਼ਨਲ ਇੰਸਟੀਚਿਊਟ ਆਫ ਯੋਗਾ ਤੋਂ ਐਡਵਾਂਸਡ ਯੋਗ ਸਾਧਨਾ ਕੈਂਪ
  • ਗਾਂਧੀ ਭਵਨ, ਦਿੱਲੀ ਯੂਨੀਵਰਸਿਟੀ ਤੋਂ ਯੋਗ ਸਾਧਨਾ ਕੈਂਪ
  • ਪੁਲਿਸ ਫੈਮਲੀਜ਼ ਵੈਲਫੇਅਰ ਸੁਸਾਇਟੀ ਦਿੱਲੀ ਤੋਂ ਯੋਗ ਟਰੇਨਿੰਗ ਫਾਰ ਟਰੇਨਰ ਕੋਰਸ
  • ਜੁਡੋ ਫੈਡਰੇਸ਼ਨ ਆਫ ਇੰਡੀਆ ਦੁਆਰਾ ਦਿੱਲੀ ਵਿੱਚ ਜੁੱਡੋ ਸਿਖਲਾਈ ਕੋਰਸ

ਉਪਲਬਧੀਆਂ[ਸੋਧੋ]

  • 1999 ਵਿੱਚ ਵਿਸ਼ਵ ਕਰਾਟੇ ਸੰਗਠਨ ਵਲੋਂ ਬਲੈਕ ਬੈਲਟ ਦੀ ਉਪਾਧੀ
  • 2000 ਵਿੱਚ ਤਾਇਕਵਾਂਡੋ ਫੈਡਰੇਸ਼ਨ ਆਫ ਇੰਡੀਆ ਵਲੋਂ ਰਾਸ਼ਟਰੀ ਮੁਕਾਬਲੇ ਦੀ ਜੇਤੂ
  • 2006 ਵਿੱਚ 15ਵੇਂ ਯੋਗ ਵਿਸ਼ਵ ਕੱਪ ਵਿੱਚ ਭਾਰਤ ਦੀ ਨੁਮਾਂਇਦਗੀ

ਲਿਮਕਾ ਬੁੱਕ ਆਫ ਰਿਕਾਰਡਸ[ਸੋਧੋ]

ਮਾਰਚ 2015 ਵਿੱਚ ਕਿਰਨ ਸੇਠੀ ਦਾ ਨਾਂ ਲਿਮਕਾ ਬੁੱਕ ਆਫ ਰਿਕਾਰਡਸ ਵਿੱਚ ਦਰਜ ਹੋਇਆ। ਉਸਨੂੰ ਇਹ ਉਪੱਲਬਧੀ ਇੱਕ ਸਿਖਲਾਈ ਕੈਂਪ ਆਯੋਜਿਤ ਕਾਰਨ ਹਾਸਿਲ ਹੋਈ ਸੀ ਜਿਸ ਕੈਂਪ ਵਿੱਚ 5000 ਕੁੜੀਆਂ ਨੂੰ ਸਵੈ-ਰੱਖਿਆ ਲਈ ਸਿਖਲਾਈ ਦਿੱਤੀ ਗਈ ਸੀ। ਇਸ ਕੈਂਪ ਵਿੱਚ ਕਿਰਨ ਸੇਠੀ ਸਿੱਖਿਅਕ ਜਾਂ ਹਦਾਇਤਕਾਰ ਦੀ ਭੂਮਿਕਾ ਵਿੱਚ ਸਨ ਜਦ ਕਿ ਇਸ ਕੈਂਪ ਦੇ ਮੂਲ ਨਿਯੋਜਕ ਕਿਰਨ ਦਾ ਪਤੀ ਸ਼ਿਵ ਕੁਮਾਰ ਕੋਹਲੀ ਸੀ। ਇਹ ਕੈਂਪ ਕੌਮਾਂਤਰੀ ਔਰਤ ਦਿਹਾੜੇ ਨੂੰ ਸਮਰਪਿਤ ਸੀ।

ਹਵਾਲੇ[ਸੋਧੋ]

  1. https://www.millenniumpost.in/delhi/lady-singham-teaches-200-differently-abled-girls-self-defence-lessons-276858/. "Lady Singham teaches 200 differently-abled girls self-defence lessons". Retrieved 2018-11-14. {{cite news}}: External link in |last= (help)CS1 maint: numeric names: authors list (link)
  2. "Kiran Sethi felicitated on international women's day - Times of India". The Times of India. Retrieved 2018-12-09.
  3. Reporter, Staff (2014-02-21). "Woman cop saves visually challenged girl from drunk goon". The Hindu (in Indian English). ISSN 0971-751X. Retrieved 2018-12-09.