ਕਿਲਾ ਮੁਲਤਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਸਿ਼ਖਾਂ ਦੁਆਰਾ ਮੁਲਤਾਨ ਦੀ ਜਿੱਤ

ਮੁਲਤਾਨ ਦਾ ਕਿਲ੍ਹਾ ਇੱਕ ਥੇਹ ਉੱਤੇ ਬਣਾਇਆ ਗਿਆ ਸੀ ਜੋ ਇਸ ਨੂੰ ਸ਼ਹਿਰ ਤੋਂ ਪੁਰਾਣੇ ਰਾਵੀ ਦਰਿਆ ਦੇ ਛੱਡੇ ਹੋਏ ਤਲੇ ਦੁਆਰਾ ਵੱਖ ਕਰਦਾ ਸੀ। ਇਸ ਦੇ ਬਨਾਉਣ ਦੀ ਮਿਤੀ ਤਾਂ ਤਹਿ ਨਹੀਂ ਕੀਤੀ ਜਾ ਸਕਦੀ। ਜਦੋਂ ਇਹ ਬਣਿਆ ਤਾਂ ਇਸ ਦਾ ਘੇਰਾ 6600 ਵਰਗ ਫੁੱਟ ਸੀ। ਇਸ ਦੇ ਚਾਰ ਦਰਵਾਜਿਆਂ ਵਿੱਚੋਂ ਹਰੇਕ ਤੇ ਦੋ ਮੁਨਾਰੇ ਸਨ ਅਤੇ ਕੁਲ 46 ਬੁਰਜੀਆਂ ਸਨ। ਦਰਵਾਜਿਆ ਦੇ ਨਾਂ ਹਨ ਦਿੱਲੀ ਦਰਵਾਜ਼ਾ, ਖਿਜਰੀ ਦਰਵਾਜ਼ਾ, ਸਿਖੀ ਦਰਵਾਜ਼ਾ ਤੇ ਰੇਹੜੀ ਦਰਵਾਜ਼ਾ। ਅੰਗਰੇਜ਼ਾਂ ਨੇ 1848 ਵਿੱਚ ਇਹ ਕਿਲ੍ਹਾ ਢਹਿ ਢੇਰੀ ਕਰ ਦਿੱਤਾ। ਪਰੰਤੂ ਅਜੇ ਵੀ ਇਸ ਵਿੱਚ ਇੱਕ ਹਿੰਦੂ ਮੰਦਰ, ਹਜ਼ਰਤ ਬਹਾਉੱਦੀਨ ਜ਼ਕਰੀਆ ਅਤੇ ਸ਼ਾਹ ਰੁਖੇ ਆਲਮ ਦੀਆਂ ਪਵਿੱਤਰ ਇਮਾਰਤਾਂ ਬਚੀਆਂ ਹੋਈਆਂ ਹਨ। ਮਸ਼ਹੂਰ ਕਾਸਿਮ ਬਾਗ ਤੇ ਸਟੇਡੀਅਮ ਇਸ ਅੰਦਰ ਹੀ ਸਥਿਤ ਹਨ।

ਜ਼ਮਜ਼ਮਾ ਤੋਪ ਜਿਸ ਵਿੱਚ ਇੱਕ ਇੱਕ ਸਿਰ ਦੀ ਕੁਰਬਾਨੀ ਦੇ ਕੇ ਗੋਲੇ ਬਰਸਾਏ ਗਏ,ਇਹ ਤੋਪ ਅਜਕਲ ਲਹੌਰ ਅਜਾਇਬ ਘਰ ਵਿਖੇ ਸੁਸ਼ੋਭਤ ਹੈ।450px

ਮਹਾਰਾਜਾ ਰਣਜੀਤ ਸਿੰਘ ਨੇ ਮੁਲਤਾਨ ਦੇ ਘੇਰੇ ਸਮੇਂ ਕਿਲ੍ਹੇ ਉੱਤੇ ਇਤਿਹਾਸਿਕ ਜ਼ਮਜ਼ਮਾ ਤੋਪ ਨਾਲ ਬੰਬ ਵਰਸਾ ਕੇ ਕਿਲ੍ਹੇ ਦੀ ਦੀਵਾਰ ਤੋੜ ਕੇ ਭਾਂਵੇ ਫਤਿਹ ਹਾਸਲ ਕੀਤੀ ਪਰ ਇਸ ਜੰਗ ਵਿੱਚ ਇਹ ਤੋਪ ਬੁਰੀ ਤਰਾਂ ਵਿਗੜ ਗਈ ਸੀ। ਜਿਸ ਤੋਂ ਜ਼ਾਹਰ ਹੁੰਦਾ ਹੈ ਕਿ ਕਿਲ੍ਹਾ ਕਿਵੇਂ ਮਜ਼ਬੂਤੀ ਨਾਲ ਬਣਾਇਆ ਗਿਆ ਸੀ।