ਗੱਲ-ਬਾਤ:ਕਿਰਿਆ

ਪੰਨਾ ਸਮੱਗਰੀ ਹੋਰ ਭਾਸ਼ਾਵਾਂ ਵਿੱਚ ਸਮਰਥਿਤ ਨਹੀਂ ਹੈ।
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਤਾਰੀ ਜੀ, ਤੁਹਾਨੂੰ ਬੇਨਤੀ ਹੈ ਕਿ ਤੁਸੀਂ ਸ਼ਬਦ ਬਦਲਣ ਦੀ ਕਾਹਲੀ ਨਾ ਕਰਿਆ ਕਰੋ । ਜਿਵੇਂ ਤੁਸੀਂ ਇੱਕ ਵਾਰ ਸੰਕਲਨ ਦੀ ਥਾਂ ਇੰਤਖਾਬ ਕਰ ਦਿੱਤਾ ਸੀ । ਇੱਕੋ ਅਰਥ ਲਈ ਕਈ ਕਈ ਸ਼ਬਦ ਪ੍ਰਚਲਿਤ ਹਨ ਤੇ ਉਹ ਇੱਕੋ ਜਿੰਨੇ ਪੰਜਾਬੀ ਹਨ ਜਿਵੇਂ : ਦੇਸ਼ ਅਤੇ ਮੁਲਕ ਦੋਵੇਂ ਪੰਜਾਬੀ ਸ਼ਬਦ ਹਨ ਪਰ ਤੁਸੀਂ ਦੇਸ਼ ਨੂੰ ਬਦਲ ਕੇ ਮੁਲਕ ਕਰ ਦਿੰਦੇ ਹੋ। ਇਹ ਤੁਹਾਡੀ ਅੰਤਰਮੁਖੀ ਪਹੁੰਚ ਹੈ। ਪ੍ਰਯੋਗ ਸ਼ਬਦ ਵਿਗਿਆਨਕ ਰਚਨਾਵਾਂ ਵਿੱਚ ਆਮ ਪ੍ਰਚਲਿਤ ਹੋ ਗਿਆ ਹੈ ਅਤੇ ਮੇਰੇ ਅਨੁਸਾਰ ਵਿਕਾਸ ਕਰ ਰਹੀ ਪੰਜਾਬੀ ਦੀਆਂ ਨਵੀਆਂ ਲੋੜਾਂ ਲਈ ਇਹ ਕਈ ਥਾਂ ਵਧੇਰੇ ਢੁਕਵਾਂ ਰਹਿੰਦਾ ਹੈ।--Charan Gill (ਗੱਲ-ਬਾਤ) ੧੫:੩੧, ੬ ਨਵੰਬਰ ੨੦੧੨ (UTC)

ਚਰਨ ਗਿੱਲ ਜੀ ਤੁਹਾਡੀ ਫ਼ੇਸਬੁੱਕ ਪ੍ਰੋਫ਼ਾਈਲ (sockpuppetry ਕੇਸ ਵੇਲੇ ਸਤਦੀਪ ਨੇ ਸਬੂਤ ਵਜੋਂ ਲਿੰਕ ਦਿੱਤਾ ਸੀ) ਮੁਤਾਬਕ ਤੁਸੀਂ ਮੇਰੇ ਵੱਡੇ ਅਤੇ ਆਦਰਯੋਗ ਹੋ, ਸੋ ਸਤਿ ਸ੍ਰੀ ਅਕਾਲ ਕਬੂਲ ਕਰਨੀ। ਮੈਂ ਜ਼ਿਆਦਾ ਕੁਝ ਨੀ ਕਹਿਣਾ। ਇਹ ਮੇਰੀ ਕੋਈ ਅੰਤਰਮੁਖੀ ਪਹੁੰਚ ਨਹੀਂ, ਮੈਂ ਇਸਨੂੰ 'ਪੰਜਾਬੀ ਤੇ ਮੇਰੀ ਪਕੜ' ਕਹਾਂਗਾ। ਅਫ਼ਸੋਸ ਹੈ, ਤੁਸੀਂ ਇਲਜ਼ਾਮ ਲਾਉਣ ਤੋਂ ਪਹਿਲਾਂ ਵੇਖ ਲੈਣਾ ਸੀ। ਮੈਨੂੰ ਵਖਾਓ ਕਿੱਥੇ ਮੈ ਸੰਕਲਨ ਨੂੰ "ਇੰਤਖਾਬ" ਕੀਤਾ? ਕਿੱਥੇ? (ਵੈਸੇ ਇਹਨਾਂ ਦੇ ਮਤਲਬ ਉੱਕਾ ਹੀ ਵੱਖ ਹਨ, ਸੋ ਮੈਂ ਕਿਉਂ ਕਰੂੰਗਾ ਏਦਾਂ) ਅਤੇ 'ਪ੍ਰਯੋਗ' ਤਾਂ ਮੌਜੂਦ ਹੈ ਕਿਉਂਕਿ ਪੰਜਾਬੀ ਵਿਚ ਵਿਗਿਆਨਕ ਲੇਖ ਹਿੰਦੀ ਤੋਂ ਸਹੀ translate ਨਹੀਂ ਕੀਤੇ ਗਏ ਹੁੰਦੇ (ਅਤੇ ਕੀਤੇ ਜਾਂਦੇ)। ਪੰਜਾਬੀ ਨੂੰ ਹਿੰਦੀ ਦੀ ਮੌਜੂਦੀ ਵਿਚ ਭੁੱਲਾ ਹੀ ਦਿੱਤਾ ਜਾਂਦੈ। ਅਤੇ ਮੈਂ "ਦੇਸ਼" ਜ਼ਿਆਦਾ ਵਰਤਦਾ ਹਾਂ। ਹੋਰ ਕੁਝ ਨੀ ਕਹਿਣਾ ਮੈਂ। ਅੱਖਰ ਵਾਧੇ-ਘਾਟੇ ਦੀ ਮਾਫ਼ੀ ਚਾਹੁੰਦਾ ਹਾਂ। ਧੰਨਵਾਦ ਅਤੇ ਸਤਿ ਸ੍ਰੀ ਅਕਾਲ। :-) --tari buttar [ਗੱਲ-ਬਾਤ] ੧੫:੫੦, ੬ ਨਵੰਬਰ ੨੦੧੨ (UTC)