ਸਮੱਗਰੀ 'ਤੇ ਜਾਓ

ਕਿਰਿਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਕਿਰਿਆ ਵਾਕ-ਵਿਉਂਤ ਵਿੱਚ ਕੋਈ ਸ਼ਬਦ ਜਾਂ ਸ਼ਬਦ ਸ਼੍ਰੇਣੀ ਹੁੰਦੀ ਹੈ ਜੋ ਆਮ ਤੌਰ 'ਤੇ ਕਿਸੇ ਕੰਮ ਦੇ ਹੋਣ (ਲਿਆਓ, ਪੜ੍ਹੋ, ਚੱਲੋ, ਦੌੜੋ, ਸਿੱਖੋ), ਕਿਸੇ ਘਟਨਾ (ਵਾਪਰਨਾ, ਬਣਨਾ), ਜਾਂ ਹੋਣ ਦੀ ਸਥਿਤੀ ਨੂੰ ਦਰਸਾਉਂਦਾ ਹੈ। (ਹੋਣਾ, ਮੌਜੂਦ ਹੋਣਾ, ਖੜ੍ਹਾ ਹੋਣਾ) ਦਾ ਲਖਾਇਕ ਹੋਵੇ।

ਧਾਤੂ

[ਸੋਧੋ]

ਕਿਰਿਆ ਦਾ ਮੂਲ ਰੂਪ ਧਾਤੂ ਅਖਵਾਉਂਦਾ ਹੈ। ਜਿਵੇਂ - ਲਿਖ, ਪੜ੍ਹ, ਜਾ, ਖਾ, ਗਾ, ਰੋ, ਆਦਿ। ਇਨ੍ਹਾਂ ਧਾਤੂਆਂ ਤੋਂ ਲਿਖਦਾ, ਪੜ੍ਹਦਾ, ਆਦਿ ਕਿਰਿਆਵਾਂ ਬਣਦੀਆਂ ਹਨ।

ਕਿਰਿਆ ਦੇ ਭੇਦ

[ਸੋਧੋ]

ਕਿਰਿਆ ਦੇ ਦੋ ਭੇਦ ਹਨ -

  • ਅਕਰਮਕ ਕਿਰਿਆ।
  • ਸਕਰਮਕ ਕਿਰਿਆ।

ਅਕਰਮਕ ਕਿਰਿਆ

[ਸੋਧੋ]

ਜਿਹਨਾਂ ਕਿਰਿਆਵਾਂ ਦਾ ਪ੍ਰਭਾਵ ਕਰਤਾ ਉੱਤੇ ਹੀ ਪੈਂਦਾ ਹੈ ਉਹ ਅਕਰਮਕ ਕਿਰਿਆਵਾਂ ਹੁੰਦੀਆਂ ਹਨ। ਅਜਿਹੀਆਂ ਅਕਰਮਕ ਕਿਰਿਆਵਾਂ ਨੂੰ ਕਰਮ ਦੀ ਲੋੜ ਨਹੀਂ ਹੁੰਦੀ। ਅਕਰਮਕ ਕਿਰਿਆਵਾਂ ਦੇ ਉਦਾਹਰਨ ਹਨ-

  1. ਬਚਾ ਖੇਡ ਦਾ ਹੈ
  2. ਬਸ ਚੱਲਦੀ ਹੈ।

ਆਦਿ

ਜਿਹਨਾਂ ਕਿਰਿਆਵਾਂ ਦਾ ਪ੍ਰਭਾਵ ਕਰਤਾ ਉੱਤੇ ਨਹੀਂ ਕਰਮ ਉੱਤੇ ਪੈਂਦਾ ਹੈ, ਉਹ ਸਕਰਮਕ ਕਿਰਿਆਵਾਂ ਹੁੰਦੀਆਂ ਹਨ। ਇਨ੍ਹਾਂ ਕਿਰਿਆਵਾਂ ਵਿੱਚ ਕਰਮ ਦਾ ਹੋਣਾ ਜ਼ਰੂਰੀ ਹੁੰਦਾ ਹੈ, ਉਦਾਹਰਨ :

  • ਮੀਰਾ ਫਲ ਲਿਆਉਂਦੀ ਹੈ।
  • ਭੌਰਾ ਫੁੱਲਾਂ ਦਾ ਰਸ ਪੀਂਦਾ ਹੈ।

ਆਦਿ

ਪ੍ਰਯੋਗ ਦੀ ਦ੍ਰਿਸ਼ਟੀ ਤੋਂ ਕਿਰਿਆ ਦੇ ਭੇਦ

[ਸੋਧੋ]

ਪ੍ਰਯੋਗ ਦੀ ਦ੍ਰਿਸ਼ਟੀ ਤੋਂ ਕਿਰਿਆ ਦੇ ਹੇਠ ਲਿਖੇ ਪੰਜ ਭੇਦ ਹਨ -

ਆਮ ਕਿਰਿਆ

[ਸੋਧੋ]

ਜਿੱਥੇ ਕੇਵਲ ਇੱਕ ਕਿਰਿਆ ਦਾ ਪ੍ਰਯੋਗ ਕੀਤਾ ਜਾਂਦਾ ਹੈ ਉੱਥੇ ਆਮ ਕਿਰਿਆ ਹੁੰਦੀ ਹੈ। ਜਿਵੇਂ –

  • ਤੁਸੀਂ ਆਏ।
  • ਉਹ ਨਹਾਇਆ ਆਦਿ।

ਸੰਯੁਕਤ ਕਿਰਿਆ

[ਸੋਧੋ]

ਜਿੱਥੇ ਦੋ ਅਤੇ ਜਿਆਦਾ ਕਿਰਿਆਵਾਂ ਦੀ ਨਾਲੋ-ਨਾਲ ਵਰਤੋਂ ਕੀਤੀ ਜਾਂਦੀ ਹੈ, ਉਹ ਸੰਯੁਕਤ ਕਿਰਿਆ ਕਹਾਉਂਦੀ ਹੈ। ਜਿਵੇਂ –

  • ਮੀਰਾ ਮਹਾਂਭਾਰਤ ਪੜ੍ਹਨ ਲੱਗੀ।
  • ਉਹ ਖਾ ਚੁੱਕਿਆ।

ਨਾਮ ਧਾਤੂ ਕਿਰਿਆ

[ਸੋਧੋ]

ਨਾਂਵ, ਪੜਨਾਂਵ ਅਤੇ ਵਿਸ਼ੇਸ਼ਣ ਸ਼ਬਦਾਂ ਨਾਲ ਬਣੇ ਕਿਰਿਆ ਪਦ ਨੂੰ ਨਾਮਧਾਤੂ ਕਿਰਿਆ ਕਹਿੰਦੇ ਹਨ। ਜਿਵੇਂ - ਹਥਿਆਉਣਾ, ਸ਼ਰਮਾਉਣਾ, ਅਪਨਾਉਣਾ, ਝੁਠਲਾਉਣਾ ਆਦਿ।

ਪ੍ਰੇਰਣਾਰਥਕ ਕਿਰਿਆ

[ਸੋਧੋ]

ਜਿਸ ਕਿਰਿਆ ਤੋਂ ਪਤਾ ਲੱਗੇ ਕਿ ਕਰਤਾ ਆਪ ਕਾਰਜ ਨੂੰ ਨਾ ਕਰ ਕੇ ਕਿਸੇ ਹੋਰ ਨੂੰ ਕਾਰਜ ਕਰਨ ਦੀ ਪ੍ਰੇਰਨਾ ਦਿੰਦਾ ਹੈ ਉਹ ਪ੍ਰੇਰਣਾਰਥਕ ਕਿਰਿਆ ਕਹਾਉਂਦੀ ਹੈ। ਇਨ੍ਹਾਂ ਕਿਰਿਆਵਾਂ ਦੇ ਦੋ ਕਰਤਾ ਹੁੰਦੇ ਹਨ -

  • ਪ੍ਰੇਰਕ ਕਰਤਾ - ਪ੍ਰੇਰਨਾ ਪ੍ਰਦਾਨ ਕਰਣ ਵਾਲਾ।
  • ਪ੍ਰੇਰਿਤ ਕਰਤਾ - ਪ੍ਰੇਰਨਾ ਲੈਣ ਵਾਲਾ।

ਜਿਵੇਂ - ਸ਼ਿਆਮ ਰਾਣੋ ਤੋਂ ਪੱਤਰ ਲਿਖਵਾਉਂਦਾ ਹੈ। ਇਸ ਵਿੱਚ ਵਾਸਤਵ ਵਿੱਚ ਪੱਤਰ ਤਾਂ ਰਾਣੋ ਲਿਖਦੀ ਹੈ, ਪਰ ਉਹਨੂੰ ਲਿਖਣ ਦੀ ਪ੍ਰੇਰਨਾ ਸ਼ਿਆਮ ਦਿੰਦਾ ਹੈ। ਇਸ ਤਰ੍ਹਾਂ ‘ਲਿਖਵਾਉਣਾ’ ਕਿਰਿਆ ਪ੍ਰੇਰਣਾਰਥਕ ਕਿਰਿਆ ਹੈ। ਇਸ ਵਾਕ ਵਿੱਚ ਸ਼ਿਆਮ ਪ੍ਰੇਰਕ ਕਰਤਾ ਹੈ ਅਤੇ ਰਾਣੋ ਪ੍ਰੇਰਿਤ ਕਰਤਾ।

ਪੂਰਵਕਾਲਿਕ ਕਿਰਿਆ

[ਸੋਧੋ]

ਕਿਸੇ ਕਿਰਿਆ ਵਤੋਂ ਪੂਰਵ ਜੇਕਰ ਕੋਈ ਦੂਜੀ ਕਿਰਿਆ ਪ੍ਰਯੁਕਤ ਹੁੰਦੀ ਹੈ ਤਾਂ ਉਹ ਪੂਰਵਕਾਲਿਕ ਕਿਰਿਆ ਕਹਾਉਂਦੀ ਹੈ।

ਜਿਵੇਂ - ਮੈਂ ਹੁਣੇ ਸੌਂ ਕੇ ਉਠਿਆ ਹਾਂ। ਇਸ ਵਿੱਚ ‘ਉੱਠਿਆ ਹਾਂ’ ਕਿਰਿਆ ਤੋਂ ਪੂਰਵ ‘ਸੌਂ ਕੇ’ ਕਿਰਿਆ ਦਾ ਪ੍ਰਯੋਗ ਹੋਇਆ ਹੈ। ਇਸ ਲਈ ‘ਸੌਂ ਕੇ’ ਪੂਰਵਕਾਲਿਕ ਕਿਰਿਆ ਹੈ।

ਵਿਸ਼ੇਸ਼ - ਪੂਰਵਕਾਲਿਕ ਕਿਰਿਆ ਜਾਂ ਤਾਂ ਕਿਰਿਆ ਦੇ ਆਮ ਰੂਪ ਵਿੱਚ ਪ੍ਰਯੁਕਤ ਹੁੰਦੀ ਹੈ ਅਤੇ ਧਾਤੂ ਦੇ ਅੰਤ ਵਿੱਚ ‘ਕੇ’ ਅਤੇ ‘ਕਰ ਕੇ’ ਲਗਾ ਦੇਣ ਨਾਲ ਪੂਰਵਕਾਲਿਕ ਕਿਰਿਆ ਬਣ ਜਾਂਦੀ ਹੈ। ਜਿਵੇਂ –

  • ਰਾਕੇਸ਼ ਦੁੱਧ ਪੀਂਦੇ ਹੀ ਸੌਂ ਗਿਆ।
  • ਲੜਕੀਆਂ ਕਿਤਾਬਾਂ ਪੜ੍ਹਕੇ ਜਾਣਗੀਆਂ।